- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਫਟੀ 'ਚ ਸਭ ਤੋਂ ਜ਼ਿਆਦਾ ਗਿਰਾਵਟ ਵਾਲੇ ਸ਼ੇਅਰਾਂ 'ਚ ਆਈਟੀ ਸ਼ੇਅਰ ਰਹੇ। ਇੰਫੋਸਿਸ 'ਚ 3.39 ਫੀਸਦੀ, ਟੀਸੀਐੱਸ 'ਚ 3.21 ਫੀਸਦੀ ਤੇ ਵਿਪਰੋ 'ਚ 3.16 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਅਡਾਨੀ ਐਂਟਰਪ੍ਰਾਈਜ਼ਿਜ਼ ਅਤੇ JSW ਸਟੀਲ ਦੇ ਸ਼ੇਅਰਾਂ 'ਚ ਵੀ 3 ਫੀਸਦੀ ਤੋਂ ਵੱਧ ਦੀ ਗਿਰਾਵਟ ਆਈ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਸੈਂਸੇਕਸ 893.39 ਅੰਕ ਜਾਂ 1.16 ਫੀਸਦੀ ਡਿੱਗ ਕੇ 76,200.68 'ਤੇ ਬੰਦ ਹੋਇਆ, ਜਦਕਿ ਨਿਫਟੀ 278.80 ਅੰਕ ਜਾਂ 1.16 ਫੀਸਦੀ ਡਿੱਗ ਕੇ 23,824.10 'ਤੇ ਆ ਗਿਆ। ਇੰਫੋਸਿਸ, ਟੀਸੀਐੱਸ (TCS) ਅਤੇ ਵਿਪਰੋ ਨਿਫਟੀ 'ਚ ਸਭ ਤੋਂ ਜ਼ਿਆਦਾ ਨੁਕਸਾਨ ਉਠਾਉਣ ਵਾਲੀਆਂ ਕੰਪਨੀਆਂ 'ਚ ਸ਼ਾਮਲ ਹਨ। ਦੱਖਣੀ ਕੋਰੀਆ ਦੇ ਸਟਾਕ ਐਕਸਚੇਂਜ ਵਿਚ KOSPI ਦੇ 9 ਫੀਸਦੀ ਡਿੱਗਣ ਤੋਂ ਬਾਅਦ ਸਰਕਟ ਬ੍ਰੇਕਰ ਸਰਗਰਮ (Active) ਹੋ ਗਿਆ, ਜਿਸ ਨਾਲ 20 ਮਿੰਟ ਲਈ ਟ੍ਰੇਡਿੰਗ ਰੋਕ ਦਿੱਤੀ ਗਈ।
ਨਿਫਟੀ 'ਚ ਸਭ ਤੋਂ ਜ਼ਿਆਦਾ ਗਿਰਾਵਟ ਵਾਲੇ ਸ਼ੇਅਰਾਂ 'ਚ ਆਈਟੀ ਸ਼ੇਅਰ ਰਹੇ। ਇੰਫੋਸਿਸ 'ਚ 3.39 ਫੀਸਦੀ, ਟੀਸੀਐੱਸ 'ਚ 3.21 ਫੀਸਦੀ ਤੇ ਵਿਪਰੋ 'ਚ 3.16 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਅਡਾਨੀ ਐਂਟਰਪ੍ਰਾਈਜ਼ਿਜ਼ ਅਤੇ ਜੇਐੱਸਡਬਲਯੂ (JSW) ਸਟੀਲ ਦੇ ਸ਼ੇਅਰਾਂ 'ਚ ਵੀ 3 ਫੀਸਦੀ ਤੋਂ ਵੱਧ ਦੀ ਗਿਰਾਵਟ ਆਈ।
ਬਾਜ਼ਾਰ 'ਚ ਵੀ ਗਿਰਾਵਟ ਦਰਜ ਕੀਤੀ ਗਈ। ਨਿਫਟੀ ਮਿਡਕੈਪ 100 ਸੂਚਕ ਅੰਕ 1.05 ਫੀਸਦੀ ਅਤੇ ਨਿਫਟੀ ਸਮਾਲਕੈਪ 100 ਸੂਚਕ ਅੰਕ 0.48 ਫੀਸਦੀ ਡਿੱਗਿਆ। ਭਾਰਤ ਦਾ VIX 8.57 ਫੀਸਦੀ ਵਧ ਕੇ 13.94 'ਤੇ ਪਹੁੰਚ ਗਿਆ।
ਬੀਐੱਸਈ (BSE) 'ਤੇ ਧਾਤੂ ਸੂਚਕ ਅੰਕ (Metal Index) 'ਚ 3 ਫੀਸਦੀ ਦੀ ਗਿਰਾਵਟ ਆਈ, ਜਦਕਿ ਆਈਟੀ ਤੇ ਟੈਲੀਕਾਮ ਸੂਚਕ ਅੰਕਾਂ 'ਚ ਕ੍ਰਮਵਾਰ 2.24 ਫੀਸਦੀ ਅਤੇ 1.88 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਜਨਤਕ ਖੇਤਰ ਦੇ ਉਪਕਰਨਾਂ (PSU) ਤੇ ਬੈਂਕੈਕਸ ਸੂਚਕ ਅੰਕਾਂ 'ਚ ਕ੍ਰਮਵਾਰ 1.43 ਫੀਸਦੀ ਅਤੇ 1.42 ਫੀਸਦੀ ਦੀ ਗਿਰਾਵਟ ਆਈ।
ਧਾਤੂ ਖੇਤਰ ਦੇ ਸ਼ੇਅਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਨਿਫਟੀ ਮੈਟਲ ਇੰਡੈਕਸ 'ਚ 3.22 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਨਿਫਟੀ ਆਈਟੀ 'ਚ 2.23 ਫੀਸਦੀ ਅਤੇ ਨਿਫਟੀ ਪੀਐੱਸਯੂ ਬੈਂਕ 'ਚ 1.97 ਫੀਸਦੀ ਦੀ ਗਿਰਾਵਟ ਆਈ। ਨਿਫਟੀ ਕੰਜ਼ਿਊਮਰ ਡਿਊਰੇਬਲਸ ਤੇ ਨਿਫਟੀ ਮੀਡੀਆ 'ਚ ਕ੍ਰਮਵਾਰ 1.50 ਫੀਸਦੀ ਤੇ 1.47 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।
ਬਾਜ਼ਾਰ 'ਚ ਕਮਜ਼ੋਰੀ ਦੇ ਬਾਵਜੂਦ ਫਾਰਮਾ ਕੰਪਨੀਆਂ ਦੇ ਸ਼ੇਅਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਨਿਫਟੀ ਫਾਰਮਾ ਇੰਡੈਕਸ 'ਚ 0.92 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ, ਜਦਕਿ ਬੀਐੱਸਈ ਹੈਲਥਕੇਅਰ ਇੰਡੈਕਸ 'ਚ 0.62 ਫੀਸਦੀ ਦਾ ਵਾਧਾ ਹੋਇਆ।
ਜੀਓਜੀਤ ਇਨਵੈਸਟਮੈਂਟਸ ਦੇ ਮੁੱਖ ਬਾਜ਼ਾਰ ਰਣਨੀਤੀਕਾਰ ਆਨੰਦ ਜੇਮਸ ਨੇ ਕਿਹਾ, "ਸ਼ੁੱਕਰਵਾਰ ਦੇ ਉੱਚੇ ਪੱਧਰ ਤੋਂ ਹੇਠਾਂ ਉੱਪਰੀ ਵਿਕ ਦੇ ਨਾਲ ਦੋਜੀ (Doji) ਸੰਰਚਨਾ ਬਣਨ ਨਾਲ ਗਤੀ ਵਿੱਚ ਕਮੀ ਦਾ ਸੰਕੇਤ ਮਿਲਦਾ ਹੈ, ਪਰ ਇਹ ਪੂਰੀ ਤਰ੍ਹਾਂ ਬਿਕਵਾਲੀ ਦਾ ਸੰਕੇਤ ਨਹੀਂ ਹੈ। ਪਸੰਦੀਦਾ ਦ੍ਰਿਸ਼ਟੀਕੋਣ ਇਹ ਹੈ ਕਿ ਅੱਜ ਬਾਜ਼ਾਰ 'ਚ ਫਿਰ ਤੋਂ ਤੇਜ਼ੀ ਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਜਿਸਦਾ ਟੀਚਾ ਸ਼ੁਰੂ ਵਿੱਚ 24200 ਅਤੇ ਉਸ ਤੋਂ ਬਾਅਦ 24300-600 ਤੱਕ ਪਹੁੰਚਣਾ ਹੋਵੇਗਾ। ਹਾਲਾਂਕਿ, 24040 ਤਕ ਗਿਰਾਵਟ ਨੂੰ ਸੀਮਤ ਕਰਨ ਵਿੱਚ ਅਸਮਰੱਥਾ ਮੰਦੀ ਦੇ ਪ੍ਰਭਾਵ ਨੂੰ ਫਿਰ ਤੋਂ ਮਜ਼ਬੂਤ ਕਰੇਗੀ, ਜਿਸ ਨਾਲ 23900-23670 ਦਾ ਪੱਧਰ ਅਹਿਮ ਹੋਵੇਗਾ।"
"ਸ਼ੇਅਰ ਨਾਲ ਜੁੜੇ ਆਪਣੇ ਸਵਾਲ ਤੁਸੀਂ ਸਾਨੂੰ business@jagrannewmedia.com 'ਤੇ ਭੇਜ ਸਕਦੇ ਹੋ।"
(ਡਿਸਕਲੇਮਰ: ਇੱਥੇ ਸ਼ੇਅਰਾਂ ਨੂੰ ਲੈ ਕੇ ਦਿੱਤੀ ਗਈ ਜਾਣਕਾਰੀ ਨਿਵੇਸ਼ ਦੀ ਰਾਏ ਨਹੀਂ ਹੈ। ਕਿਉਂਕਿ, ਸਟਾਕ ਮਾਰਕੀਟ ਵਿੱਚ ਨਿਵੇਸ਼ ਬਾਜ਼ਾਰ ਦੇ ਜੋਖਮਾਂ ਦੇ ਅਧੀਨ ਹੈ, ਇਸ ਲਈ ਨਿਵੇਸ਼ ਕਰਨ ਤੋਂ ਪਹਿਲਾਂ ਕਿਸੇ ਸਰਟੀਫਾਈਡ ਇਨਵੈਸਟਮੈਂਟ ਐਡਵਾਈਜ਼ਰ ਤੋਂ ਸਲਾਹ ਜ਼ਰੂਰ ਲਵੋ।)