- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਜੁਲਾਈ ਤੋਂ ਲਾਗੂ ਹੋਣ ਵਾਲੇ ਇਹ ਬਦਲਾਅ ਖਰਚੇ, ਸਹੂਲਤ ਤੇ ਅਨੁਸ਼ਾਸਨ ਤਿੰਨਾਂ ਨੂੰ ਪ੍ਰਭਾਵਿਤ ਕਰਨਗੇ। ਅਜਿਹੇ ਵਿਚ ਜ਼ਰੂਰੀ ਹੈ ਕਿ ਤੁਸੀਂ ਇਨ੍ਹਾਂ ਨਵੇਂ ਨਿਯਮਾਂ ਬਾਰੇ ਪਹਿਲਾਂ ਤੋਂ ਜਾਣਕਾਰੀ ਰੱਖੋ ਤਾਂ ਜੋ ਬਾਅਦ 'ਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਜਾਂ ਵਾਧੂ ਖਰਚੇ ਤੋਂ ਬਚਿਆ ਜਾ ਸਕੇ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ: 1 ਜੁਲਾਈ ਤੋਂ ਦੇਸ਼ ਭਰ ਵਿਚ ਕਈ ਅਹਿਮ ਨਿਯਮਾਂ 'ਚ ਬਦਲਾਅ ਹੋਣ ਜਾ ਰਿਹਾ ਹੈ ਜਿਨ੍ਹਾਂ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ, ਯਾਤਰਾ ਤੇ ਰੋਜ਼ਾਨਾ ਦੇ ਖਰਚਿਆਂ 'ਤੇ ਪਵੇਗਾ। ਗੈਸ ਸਿਲੰਡਰ ਦੀਆਂ ਕੀਮਤਾਂ ਤੋਂ ਲੈ ਕੇ ਰੇਲਵੇ ਟਿਕਟ ਬੁਕਿੰਗ ਤੇ ਯਾਤਰਾ ਨਾਲ ਜੁੜੇ ਨਿਯਮ ਬਦਲ ਸਕਦੇ ਹਨ। ਇਨ੍ਹਾਂ ਬਦਲਾਵਾਂ 'ਤੇ ਸਭ ਦੀ ਨਜ਼ਰ ਹੈ।
ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਤੇਲ ਕੰਪਨੀਆਂ LPG ਸਿਲੰਡਰ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ। ਅਜਿਹੇ ਵਿਚ 1 ਜੁਲਾਈ ਨੂੰ ਵੀ ਘਰੇਲੂ ਤੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 'ਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਹਾਲ ਹੀ ਦੇ ਮਹੀਨਿਆਂ 'ਚ ਖਾਸ ਤੌਰ 'ਤੇ ਕਮਰਸ਼ੀਅਲ LPG ਸਿਲੰਡਰ ਦੀ ਕੀਮਤ 'ਚ ਉਤਰਾਅ-ਚੜ੍ਹਾਅ ਦੇਖਿਆ ਗਿਆ ਹੈ ਜਿਸ ਨਾਲ ਹੋਟਲ-ਰੈਸਟੋਰੈਂਟ ਤੇ ਛੋਟੇ ਕਾਰੋਬਾਰਾਂ ਦੀ ਲਾਗਤ ਪ੍ਰਭਾਵਿਤ ਹੁੰਦੀ ਹੈ। ਜੇਕਰ ਇਸ ਵਾਰ ਵੀ ਕੀਮਤਾਂ ਵਧਦੀਆਂ ਹਨ ਤਾਂ ਇਸ ਦਾ ਅਸਰ ਆਮ ਲੋਕਾਂ 'ਤੇ ਅਸਿੱਧੇ ਰੂਪ ਵਿੱਚ ਪੈ ਸਕਦਾ ਹੈ, ਜਿਵੇਂ ਕਿ ਬਾਹਰ ਖਾਣਾ ਮਹਿੰਗਾ ਹੋਣਾ।
ਇਨ੍ਹਾਂ ਬਦਲਾਵਾਂ 'ਚ ਇਕ ਹੋਰ ਬਦਲਾਅ ਸ਼ਾਮਲ ਹੈ। ਜਾਣਕਾਰੀ ਮੁਤਾਬਕ ਕ੍ਰੈਡਿਟ ਕਾਰਡ ਦੀ ਵਰਤੋਂ ਅਤੇ ਬੈਂਕਾਂ ਦੇ ਕੁਝ ਚੋਣਵੇਂ ਚਾਰਜ ਵੀ 1 ਜੁਲਾਈ ਤੋਂ ਬਦਲ ਸਕਦੇ ਹਨ। ਸਮਾਂ ਰਹਿੰਦੇ ਆਪਣੇ ਵਿੱਤੀ ਕੰਮ ਨਿਪਟਾਉਣਾ ਹੀ ਸਮਝਦਾਰੀ ਮੰਨਿਆ ਜਾ ਰਿਹਾ ਹੈ।
ਕੁੱਲ ਮਿਲਾ ਕੇ 1 ਜੁਲਾਈ ਤੋਂ ਲਾਗੂ ਹੋਣ ਵਾਲੇ ਇਹ ਬਦਲਾਅ ਖਰਚੇ, ਸਹੂਲਤ ਤੇ ਅਨੁਸ਼ਾਸਨ ਤਿੰਨਾਂ ਨੂੰ ਪ੍ਰਭਾਵਿਤ ਕਰਨਗੇ। ਅਜਿਹੇ ਵਿਚ ਜ਼ਰੂਰੀ ਹੈ ਕਿ ਤੁਸੀਂ ਇਨ੍ਹਾਂ ਨਵੇਂ ਨਿਯਮਾਂ ਬਾਰੇ ਪਹਿਲਾਂ ਤੋਂ ਜਾਣਕਾਰੀ ਰੱਖੋ ਤਾਂ ਜੋ ਬਾਅਦ 'ਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਜਾਂ ਵਾਧੂ ਖਰਚੇ ਤੋਂ ਬਚਿਆ ਜਾ ਸਕੇ।