- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਰਣਨੀਤੀ ਦੇ ਤਹਿਤ ਸਰਕਾਰ ਨੇ ਮੁੱਲ ਸਥਿਰੀਕਰਨ ਫੰਡ (ਪੀਐੱਸਐੱਫ) ਦੇ ਤਹਿਤ ਰਾਸ਼ਟਰੀ ਪਿਆਜ ਬਫਰ ਸਟਾਕ ਲਈ ਖਰੀਦ ਮੁੱਲ 1875 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 2125 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਨਵੀਂ ਦਰ ਸ਼ਨੀਵਾਰ ਤੋਂ ਲਾਗੂ ਹੋ ਗਈ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ : ਪਿਆਜ ਦੀਆਂ ਵਧਦੀਆਂ ਕੀਮਤਾਂ ਵਿਚਾਲੇ ਸਰਕਾਰ ਨੇ ਬਾਜ਼ਾਰ ’ਤੇ ਨਿਗਰਾਨੀ ਸਖ਼ਤ ਕਰ ਦਿੱਤੀ ਹੈ। ਕੀਮਤਾਂ ’ਤੇ ਕਾਬੂ ਪਾਉਣ ਦੇ ਉਪਾਅ ਕੀਤੇ ਜਾ ਰਹੇ ਹਨ। ਕਿਸਾਨਾਂ ਨੂੰ ਬਿਹਤਰ ਮੁੱਲ ਦਿਵਾਉਣ ਲਈ ਖਰੀਦ ਮੁੱਲ ’ਚ 13 ਫ਼ੀਸਦ ਦਾ ਵਾਧਾ ਕਰ ਦਿੱਤਾ ਗਿਆ ਹੈ। ਨਾਲ ਹੀ ਬਫਰ ਸਟਾਕ ਨੂੰ ਵਧਾਇਆ ਜਾ ਰਿਹਾ ਹੈ, ਤਾਂ ਜੋ ਲੋੜ ਪੈਣ ’ਤੇ ਬਾਜ਼ਾਰ ’ਚ ਲੁੜੀਂਦਾ ਪਿਆਜ ਮੁਹੱਈਆ ਕਰਵਾਇਆ ਜਾ ਸਕੇ। ਇਸ ਰਣਨੀਤੀ ਦੇ ਤਹਿਤ ਸਰਕਾਰ ਨੇ ਮੁੱਲ ਸਥਿਰੀਕਰਨ ਫੰਡ (ਪੀਐੱਸਐੱਫ) ਦੇ ਤਹਿਤ ਰਾਸ਼ਟਰੀ ਪਿਆਜ ਬਫਰ ਸਟਾਕ ਲਈ ਖਰੀਦ ਮੁੱਲ 1875 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 2125 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਨਵੀਂ ਦਰ ਸ਼ਨੀਵਾਰ ਤੋਂ ਲਾਗੂ ਹੋ ਗਈ ਹੈ।
ਖ਼ਪਤਕਾਰ ਮਾਮਲਿਆਂ ਦੀ ਸਕੱਤਰ ਨਿਧੀ ਖਰੇ ਦਾ ਕਹਿਣਾ ਹੈ ਕਿ ਉਤਪਾਦਨ, ਖਰੀਦ ਤੇ ਬਾਜ਼ਾਰ ਦੀ ਹਾਲਤ ’ਤੇ ਸਰਕਾਰ ਲਗਾਤਾਰ ਨਜ਼ਰ ਬਣਾਏ ਹੋਏ ਹੈ ਤਾਂ ਕਿ ਕਿਸਾਨਾਂ ਨੂੰ ਸਹੀ ਕੀਮਤ ਮਿਲੇ। ਇਸ ਦੇ ਨਾਲ ਹੀ ਖ਼ਪਤਕਾਰਾਂ ਨੂੰ ਵੀ ਪਿਆਜ ਦੀਆਂ ਵਧਦੀਆਂ ਕੀਮਤਾਂ ਤੋਂ ਰਾਹਤ ਮਿਲ ਸਕੇ। ਖਰੀਦ ਮੁੱਲ ’ਚ ਵਾਧੇ ਨਾਲ ਕਿਸਾਨਾਂ ਨੂੰ ਬਿਹਤਰ ਕੀਮਤ ਮਿਲੇਗੀ। ਨਾਲ ਹੀ ਬਫਰ ਸਟਾਕ ਵੀ ਮਜ਼ਬੂਤ ਹੋਵੇਗਾ। ਬਫਰ ਸਟਾਕ ਦੀ ਖਰੀਦ ਅਜੇ ਹੌਲੀ ਰਹਿਣ ਦੇ ਕਾਰਨ ਸਰਕਾਰ ਨੇ ਇਸ ਸੀਜ਼ਨ ’ਚ ਖਰੀਦ ਮੁੱਲ ਤਿੰਨ ਵਾਰ ਵਧਾਇਆ ਹੈ। ਹੁਣ ਅੱਗੇ ਵਾਧੇ ਦੀ ਲੋੜ ਨਹੀਂ ਹੈ ਕਿਉਂਕਿ ਇਸ ਨਾਲ ਕੁਝ ਵਪਾਰੀ ਫਰਜ਼ੀ ਢੰਗ ਨਾਲ ਕੀਮਤਾਂ ਵਧਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਇਸ ਸਾਲ ਦੋ ਲੱਖ ਟਨ ਪਿਆਜ ਖਰੀਦਣ ਦਾ ਟੀਚਾ ਰੱਖਿਆ ਹੈ ਪਰ ਹੁਣ ਤੱਕ ਸਿਰਫ ਪੰਜ ਹਜ਼ਾਰ ਟਨ ਹੀ ਖਰੀਦਿਆ ਜਾ ਸਕਿਆ ਹੈ।
ਖੇਤੀ ਮੰਤਰਾਲਾ ਦੇ ਦੂਜੇ ਅਗਾਊਂ ਅਨੁਮਾਨ ਅਨੁਸਾਰ 2025-26 ’ਚ ਦੇਸ਼ ’ਚ ਪਿਆਜ ਦਾ ਉਤਪਾਦਨ 307.37 ਲੱਖ ਟਨ ਰਹਿਣ ਦਾ ਅਨੁਮਾਨ ਹੈ। ਇਹ ਪਿਛਲੇ ਸਾਲ ਦੇ ਲਗਪਗ ਬਰਾਬਰ ਹੈ। ਦੇਸ਼ ਦੀਆਂ ਮੰਡੀਆਂ ’ਚ ਰੋਜ਼ਾਨਾ 50 ਹਜ਼ਾਰ ਟਨ ਤੋਂ ਵੱਧ ਪਿਆਜ ਦੀ ਆਵਕ ਹੋ ਰਹੀ ਹੈ। ਦੇਸ਼ ’ਚ ਪਿਆਜ ਦਾ ਔਸਤ ਖੁਦਰਾ ਮੁੱਲ ਲਗਪਗ 31 ਰੁਪਏ ਪ੍ਰਤੀ ਕਿਲੋਗ੍ਰਾਮ ਚੱਲ ਰਿਹਾ ਹੈ।