- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
PM Kisan Yojana ਦੀ 23ਵੀਂ ਕਿਸ਼ਤ ਪੱਛਮੀ ਬੰਗਾਲ ਤੋਂ ਜਾਰੀ ਹੋਵੇਗੀ। ਮਈ 'ਚ ਬੀਜੇਪੀ ਨੇ ਪਹਿਲੀ ਵਾਰ ਇਸ ਸੂਬੇ "ਚ ਆਪਣੀ ਸਰਕਾਰ ਬਣਾਈ ਸੀ ਅਤੇ ਹੁਣ ਇਸੇ ਜਗ੍ਹਾ ਤੋਂ ਕਿਸਾਨ ਯੋਜਨਾ ਦੀ ਕਿਸ਼ਤ ਜਾਰੀ ਕੀਤੀ ਜਾਵੇਗੀ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : PM Kisan Yojana: ਪੀਐਮ ਕਿਸਾਨ ਯੋਜਨਾ ਦੀ 23ਵੀਂ ਕਿਸ਼ਤ ਦੀ ਤਰੀਕ ਦਾ ਐਲਾਨ ਸੋਮਵਾਰ 15 ਜੂਨ ਨੂੰ ਹੋਇਆ ਸੀ। ਤਰੀਕ ਦੇ ਐਲਾਨ ਤੋਂ ਬਾਅਦ ਹੁਣ ਉਸ ਜਗ੍ਹਾ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ, ਜਿੱਥੋਂ ਪੀਐਮ ਕਿਸਾਨ ਯੋਜਨਾ ਦੀ 23ਵੀਂ ਕਿਸ਼ਤ ਜਾਰੀ ਕੀਤੀ ਜਾਵੇਗੀ।
ਪੀਐਮ ਕਿਸਾਨ ਯੋਜਨਾ ਦੇ ਅਧਿਕਾਰਤ ਐਕਸ ਹੈਂਡਲ ਤੋਂ ਪੋਸਟ ਕਰ ਕੇ ਦੱਸਿਆ ਗਿਆ ਹੈ ਕਿ 20 ਜੂਨ ਨੂੰ ਪੀਐਮ ਕਿਸਾਨ ਯੋਜਨਾ ਦੀ 23ਵੀਂ ਕਿਸ਼ਤ ਕਿੱਥੋਂ ਜਾਰੀ ਹੋਵੇਗੀ। ਇਹ ਕਿਸ਼ਤ ਉਸ ਸੂਬੇ ਤੋਂ ਜਾਰੀ ਹੋਵੇਗੀ, ਜਿੱਥੇ ਬੀਜੇਪੀ ਨੇ ਆਜ਼ਾਦੀ ਦੇ 79 ਸਾਲਾਂ ਬਾਅਦ ਪਹਿਲੀ ਵਾਰ ਆਪਣੀ ਸਰਕਾਰ ਬਣਾਈ। ਆਓ ਜਾਣਦੇ ਹਾਂ ਕਿ ਆਖਰਕਾਰ 23ਵੀਂ ਕਿਸ਼ਤ ਕਿੱਥੋਂ ਜਾਰੀ ਹੋਵੇਗੀ।
ਪੀਐਮ ਕਿਸਾਨ ਯੋਜਨਾ ਦੀ 23ਵੀਂ ਕਿਸ਼ਤ ਪੱਛਮੀ ਬੰਗਾਲ ਤੋਂ ਜਾਰੀ ਹੋਵੇਗੀ। ਮਈ 'ਚ ਬੀਜੇਪੀ ਨੇ ਪਹਿਲੀ ਵਾਰ ਇਸ ਸੂਬੇ "ਚ ਆਪਣੀ ਸਰਕਾਰ ਬਣਾਈ ਸੀ ਅਤੇ ਹੁਣ ਇਸੇ ਜਗ੍ਹਾ ਤੋਂ ਕਿਸਾਨ ਯੋਜਨਾ ਦੀ ਕਿਸ਼ਤ ਜਾਰੀ ਕੀਤੀ ਜਾਵੇਗੀ।
ਇਸ ਦੀ ਜਾਣਕਾਰੀ ਪੀਐਮ ਕਿਸਾਨ ਯੋਜਨਾ ਦੀ ਅਧਿਕਾਰਤ ਵੈੱਬਸਾਈਟ 'ਤੇ ਵੀ ਦਿੱਤੀ ਗਈ ਹੈ। ਵੈੱਬਸਾਈਟ 'ਤੇ ਲਿਖਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 20 ਜੂਨ 2026 ਨੂੰ ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਤਾਰਕੇਸ਼ਵਰ ਤੋਂ PM-ਕਿਸਾਨ ਯੋਜਨਾ ਦੀ 23ਵੀਂ ਕਿਸ਼ਤ ਜਾਰੀ ਕਰਨਗੇ।
ਸ਼ਨੀਵਾਰ 20 ਜੂਨ ਨੂੰ ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਤੋਂ ਪੀਐਮ ਮੋਦੀ ਦੇਸ਼ ਦੇ 9 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤਿਆਂ 'ਚ 2-2 ਹਜ਼ਾਰ ਰੁਪਏ ਦੀ ਰਾਸ਼ੀ ਟਰਾਂਸਫਰ ਕਰਨਗੇ। ਇਸ ਤੋਂ ਪਹਿਲਾਂ 22ਵੀਂ ਕਿਸ਼ਤ ਪੀਐਮ ਮੋਦੀ ਨੇ ਅਸਾਮ ਤੋਂ ਜਾਰੀ ਕੀਤੀ ਸੀ। 13 ਮਾਰਚ 2026 ਨੂੰ 9 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤਿਆਂ 'ਚ 22ਵੀਂ ਕਿਸ਼ਤ ਭੇਜੀ ਗਈ ਸੀ। ਜੇਕਰ ਗੱਲ 21ਵੀਂ ਕਿਸ਼ਤ ਦੀ ਕਰੀਏ ਤਾਂ 21ਵੀਂ ਕਿਸ਼ਤ ਤਾਮਿਲਨਾਡੂ ਤੋਂ ਜਾਰੀ ਕੀਤੀ ਗਈ ਸੀ।
The 23rd Instalment of PM Kisan Samman Nidhi is scheduled to be released on:
📅 20th June 2026
📍 Tarakeswar, Hooghly, West Bengal
Stay tuned for updates as we move towards another milestone in empowering India's Annadatas through Direct Benefit Transfer.#PMkisan pic.twitter.com/AktMtIMW29
— PM Kisan Samman Nidhi (@pmkisanofficial) June 17, 2026
ਤੁਹਾਨੂੰ ਦੱਸ ਦੇਈਏ ਕਿ ਪੱਛਮੀ ਬੰਗਾਲ 'ਚ ਪਹਿਲੀ ਵਾਰ ਬੀਜੇਪੀ ਦੀ ਸਰਕਾਰ ਬਣੀ ਹੈ। ਬੰਗਾਲ 'ਚ ਅਪ੍ਰੈਲ ਮਹੀਨੇ ਦੋ ਪੜਾਵਾਂ 'ਚ ਵੋਟਾਂ ਪਈਆਂ ਸਨ। 4 ਮਈ ਨੂੰ ਚੋਣਾਂ ਦੇ ਨਤੀਜੇ ਆਏ ਸਨ। ਬੀਜੇਪੀ ਨੇ 294 'ਚੋਂ 207 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਆਜ਼ਾਦੀ ਦੇ 79 ਸਾਲਾਂ 'ਚ ਪਹਿਲੀ ਵਾਰ ਬੀਜੇਪੀ ਨੇ ਬੰਗਾਲ 'ਚ ਕਮਲ ਖਿਲਾਇਆ ਹੈ ਅਤੇ ਹੁਣ ਇਸੇ ਸੂਬੇ ਤੋਂ ਪੀਐਮ ਮੋਦੀ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ 23ਵੀਂ ਕਿਸ਼ਤ ਦਾ ਤੋਹਫਾ ਦੇਣਗੇ।