- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਲ ਹੀ 'ਚ ਲਾਂਚ ਹੋਇਆ ਨਵਾਂ Aadhaar App ਪੁਰਾਣੇ ਸਿਸਟਮ ਤੋਂ ਕਾਫ਼ੀ ਜ਼ਿਆਦਾ ਵੱਖਰਾ ਹੈ। ਇਸ ਐਪ ਨੂੰ ਯੂਜ਼ਰਜ਼ ਦੀ ਨਿੱਜਤਾ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ। ਇਸ ਐਪ ਵਿੱਚ ਤੁਹਾਨੂੰ ਪੂਰਾ ਆਧਾਰ ਕਾਰਡ ਉਦੋਂ ਹੀ ਦਿਖਾਈ ਦੇਵੇਗਾ ਜਦੋਂ ਤੁਸੀਂ ਉਸਦੀ ਇਜਾਜ਼ਤ ਦਿਓਗੇ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਦੇਸ਼ ਭਰ ਵਿਚ 1 ਜੁਲਾਈ ਤੋਂ ਕਈ ਨਿਯਮ ਬਦਲ ਰਹੇ ਹਨ, ਜਿਨ੍ਹਾਂ ਵਿੱਚੋਂ ਇਕ ਨਿਯਮ ਆਧਾਰ ਕਾਰਡ ਨਾਲ ਵੀ ਜੁੜਿਆ ਹੋਇਆ ਹੈ। ਸਾਲ 2009 ਤੋਂ ਸ਼ੁਰੂ ਹੋਏ ਆਧਾਰ ਕਾਰਡ ਦੇ ਪ੍ਰੋਜੈਕਟ ਤਹਿਤ ਹੁਣ ਤਕ ਲਗਪਗ 144 ਕਰੋੜ ਆਧਾਰ ਨੰਬਰ ਜਾਰੀ ਹੋ ਚੁੱਕੇ ਹਨ ਅਤੇ ਸਮੇਂ-ਸਮੇਂ 'ਤੇ ਇਨ੍ਹਾਂ ਵਿੱਚ ਜ਼ਰੂਰੀ ਵੱਡੇ ਬਦਲਾਅ ਵੀ ਹੁੰਦੇ ਰਹਿੰਦੇ ਹਨ।
ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ਼ ਇੰਡੀਆ ਯਾਨੀ UIDAI ਨੇ ਪੁਰਾਣੇ mAadhaar App ਦੀ ਜਗ੍ਹਾ ਇਕ ਨਵਾਂ ਤੇ ਜ਼ਿਆਦਾ ਸੁਰੱਖਿਅਤ Aadhaar ਐਪ ਹਾਲ ਹੀ 'ਚ ਲਾਂਚ ਕੀਤਾ ਹੈ। ਇਸਦਾ ਫੁੱਲ ਵਰਜ਼ਨ ਵੀ ਹੁਣ ਰੋਲ-ਆਊਟ ਹੋ ਗਿਆ ਹੈ ਜਿਸ ਵਿਚ ਤੁਹਾਨੂੰ ਕਈ ਸਾਰੇ ਐਡਵਾਂਸ ਫੀਚਰਸ ਦੇਖਣ ਨੂੰ ਮਿਲ ਸਕਦੇ ਹਨ। 1 ਜੁਲਾਈ ਤੋਂ mAadhaar App ਬੰਦ ਹੋ ਜਾਵੇਗਾ ਅਤੇ ਤੁਹਾਨੂੰ ਆਧਾਰ ਨਾਲ ਜੁੜੇ ਸਾਰੇ ਕੰਮ ਇਸ ਨਵੇਂ ਐਪ 'ਤੇ ਕਰਨੇ ਹੋਣਗੇ। ਆਓ ਜਾਣਦੇ ਹਾਂ ਕਿਹੜਾ ਹੈ ਇਹ ਐਪ ਅਤੇ ਇਹ ਕਿਵੇਂ ਕਰਦਾ ਹੈ ਕੰਮ?
ਹੁਣ ਤਕ ਆਧਾਰ ਨਾਲ ਜੁੜੇ ਕੰਮਾਂ ਲਈ mAadhaar App ਯੂਜ਼ ਕੀਤਾ ਜਾਂਦਾ ਸੀ। ਪਰ ਹੁਣ ਸਰਕਾਰ ਨੇ ਐਲਾਨ ਕੀਤਾ ਹੈ ਕਿ 30 ਜੂਨ 2026 ਤੋਂ ਹੀ mAadhaar App ਕੰਮ ਕਰਨਾ ਬੰਦ ਕਰ ਦੇਵੇਗਾ, ਯਾਨੀ ਕਿ ਹੁਣ ਤੁਹਾਨੂੰ ਇਸ ਐਪ 'ਤੇ ਤੁਹਾਡੇ ਆਧਾਰ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਮਿਲੇਗੀ। UIDAI ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (X) 'ਤੇ ਜਾਣਕਾਰੀ ਦਿੱਤੀ ਹੈ ਕਿ mAadhaar ਐਪ ਬੰਦ ਹੋ ਰਿਹਾ ਹੈ ਅਤੇ ਸਾਰੇ ਆਧਾਰ ਧਾਰਕਾਂ ਨੂੰ ਨਵਾਂ Aadhaar App ਡਾਊਨਲੋਡ ਕਰਨਾ ਹੋਵੇਗਾ।
ਹਾਲ ਹੀ 'ਚ ਲਾਂਚ ਹੋਇਆ ਨਵਾਂ Aadhaar App ਪੁਰਾਣੇ ਸਿਸਟਮ ਤੋਂ ਕਾਫ਼ੀ ਜ਼ਿਆਦਾ ਵੱਖਰਾ ਹੈ। ਇਸ ਐਪ ਨੂੰ ਯੂਜ਼ਰਜ਼ ਦੀ ਨਿੱਜਤਾ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ। ਇਸ ਐਪ ਵਿੱਚ ਤੁਹਾਨੂੰ ਪੂਰਾ ਆਧਾਰ ਕਾਰਡ ਉਦੋਂ ਹੀ ਦਿਖਾਈ ਦੇਵੇਗਾ ਜਦੋਂ ਤੁਸੀਂ ਉਸਦੀ ਇਜਾਜ਼ਤ ਦਿਓਗੇ। ਜਿਵੇਂ ਕਿ ਜੇਕਰ ਕਿਤੇ ਸਿਰਫ਼ ਤੁਹਾਡੇ ਨਾਂ ਤੇ ਉਮਰ ਦੀ ਲੋੜ ਹੈ ਤਾਂ ਕਾਰਡ 'ਤੇ ਦਿੱਤੀਆਂ ਬਾਕੀ ਡਿਟੇਲਜ਼ ਆਪਣੇ ਆਪ ਹੀ ਬਲਰ (ਧੁੰਦਲੀਆਂ) ਹੋ ਜਾਣਗੀਆਂ। ਇਸ ਨਵੇਂ ਐਪ 'ਤੇ ਤੁਸੀਂ ਆਪਣੀ ਲੋੜ ਦੇ ਹਿਸਾਬ ਨਾਲ ਹੀ ਆਧਾਰ ਕਾਰਡ 'ਤੇ ਦਿੱਤੀ ਗਈ ਜਾਣਕਾਰੀ ਸ਼ੇਅਰ ਕਰ ਸਕੋਗੇ।
ਨਵੇਂ ਆਧਾਰ ਐਪ ਨੂੰ ਡਾਊਨਲੋਡ ਕਰਨਾ ਕਾਫ਼ੀ ਜ਼ਿਆਦਾ ਆਸਾਨ ਹੈ। ਐਂਡਰਾਇਡ ਯੂਜ਼ਰਜ਼ ਗੂਗਲ ਪਲੇਅ ਸਟੋਰ ਤੇ ਆਈਫੋਨ ਯੂਜ਼ਰਜ਼ ਐਪਲ ਐਪ ਸਟੋਰ 'ਤੇ Aadhaar App ਟਾਈਪ ਕਰਨ ਅਤੇ ਉਸਨੂੰ ਡਾਊਨਲੋਡ ਕਰਨ। ਧਿਆਨ ਰਹੇ ਕਿ ਤੁਹਾਨੂੰ UIDAI ਵੱਲੋਂ ਬਣਾਈ ਗਈ ਆਫੀਸ਼ੀਅਲ ਐਪ ਨੂੰ ਹੀ ਡਾਊਨਲੋਡ ਕਰਨਾ ਹੈ, ਕਿਸੇ ਗਲਤ ਐਪ ਨੂੰ ਡਾਊਨਲੋਡ ਕਰਨ ਨਾਲ ਤੁਹਾਡਾ ਬੈਂਕ ਖਾਤਾ ਖਾਲੀ ਹੋ ਸਕਦਾ ਹੈ ਅਤੇ ਤੁਹਾਡੇ ਫੋਨ ਵਿੱਚ ਵਾਇਰਸ ਆਉਣ ਦਾ ਖ਼ਤਰਾ ਵੀ ਰਹਿੰਦਾ ਹੈ।
ਐਪ 'ਤੇ ਤੁਸੀਂ ਆਪਣੇ ਹਿਸਾਬ ਨਾਲ ਚੁਣ ਸਕੋਗੇ ਕਿ ਤੁਹਾਨੂੰ ਆਪਣੇ ਆਧਾਰ 'ਤੇ ਦਿੱਤੀ ਗਈ ਕਿੰਨੀ ਜਾਣਕਾਰੀ ਸ਼ੇਅਰ ਕਰਨੀ ਹੈ। ਇੱਥੇ ਤੁਸੀਂ ਚੁਣ ਸਕੋਗੇ ਕਿ ਤੁਹਾਨੂੰ ਉਮਰ, ਨਾਂ, ਪਤਾ, ਆਧਾਰ ਨੰਬਰ ਅਤੇ ਫੋਟੋ ਵਿੱਚੋਂ ਕੀ ਸ਼ੇਅਰ ਕਰਨਾ ਹੈ। ਨਾਲ ਹੀ ਤੁਸੀਂ ਇਸ ਐਪ ਤੋਂ ਆਪਣਾ ਆਧਾਰ ਕਾਰਡ ਡਾਊਨਲੋਡ ਵੀ ਕਰ ਸਕਦੇ ਹੋ, ਉੱਥੇ ਵੀ ਚੁਣ ਸਕਦੇ ਹੋ ਕਿ ਆਧਾਰ 'ਤੇ ਪੂਰੀ ਜਾਣਕਾਰੀ ਦਿਖਣੀ ਚਾਹੀਦੀ ਹੈ ਜਾਂ ਫਿਰ ਅੱਧੀ।