- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਈ ਕ੍ਰੈਡਿਟ ਕਾਰਡ ਹਨ ਤਾਂ ਤੁਸੀਂ ਆਰਥਕ ਮੁਸ਼ਕਲ ਨੂੰ ਕਈ ਵਾਰ ਝੱਲ ਸਕਦੇ ਹੋ ਪਰ ਕਾਰਡ ਲੈਣ ਵਾਲੇ ਜੇ ਕਾਰਡ ’ਤੇ ਲਗਾਤਾਰ ਨਜ਼ਰ ਨਹੀਂ ਰੱਖਦੇ ਤਾਂ ਉਹ ਨਿਸ਼ਚਿਤ ਰੂਪ ਵਿਚ ਕਰਜ਼ ਦੇ ਜਾਲ ਵਿਚ ਫਸ ਜਾਵੇਗਾ। ਮਾਹਰ ਕਹਿੰਦੇ ਹਨ ਕਿ ਜੇ ਕਈ ਕਾਰਡ ਹਨ ਤਾਂ ਇਨ੍ਹਾਂ ਦੀ ਵਰਤੋਂ ਸਹੀ ਢੰਗ ਨਾਲ ਕਰਨੀ ਲਾਜ਼ਮੀ ਹੈ।

ਬਿਜਨੈਸ ਡੈਸਕ, ਨਵੀਂ ਦਿੱਲੀ: ਜੇ ਕਿਸੇ ਕੋਲ ਕਈ ਕ੍ਰੈਡਿਟ ਕਾਰਡ ਹਨ ਤਾਂ ਇਸ ਦੇ ਫਾਇਦੇ ਅਤੇ ਨੁਕਸਾਨ ਦੋਵੇਂ ਹਨ। ਹਾਲਾਂਕਿ ਕਈ ਕ੍ਰੈਡਿਟ ਕਾਰਡ ਹਨ ਤਾਂ ਤੁਸੀਂ ਆਰਥਕ ਮੁਸ਼ਕਲ ਨੂੰ ਕਈ ਵਾਰ ਝੱਲ ਸਕਦੇ ਹੋ ਪਰ ਕਾਰਡ ਲੈਣ ਵਾਲੇ ਜੇ ਕਾਰਡ ’ਤੇ ਲਗਾਤਾਰ ਨਜ਼ਰ ਨਹੀਂ ਰੱਖਦੇ ਤਾਂ ਉਹ ਨਿਸ਼ਚਿਤ ਰੂਪ ਵਿਚ ਕਰਜ਼ ਦੇ ਜਾਲ ਵਿਚ ਫਸ ਜਾਵੇਗਾ। ਮਾਹਰ ਕਹਿੰਦੇ ਹਨ ਕਿ ਜੇ ਕਈ ਕਾਰਡ ਹਨ ਤਾਂ ਇਨ੍ਹਾਂ ਦੀ ਵਰਤੋਂ ਸਹੀ ਢੰਗ ਨਾਲ ਕਰਨੀ ਲਾਜ਼ਮੀ ਹੈ।
ਸਹੀ ਕਾਰਡ ਲਓ ਅਤੇ ਉਸ ਦਾ ਸਹੀ ਇਸਤੇਮਾਲ ਕਰੋ :
ਸੇਬੀ ਰਜਿਸਟਰਡ ਇਨਵੈਸਟਮੈਂਟ ਐਡਵਾਇਰ ਜਿਤੇਂਦਰ ਸੋਲੰਕੀ ਨੇ ਕਿਹਾ, ਕਿਸੇ ਵਿਅਕਤੀ ਨੂੰ ਬਹੁਤ ਜ਼ਿਆਦਾ ਕ੍ਰੈਡਿਟ ਕਾਰਨ ਨਹੀਂ ਰੱਖਣੇ ਚਾਹੀਦੇ। ਉਨ੍ਹਾਂ ਕਿਹਾ ਕਿ ਇਹ ਲਾਜ਼ਮੀ ਹੈ ਕਿ ਵਿਅਕਤੀ ਕੋਈ ਸਹੀ ਕਾਰਡ ਹੋਵੇ ਅਤੇ ਉਹ ਉਸ ਦਾ ਸਹੀ ਇਸਤੇਮਾਲ ਕਰੇ। ਅਜਿਹੇ ਕਾਰਡ ਦੀ ਚੋਣ ਕਰੋ ਜਿਸ ਨਾਲ ਜ਼ਿਆਦਾ ਰਿਵਾਰਡ ਪੁਆਇੰਟ ਜਾਂ ਕੋਈ ਆਫਰ ਮਿਲੇ।
ਕ੍ਰੈਡਿਟ ਕਾਰਡ ਦੀ ਘੱਟ ਵਰਤੋਂ ਕਰੋ
ਜਿਤੇਂਦਰ ਸੋਲੰਕੀ ਕਹਿੰਦੇ ਹਨ, ਕੈ੍ਰਡਿਟ ਕਾਰਡ ਦੀ ਵਰਤੋਂ ਜਿੰਨੀ ਘੱਟ ਹੋਵੇ ਓਨਾ ਚੰਗਾ ਹੈ। ਇਸ ਦੇ ਇਸਤੇਮਾਲ ਦਾ ਅਨੁਪਾਤ ਬਣਾ ਕੇ ਰੱਖਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਇਕ ਯੂਜ਼ਰ ਨੂੰ ਇਕ ਵਾਰ ਵਿਚ 30-40 ਫੀਸਦ ਤੋਂ ਜ਼ਿਆਦਾ ਕ੍ਰੈਡਿਟ ਹੱਦ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਇਕ ਯੂਜ਼ਰ ਕੋਲ 5 ਵੱਖ ਵੱਖ ਕਾਰਡ ਹੋ ਸਕਦੇ ਹਨ ਪਰ ਜੇ ਉਨ੍ਹਾਂ ਦੀ ਵਰਤੋਂ 20 ਤੋਂ 30 ਫੀਸਦ ਕੀਤੀ ਜਾਵੇ ਤਾਂ ਚੰਗਾ ਹੈ। ਜੇ ਕਾਰਡ ਦੀ ਵਰਤੋਂ 80 ਤੋਂ 90 ਫੀਸਦ ਕਰਦੇ ਹੋ ਤਾਂ ਇਹ ਨਜ਼ਰ ਆਉਂਦਾ ਹੈ ਕਿ ਯੂਜ਼ਰ ਬਹੁਤ ਜ਼ਿਆਦਾ ਲੋਨ ਦਾ ਭੁੱਖਾ ਹੈ। ਤਾਂ ਕਾਰਡ ਦੀ ਗਿਣਤੀ ਕਿੰਨੀ ਹੈ, ਇਹ ਮਾਇਨੇ ਨਹੀਂ ਰੱਖਦਾ ਬਲਕਿ ਇਸ ਦੀ ਵਰਤੋਂ ਕਿੰਨੀ ਕਰਨੀ ਹੈ,ਇਹ ਮਾਇਨੇ ਰੱਖਦਾ ਹੈ।
ਸਮੇਂ ’ਤੇ ਅਦਾਇਗੀ ਜ਼ਰੂੁਰੀ
ਜੇ ਕਿਸੇ ਕੋਲ ਕਈ ਕਾਰਡ ਹਨ ਤਾਂ ਇਹ ਠੀਕ ਹੈ ਪਰ ਜੇ ਇਨ੍ਹਾਂ ਕਾਰਡਾਂ ਦੀ ਅਦਾਇਗੀ ਸਹੀ ਸਮੇਂ ’ਤੇ ਨਹੀਂ ਹੁੰਦੀ ਤਾਂ ਇਸ ਨਾਲ ਕ੍ਰੈਡਿਟ ਸਕੋਲ ਪ੍ਰਭਾਵਿਤ ਹੋਵੇਗਾ। ਬਿੱਲ ਦਾ ਭੁਗਤਾਨ ਕਰਨ ਲਈ ਹਰ ਕਾਰਡ ਦੀ ਮਿੱਥੀ ਤਰੀਕ ’ਤੇ ਜਾਂ ਫੋਨ ’ਤੇ ਮੰਥਲੀ ਰਿਮਾਇੰਡਰ ਲਾ ਕੇ ਕ੍ਰੈਡਿਟ ਕਾਰਡ ’ਤੇ ਲੇਟ ਫੀਸ ਤੋਂ ਬਚਿਆ ਜਾ ਸਕਦਾ ਹੈ। ਸੋਲੰਕੀ ਦਾ ਕਹਿਣਾ ਹੈ ਕਿ ਜੇ ਯੂਜ਼ਰ ਆਪਣੇ ਖਰਚਿਆਂ ਤੇ ਰੀਪੇਮੈਂਟ ਦੀ ਯੋਜਨਾ ਬਣਾਉਂਦੇ ਹਨ ਤਾਂ ਕਾਰਡਾਂ ਦੀ ਗਿਣਤੀ ਕੋਈ ਮਾਇਨੇ ਨਹੀਂ ਰੱਖਦੀ ਹੈ। ਯੂਜ਼ਰ ਨੂੰ ਇਸ ਦੀ ਵਰਤੋਂ ਕਰਕੇ ਖਰਚ ਕੀਤੀ ਗਈ ਰਕਮ ਨੂੰ ਚੁਕਾਉਣ ਵਿਚ ਸਮੱਰਥ ਹੋਣਾ ਚਾਹੀਦਾ ਹੈ।
ਪੁਰਾਣੇ ਕਾਰਡ ਆਪਣੇ ਕੋਲ ਰੱਖੋ
ਜਿਤੇਂਦਰ ਸੋਲੰਕੀ ਕਹਿੰਦੇ ਹਨ, ਯੂਜ਼ਰ ਨੂੰ ਆਪਣੇ ਸਭ ਤੋਂ ਪੁਰਾਣੇ ਕਾਰਡ ਨੂੰ ਆਪਣੇ ਕੋਲ ਰੱਖਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦਾ ਕ੍ਰੈਡਿਟ ਹਿਸਟਰੀ ਬਹੁਤ ਲੰਬੀ ਹੈ।