- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਕੇਸ਼ ਅੰਬਾਨੀ ਦਾ ਕਹਿਣਾ ਹੈ ਕਿ ਜੀਓ IPO ਇਸ ਸਾਲ ਰਿਲਾਇੰਸ ਦੇ ਲਈ ਵੈਲਿਊ ਬਣਾਉਣ ਦੀ ਦਿਸ਼ਾ 'ਚ ਸਭ ਤੋਂ ਅਹਿਮ ਪੜਾਅ ਹੈ। ਇਸ ਨਾਲ ਰਿਲਾਇੰਸ ਦੇ ਸ਼ੇਅਰਧਾਰਕਾਂ ਲਈ ਵੱਡੀ ਵੈਲਿਊ ਬਣਨ ਦੀ ਉਮੀਦ ਹੈ ਤੇ ਨਾਲ ਹੀ ਨਵੇਂ ਨਿਵੇਸ਼ਕਾਂ ਨੂੰ ਨਿਵੇਸ਼ ਦਾ ਇਕ ਆਕਰਸ਼ਕ ਮੌਕਾ ਵੀ ਮਿਲੇਗਾ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : Reliance AGM 2026: ਮੁਕੇਸ਼ ਅੰਬਾਨੀ ਨੇ ਰਿਲਾਇੰਸ ਦੇ AGM ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਹੈ ਕਿ ਬੋਰਡ ਨੇ JIO IPO ਨੂੰ ਮਨਜ਼ੂਰੀ ਦੇ ਦਿੱਤੀ ਹੈ। ਅੱਜ ਕੰਪਨੀ ਆਈਪੀਓ (IPO) ਲਈ ਸੇਬੀ (SEBI) ਦੇ ਕੋਲ DRHP ਫਾਈਲ ਕਰੇਗੀ।
ਮੁਕੇਸ਼ ਅੰਬਾਨੀ ਦਾ ਕਹਿਣਾ ਹੈ ਕਿ ਜੀਓ ਪਲੇਟਫਾਰਮਸ ਦੇ ਬੋਰਡ ਨੇ ਅੱਜ ਹੀ ਆਪਣੇ ਡਰਾਫਟ ਰੈੱਡ ਹੈਰਿੰਗ ਪ੍ਰੌਸਪੈਕਟਸ (DRHP) ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸਨੂੰ ਅੱਜ ਹੀ SEBI ਦੇ ਕੋਲ ਫਾਈਲ ਕੀਤਾ ਜਾਵੇਗਾ।
ਮੁਕੇਸ਼ ਅੰਬਾਨੀ ਦਾ ਕਹਿਣਾ ਹੈ ਕਿ ਜੀਓ IPO ਇਸ ਸਾਲ ਰਿਲਾਇੰਸ ਦੇ ਲਈ ਵੈਲਿਊ (ਮੁੱਲ) ਬਣਾਉਣ ਦੀ ਦਿਸ਼ਾ ਵਿੱਚ ਸਭ ਤੋਂ ਅਹਿਮ ਪੜਾਅ ਹੈ। ਇਸ ਨਾਲ ਰਿਲਾਇੰਸ ਦੇ ਸ਼ੇਅਰਧਾਰਕਾਂ (Shareholders) ਦੇ ਲਈ ਵੱਡੀ ਵੈਲਿਊ ਬਣਨ ਦੀ ਉਮੀਦ ਹੈ ਅਤੇ ਨਾਲ ਹੀ ਨਵੇਂ ਨਿਵੇਸ਼ਕਾਂ ਨੂੰ ਨਿਵੇਸ਼ ਦਾ ਇੱਕ ਆਕਰਸ਼ਕ ਮੌਕਾ ਵੀ ਮਿਲੇਗਾ।
ਮੁਕੇਸ਼ ਅੰਬਾਨੀ ਦਾ ਕਹਿਣਾ ਹੈ ਕਿ ਜੀਓ IPO ਇਸ ਸਾਲ ਰਿਲਾਇੰਸ ਦੇ ਲਈ ਵੈਲਿਊ ਬਣਾਉਣ ਦੀ ਦਿਸ਼ਾ 'ਚ ਸਭ ਤੋਂ ਅਹਿਮ ਪੜਾਅ ਹੈ। ਇਸ ਨਾਲ ਰਿਲਾਇੰਸ ਦੇ ਸ਼ੇਅਰਧਾਰਕਾਂ ਲਈ ਵੱਡੀ ਵੈਲਿਊ ਬਣਨ ਦੀ ਉਮੀਦ ਹੈ ਤੇ ਨਾਲ ਹੀ ਨਵੇਂ ਨਿਵੇਸ਼ਕਾਂ ਨੂੰ ਨਿਵੇਸ਼ ਦਾ ਇਕ ਆਕਰਸ਼ਕ ਮੌਕਾ ਵੀ ਮਿਲੇਗਾ।
RIL ਦੀ 49ਵੀਂ ਸਾਲਾਨਾ ਆਮ ਬੈਠਕ 'ਚ ਬੋਲਦਿਆਂ ਉਨ੍ਹਾਂ ਕਿਹਾ - "ਜਿਸ ਤਰ੍ਹਾਂ ਉਨ੍ਹਾਂ ਨੇ ਸਭ ਦੇ ਨਾਲ ਮਿਲ ਕੇ ਤਰੱਕੀ ਕਰਨ ਦੀ ਧੀਰੂਭਾਈ ਅੰਬਾਨੀ ਦੀ ਵਿਰਾਸਤ ਨੂੰ ਅੱਗੇ ਵਧਾਇਆ। ਆਕਾਸ਼, ਈਸ਼ਾ ਅਤੇ ਅਨੰਤ ਜੀਓ ਆਈਪੀਓ (Jio IPO) ਪ੍ਰੋਸੈੱਸ ਨੂੰ ਸੰਭਾਲ ਰਹੇ ਹਨ ਤੇ ਭਵਿੱਖ ਵਿਚ ਵੈਲਿਊ ਬਣਾਉਣ ਦੇ ਮੌਕਿਆਂ ਦੀ ਅਗਲੀ ਪੀੜ੍ਹੀ ਦੀ ਅਗਵਾਈ ਕਰਨਗੇ। ਜੀਓ ਦੀ ਪ੍ਰਸਤਾਵਿਤ ਲਿਸਟਿੰਗ ਦੁਨੀਆ ਨੂੰ ਦਿਖਾਏਗੀ ਕਿ ਭਾਰਤ ਗਲੋਬਲ ਪੱਧਰ, ਗਲੋਬਲ ਸਮਰੱਥਾ ਅਤੇ ਗਲੋਬਲ ਵੈਲਿਊ ਵਾਲੀਆਂ ਟੈਕਨਾਲੋਜੀ ਕੰਪਨੀਆਂ ਬਣਾ ਸਕਦਾ ਹੈ।"
ਆਕਾਸ਼ ਅੰਬਾਨੀ ਨੇ ਕਿਹਾ- "ਅਸੀਂ ਜੋ ਬਣਾ ਰਹੇ ਹਾਂ, ਉਹ ਭਾਰਤ ਲਈ AI (ਆਰਟੀਫੀਸ਼ੀਅਲ ਇੰਟੈਲੀਜੈਂਸ) ਹੈ, ਭਾਰਤ ਵੱਲੋਂ ਬਣਾਇਆ ਗਿਆ AI ਹੈ ਅਤੇ ਅਜਿਹਾ AI ਹੈ ਜੋ ਇਕ ਦਿਨ ਦੁਨੀਆ ਦੀ ਸੇਵਾ ਕਰੇਗਾ। ਇੱਥੇ ਹੀ ਭਾਰਤ ਸੱਚਮੁੱਚ ਰਹਿੰਦਾ ਹੈ, ਸੋਚਦਾ ਹੈ, ਕੰਮ ਕਰਦਾ ਹੈ ਅਤੇ ਜੁੜਦਾ ਹੈ।"
ਮੰਨਿਆ ਜਾ ਰਿਹਾ ਹੈ ਕਿ ਇਹ ਤਜਵੀਜ਼ਸ਼ੁਦਾ ਇਸ਼ੂ NSE ਦੇ ਲਗਪਗ 30,000 ਕਰੋੜ ਰੁਪਏ ਅਤੇ ਹੁੰਡਈ ਮੋਟਰ ਇੰਡੀਆ (Hyundai Motor India) ਦੇ 27,870 ਕਰੋੜ ਰੁਪਏ (ਲਗਪਗ 3.3 ਅਰਬ ਡਾਲਰ) ਦੇ ਪਬਲਿਕ ਆਫਰਿੰਗ ਨੂੰ ਪਿੱਛੇ ਛੱਡ ਕੇ ਦੇਸ਼ ਦਾ ਹੁਣ ਤਕ ਦਾ ਸਭ ਤੋਂ ਵੱਡਾ IPO ਬਣ ਜਾਵੇਗਾ। ਹਾਲਾਂਕਿ, ਪਿਛਲੇ ਇਕ ਸਾਲ ਵਿਚ ਲਿਸਟਿੰਗ ਦੀਆਂ ਯੋਜਨਾਵਾਂ 'ਚ ਕਈ ਬਦਲਾਅ ਹੋਏ ਹਨ।
524 ਮਿਲੀਅਨ ਤੋਂ ਵੱਧ ਸਬਸਕ੍ਰਾਈਬਰਜ਼ ਦੇ ਨਾਲ, ਜੀਓ ਭਾਰਤ ਦਾ ਸਭ ਤੋਂ ਵੱਡਾ ਡਿਜੀਟਲ ਪਲੇਟਫਾਰਮ ਹੈ। ਜੀਓ 5G (Jio 5G) ਦੇ ਸਬਸਕ੍ਰਾਈਬਰਜ਼ ਦੀ ਗਿਣਤੀ 268 ਮਿਲੀਅਨ ਹੈ ਅਤੇ ਜੀਓ ਐੇਅਰਫਾਈਬਰ (JioAirFiber) 13 ਮਿਲੀਅਨ ਘਰਾਂ ਨੂੰ ਕੁਨੈਕਟ ਕਰਦਾ ਹੈ। ਰਿਲਾਇੰਸ ਨੇ ਸ਼ੁਰੂ ਵਿਚ ਮੁੱਖ ਤੌਰ 'ਤੇ 'ਆਫਰ-ਫਾਰ-ਸੇਲ' (Offer-for-sale) ਸਟ੍ਰਕਚਰ ਦੀ ਯੋਜਨਾ ਬਣਾਈ ਸੀ, ਪਰ ਬਾਅਦ 'ਚ ਉਹ ਜ਼ਿਆਦਾਤਰ 'ਫ੍ਰੈਸ਼ ਇਸ਼ੂ' ਵੱਲ ਵਧ ਗਈ। ਇਸ ਫਾਈਲਿੰਗ ਲਈ ਪਹਿਲਾਂ ਮਾਰਚ ਦਾ ਸਮਾਂ ਤੈਅ ਸੀ, ਪਰ ਇਸ ਵਿਚ ਦੇਰੀ ਹੋਈ ਕਿਉਂਕਿ ਪੱਛਮੀ ਏਸ਼ੀਆ ਵਿੱਚ ਵਧਦੇ ਜੀਓਪੋਲੀਟੀਕਲ ਤਣਾਅ ਤੇ ਅਸਥਿਰ ਇਕਵਿਟੀ ਬਾਜ਼ਾਰ ਦੀ ਵਜ੍ਹਾ ਕਰਕੇ ਕੰਪਨੀ ਨੂੰ ਇਸਦੇ ਸਮੇਂ 'ਤੇ ਫਿਰ ਤੋਂ ਵਿਚਾਰ ਕਰਨਾ ਪਿਆ।