- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
e-Way bill ₹50 ਹਜ਼ਾਰ ਤੋਂ ਵੱਧ ਦੀ ਕੀਮਤ ਦੇ ਮਾਲ ਦੀ ਢੋਆ-ਢੁਆਈ ਲਈ ਜ਼ਰੂਰੀ ਹੁੰਦਾ ਹੈ। ਦੱਸ ਦੇਈਏ ਕਿ ਮਾਲ ਭੇਜਣ ਵਾਲਾ ਵਿਅਕਤੀ, ਮਾਲ ਪ੍ਰਾਪਤ ਕਰਨ ਵਾਲਾ, ਅਤੇ ਰਜਿਸਟਰਡ ਟ੍ਰਾਂਸਪੋਰਟਰ, ਈ-ਵੇਅ ਬਿਲ ਜਨਰੇਟ (ਤਿਆਰ) ਕਰ ਸਕਦਾ ਹੈ। ਜੋ ਟ੍ਰਾਂਸਪੋਰਟਰ ਰਜਿਸਟਰਡ ਨਹੀਂ ਹਨ, ਉਹ ਵੀ ਸਾਂਝੇ ਪੋਰਟਲ 'ਤੇ ਰਜਿਸਟ੍ਰੇਸ਼ਨ ਕਰਵਾ ਕੇ ਆਪਣੇ ਗਾਹਕਾਂ ਲਈ ਮਾਲ ਦੀ ਢੋਆ-ਢੁਆਈ ਹੇਤੂ ਈ-ਵੇਅ ਬਿਲ ਜਨਰੇਟ ਕਰ ਸਕਦੇ ਹਨ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਦੇਸ਼ ਵਿਚ ਜੀਐੱਸਟੀ (GST) ਲਾਗੂ ਹੋਇਆਂ ਨੂੰ 9 ਸਾਲ ਪੂਰੇ ਹੋਣ ਵਾਲੇ ਹਨ। ਸਮੇਂ-ਸਮੇਂ 'ਤੇ ਇਸ ਨੂੰ ਲੈ ਕੇ ਕਈ ਬਦਲਾਅ ਵੀ ਦੇਖੇ ਗਏ ਹਨ। ਇਨੀਂ ਦਿਨੀਂ ਚਰਚਾ ਈ-ਵੇਅ ਬਿਲ ਨੂੰ ਲੈ ਕੇ ਹੈ। ਜ਼ਿਆਦਾਤਰ ਲੋਕਾਂ ਨੂੰ ਅਜੇ ਵੀ ਇਸ ਬਾਰੇ ਘੱਟ ਜਾਣਕਾਰੀ ਹੈ। ਦੱਸ ਦੇਈਏ ਕਿ ਈ-ਵੇਅ ਬਿਲ (Electronic Way Bill) ਇਕ ਡਿਜੀਟਲ ਦਸਤਾਵੇਜ਼ ਹੈ ਜਿਸ ਨੂੰ ਮਾਲ ਦੀ ਢੋਆ-ਢੁਆਈ ਲਈ ਜੀਐੱਸਟੀ ਪ੍ਰਣਾਲੀ ਤਹਿਤ ਬਣਾਇਆ ਜਾਂਦਾ ਹੈ। ਈ-ਵੇਅ ਬਿਲ ਇਹ ਦੱਸਦਾ ਹੈ ਕਿ ਇੱ ਤੋਂ ਦੂਜੀ ਥਾਂ ਤਕ ਭੇਜਿਆ ਜਾ ਰਿਹਾ ਮਾਲ ਜੀਐੱਸਟੀ ਨਿਯਮਾਂ ਦੀ ਪਾਲਣਾ ਕਰ ਰਿਹਾ ਹੈ। ਹੁਣ ਈ-ਵੇਅ ਬਿਲ ਵਿੱਚ ਨਵੇਂ ਬਦਲਾਅ ਹੋਣ ਜਾ ਰਹੇ ਹਨ।
ਈ-ਵੇਅ ਬਿਲ (e-way bill) ₹50 ਹਜ਼ਾਰ ਤੋਂ ਵੱਧ ਦੀ ਕੀਮਤ ਦੇ ਮਾਲ ਦੀ ਢੋਆ-ਢੁਆਈ ਲਈ ਜ਼ਰੂਰੀ ਹੁੰਦਾ ਹੈ। ਦੱਸ ਦੇਈਏ ਕਿ ਮਾਲ ਭੇਜਣ ਵਾਲਾ ਵਿਅਕਤੀ, ਮਾਲ ਪ੍ਰਾਪਤ ਕਰਨ ਵਾਲਾ, ਅਤੇ ਰਜਿਸਟਰਡ ਟ੍ਰਾਂਸਪੋਰਟਰ, ਈ-ਵੇਅ ਬਿਲ ਜਨਰੇਟ (ਤਿਆਰ) ਕਰ ਸਕਦਾ ਹੈ। ਜੋ ਟ੍ਰਾਂਸਪੋਰਟਰ ਰਜਿਸਟਰਡ ਨਹੀਂ ਹਨ, ਉਹ ਵੀ ਸਾਂਝੇ ਪੋਰਟਲ 'ਤੇ ਰਜਿਸਟ੍ਰੇਸ਼ਨ ਕਰਵਾ ਕੇ ਆਪਣੇ ਗਾਹਕਾਂ ਲਈ ਮਾਲ ਦੀ ਢੋਆ-ਢੁਆਈ ਹੇਤੂ ਈ-ਵੇਅ ਬਿਲ ਜਨਰੇਟ ਕਰ ਸਕਦੇ ਹਨ। ਜੇਕਰ ਮਾਲ ਦੀ ਕੀਮਤ ₹50,000 ਤੋਂ ਜ਼ਿਆਦਾ ਹੈ ਤੇ ਵਪਾਰੀ ਨੇ ਈ-ਵੇਅ ਬਿਲ ਨਹੀਂ ਬਣਾਇਆ ਹੈ ਤਾਂ ਟ੍ਰਾਂਸਪੋਰਟਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਇਸ ਨੂੰ ਜਨਰੇਟ ਕਰੇ।
ਈ-ਵੇਅ ਬਿਲ (e-way Bill) ਦੇ 2 ਹਿੱਸੇ ਹੁੰਦੇ ਹਨ। ਪਾਰਟ A 'ਚ ਸਪਲਾਇਰ ਦਾ GSTIN, ਖਰੀਦਦਾਰ (Recipient) ਦਾ GSTIN, ਚਲਾਨ ਨੰਬਰ, ਮਾਲ ਦੀ ਕੀਮਤ, HSN ਕੋਡ ਤੇ ਮਾਲ ਡਿਲੀਵਰ ਕਰਨ ਦੀ ਥਾਂ ਦੀ ਜਾਣਕਾਰੀ ਲਿਖੀ ਹੁੰਦੀ ਹੈ। ਇਸ ਦੇ ਨਾਲ ਹੀ ਪਾਰਟ B 'ਚ ਟ੍ਰਾਂਸਪੋਰਟਰ ਦੀ ਜਾਣਕਾਰੀ ਅਤੇ ਮਾਲ ਢੋਣ ਵਾਲੇ ਵਾਹਨ ਦੀ ਜਾਣਕਾਰੀ ਲਿਖੀ ਹੁੰਦੀ ਹੈ।
ਈ-ਵੇਅ ਬਿਲ ਦਾ ਉਦੇਸ਼ ਮਾਲ ਦੀ ਢੋਆ-ਢੁਆਈ ਦੀ ਨਿਗਰਾਨੀ ਕਰਨਾ ਹੈ। ਇਸ ਨਾਲ ਟੈਕਸ ਦੀ ਚੋਰੀ 'ਤੇ ਰੋਕ ਲੱਗਦੀ ਹੈ। ਖਰੀਦਦਾਰ ਤੇ ਟ੍ਰਾਂਸਪੋਰਟਰ ਆਪਣੇ ਮਾਲ ਤੇ ਵਾਹਨ ਨੂੰ ਟ੍ਰੈਕ ਕਰ ਸਕਦੇ ਹਨ। ਚੈੱਕਪੋਸਟ 'ਤੇ ਸਮਾਂ ਘੱਟ ਲੱਗਦਾ ਹੈ ਜਿਸ ਨਾਲ ਨਾ ਸਿਰਫ਼ ਸਮੇਂ ਅਤੇ ਈਂਧਨ ਦੀ ਬੱਚਤ ਹੁੰਦੀ ਹੈ, ਸਗੋਂ ਕਾਗਜ਼ੀ ਕਾਰਵਾਈ ਤੋਂ ਵੀ ਛੁਟਕਾਰਾ ਮਿਲਦਾ ਹੈ। ਦੱਸ ਦੇਈਏ ਕਿ ਪੂਰੇ ਦੇਸ਼ ਵਿਚ ਇਕ ਸਾਮਾਨ ਵਿਵਸਥਾ ਲਾਗੂ ਹੈ।
GSTN ਈ-ਵੇਅ ਬਿਲ ਦਾ ਮਾਮਲਾ ਇਨੀਂ ਦਿਨੀਂ ਚਰਚਾ 'ਚ ਹੈ। ਦਰਅਸਲ GSTN ਨੇ ਈ-ਵੇਅ ਬਿਲ 'ਚ ਦੋ ਵੱਡੇ ਬਦਲਾਅ ਦਾ ਪ੍ਰਸਤਾਵ ਦਿੱਤਾ ਸੀ, ਜਿਸ ਵਿਚ ਡੇਟਾ ਦੀ ਸ਼ੁੱਧਤਾ ਤੇ ਪਾਰਦਰਸ਼ਤਾ ਬਣਾਈ ਰੱਖਣ ਲਈ Ship-To GSTIN ਅਤੇ Voluntary E-Way Bill Closure ਦੀ ਸਹੂਲਤ ਨੂੰ 15 ਜੂਨ ਤੋਂ ਲਾਗੂ ਕਰਨਾ ਸੀ। ਇਸ ਦਾ ਮਤਲਬ ਡਿਲੀਵਰੀ ਪੂਰੀ ਹੋਣ ਤੋਂ ਬਾਅਦ ਈ-ਵੇਅ ਬਿਲ ਨੂੰ ਆਪਣੀ ਮਰਜ਼ੀ ਨਾਲ (ਸਵੈ-ਇੱਛਾ ਨਾਲ) ਕਲੋਜ਼ (ਬੰਦ) ਕੀਤਾ ਜਾ ਸਕੇਗਾ। ਇਸ ਨਾਲ ਡਿਸਪੈਚ ਤੋਂ ਲੈ ਕੇ ਡਿਲੀਵਰੀ ਤੱਕ ਦਾ ਡਿਜੀਟਲ ਰਿਕਾਰਡ ਬਣੇਗਾ।
ਕਈ ਕੰਪਨੀਆਂ ਨੇ ERP ਸਾਫਟਵੇਅਰ 'ਚ ਬਦਲਾਅ ਕਰਨ ਅਤੇ API ਇੰਟੀਗ੍ਰੇਸ਼ਨ ਤੇ ਟੈਸਟਿੰਗ ਨੂੰ ਲੈ ਕੇ ਹੋਰ ਸਮੇਂ ਦੀ ਮੰਗ ਕੀਤੀ ਸੀ ਜਿਸ ਨੂੰ ਦੇਖਦੇ ਹੋਏ ਇਨ੍ਹਾਂ ਨਵੇਂ ਬਦਲਾਵਾਂ ਨੂੰ 1 ਅਗਸਤ 2026 ਤੋਂ ਲਾਗੂ ਕਰਨ