- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਦਾ ਉਦੇਸ਼ ਸਾਈਬੇਰੀਆ 'ਚ ਮੌਜੂਦ ਰਿਅਰ ਅਰਥ ਖਣਿਜਾਂ ਦੀ ਸੰਰਚਨਾ ਅਤੇ ਗੁਣਵੱਤਾ ਦਾ ਅਧਿਐਨ ਕਰਨਾ ਹੈ। ਰੋਸਨੇਫਟ ਰੂਸ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ 'ਚ ਸ਼ਾਮਲ ਹੈ ਅਤੇ ਹਾਲ ਹੀ 'ਚ ਉਸਨੇ ਸਾਈਬੇਰੀਆ ਦੇ ਟੌਮਟੋਰ ਖੇਤਰ ਵਿੱਚ ਸਥਿਤ ਇਕ ਮਹੱਤਵਪੂਰਨ ਰਿਅਰ ਅਰਥ ਪ੍ਰੋਜੈਕਟ ਦਾ ਗ੍ਰਹਿਣ ਕੀਤਾ ਸੀ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਰਿਅਰ ਅਰਥ ਐਲੀਮੈਂਟਸ 'ਤੇ ਏਕਾਧਿਕਾਰ ਰਾਜ ਕਰਨ ਵਾਲੇ ਚੀਨ ਦਾ ਹੰਕਾਰ ਹੌਲੀ-ਹੌਲੀ ਚਕਨਾਚੂਰ ਹੋ ਰਿਹਾ ਹੈ। ਭਾਰਤ ਇਸ ਦਿਸ਼ਾ 'ਚ ਹੁਣ ਤਕ ਕਈ ਵੱਡੇ ਕਦਮ ਚੁੱਕ ਚੁੱਕਾ ਹੈ। ਹੁਣ ਹਿੰਦੁਸਤਾਨ ਨੇ ਇਕ ਅਜਿਹਾ ਕਦਮ ਚੁੱਕਿਆ ਹੈ ਜਿਸ ਨਾਲ ਚੀਨ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਅਸਲ ਵਿਚ ਭਾਰਤ ਰੂਸ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਨਾਲ ਮਿਲ ਕੇ ਰੂਸ ਵਿਚ ਰਿਅਰ ਅਰਥ ਦਾ ਭੰਡਾਰ ਖੋਜਣ ਅਤੇ ਉਸ 'ਤੇ ਅਧਿਐਨ ਕਰਨ ਲਈ ਗੱਲਬਾਤ ਕਰ ਰਿਹਾ ਹੈ।
ਰਿਅਰ ਅਰਥ ਖਣਿਜਾਂ (Rare Earth Elements) ਦੀ ਲੋੜ ਇਲੈਕਟ੍ਰਿਕ ਵਾਹਨ, ਰੱਖਿਆ ਉਪਕਰਨ ਅਤੇ ਆਧੁਨਿਕ ਇਲੈਕਟ੍ਰਾਨਿਕ ਉਤਪਾਦਾਂ ਦੇ ਨਿਰਮਾਣ 'ਚ ਹੁੰਦੀ ਹੈ। ਇਸੇ ਕੜੀ 'ਚ ਭਾਰਤ ਰੂਸ ਦੇ ਵਿਸ਼ਾਲ ਰੇਅਰ ਅਰਥ ਭੰਡਾਰਾਂ ਦਾ ਅਧਿਐਨ ਕਰਨ ਦੀ ਤਿਆਰੀ ਕਰ ਰਿਹਾ ਹੈ।
ਸਰਕਾਰੀ ਸਰੋਤਾਂ ਅਨੁਸਾਰ, ਭਾਰਤ ਰੂਸ ਦੀ ਪ੍ਰਮੁੱਖ ਤੇਲ ਕੰਪਨੀ ਰੋਸਨੇਫਟ ਨਾਲ ਗੱਲਬਾਤ ਕਰ ਰਿਹਾ ਹੈ। ਇਹ ਰੂਸ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਹੈ। ਰੋਸਨੇਫਟ ਦਾ ਮਾਰਕੀਟ ਕੈਪ 4 ਲੱਖ ਕਰੋੜ ਰੁਪਏ ਤੋਂ ਵੱਧ ਹੈ।
ਭਾਰਤ ਦਾ ਉਦੇਸ਼ ਸਾਈਬੇਰੀਆ 'ਚ ਮੌਜੂਦ ਰੇਅਰ ਅਰਥ ਖਣਿਜਾਂ ਦੀ ਸੰਰਚਨਾ ਅਤੇ ਗੁਣਵੱਤਾ ਦਾ ਅਧਿਐਨ ਕਰਨਾ ਹੈ। ਰੋਸਨੇਫਟ ਰੂਸ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ 'ਚ ਸ਼ਾਮਲ ਹੈ ਅਤੇ ਹਾਲ ਹੀ 'ਚ ਉਸਨੇ ਸਾਈਬੇਰੀਆ ਦੇ ਟੌਮਟੋਰ ਖੇਤਰ ਵਿੱਚ ਸਥਿਤ ਇਕ ਮਹੱਤਵਪੂਰਨ ਰੇਅਰ ਅਰਥ ਪ੍ਰੋਜੈਕਟ ਦਾ ਗ੍ਰਹਿਣ ਕੀਤਾ ਸੀ।
ਪਿਛਲੇ ਸਾਲ ਚੀਨ ਨੇ ਰੇਅਰ ਅਰਥ ਨਾਲ ਜੁੜੇ ਕੁਝ ਉਤਪਾਦਾਂ ਤੇ ਤਕਨੀਕਾਂ ਦੇ ਨਿਰਯਾਤ 'ਤੇ ਸਖ਼ਤੀ ਵਧਾ ਦਿੱਤੀ ਸੀ। ਇਸ ਦਾ ਅਸਰ ਭਾਰਤ ਸਮੇਤ ਕਈ ਦੇਸ਼ਾਂ 'ਤੇ ਪਿਆ। ਭਾਰਤ 'ਚ ਰਿਅਰ ਅਰਥ ਮੈਗਨੇਟ ਦੀ ਉਪਲਬਧਤਾ ਨੂੰ ਲੈ ਕੇ ਵੀ ਚਿੰਤਾ ਪੈਦਾ ਹੋਈ ਸੀ, ਕਿਉਂਕਿ ਚੀਨ ਇਸ ਖੇਤਰ ਦਾ ਸਭ ਤੋਂ ਵੱਡਾ ਸਪਲਾਇਰ ਹੈ।
ਮਾਹਰਾਂ ਦਾ ਮੰਨਣਾ ਹੈ ਕਿ ਰੂਸ ਨਾਲ ਸਹਿਯੋਗ ਵਧਾਉਣ ਨਾਲ ਭਾਰਤ ਨੂੰ ਵਿਕਲਪਿਕ ਸਰੋਤ ਮਿਲ ਸਕਦੇ ਹਨ ਅਤੇ ਸਪਲਾਈ ਚੇਨ ਵਧੇਰੇ ਸੁਰੱਖਿਅਤ ਬਣ ਸਕਦੀ ਹੈ।
ਦਸੰਬਰ 'ਚ ਭਾਰਤ-ਰੂਸ ਸਲਾਨਾ ਸਿਖਰ ਸੰਮੇਲਨ ਦੌਰਾਨ ਦੋਵਾਂ ਦੇਸ਼ਾਂ ਨੇ ਰੇਅਰ ਅਰਥ ਅਤੇ ਹੋਰ ਮਹੱਤਵਪੂਰਨ ਖਣਿਜਾਂ ਦੇ ਖੇਤਰ 'ਚ ਸਹਿਯੋਗ ਵਧਾਉਣ 'ਤੇ ਸਹਿਮਤੀ ਜਤਾਈ ਸੀ। ਇਸ ਤੋਂ ਬਾਅਦ ਕਈ ਪੱਧਰਾਂ 'ਤੇ ਭਾਈਵਾਲੀ ਨੂੰ ਅੱਗੇ ਵਧਾਉਣ ਦੀ ਪ੍ਰਕਿਰਿਆ ਸ਼ੁਰੂ ਹੋਈ।
ਮਈ 'ਚ ਰੋਸਾਟੌਮ ਦੇ ਸਾਇੰਟਿਫਿਕ ਡਿਵੀਜ਼ਨ ਦੀ ਯੂਨਿਟ JSC ਗਿਰੇਡਮੇਟ ਨੇ ਰੇਅਰ ਅਰਥ ਦੇ ਕੱਚੇ ਮਾਲ ਦੀ ਪ੍ਰੋਸੈਸਿੰਗ ਦੀ ਟੈਕਨਾਲੋਜੀ ਦੇ ਰਿਸਰਚ ਅਤੇ ਡਿਵੈਲਪਮੈਂਟ ਲਈ ਭਾਰਤ ਦੀ ਨੇਕਸਨ ਜੀਓਕੈਮ ਨਾਲ ਇਕ ਸਮਝੌਤਾ ਸਹੀ ਪੱਤਰ (MoU) 'ਤੇ ਸਾਈਨ ਕੀਤੇ। ਇਸ ਤੋਂ ਇਲਾਵਾ ਗਿਰੇਡਮੇਟ ਨੇ ਭਾਰਤੀ ਤਕਨਾਲੋਜੀ ਸੰਸਥਾਨ (IIT-ISM) ਧਨਬਾਦ ਨਾਲ ਜੁੜੇ ਟੈਕਨਾਲੋਜੀ ਇਨੋਵੇਸ਼ਨ ਇਨ ਐਕਸਪਲੋਰੇਸ਼ਨ ਐਂਡ ਮਾਈਨਿੰਗ ਫਾਊਂਡੇਸ਼ਨ (TEXMiN) ਨਾਲ ਵੀ ਇਕ ਸਹਿਮਤੀ ਪੱਤਰ 'ਤੇ ਹਸਤਾਖਰ ਕੀਤੇ ਹਨ। ਦੋਵੇਂ ਪੱਖ ਨਿਓਡੀਮੀਅਮ-ਆਇਰਨ-ਬੋਰਾਨ (NdFeB) ਅਧਾਰਤ ਸਥਾਈ ਚੁੰਬਕਾਂ (ਪਰਮਾਨੈਂਟ ਮੈਗਨੇਟ) ਦੇ ਨਿਰਮਾਣ ਦੀ ਤਕਨੀਕ ਵਿਕਸਿਤ ਕਰਨ 'ਤੇ ਮਿਲ ਕੇ ਕੰਮ ਕਰਨਗੇ।
ਜੇਕਰ ਰੂਸ ਨਾਲ ਇਹ ਸਹਿਯੋਗ ਸਫਲ ਰਹਿੰਦਾ ਹੈ ਤਾਂ ਭਾਰਤ ਨੂੰ ਰੇਅਰ ਅਰਥ ਖਣਿਜਾਂ ਦੀ ਸਪਲਾਈ ਦੇ ਲਈ ਨਵੇਂ ਵਿਕਲਪ ਮਿਲ ਸਕਦੇ ਹਨ। ਇਸ ਨਾਲ ਇਲੈਕਟ੍ਰਿਕ ਵਾਹਨ, ਸੈਮੀਕੰਡਕਟਰ, ਰੱਖਿਆ ਅਤੇ ਹਾਈ-ਟੈਕ ਮੈਨੂਫੈਕਚਰਿੰਗ ਵਰਗੇ ਖੇਤਰਾਂ ਨੂੰ ਮਜ਼ਬੂਤੀ ਮਿਲੇਗੀ। ਨਾਲ ਹੀ ਚੀਨ 'ਤੇ ਨਿਰਭਰਤਾ ਘਟਾਉਣ ਦੇ ਭਾਰਤ ਦੇ ਯਤਨਾਂ ਨੂੰ ਵੀ ਵੱਡਾ ਬਲ ਮਿਲੇਗਾ।