- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੋਲਡਮੈਨ ਸੈਕਸ ਦੀ ਰਿਸਰਚ ਵਿੰਗ ਨੇ ਪਹਿਲਾਂ ਅਨੁਮਾਨ ਲਗਾਇਆ ਸੀ ਕਿ ਮੌਜੂਦਾ ਵਿੱਤੀ ਸਾਲ ਵਿਚ ਇਕਾਨਮੀ 6.1 ਪ੍ਰਤੀਸ਼ਤ ਦੀ ਦਰ ਨਾਲ ਵਧੇਗੀ। ਇਹ ਅਨੁਮਾਨ ਇਜ਼ਰਾਈਲ-ਅਮਰੀਕਾ ਅਤੇ ਈਰਾਨ ਵਿਚਾਲੇ ਜੰਗ ਕਾਰਨ 'ਸਟ੍ਰੇਟ ਆਫ਼ ਹੋਰਮੁਜ਼' (Strait of Hormuz) ਦੇ ਬੰਦ ਹੋਣ ਤੋਂ ਬਾਅਦ ਲਗਾਇਆ ਗਿਆ ਸੀ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਗਲੋਬਲ ਇਨਵੈਸਟਮੈਂਟ ਬੈਂਕ, ਗੋਲਡਮੈਨ ਸੈਕਸ (Goldman Sachs) ਨੇ ਕਿਹਾ ਹੈ ਕਿ ਭਾਰਤ ਦੀ ਅਰਥਵਿਵਸਥਾ ਦੇ 6.5 ਪ੍ਰਤੀਸ਼ਤ ਦੀ ਤੇਜ਼ ਰਫ਼ਤਾਰ ਨਾਲ ਵਧਣ ਦੀ ਉਮੀਦ ਹੈ, ਕਿਉਂਕਿ US-ਈਰਾਨ ਡੀਲ ਨਾਲ ਪੱਛਮੀ ਏਸ਼ੀਆ 'ਚ ਸ਼ਾਂਤੀ ਦੀ ਉਮੀਦ ਜਾਗੀ ਹੈ। ਗੋਲਡਮੈਨ ਸੈਕਸ ਦੀ ਰਿਸਰਚ ਵਿੰਗ ਨੇ ਪਹਿਲਾਂ ਅਨੁਮਾਨ ਲਗਾਇਆ ਸੀ ਕਿ ਮੌਜੂਦਾ ਵਿੱਤੀ ਸਾਲ ਵਿਚ ਇਕਾਨਮੀ 6.1 ਪ੍ਰਤੀਸ਼ਤ ਦੀ ਦਰ ਨਾਲ ਵਧੇਗੀ। ਇਹ ਅਨੁਮਾਨ ਇਜ਼ਰਾਈਲ-ਅਮਰੀਕਾ ਅਤੇ ਈਰਾਨ ਵਿਚਾਲੇ ਜੰਗ ਕਾਰਨ 'ਸਟ੍ਰੇਟ ਆਫ਼ ਹੋਰਮੁਜ਼' (Strait of Hormuz) ਦੇ ਬੰਦ ਹੋਣ ਤੋਂ ਬਾਅਦ ਲਗਾਇਆ ਗਿਆ ਸੀ।
ਹੁਣ ਏਜੰਸੀ ਨੇ "India: Improved macro outlook after the US-Iran deal" ਨਾਂ ਦੀ ਆਪਣੀ ਰਿਪੋਰਟ 'ਚ ਕਿਹਾ, 'ਕੁੱਲ ਮਿਲਾ ਕੇ, Q2 CY26 ਵਿੱਚ ਰੀਅਲ GDP ਗ੍ਰੋਥ ਸਾਡੀਆਂ ਪਿਛਲੀਆਂ ਉਮੀਦਾਂ ਨਾਲੋਂ ਜ਼ਿਆਦਾ ਰਹੀ ਹੈ। ਇਸ ਦੇ ਨਾਲ ਹੀ, ਸਾਡੀ ਕਮੋਡਿਟੀਜ਼ ਟੀਮ ਨੇ ਤੇਲ ਦੀਆਂ ਕੀਮਤਾਂ ਦੇ ਅਨੁਮਾਨ ਨੂੰ ਵੀ ਘਟਾਇਆ ਹੈ।ਟ
ਭਾਰਤ ਦੇ ਕੁੱਲ ਵਪਾਰ ਦਾ ਲਗਪਗ ਪੰਜਵਾਂ ਹਿੱਸਾ ਅਤੇ ਐਨਰਜੀ ਇੰਪੋਰਟ ਦਾ 60 ਪ੍ਰਤੀਸ਼ਤ ਤੋਂ ਵੱਧ ਹਿੱਸਾ ਹੋਰਮੁਜ਼ ਜਲਡਮਰੂਮੱਧ ਤੋਂ ਹੋ ਕੇ ਆਉਂਦਾ-ਜਾਂਦਾ ਹੈ। ਭਾਰਤੀ ਕਰੂਡ ਬਾਸਕੇਟ (ਕੱਚੇ ਤੇਲ) ਦੀ ਕੀਮਤ ਲਗਾਤਾਰ ਤਿੰਨ ਮਹੀਨਿਆਂ ਤਕ $100 ਪ੍ਰਤੀ ਬੈਰਲ ਤੋਂ ਉੱਪਰ ਰਹੀ ਸੀ, ਪਰ ਜੂਨ ਵਿੱਚ ਇਹ ਘਟ ਕੇ $86.31 ਹੋ ਗਈ ਹੈ। 24 ਜੂਨ ਨੂੰ ਕੱਚੇ ਤੇਲ ਦੀ ਭਾਰਤੀ ਬਾਸਕੇਟ ਦੀ ਕੀਮਤ $70.71 ਪ੍ਰਤੀ ਬੈਰਲ ਸੀ।
ਗੋਲਡਮੈਨ ਸੈਕਸ ਨੇ ਕਿਹਾ, "ਕੁੱਲ ਮਿਲਾ ਕੇ, ਸਾਡੀ ਕਮੋਡਿਟੀਜ਼ ਟੀਮ ਵੱਲੋਂ ਤੇਲ ਦੀਆਂ ਕੀਮਤਾਂ ਦੇ ਅਨੁਮਾਨ 'ਚ ਹਾਲੀਆ ਕਟੌਤੀ (CY26 ਦੀ ਤੀਜੀ-ਚੌਥੀ ਤਿਮਾਹੀ ਵਿੱਚ ਔਸਤ $82/ਬੈਰਲ, ਜੋ ਪਹਿਲਾਂ $92/ਬੈਰਲ ਸੀ ਅਤੇ CY27 'ਚ ਔਸਤ $75/ਬੈਰਲ, ਜੋ ਪਹਿਲਾਂ $80/ਬੈਰਲ ਸੀ) ਨੂੰ ਦੇਖਦੇ ਹੋਏ, ਅਸੀਂ CY26 ਲਈ ਆਪਣੀ ਅਸਲ GDP ਗ੍ਰੋਥ ਦਾ ਅਨੁਮਾਨ 0.3pp ਵਧਾ ਕੇ 6.8% (ਸਾਲ-ਦਰ-ਸਾਲ) ਕਰ ਰਹੇ ਹਾਂ।"
FY27 ਮਹਾਮਾਰੀ (ਪੈਂਡੇਮਿਕ) ਤੋਂ ਬਾਅਦ ਦਾ ਪਹਿਲਾ ਅਜਿਹਾ ਸਾਲ ਹੋਵੇਗਾ ਜਦੋਂ ਭਾਰਤੀ ਅਰਥਵਿਵਸਥਾ ਦੀ ਗ੍ਰੋਥ ਰੇਟ 7 ਪ੍ਰਤੀਸ਼ਤ ਤੋਂ ਘੱਟ ਰਹੇਗੀ। ਜ਼ਿਆਦਾ ਖਪਤ ਅਤੇ ਨਿਵੇਸ਼ (ਇਨਵੈਸਟਮੈਂਟ) ਦੀ ਵਜ੍ਹਾ ਕਰਕੇ ਅਰਥਵਿਵਸਥਾ ਨੇ FY27 'ਚ 7.7 ਪ੍ਰਤੀਸ਼ਤ ਦੀ ਗ੍ਰੋਥ ਦਰਜ ਕੀਤੀ ਸੀ। ਗਲੋਬਲ ਇਨਵੈਸਟਮੈਂਟ ਬੈਂਕ ਨੇ ਕੰਜ਼ਿਊਮਰ ਕੀਮਤਾਂ ਨੂੰ ਲੈ ਕੇ ਵੀ ਬਿਹਤਰ ਉਮੀਦ ਜਤਾਈ ਹੈ ਅਤੇ ਭਾਰਤ ਦੇ ਮਹਿੰਗਾਈ ਦੇ ਅਨੁਮਾਨ ਨੂੰ ਪਹਿਲਾਂ ਦੇ 5.1 ਪ੍ਰਤੀਸ਼ਤ ਤੋਂ ਘਟਾ ਕੇ 4.9 ਪ੍ਰਤੀਸ਼ਤ ਕਰ ਦਿੱਤਾ ਹੈ।