- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੋਰਮੁਜ਼ ਨੇ ਨਾ ਸਿਰਫ਼ ਡੀਜ਼ਲ-ਪੈਟਰੋਲ, ਗੈਸ ਅਤੇ ਜ਼ਰੂਰੀ ਸਾਮਾਨ ਦੀ ਸਪਲਾਈ ਨੂੰ ਪ੍ਰਭਾਵਿਤ ਕੀਤਾ, ਬਲਕਿ ਆਰਥਿਕਤਾ ਨੂੰ ਵੀ ਕਰਾਰੀ ਸੱਟ ਮਾਰੀ ਹੈ। ਭਾਰਤ ਨੂੰ ਵੀ ਹੋਰਮੁਜ਼ ਜਲਡਮਰੂਮੱਧ ਦੇ ਬੰਦ ਹੋਣ ਕਾਰਨ ਨੁਕਸਾਨ ਉਠਾਉਣਾ ਪਿਆ ਹੈ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : 'ਸਟਰੇਟ ਆਫ਼ ਹੋਰਮੁਜ਼' (Hormuz Strait) ਇਸ ਨਾਮ ਤੋਂ ਅੱਜ ਹਰ ਕੋਈ ਵਾਕਫ਼ ਹੋ ਚੁੱਕਾ ਹੈ। ਇਹ ਉਹ ਰਸਤਾ ਹੈ ਜਿਸ ਨੇ ਨਾ ਸਿਰਫ਼ ਡੀਜ਼ਲ-ਪੈਟਰੋਲ, ਗੈਸ ਅਤੇ ਜ਼ਰੂਰੀ ਸਾਮਾਨ ਦੀ ਸਪਲਾਈ ਨੂੰ ਪ੍ਰਭਾਵਿਤ ਕੀਤਾ, ਬਲਕਿ ਆਰਥਿਕਤਾ ਨੂੰ ਵੀ ਕਰਾਰੀ ਸੱਟ ਮਾਰੀ ਹੈ। ਭਾਰਤ ਨੂੰ ਵੀ ਹੋਰਮੁਜ਼ ਜਲਡਮਰੂਮੱਧ ਦੇ ਬੰਦ ਹੋਣ ਕਾਰਨ ਨੁਕਸਾਨ ਉਠਾਉਣਾ ਪਿਆ ਹੈ। ਹਾਲਾਂਕਿ ਇਸ ਵਾਰ ਇਸ ਰਸਤੇ ਤੋਂ ਕਿਸਾਨਾਂ ਦੇ ਲਈ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ।
ਈਂਧਨ ਤੋਂ ਇਲਾਵਾ ਖਾਦ ਦੀ ਦਰਾਮਦ ਲਈ ਵੀ ਇਹ ਰਸਤਾ ਬੇਹੱਦ ਖ਼ਾਸ ਹੈ। ਹੁਣ ਤਕ ਮਿਲੀ ਜਾਣਕਾਰੀ ਅਨੁਸਾਰ ਖਾਦ ਨਾਲ ਲੱਦੇ ਕਰੀਬ 16 ਜਹਾਜ਼ ਰਸਤੇ ਵਿੱਚ ਫਸੇ ਹੋਏ ਸਨ। ਇਸ ਵਿੱਚੋਂ 1 ਜਹਾਜ਼ ਨੇ ਸ਼ੁੱਕਰਵਾਰ ਨੂੰ ਹੀ ਰਸਤਾ ਪਾਰ ਕਰ ਲਿਆ ਸੀ। ਮੰਤਰਾਲੇ ਵੱਲੋਂ ਮਿਲੀ ਜਾਣਕਾਰੀ ਮੁਤਾਬਕ 4 ਹੋਰ ਜਹਾਜ਼ਾਂ ਨੇ ਵੀ ਸੁਰੱਖਿਅਤ ਤਰੀਕੇ ਨਾਲ ਸਟਰੇਟ ਆਫ਼ ਹੋਰਮੁਜ਼ ਨੂੰ ਪਾਰ ਕਰ ਲਿਆ ਹੈ। ਇਹ ਜਹਾਜ਼ ਕ੍ਰਿਸ਼ਨਾਪਟਨਮ, ਕਾਕੀਨਾਡਾ, ਪਾਰਾਦੀਪ ਅਤੇ ਮੁੰਦਰਾ ਵੱਲ ਜਾ ਰਹੇ ਹਨ। ਉੱਥੇ ਪਹੁੰਚਣ 'ਤੇ, ਮੌਜੂਦਾ ਖਾਦ ਦੇ ਸਟਾਕ ਨੂੰ ਵਧਾਉਣ ਅਤੇ ਸਾਉਣੀ ਸੀਜ਼ਨ ਤੋਂ ਪਹਿਲਾਂ ਖੇਤੀਬਾੜੀ ਸਬੰਧੀ ਲੋੜਾਂ ਨੂੰ ਪੂਰਾ ਕਰਨ ਲਈ ਮਾਲ ਉਤਾਰਿਆ ਜਾਵੇਗਾ।
ਰਸਾਇਣ ਅਤੇ ਖਾਦ (Chemicals and Fertilizers) ਮੰਤਰਾਲੇ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਦੇਸ਼ ਵਿਚ ਖਾਦਾਂ ਦੀ ਕੋਈ ਕਮੀ ਨਹੀਂ ਹੈ। ਪੱਛਮੀ ਏਸ਼ੀਆ (West Asia) ਸੰਘਰਸ਼ ਦੇ ਵਿਚਕਾਰ ਖਾਦ ਦੀ ਸਪਲਾਈ ਨੂੰ ਲੈ ਕੇ ਉੱਠ ਰਹੇ ਸਵਾਲਾਂ ਦੇ ਬਾਵਜੂਦ ਸਰਕਾਰ ਦਾ ਦਾਅਵਾ ਹੈ ਕਿ ਸਾਡਾ ਸਟਾਕ ਮਜ਼ਬੂਤ ਹੈ। ਮੰਤਰਾਲੇ ਨੇ ਦੱਸਿਆ ਕਿ 22 ਜੂਨ ਤਕ ਕੁੱਲ ਖਾਦ ਭੰਡਾਰ 196.08 ਲੱਖ ਟਨ ਰਿਹਾ, ਜੋ ਇੱਕ ਸਾਲ ਪਹਿਲਾਂ ਇਸੇ ਮਿਆਦ 'ਚ 168.67 ਲੱਖ ਟਨ ਤੋਂ ਵੱਧ ਹੈ। ਇਸ ਵਿੱਚੋਂ ਯੂਰੀਆ ਦਾ ਭੰਡਾਰ 69.21 ਲੱਖ ਟਨ ਤੋਂ ਵਧ ਕੇ 81.44 ਲੱਖ ਟਨ ਹੋ ਗਿਆ, DAP ਦਾ ਭੰਡਾਰ 16 ਲੱਖ ਟਨ ਤੋਂ ਵਧ ਕੇ 20.92 ਲੱਖ ਟਨ ਹੋ ਗਿਆ ਤੇ NPK ਦਾ ਭੰਡਾਰ ਪਿਛਲੇ ਸਾਲ ਦੀ ਇਸੇ ਮਿਆਦ ਦੇ 46.13 ਲੱਖ ਟਨ ਦੇ ਮੁਕਾਬਲੇ ਵਧ ਕੇ 55.91 ਲੱਖ ਟਨ ਹੋ ਗਿਆ।
ਭਾਰਤ ਖਾਦ ਦੇ ਵੱਡੇ ਦਰਾਮਦਕਾਰ ਦੇਸ਼ਾਂ 'ਚ ਸ਼ਾਮਲ ਹੈ। ਰਿਪੋਰਟਾਂ ਮੁਤਾਬਕ ਓਮਾਨ, ਰੂਸ, ਮਿਸਰ, ਅਲਜੀਰੀਆ ਤੇ ਨਾਈਜੀਰੀਆ ਸਮੇਤ ਕਈ ਦੇਸ਼ਾਂ ਤੋਂ ਯੂਰੀਆ ਦੀ ਖਰੀਦ ਕੀਤੀ ਜਾ ਰਹੀ ਹੈ। ਉੱਥੇ ਹੀ DAP ਅਤੇ ਹੋਰ ਫਾਸਫੇਟ-ਪੋਟਾਸ਼ ਖਾਦਾਂ ਦੀ ਸਪਲਾਈ ਰੂਸ, ਮੋਰੋਕੋ, ਜਾਰਡਨ, ਸਾਊਦੀ ਅਰਬ ਅਤੇ ਅਮਰੀਕਾ ਵਰਗੇ ਦੇਸ਼ਾਂ ਤੋਂ ਮੰਗਵਾਈ ਜਾ ਰਹੀ ਹੈ।