- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੈਂਕ ਦੇ ਅਰਥਸ਼ਾਸਤਰੀਆਂ ਨੇ US 'ਚ ਵਿਆਜ ਦਰਾਂ ਵਿੱਚ ਕਟੌਤੀ ਦੀਆਂ ਉਮੀਦਾਂ ਨੂੰ ਅਗਲੇ ਸਾਲ ਜੂਨ ਅਤੇ ਦਸੰਬਰ ਤੱਕ ਦੇ ਲਈ ਟਾਲ ਦਿੱਤਾ ਹੈ। ਪਹਿਲਾਂ, ਇਹ ਕਟੌਤੀਆਂ ਦਸੰਬਰ 2026 ਅਤੇ ਮਾਰਚ 2027 ਵਿੱਚ ਹੋਣ ਦੀ ਉਮੀਦ ਸੀ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਸੋਨੇ ਦੀਆਂ ਕੀਮਤਾਂ (Gold Prices) 'ਚ ਉਛਾਲ ਅਤੇ ਗਿਰਾਵਟ ਨੂੰ ਲੈ ਕੇ ਕਈ ਦਿਨਾਂ ਤੋਂ ਤਰ੍ਹਾਂ-ਤਰ੍ਹਾਂ ਦੇ ਅਨੁਮਾਨ ਲਗਾਏ ਜਾ ਰਹੇ ਹਨ। ਇਸ ਦੌਰਾਨ ਗਲੋਬਲ ਬ੍ਰੋਕਰੇਜ ਫਰਮ ਗੋਲਡਮੈਨ ਸੈੱਸ (Goldman Sachs) ਨੇ ਸੋਨੇ ਦੀਆਂ ਕੀਮਤਾਂ 'ਤੇ ਆਪਣਾ ਨਜ਼ਰੀਆ ਜ਼ਾਹਿਰ ਕੀਤਾ ਹੈ। ਹਾਲਾਂਕਿ, ਇਸ ਬ੍ਰੋਕਰੇਜ ਫਰਮ ਨੇ ਗੋਲਡ 'ਤੇ ਆਪਣੇ ਟਾਰਗੇਟ ਪ੍ਰਾਈਸ ਘਟਾ ਦਿੱਤੇ ਹਨ।
ਗੋਲਡਮੈਨ ਸੈਸ ਨੇ ਸਾਲ ਦੇ ਅਖੀਰ ਲਈ ਸੋਨੇ ਦੀ ਆਪਣੀ ਕੀਮਤ ਦਾ ਅਨੁਮਾਨ $500 ਪ੍ਰਤੀ ਔਂਸ ਘਟਾ ਦਿੱਤਾ ਹੈ, ਕਿਉਂਕਿ ਹੁਣ ਅਜਿਹਾ ਨਹੀਂ ਲੱਗ ਰਿਹਾ ਕਿ ਯੂਐਸ ਫੈਡਰਲ ਰਿਜ਼ਰਵ 2026 'ਚ ਵਿਆਜ ਦਰਾਂ ਘਟਾਏਗਾ। ਦਰਅਸਲ, ਰੇਟ ਕੱਟ ਨੂੰ ਗੋਲਡ ਸਮੇਤ ਹੋਰ ਬੇਸ ਮੈਟਲ ਦੇ ਲਈ ਕਾਫ਼ੀ ਪਾਜ਼ੇਟਿਵ ਮੰਨਿਆ ਜਾਂਦਾ ਹੈ।
ਐਨਾਲਿਸਟ ਲੀਨਾ ਥਾਮਸ ਤੇ ਡਾਨ ਸਟ੍ਰੂਵੇਨ ਨੇ ਇਕ ਨੋਟ 'ਚ ਕਿਹਾ ਕਿ ਦਸੰਬਰ ਲਈ $4,900 ਪ੍ਰਤੀ ਔਂਸ ਦਾ ਨਵਾਂ ਟਾਰਗੇਟ ਦੱਸਦਾ ਹੈ ਕਿ ਸਾਲ ਦੀ ਦੂਜੀ ਛਮਾਹੀ 'ਚ ਬੁਲੀਅਨ (ਸੋਨੇ-ਚਾਂਦੀ) ਦੀਆਂ ਕੀਮਤਾਂ ਵਿਚ ਅਜੇ ਵੀ ਵਾਧੇ ਦੀ ਉਮੀਦ ਹੈ, ਹਾਲਾਂਕਿ ਇਹ ਉਮੀਦ ਪਹਿਲਾਂ ਦੇ ਮੁਕਾਬਲੇ ਘੱਟ ਹੈ। ਉਨ੍ਹਾਂ ਕਿਹਾ, "ਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਸਾਡਾ ਨਜ਼ਰੀਆ ਬੁਨਿਆਦੀ ਤੌਰ 'ਤੇ ਤਾਂ ਸਕਾਰਾਤਮਕ ਹੈ ਪਰ ਅਸੀਂ ਰਣਨੀਤਕ ਤੌਰ 'ਤੇ ਸਾਵਧਾਨ ਹਾਂ; ਇਸ ਵਿੱਚ ਨੇੜਲੇ ਭਵਿੱਖ ਵਿੱਚ ਗਿਰਾਵਟ ਦਾ ਜੋਖਮ ਅਤੇ ਮੱਧਮ ਮਿਆਦ 'ਚ ਵਾਧੇ ਦੀ ਸੰਭਾਵਨਾ ਹੈ।"
ਹਾਲ ਹੀ ਦੇ ਮਹੀਨਿਆਂ 'ਚ ਇਸ ਸੋਨੇ ਦੀਆਂ ਕੀਮਤਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਕਿਉਂਕਿ ਮਿਡਲ ਈਸਟ ਜੰਗ ਕਾਰਨ ਸ਼ੁਰੂਆਤ 'ਚ ਐਨਰਜੀ ਦੀਆਂ ਕੀਮਤਾਂ ਵਧ ਗਈਆਂ, ਜਿਸ ਨਾਲ ਸਖ਼ਤ ਮੌਦਰਿਕ ਨੀਤੀ ਦੀਆਂ ਉਮੀਦਾਂ ਵਧ ਗਈਆਂ। ਇਸ ਹਫ਼ਤੇ, ਜਿੱਥੇ ਫੈਡਰਲ ਰਿਜ਼ਰਵ ਨੇ ਵਿਆਜ ਦਰਾਂ ਨੂੰ ਸਥਿਰ ਰੱਖਣ ਦਾ ਫ਼ੈਸਲਾ ਕੀਤਾ, ਉੱਥੇ ਹੀ ਪਾਲਿਸੀ ਬਣਾਉਣ ਵਾਲਿਆਂ ਨੇ ਇਸ ਸਾਲ ਦਰਾਂ ਵਿੱਚ ਵਾਧੇ ਦੇ ਲਈ ਵਧਦੇ ਸਮਰਥਨ ਦਾ ਸੰਕੇਤ ਦਿੱਤਾ। ਨਾਲ ਹੀ, ਫੈਡ ਦੇ ਨਵੇਂ ਚੇਅਰਮੈਨ ਕੇਵਿਨ ਵਾਰਸ਼ ਨੇ ਕੀਮਤਾਂ 'ਚ ਸਥਿਰਤਾ ਲਿਆਉਣ ਦਾ ਵਾਅਦਾ ਕੀਤਾ।
ਬੈਂਕ ਦੇ ਅਰਥਸ਼ਾਸਤਰੀਆਂ ਨੇ US 'ਚ ਵਿਆਜ ਦਰਾਂ ਵਿੱਚ ਕਟੌਤੀ ਦੀਆਂ ਉਮੀਦਾਂ ਨੂੰ ਅਗਲੇ ਸਾਲ ਜੂਨ ਅਤੇ ਦਸੰਬਰ ਤੱਕ ਦੇ ਲਈ ਟਾਲ ਦਿੱਤਾ ਹੈ। ਪਹਿਲਾਂ, ਇਹ ਕਟੌਤੀਆਂ ਦਸੰਬਰ 2026 ਅਤੇ ਮਾਰਚ 2027 ਵਿੱਚ ਹੋਣ ਦੀ ਉਮੀਦ ਸੀ।