- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਾਟਾ ਮੋਟਰਜ਼ ਕਮਰਸ਼ੀਅਲ ਵ੍ਹੀਕਲ (CV) ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੇ ਸੋਮਵਾਰ ਨੂੰ ਕਿਹਾ ਕਿ ਇਟਲੀ ਦੀ ਕੰਪਨੀ 'ਇਵੇਕੋ' (Iveco) ਨੂੰ ਖਰੀਦਣ ਨਾਲ ਕੰਪਨੀ ਦੀ ਸਾਲਾਨਾ ਵਿਕਰੀ ਸ਼ੁਰੂਆਤ ਵਿੱਚ ਹੀ ਕਰੀਬ 6 ਲੱਖ ਯੂਨਿਟਸ ਤੱਕ ਪਹੁੰਚ ਜਾਵੇਗੀ। ਇਹ ਅੰਕੜਾ ਕੰਪਨੀ ਨੂੰ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਕਮਰਸ਼ੀਅਲ ਵ੍ਹੀਕਲ ਬਣਾਉਣ ਵਾਲੀ ਕੰਪਨੀ ਬਣਾ ਦੇਵੇਗਾ।

ਨਵੀਂ ਦਿੱਲੀ: ਟਾਟਾ ਮੋਟਰਜ਼ ਕਮਰਸ਼ੀਅਲ ਵ੍ਹੀਕਲ (CV) ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੇ ਸੋਮਵਾਰ ਨੂੰ ਕਿਹਾ ਕਿ ਇਟਲੀ ਦੀ ਕੰਪਨੀ 'ਇਵੇਕੋ' (Iveco) ਨੂੰ ਖਰੀਦਣ ਨਾਲ ਕੰਪਨੀ ਦੀ ਸਾਲਾਨਾ ਵਿਕਰੀ ਸ਼ੁਰੂਆਤ ਵਿੱਚ ਹੀ ਕਰੀਬ 6 ਲੱਖ ਯੂਨਿਟਸ ਤੱਕ ਪਹੁੰਚ ਜਾਵੇਗੀ। ਇਹ ਅੰਕੜਾ ਕੰਪਨੀ ਨੂੰ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਕਮਰਸ਼ੀਅਲ ਵ੍ਹੀਕਲ ਬਣਾਉਣ ਵਾਲੀ ਕੰਪਨੀ ਬਣਾ ਦੇਵੇਗਾ।
ਚੰਦਰਸ਼ੇਖਰਨ ਨੇ ਕੰਪਨੀ ਦੀ ਦੂਜੀ ਸਾਲਾਨਾ ਜਨਰਲ ਮੀਟਿੰਗ (AGM) ਵਿੱਚ ਸ਼ੇਅਰਧਾਰਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟਾਟਾ ਮੋਟਰਜ਼ CV ਦਾ ਟੀਚਾ ਆਉਣ ਵਾਲੇ ਸਾਲਾਂ ਵਿੱਚ ਇਸ ਅੰਕੜੇ ਨੂੰ 10 ਲੱਖ ਯੂਨਿਟਸ ਤੱਕ ਲੈ ਕੇ ਜਾਣਾ ਹੈ। ਚੰਦਰਸ਼ੇਖਰਨ ਨੇ ਇਹ ਬਿਆਨ ਅਜਿਹੇ ਸਮੇਂ ਦਿੱਤਾ ਹੈ, ਜਦੋਂ ਟਾਟਾ ਮੋਟਰਜ਼ CV 'ਇਵੇਕੋ' ਦੇ ਕਾਰੋਬਾਰ ਨੂੰ ਆਪਣੇ ਕਾਰੋਬਾਰ ਵਿੱਚ ਮਿਲਾਉਣ 'ਤੇ ਕੰਮ ਕਰ ਰਹੀ ਹੈ।
ਗਲੋਬਲ ਟੀਚਿਆਂ ਨੂੰ ਮਿਲੇਗੀ ਤੇਜ਼ੀ
ਚੰਦਰਸ਼ੇਖਰਨ ਨੇ ਅੱਗੇ ਕਿਹਾ ਕਿ ਇਸ ਪ੍ਰਸਤਾਵਿਤ ਇਵੇਕੋ ਅਕਵਾਇਰਮੈਂਟ ਨਾਲ ਟਾਟਾ ਮੋਟਰਜ਼ ਦੇ ਗਲੋਬਲ (ਕੌਮਾਂਤਰੀ) ਟੀਚਿਆਂ ਨੂੰ ਤੇਜ਼ੀ ਮਿਲੇਗੀ। ਇਸ ਡੀਲ ਲਈ ਰੈਗੂਲੇਟਰੀ ਮਨਜ਼ੂਰੀ ਦਾ ਇੰਤਜ਼ਾਰ ਹੈ ਅਤੇ ਉਮੀਦ ਹੈ ਕਿ ਇਹ ਇਸ ਵਿੱਤੀ ਸਾਲ ਦੀ ਦੂਜੀ ਤਿਮਾਹੀ ਤੱਕ ਪੂਰੀ ਹੋ ਜਾਵੇਗੀ।
ਇਸ ਡੀਲ ਨਾਲ ਟਾਟਾ ਮੋਟਰਜ਼ ਨੂੰ ਐਡਵਾਂਸਡ ਪਾਵਰਟ੍ਰੇਨ (Advanced Powertrain) ਅਤੇ ਅਗਲੀ ਪੀੜ੍ਹੀ ਦੀ ਤਕਨਾਲੋਜੀ ਮਿਲੇਗੀ। ਨਾਲ ਹੀ ਇਸ ਨਾਲ ਕੰਪਨੀ ਦਾ ਗਲੋਬਲ ਮੈਨੂਫੈਕਚਰਿੰਗ ਅਤੇ ਪ੍ਰੋਡਕਟ ਪੋਰਟਫੋਲੀਓ ਮਜ਼ਬੂਤ ਹੋਵੇਗਾ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਉਸਦੀ ਮੌਜੂਦਗੀ ਕਾਫ਼ੀ ਵਧੇਗੀ।
1 ਜੁਲਾਈ ਤੋਂ ਵਧਣ ਜਾ ਰਹੀਆਂ ਨੇ ਕੀਮਤਾਂ
ਟਾਟਾ ਮੋਟਰਜ਼ ਕਮਰਸ਼ੀਅਲ ਵ੍ਹੀਕਲ ਨੇ ਹਾਲ ਹੀ ਵਿੱਚ ਆਪਣੇ ਵਪਾਰਕ ਵਾਹਨਾਂ ਦੀਆਂ ਕੀਮਤਾਂ ਵਿੱਚ 2.5 ਫ਼ੀਸਦੀ ਦੇ ਵਾਧੇ ਦਾ ਐਲਾਨ ਕੀਤਾ ਹੈ ਅਤੇ ਨਵੀਆਂ ਕੀਮਤਾਂ 1 ਜੁਲਾਈ ਤੋਂ ਲਾਗੂ ਹੋਣਗੀਆਂ। ਐਕਸਚੇਂਜ ਫਾਈਲਿੰਗ ਵਿੱਚ ਕੰਪਨੀ ਨੇ ਕਿਹਾ ਕਿ ਇਸ ਵਾਧੇ ਦਾ ਮੁੱਖ ਕਾਰਨ ਕਮੋਡਿਟੀ ਦੀਆਂ ਕੀਮਤਾਂ ਵਿੱਚ ਵਾਧਾ ਹੋਣਾ ਅਤੇ ਲਾਗਤ ਦਾ ਵਧਣਾ ਹੈ।
ਇਹ ਵਾਧਾ ਵੱਖ-ਵੱਖ ਮਾਡਲਾਂ 'ਤੇ ਵੱਖੋ-ਵੱਖਰਾ ਹੋਵੇਗਾ ਅਤੇ 2.5 ਫ਼ੀਸਦੀ ਤੱਕ ਸੀਮਤ ਰਹੇਗਾ। ਇਸ ਵਾਧੇ ਨਾਲ ਟਾਟਾ ਮੋਟਰਜ਼ ਕਮਰਸ਼ੀਅਲ ਵ੍ਹੀਕਲਸ ਵੀ ਉਨ੍ਹਾਂ ਕੰਪਨੀਆਂ ਵਿੱਚ ਸ਼ਾਮਲ ਹੋ ਗਈ ਹੈ, ਜਿਨ੍ਹਾਂ ਨੇ ਮਿਡਲ ਈਸਟ ਸੰਕਟ ਕਾਰਨ ਕੱਚੇ ਮਾਲ ਅਤੇ ਲਾਗਤ ਵਿੱਚ ਹੋਏ ਵਾਧੇ ਕਾਰਨ ਕੀਮਤਾਂ ਵਧਾਈਆਂ ਹਨ।
ਕਦੋਂ ਕੀਤਾ ਸੀ ਐਲਾਨ?
ਇਸ ਤੋਂ ਪਹਿਲਾਂ, ਟਾਟਾ ਮੋਟਰਜ਼ ਪੈਸੈਂਜਰ ਵ੍ਹੀਕਲ ਨੇ 12 ਜੂਨ ਨੂੰ ਆਪਣੇ ਫਿਊਲ (ਪੈਟਰੋਲ, ਡੀਜ਼ਲ ਅਤੇ CNG) ਅਤੇ ਇਲੈਕਟ੍ਰਿਕ ਵਾਹਨਾਂ (EVs) ਦੀਆਂ ਕੀਮਤਾਂ ਵਿੱਚ 1.5 ਫ਼ੀਸਦੀ ਤੱਕ ਦਾ ਵਾਧਾ ਕਰਨ ਦਾ ਐਲਾਨ ਕੀਤਾ ਸੀ। ਇਹ ਨਵੀਆਂ ਕੀਮਤਾਂ ਵੀ ਇੱਕ ਜੁਲਾਈ ਤੋਂ ਲਾਗੂ ਹੋਣਗੀਆਂ।