- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਸਾਰ ਪੱਧਰ ’ਤੇ ਏਆਈ ਐਪ ਡਾਊਨਲੋਡਿੰਗ ਵਿਚ 20 ਫ਼ੀਸਦ ਹਿੱਸਾ ਭਾਰਤੀਆਂ ਦਾ ਹੈ। ਇਸ ਦੇ ਮੱਦੇਨਜ਼ਰ ਐਂਥਰੋਪਿਕਸ ਅਤੇ ਓਪਨ ਏਆਈ ਵਰਗੀਆਂ ਕੰਪਨੀਆਂ ਹੁਣ ਭਾਰਤੀ ਯੂਜ਼ਰਾਂ ਤੋਂ ਪੈਸੇ ਵਸੂਲਣ ਲਈ 2 ਡਾਲਰ ਤੋਂ ਲੈ ਕੇ ਪੰਜ ਡਾਲਰ ਦਾ ਪੈਕੇਜ ਲੈ ਕੇ ਆ ਰਹੀਆਂ ਹਨ।

ਰਾਜੀਵ ਕੁਮਾਰ, ਜਾਗਰਣ , ਨਵੀਂ ਦਿੱਲੀ: ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਵੱਧਦੀ ਵਰਤੋਂ ਨਾਲ ਇਸ ਦਾ ਦਰਾਮਦ ਬਿੱਲ ਵੀ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਦਾ ਸਿੱਧਾ ਲਾਭ ਵਿਦੇਸ਼ੀ ਕੰਪਨੀਆਂ ਨੂੰ ਮਿਲ ਰਿਹਾ ਹੈ। ਚੈਟਜੀਪੀਟੀ ਨਾਲ ਜੁੜੀ ਕੰਪਨੀ ਓਪਨ ਏਆਈ ਅਤੇ ਕਲਾਊਡ ਵਿਕਾਸ ਕਰਨ ਵਾਲੀ ਕੰਪਨੀ ਐਂਥਰੋਪਿਕਸ ਭਾਰਤੀ ਯੂਜ਼ਰਾਂ ਤੋਂ ਸਾਲਾਨਾ ਘੱਟੋ-ਘੱਟ 1,000 ਕਰੋੜ ਰੁਪਏ ਦੀ ਕਮਾਈ ਕਰ ਰਹੀਆਂ ਹਨ। ਓਪਨ ਏਆਈ ਮੁਤਾਬਕ 10 ਕਰੋੜ ਭਾਰਤੀ ਏਆਈ ਦੀ ਵਰਤੋਂ ਕਰ ਰਹੇ ਹਨ ਤੇ ਇਨ੍ਹਾਂ ਵਿੱਚੋਂ ਇਕ ਫ਼ੀਸਦ ਭਾਰਤੀ ਏਆਈ ਵਰਤਣ ਬਦਲੇ ਭੁਗਤਾਨ ਕਰ ਰਹੇ ਹਨ। ਇਹ ਇਕ ਫ਼ੀਸਦ ਭਾਰਤੀ ਏਆਈ ਦੀ ਵਰਤੋਂ ਦੇ ਬਦਲੇ ਵਿਦੇਸ਼ੀ ਕੰਪਨੀਆਂ ਨੂੰ 400 ਰੁਪਏ ਤੋਂ ਲੈ ਕੇ 19,000 ਰੁਪਏ ਕਾਪੀ ਮਹੀਨਾ ਦਾ ਭੁਗਤਾਨ ਕਰ ਰਹੇ ਹਨ। ਅਰਥਾਤ 10 ਲੱਖ ਯੂਜ਼ਰਾਂ ਔਸਤ ਵਿਚ ਘੱਟੋ-ਘੱਟ 800 ਰੁਪਏ ਦਾ ਭੁਗਤਾਨ ਕਰ ਰਹੇ ਹਨ ਤੇ ਇਸ ਮੁਤਾਬਕ ਇਹ ਰਕਮ ਸਾਲਾਨਾ 960 ਕਰੋੜ ਬਣਦੀ ਹੈ। ਸਰਚ ਇੰਜਣ ਗੂਗਲ ਵੀ ਭਾਰਤ ਤੋਂ ਸਿਰਫ ਇਸ਼ਤਿਹਾਰਾਂ ਦੇ ਨਾਂ ’ਤੇ ਸਾਲਾਨਾ 5,000 ਕਰੋੜ ਤੋਂ ਵੱਧ ਦੀ ਕਮਾਈ ਕਰ ਰਿਹਾ ਹੈ।
ਸੰਸਾਰ ਪੱਧਰ ’ਤੇ ਏਆਈ ਐਪ ਡਾਊਨਲੋਡਿੰਗ ਵਿਚ 20 ਫ਼ੀਸਦ ਹਿੱਸਾ ਭਾਰਤੀਆਂ ਦਾ ਹੈ। ਇਸ ਦੇ ਮੱਦੇਨਜ਼ਰ ਐਂਥਰੋਪਿਕਸ ਅਤੇ ਓਪਨ ਏਆਈ ਵਰਗੀਆਂ ਕੰਪਨੀਆਂ ਹੁਣ ਭਾਰਤੀ ਯੂਜ਼ਰਾਂ ਤੋਂ ਪੈਸੇ ਵਸੂਲਣ ਲਈ 2 ਡਾਲਰ ਤੋਂ ਲੈ ਕੇ ਪੰਜ ਡਾਲਰ ਦਾ ਪੈਕੇਜ ਲੈ ਕੇ ਆ ਰਹੀਆਂ ਹਨ। ਏਆਈ ਮਾਡਲ ਪਰਪਲੈਕਸਿਟੀ ਨੇ ਤਾਂ ਭਾਰਤੀ ਯੂਜ਼ਰਾਂ ਲਈ 2.5 ਡਾਲਰ ਦਾ ਪੈਕੇਜ ਜਾਰੀ ਕਰ ਦਿੱਤਾ ਹੈ। ਇਹ ਕੰਪਨੀਆਂ ਭਾਰਤ ਵਿਚ ਬਾਕਾਇਦਾ ਆਪਣੀ ਮਾਰਕੀਟਿੰਗ ਟੀਮ ਬਣਾ ਰਹੀਆਂ ਹਨ।
ਮਾਹਿਰਾਂ ਦਾ ਮੰਨਣਾ ਹੈ ਕਿ ਇਸ ਸਮੇਂ ਚੈਟਜੀਪੀਟੀ ਵਰਗੇ ਮਾਡਲ ਮੁਫ਼ਤ ਵਿਚ ਇਸਤੇਮਾਲ ਦੀ ਛੋਟ ਦੇ ਕੇ ਆਪਣੀ ਆਦਤ ਪੈਦਾ ਕਰ ਰਹੇ ਹਨ। ਫਿਰ ਉਨ੍ਹਾਂ ਤੋਂ ਇਕ ਜਾਂ 2 ਡਾਲਰ ਵਸੂਲਣਾ ਸ਼ੁਰੂ ਕਰਨਗੇ। ਮੌਜੂਦਾ ਦੌਰ ਵਿਚ ਵਿਦੇਸ਼ੀ ਏਆਈ ਮਾਡਲ ਵਰਤਣ ਵਾਲੇ ਯੂਜ਼ਰਾਂ ਨੇ ਦੱਸਿਆ ਹੈ ਕਿ ਜਦੋਂ ਉਨ੍ਹਾਂ ਦੇ ਖਾਤੇ ਵਿਚ ਪੈਸਾ ਘੱਟ ਹੁੰਦਾ ਹੈ ਤਾਂ ਏਆਈ ਦੀ ਰਫ਼ਤਾਰ ਘੱਟ ਜਾਂਦੀ ਹੈ ਤਾਂ ਜੋ ਤੁਸੀਂ ਤੁਰੰਤ ਪੂਰਾ ਪੈਸਾ ਪਾ ਦਿਓ। ਅਮਰੀਕਾ ਤੋਂ ਬਾਅਦ ਭਾਰਤ ਵਿਚ ਸਭ ਤੋਂ ਵੱਧ ਏਆਈ ਦੇ ਯੂਜ਼ਰ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਭਾਰਤੀ ਏਆਈ ਮਾਡਲ ਵਿਦੇਸ਼ੀ ਮਾਡਲ ਦੀ ਤਰ੍ਹਾਂ ਸ਼ਕਤੀਸ਼ਾਲੀ ਨਹੀਂ ਹੈ, ਇਸ ਲਈ ਪੇਸ਼ੇਵਰ ਵਿਦੇਸ਼ੀ ਮਾਡਲ ਨੂੰ ਚੁਣ ਰਹੇ ਹਨ।
ਭਾਰਤੀ ਏਆਈ ਮਾਡਲ ਵਿਦੇਸ਼ੀ ਮਾਡਲਾਂ ਅੱਗੇ ਠੁੱਸ : ਜੀਐੱਸਟੀ ਦੇ ਏਆਈ ਸੋਲਿਊਸ਼ਨ ਨਾਲ ਜੁੜੇ ਟੈਕਸ ਬੋਟ ਜੀਪੀਟੀ ਦੇ ਸੰਸਥਾਪਕ ਹਿਮਾਂਸ਼ੂ ਕੁਮਾਰ ਮੁਤਾਬਕ ਉਹ ਏਆਈ ਦੇ ਇਸਤੇਮਾਲ ਲਈ ਕਾਪੀ ਮਹੀਨਾ ਵਿਦੇਸ਼ੀ ਕੰਪਨੀਆਂ ਨੂੰ 400 ਡਾਲਰ (38,000 ਰੁਪਏ) ਦਾ ਭੁਗਤਾਨ ਕਰਦੇ ਹਨ। ਐਂਥਰੋਪਿਕਸ ਅਤੇ ਓਪਨ ਏਆਈ ਦੇ ਮਾਡਲ ਵਰਗਾ ਲਾਰਜ ਲੈਂਗਵੇਜ ਮਾਡਲ (ਐੱਲਐੱਲਐੱਮ) ਹਾਲੇ ਘਰੇਲੂ ਪੱਧਰ ’ਤੇ ਵਿਕਸਤ ਨਹੀਂ ਹੋਇਆ ਹੈ। ਵਿਦੇਸ਼ੀ ਕੰਪਨੀਆਂ ਨੂੰ ਪੈਸਾ ਦੇਣਾ ਉਨ੍ਹਾਂ ਦੀ ਮਜਬੂਰੀ ਹੈ। ਸਰਵਮ, ਭਾਰਤ ਜੇਨ, ਭਾਰਤ ਜੀਪੀਟੀ ਵਰਗੇ ਘਰੇਲੂ ਮਾਡਲ ਵਿਦੇਸ਼ੀ ਮਾਡਲ ਦਾ ਮੁਕਾਬਲਾ ਨਹੀਂ ਕਰ ਪਾ ਰਹੇ ਹਨ। ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟ੍ਰੀਜ਼ ਨੇ ਚੈਟ ਜੀਪੀਟੀ ਵਾਂਗ ਹਨੂੰਮਾਨ ਏਆਈ ਮਾਡਲ ਲਿਆਉਣ ਦਾ ਐਲਾਨ ਕੀਤਾ ਸੀ। ਐਂਥਰੋਪਿਕਸ ਦੀ ਰਿਪੋਰਟ ਮੁਤਾਬਕ ਪੇਸ਼ੇਵਰਾਂ ਵਿਚ ਏਆਈ ਦਾ ਇਸਤੇਮਾਲ ਇਸ ਲਈ ਤੇਜ਼ੀ ਨਾਲ ਵੱਧ ਰਿਹਾ ਹੈ ਕਿਉਂਕਿ ਉਹ ਇਸ ਦੀ ਮਦਦ ਨਾਲ ਕੰਮ ਘੰਟਿਆਂ ਦੀ ਬਜਾਏ ਚੰਦ ਮਿੰਟਾਂ ਵਿਚ ਕਰ ਲੈਂਦੇ ਹਨ।