- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਰਾਫਟ ਦਸਤਾਵੇਜ਼ਾਂ ਦੇ ਅਨੁਸਾਰ, Jio Platforms 27 ਕਰੋੜ ਨਵੇਂ ਇਕਵਿਟੀ ਸ਼ੇਅਰ ਜਾਰੀ ਕਰੇਗੀ। ਇਹ ਕੰਪਨੀ ਦੀ ਪੋਸਟ-ਇਸ਼ੂ ਇਕਵਿਟੀ ਪੂੰਜੀ ਦਾ ਲਗਪਗ 2.9 ਫੀਸਦੀ ਹਿੱਸਾ ਹੋਵੇਗਾ। ਖਾਸ ਗੱਲ ਇਹ ਹੈ ਕਿ ਇਹ ਪੂਰੀ ਤਰ੍ਹਾਂ ਫ੍ਰੈਸ਼ ਇਸ਼ੂ ਹੋਵੇਗਾ। ਯਾਨੀ ਮੌਜੂਦਾ ਨਿਵੇਸ਼ਕ ਆਪਣੇ ਸ਼ੇਅਰ ਨਹੀਂ ਵੇਚਣਗੇ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਭਾਰਤ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਅਰਬਪਤੀ, ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਦੀ ਡਿਜੀਟਲ ਇਕਾਈ ਜਿਓ ਪਲੇਟਫਾਰਮਸ ਨੇ ਆਪਣਾ ਡਰਾਫਟ ਰੈੱਡ ਹੇਰਿੰਗ ਪ੍ਰੌਸਪੈਕਟਸ (DRHP) ਦਾਖਲ ਕਰ ਦਿੱਤਾ ਹੈ। ਕੰਪਨੀ ਦਾ ਇਹ ਆਈਪੀਓ (Jio IPO) ਭਾਰਤ ਦੇ ਇਤਿਹਾਸ ਦਾ ਸਭ ਤੋਂ ਵੱਡਾ ਆਈਪੀਓ ਬਣ ਸਕਦਾ ਹੈ। ਅਨੁਮਾਨ ਹੈ ਕਿ ਇਸ ਇਸ਼ੂ ਦੇ ਜ਼ਰੀਏ ਕਰੀਬ 37,700 ਕਰੋੜ ਰੁਪਏ ਜੁਟਾਏ ਜਾਣਗੇ।
ਡਰਾਫਟ ਦਸਤਾਵੇਜ਼ਾਂ ਦੇ ਅਨੁਸਾਰ, ਜੀਓ ਪਲੇਟਫਾਰਮਸ 27 ਕਰੋੜ ਨਵੇਂ ਇਕਵਿਟੀ ਸ਼ੇਅਰ ਜਾਰੀ ਕਰੇਗੀ। ਇਹ ਕੰਪਨੀ ਦੀ ਪੋਸਟ-ਇਸ਼ੂ ਇਕਵਿਟੀ ਪੂੰਜੀ ਦਾ ਲਗਪਗ 2.9 ਫੀਸਦੀ ਹਿੱਸਾ ਹੋਵੇਗਾ। ਖਾਸ ਗੱਲ ਇਹ ਹੈ ਕਿ ਇਹ ਪੂਰੀ ਤਰ੍ਹਾਂ ਫ੍ਰੈਸ਼ ਇਸ਼ੂ ਹੋਵੇਗਾ। ਯਾਨੀ ਮੌਜੂਦਾ ਨਿਵੇਸ਼ਕ ਆਪਣੇ ਸ਼ੇਅਰ ਨਹੀਂ ਵੇਚਣਗੇ।
ਪਰ ਕੀ ਤੁਹਾਨੂੰ ਪਤਾ ਹੈ ਕਿ ਰਿਲਾਇੰਸ 'ਚ ਦੁਨੀਆ ਦੀਆਂ ਦੋ ਵੱਡੀਆਂ ਦਿੱਗਜ ਟੈੱਕ ਕੰਪਨੀਆਂ ਨੇ ਮੋਟਾ ਪੈਸਾ ਲਗਾ ਰੱਖਿਆ ਹੈ। ਇਕ ਹੈ ਗੂਗਲ ਅਤੇ ਦੂਜੀ ਹੈ ਫੇਸਬੁੱਕ (Facebook and Google Stake in Jio)। ਜੇਕਰ ਇਹ ਦੋਵੇਂ ਕੰਪਨੀਆਂ ਜੀਓ ਵਿਚ ਆਪਣਾ ਸਟੇਕ ਵੇਚਦੀਆਂ ਹਨ ਤਾਂ ਇਨ੍ਹਾਂ ਦੀ ਛੱਪਰਫਾੜ ਕਮਾਈ ਹੋਵੇਗੀ। ਇਨ੍ਹਾਂ ਦੋਵਾਂ ਦੀ ਮੁਕੇਸ਼ ਅੰਬਾਨੀ ਦੀ ਕੰਪਨੀ 'ਚ ਹਿੱਸੇਦਾਰੀ ਹੈ। ਪਰ ਕਿੰਨੀ? ਆਓ ਜਾਣਦੇ ਹਾਂ।
ਆਕਾਸ਼ ਅੰਬਾਨੀ ਦੇ ਜੀਓ ਪਲੇਟਫਾਰਮਸ 'ਚ ਸਭ ਤੋਂ ਵੱਡੀ ਹਿੱਸੇਦਾਰੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਹੈ। ਰਿਪੋਰਟਾਂ ਦੇ ਅਨੁਸਾਰ ਕੰਪਨੀ 'ਚ ਰਿਲਾਇੰਸ ਦੀ ਹਿੱਸੇਦਾਰੀ ਲਗਪਗ 66 ਤੋਂ 67 ਫੀਸਦੀ ਦੇ ਵਿਚਕਾਰ ਹੈ। ਇਸ ਤੋਂ ਇਲਾਵਾ ਕਈ ਗਲੋਬਲ ਨਿਵੇਸ਼ਕਾਂ ਨੇ ਸਾਲ 2020 'ਚ ਜੀਓ ਵਿਚ ਵੱਡਾ ਨਿਵੇਸ਼ ਕੀਤਾ ਸੀ।
ਕੰਪਨੀ ਨੇ ਦੱਸਿਆ ਹੈ ਕਿ ਆਈਪੀਓ ਤੋਂ ਮਿਲਣ ਵਾਲੀ ਰਕਮ ਦਾ ਵੱਡਾ ਹਿੱਸਾ ਉਸਦੀ ਸਹਾਇਕ ਕੰਪਨੀ ਰਿਲਾਇੰਸ ਜੀਓ ਇਨਫੋਕਾਮ ਲਿਮਟਿਡ (RJIL) ਦੇ ਕਰਜ਼ੇ ਨੂੰ ਘੱਟ ਕਰਨ 'ਚ ਲਗਾਇਆ ਜਾਵੇਗਾ। ਲਗਪਗ 27,500 ਕਰੋੜ ਰੁਪਏ ਦੇ ਕਰਜ਼ੇ ਦੇ ਭੁਗਤਾਨ ਜਾਂ ਪ੍ਰੀ-ਪੇਮੈਂਟ ਦੀ ਯੋਜਨਾ ਹੈ। ਬਾਕੀ ਬਚੀ ਰਕਮ ਆਮ ਕਾਰੋਬਾਰੀ ਲੋੜਾਂ 'ਤੇ ਖਰਚ ਹੋਵੇਗੀ।
ਮੁਕੇਸ਼ ਅੰਬਾਨੀ ਦੇ ਜੀਓ ਪਲੇਟਫਾਰਮਸ 'ਚ ਮੇਟਾ ਦੀ ਹਿੱਸੇਦਾਰੀ ਕਰੀਬ 9.99 ਫੀਸਦੀ (Meta Stake in Jio) ਹੈ। ਕੰਪਨੀ ਨੇ ਇਸਦੇ ਲਈ ਲਗਪਗ 43,574 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਉੱਥੇ ਹੀ ਗੂਗਲ ਕੋਲ ਕਰੀਬ 7.73 ਫੀਸਦੀ ਹਿੱਸੇਦਾਰੀ (Google Stake in Jio) ਹੈ ਜਿਸਦੇ ਲਈ ਉਸਨੇ ਲਗਪਗ 33,737 ਕਰੋੜ ਰੁਪਏ ਲਗਾਏ ਸਨ।
ਜੇਕਰ ਜੀਓ ਪਲੇਟਫਾਰਮਸ ਦਾ ਮੁਲਾਂਕਣ ਆਈਪੀਓ ਤੋਂ ਬਾਅਦ ਅਨੁਮਾਨਿਤ ਪੱਧਰ ਤਕ ਪਹੁੰਚਦਾ ਹੈ ਤਾਂ ਮੇਟਾ ਅਤੇ ਗੂਗਲ ਦੇ ਨਿਵੇਸ਼ ਦੀ ਕੀਮਤ ਵੀ ਕਾਫੀ ਵਧ ਸਕਦੀ ਹੈ। ਇਹੀ ਵਜ੍ਹਾ ਹੈ ਕਿ ਬਾਜ਼ਾਰ 'ਚ ਮੰਨਿਆ ਜਾ ਰਿਹਾ ਹੈ ਕਿ ਜੀਓ ਦੇ ਆਈਪੀਓ ਨਾਲ ਇਨ੍ਹਾਂ ਦੋਵਾਂ ਟੈੱਕ ਦਿੱਗਜਾਂ ਨੂੰ ਵੱਡਾ ਫਾਇਦਾ ਹੋ ਸਕਦਾ ਹੈ।
ਬਾਜ਼ਾਰ ਮਾਹਿਰਾਂ ਦੇ ਮੁਤਾਬਕ, ਇਸ ਆਈਪੀਓ ਤੋਂ ਬਾਅਦ ਜੀਓ ਪਲੇਟਫਾਰਮਸ ਦਾ ਮੁਲਾਂਕਣ (Jio Valuation) ਕਰੀਬ 137 ਅਰਬ ਡਾਲਰ ਤਕ ਪਹੁੰਚ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਦੇਸ਼ ਦੀ ਸਭ ਤੋਂ ਕੀਮਤੀ ਟੈੱਕ ਅਤੇ ਡਿਜੀਟਲ ਕੰਪਨੀਆਂ 'ਚ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਵੇਗੀ।
ਮੇਟਾ ਅਤੇ ਗੂਗਲ ਤੋਂ ਇਲਾਵਾ ਸਿਲਵਰ ਲੇਕ, ਵਿਸਟਾ ਇਕਵਿਟੀ ਪਾਰਟਨਰਜ਼, ਜਨਰਲ ਅਟਲਾਂਟਿਕ, ਕੇਕੇਆਰ, ਮੁਬਾਡਾਲਾ, ਏਡੀਆਈਏ (ADIA), ਟੀਪੀਜੀ (TPG), ਐਲ ਕੈਟਰਟਨ, ਪੀਆਈਐਫ (PIF), ਇੰਟੈਲ ਕੈਪੀਟਲ ਅਤੇ ਕੁਆਲਕਾਮ ਵੈਂਚਰਸ ਵਰਗੇ ਵੱਡੇ ਗਲੋਬਲ ਨਿਵੇਸ਼ਕਾਂ ਨੇ ਵੀ ਜਿਓ ਪਲੇਟਫਾਰਮਸ 'ਚ ਨਿਵੇਸ਼ ਕੀਤਾ ਹੋਇਆ ਹੈ।