- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
EPFO ਨੇ ਕੇਂਦਰ ਸਰਕਾਰ ਦੀ ਅਹਿਮ ਯੋਜਨਾ "ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ" ਨੂੰ ਲੈ ਕੇ ਇਕ ਜ਼ਰੂਰੀ ਅੱਪਡੇਟ ਜਾਰੀ ਕੀਤਾ ਹੈ। ਈਐੱਫਪੀਓ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਰਾਹੀਂ ਉਨ੍ਹਾਂ ਪਾਤਰਤਾ ਮਾਪਦੰਡਾਂ (Eligibility Criteria) ਦੀ ਜਾਣਕਾਰੀ ਦਿੱਤੀ ਹੈ ਜਿਨ੍ਹਾਂ ਤਹਿਤ ਦੇਸ਼ ਦੇ ਕੰਮਕਾਜੀ ਨੌਜਵਾਨ ਇਸ ਯੋਜਨਾ ਦੇ ਅੰਤਰਗਤ ਮਿਲਣ ਵਾਲੇ ਵਿੱਤੀ ਫਾਇਦਿਆਂ ਨੂੰ ਪ੍ਰਾਪਤ ਕਰ ਸਕਦੇ ਹਨ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ: ਕਰਮਚਾਰੀ ਭਵਿੱਖ ਨਿਧੀ ਸੰਗਠਨ ਯਾਨੀ Employees’ Provident Fund Organisation (EPFO) ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਇਕ ਵੱਡਾ ਅੱਪਡੇਟ ਸਾਂਝਾ ਕੀਤਾ ਹੈ ਜੋ ਲੱਖਾਂ ਮੁਲਾਜ਼ਮਾਂ ਤੇ ਸੰਸਥਾਵਾਂ ਲਈ ਰਾਹਤ ਭਰੀ ਖ਼ਬਰ ਹੈ।
EPFO ਨੇ ਕੇਂਦਰ ਸਰਕਾਰ ਦੀ ਅਹਿਮ ਯੋਜਨਾ "ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ" ਨੂੰ ਲੈ ਕੇ ਇਕ ਜ਼ਰੂਰੀ ਅੱਪਡੇਟ ਜਾਰੀ ਕੀਤਾ ਹੈ। ਈਐੱਫਪੀਓ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਰਾਹੀਂ ਉਨ੍ਹਾਂ ਪਾਤਰਤਾ ਮਾਪਦੰਡਾਂ (Eligibility Criteria) ਦੀ ਜਾਣਕਾਰੀ ਦਿੱਤੀ ਹੈ ਜਿਨ੍ਹਾਂ ਤਹਿਤ ਦੇਸ਼ ਦੇ ਕੰਮਕਾਜੀ ਨੌਜਵਾਨ ਇਸ ਯੋਜਨਾ ਦੇ ਅੰਤਰਗਤ ਮਿਲਣ ਵਾਲੇ ਵਿੱਤੀ ਫਾਇਦਿਆਂ ਨੂੰ ਪ੍ਰਾਪਤ ਕਰ ਸਕਦੇ ਹਨ। ਇਸ ਯੋਜਨਾ ਦਾ ਮੁੱਖ ਉਦੇਸ਼ ਦੇਸ਼ ਵਿੱਚ ਰੁਜ਼ਗਾਰ ਦੇ ਅਵਸਰਾਂ ਨੂੰ ਉਤਸ਼ਾਹਿਤ ਕਰਨਾ ਅਤੇ ਨਿਯੋਕਤਾਵਾਂ (Employers) ਤੇ ਮੁਲਾਜ਼ਮਾਂ ਨੂੰ ਈਪੀਐੱਫ ਯੋਗਦਾਨ 'ਚ ਆਰਥਿਕ ਰਾਹਤ ਪ੍ਰਦਾਨ ਕਰਨਾ ਹੈ।
EPFO ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਸ ਯੋਜਨਾ ਤਹਿਤ ਲਾਭ ਉਠਾਉਣ ਲਈ ਇਨ੍ਹਾਂ ਪਾਤਰਤਾ ਦੀਆਂ ਸ਼ਰਤਾਂ ਨੂੰ ਪੂਰਾ ਕਰਨਾ ਹੋਵੇਗਾ:
ਨਵੇਂ ਮੁਲਾਜ਼ਮ : ਯੋਜਨਾ ਦਾ ਮੁੱਖ ਫੋਕਸ ਉਨ੍ਹਾਂ ਨੌਜਵਾਨਾਂ 'ਤੇ ਹੈ ਜੋ ਪਹਿਲੀ ਵਾਰ ਰਸਮੀ ਖੇਤਰ 'ਚ ਰੁਜ਼ਗਾਰ ਨਾਲ ਜੁੜ ਰਹੇ ਹਨ।
ਮਾਸਕ ਤਨਖਾਹ ਸੀਮਾ : ਯੋਜਨਾ ਤਹਿਤ ਤੈਅ ਕੀਤੀ ਗਈ ਨਿਸ਼ਚਿਤ ਮਾਸਿਕ ਸੈਲਰੀ ਬ੍ਰੈਕਟ 'ਚ ਆਉਣ ਵਾਲੇ ਮੁਲਾਜ਼ਮ ਹੀ ਇਸ ਦੇ ਲਈ ਪਾਤਰ ਮੰਨੇ ਜਾਣਗੇ।
UAN ਰਜਿਸਟ੍ਰੇਸ਼ਨ: ਲਾਭਪਾਤਰੀਆਂ ਕੋਲ ਇਕ ਵੈਲਿਡ ਯੂਨੀਵਰਸਲ ਅਕਾਊਂਟ ਨੰਬਰ (UAN) ਹੋਣਾ ਚਾਹੀਦਾ ਹੈ ਜੋ ਉਨ੍ਹਾਂ ਦੇ ਪਛਾਣ ਪੱਤਰ ਨਾਲ ਲਿੰਕ ਹੋਵੇ।
ਮਾਹਰਾਂ ਦਾ ਮੰਨਣਾ ਹੈ ਕਿ 'ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ' ਨਾਲ ਨਾ ਸਿਰਫ਼ ਨੌਜਵਾਨਾਂ ਲਈ ਨੌਕਰੀ ਦੇ ਨਵੇਂ ਰਸਤੇ ਖੁੱਲ੍ਹਣਗੇ, ਬਲਕਿ ਉਨ੍ਹਾਂ ਕੰਪਨੀਆਂ ਨੂੰ ਵੀ ਵੱਡੀ ਰਾਹਤ ਮਿਲੇਗੀ ਜੋ ਨਵੇਂ ਲੋਕਾਂ ਨੂੰ ਕੰਮ 'ਤੇ ਰੱਖ ਰਹੀਆਂ ਹਨ। ਸਰਕਾਰ ਇਸ ਯੋਜਨਾ ਜ਼ਰੀਏ ਭਵਿੱਖ ਨਿਧੀ (Provident Fund) ਯੋਗਦਾਨ ਦਾ ਇੱਕ ਹਿੱਸਾ ਖ਼ੁਦ ਸਹਿਣ ਕਰ ਸਕਦੀ ਹੈ ਜਿਸ ਨਾਲ ਟੇਕ-ਹੋਮ ਸੈਲਰੀ (ਹੱਥ ਵਿਚ ਆਉਣ ਵਾਲੀ ਤਨਖਾਹ) 'ਚ ਸੁਧਾਰ ਹੋਵੇਗਾ।