- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
EPFO 3.0 ਤਹਿਤ ਸਰਕਾਰ ਸਿਸਟਮ ਨੂੰ ਕੋਰ ਬੈਂਕਿੰਗ ਵਰਗਾ ਬਣਾਉਣ 'ਤੇ ਕੰਮ ਕਰ ਰਹੀ ਹੈ ਜਿਸ ਨਾਲ ਟ੍ਰਾਂਜੈਕਸ਼ਨ ਤੁਰੰਤ ਪ੍ਰੋਸੈਸ ਹੋਣਗੇ ਤੇ ਕਲੇਮ ਸੈਟਲਮੈਂਟ ਵਿੱਚ ਲੱਗਣ ਵਾਲਾ ਸਮਾਂ ਕਾਫੀ ਘੱਟ ਜਾਵੇਗਾ। UPI ਆਧਾਰਤ ਨਿਕਾਸੀ ਦੀ ਟੈਸਟਿੰਗ ਵੀ ਲਗਪਗ ਪੂਰੀ ਮੰਨੀ ਜਾ ਰਹੀ ਹੈ ਅਤੇ ਇਸਨੂੰ ਜਲਦ ਲਾਗੂ ਕੀਤਾ ਜਾਵੇਗਾ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ: ਕੀ ਤੁਹਾਨੂੰ ਪਤਾ ਹੈ ਕਿ ਹੁਣ ਤੁਹਾਨੂੰ PF ਦਾ ਪੈਸਾ ਕਢਵਾਉਣ ਲਈ ਨਾ ਤਾਂ ਲੰਬਾ ਇੰਤਜ਼ਾਰ ਕਰਨਾ ਪਵੇਗਾ ਤੇ ਨਾ ਹੀ ਵਾਰ-ਵਾਰ ਫਾਰਮ ਭਰਨ ਦੀ ਖੇਚਲ ਹੋਵੇਗੀ ? ਸੋਚੋ, ਜਿਵੇਂ ਤੁਸੀਂ ATM ਤੋਂ ਕੈਸ਼ ਕਢਵਾਉਂਦੇ ਹੋ ਜਾਂ UPI ਰਾਹੀਂ ਪੇਮੈਂਟ ਕਰਦੇ ਹੋ, ਠੀਕ ਉਸੇ ਤਰ੍ਹਾਂ ਹੁਣ ਤੁਹਾਡਾ PF ਵੀ ਕੁਝ ਸੈਕੰਡਾਂ 'ਚ ਤੁਹਾਡੇ ਹੱਥ ਵਿਚ ਹੋਵੇਗਾ। EPFO ਦਾ ਨਵਾਂ ਅੱਪਗ੍ਰੇਡ ਜੋ EPFO 3.O ਦੇ ਨਾਂ ਨਾਲ ਜਾਣਿਆ ਜਾ ਰਿਹਾ ਹੈ, ਨੌਕਰੀਪੇਸ਼ਾ ਲਈ ਵੱਡੇ ਬਦਲਾਅ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ।
ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਆਪਣੇ ਸਿਸਟਮ ਨੂੰ ਆਧੁਨਿਕ ਬਣਾਉਣ ਲਈ EPFO 3.O ਲਾਂਚ ਕਰਨ ਦੀ ਤਿਆਰੀ 'ਚ ਹੈ ਜਿਸ ਤਹਿਤ PF ਕਢਵਾਉਣ ਦੀ ਪੂਰੀ ਪ੍ਰਕਿਰਿਆ ਨੂੰ ਡਿਜੀਟਲ ਅਤੇ ਤੇਜ਼ ਬਣਾਇਆ ਜਾਵੇਗਾ। ਹੁਣ ਤਕ PF ਦਾ ਪੈਸਾ ਕਢਵਾਉਣ ਲਈ ਮੁਲਾਜ਼ਮਾਂ ਨੂੰ ਆਨਲਾਈਨ ਕਲੇਮ ਪਾਉਣਾ ਪੈਂਦਾ ਸੀ ਅਤੇ ਕਈ ਵਾਰ ਇਸ ਵਿਚ ਕਈ ਦਿਨਾਂ ਜਾਂ ਹਫ਼ਤਿਆਂ ਦਾ ਸਮਾਂ ਲੱਗ ਜਾਂਦਾ ਸੀ, ਪਰ ਨਵੇਂ ਸਿਸਟਮ 'ਚ ਇਹ ਪ੍ਰਕਿਰਿਆ ਲਗਪਗ ਤੁਰੰਤ ਪੂਰੀ ਹੋ ਸਕੇਗੀ।
EPFO 3.O ਦੇ ਤਹਿਤ ਸਭ ਤੋਂ ਵੱਡਾ ਬਦਲਾਅ ਇਹ ਹੋਵੇਗਾ ਕਿ ਮੁਲਾਜ਼ਮ ਆਪਣੇ PF ਖਾਤੇ ਤੋਂ ਸਿੱਧੇ UPI ਅਤੇ ATM ਰਾਹੀਂ ਪੈਸੇ ਕਢਵਾ ਸਕਣਗੇ। ਯਾਨੀ PF ਅਕਾਊਂਟ ਨੂੰ ਇਕ ਤਰ੍ਹਾਂ ਨਾਲ ਬੈਂਕ ਅਕਾਊਂਟ ਵਰਗਾ ਬਣਾ ਦਿੱਤਾ ਜਾਵੇਗਾ, ਜਿੱਥੋਂ ਲੋੜ ਪੈਣ 'ਤੇ ਤੁਰੰਤ ਕੈਸ਼ ਕਢਵਾਇਆ ਜਾ ਸਕੇਗਾ ਜਾਂ UPI ਦੇ ਮਾਧਿਅਮ ਰਾਹੀਂ ਸਿੱਧੇ ਬੈਂਕ ਖਾਤੇ 'ਚ ਟ੍ਰਾਂਸਫਰ ਕੀਤਾ ਜਾ ਸਕੇਗਾ। ਇਸਦੇ ਲਈ EPFO ਆਪਣੇ ਸਿਸਟਮ ਨੂੰ ਕੋਰ ਬੈਂਕਿੰਗ ਵਰਗੀ ਤਕਨੀਕ ਨਾਲ ਜੋੜ ਰਿਹਾ ਹੈ, ਜਿਸ ਨਾਲ ਟ੍ਰਾਂਜੈਕਸ਼ਨ ਰੀਅਲ ਟਾਈਮ 'ਚ ਪ੍ਰੋਸੈਸ ਹੋਣਗੇ।
ਹਾਲਾਂਕਿ, PF ਕਢਵਾਉਣ ਦੇ ਨਿਯਮ ਪੂਰੀ ਤਰ੍ਹਾਂ ਖ਼ਤਮ ਨਹੀਂ ਕੀਤੇ ਜਾਣਗੇ। ਮੌਜੂਦਾ ਨਿਯਮਾਂ ਤਹਿਤ ਹੀ ਪੈਸੇ ਕਢਵਾਉਣ ਦੀ ਇਜਾਜ਼ਤ ਮਿਲੇਗੀ- ਜਿਵੇਂ ਰਿਟਾਇਰਮੈਂਟ ਤੋਂ ਬਾਅਦ ਪੂਰਾ ਪੈਸਾ ਕਢਵਾਇਆ ਜਾ ਸਕਦਾ ਹੈ ਜਾਂ ਬੇਰੁਜ਼ਗਾਰੀ ਦੀ ਸਥਿਤੀ 'ਚ ਦੋ ਮਹੀਨਿਆਂ ਬਾਅਦ ਪੂਰਾ ਬੈਲੇਂਸ ਕਢਵਾਇਆ ਜਾ ਸਕਦਾ ਹੈ। ਉੱਥੇ ਹੀ ਅੰਸ਼ਕ ਨਿਕਾਸੀ (Partial Withdrawal) ਅਜੇ ਦੀ ਤਰ੍ਹਾਂ ਵਿਆਹ, ਇਲਾਜ, ਸਿੱਖਿਆ ਜਾਂ ਘਰ ਖਰੀਦਣ ਵਰਗੀਆਂ ਲੋੜਾਂ ਲਈ ਹੀ ਸੰਭਵ ਹੋਵੇਗੀ ਤੇ ਇਸਦੀ ਲਿਮਟ ਵੀ ਤੈਅ ਸ਼ਰਤਾਂ ਦੇ ਅਨੁਸਾਰ ਹੀ ਰਹੇਗੀ।
ਵਿਆਹ ਲਈ: ਮੁਲਾਜ਼ਮ ਆਪਣੇ ਯੋਗਦਾਨ ਦਾ ਲਗਪਗ 50% ਤੱਕ
ਸਿੱਖਿਆ ਲਈ: 50% ਤੱਕ
ਮੈਡੀਕਲ ਐਮਰਜੈਂਸੀ: ਲੋੜ ਦੇ ਹਿਸਾਬ ਨਾਲ (ਕਈ ਮਾਮਲਿਆਂ 'ਚ ਪੂਰੀ ਰਾਸ਼ੀ ਵੀ ਸੰਭਵ)
ਘਰ ਖਰੀਦਣ/ਬਣਾਉਣ ਲਈ: ਸੈਲਰੀ ਅਤੇ ਸਰਵਿਸ ਪੀਰੀਅਡ ਦੇ ਆਧਾਰ 'ਤੇ ਤੈਅ ਲਿਮਟ ਰਹੇਗੀ। ਯਾਨੀ ਸਾਫ਼ ਹੈ ਕਿ ATM ਜਾਂ UPI ਨਾਲ ਪੈਸਾ ਕਢਵਾਉਣਾ ਆਸਾਨ ਜ਼ਰੂਰ ਹੋਵੇਗਾ ਪਰ ਤੁਸੀਂ ਜਿੰਨਾ ਪੈਸਾ ਕਢਵਾ ਸਕਦੇ ਹੋ, ਉਹ ਤੁਹਾਡੀ ਲੋੜ ਤੇ EPFO ਦੇ ਤੈਅ ਨਿਯਮਾਂ 'ਤੇ ਹੀ ਨਿਰਭਰ ਕਰੇਗਾ।
EPFO 3.0 ਤਹਿਤ ਸਰਕਾਰ ਸਿਸਟਮ ਨੂੰ ਕੋਰ ਬੈਂਕਿੰਗ ਵਰਗਾ ਬਣਾਉਣ 'ਤੇ ਕੰਮ ਕਰ ਰਹੀ ਹੈ ਜਿਸ ਨਾਲ ਟ੍ਰਾਂਜੈਕਸ਼ਨ ਤੁਰੰਤ ਪ੍ਰੋਸੈਸ ਹੋਣਗੇ ਤੇ ਕਲੇਮ ਸੈਟਲਮੈਂਟ ਵਿੱਚ ਲੱਗਣ ਵਾਲਾ ਸਮਾਂ ਕਾਫੀ ਘੱਟ ਜਾਵੇਗਾ। UPI ਆਧਾਰਤ ਨਿਕਾਸੀ ਦੀ ਟੈਸਟਿੰਗ ਵੀ ਲਗਪਗ ਪੂਰੀ ਮੰਨੀ ਜਾ ਰਹੀ ਹੈ ਅਤੇ ਇਸਨੂੰ ਜਲਦ ਲਾਗੂ ਕੀਤਾ ਜਾਵੇਗਾ।