- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਬ੍ਰਾਜ਼ੀਲ ਮਗਰੋਂ ਦੂਜਾ ਸਭ ਤੋਂ ਵੱਡਾ ਖੰਡ ਬਰਾਮਦਕਾਰ ਦੇਸ਼ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬਾਜ਼ਾਰ ਵਿਸ਼ਲੇਸ਼ਕਾਂ ਦਾ ਅਨੁਮਾਨ ਹੈ ਕਿ ਜੇਕਰ ਭਾਰਤ ਖੰਡ ਦੀ ਬਰਾਮਦ 'ਤੇ ਰੋਕ ਜਾਰੀ ਰੱਖਦਾ ਹੈ, ਤਾਂ 2027 ਦੀ ਪਹਿਲੀ ਛਿਮਾਹੀ ਵਿੱਚ ਗਲੋਬਲ ਚਿੱਟੀ ਖੰਡ ਦੇ ਬਾਜ਼ਾਰ ਵਿੱਚ ਲਗਭਗ 1.24 ਮਿਲੀਅਨ ਟਨ ਦੀ ਸੰਭਾਵਿਤ ਕਮੀ ਹੋ ਸਕਦੀ ਹੈ।

ਨਵੀਂ ਦਿੱਲੀ: ਭਾਰਤ ਨੇ ਹਾਲ ਹੀ ਵਿੱਚ ਖੰਡ ਦੀ ਬਰਾਮਦ ਨੂੰ ਆਉਣ ਵਾਲੇ ਘੱਟੋ-ਘੱਟ 3 ਸੀਜ਼ਨਾਂ ਲਈ ਰੋਕਣ ਦਾ ਐਲਾਨ ਕੀਤਾ ਹੈ। ਭਾਰਤ ਦੇ ਇਸ ਫੈਸਲੇ ਮਗਰੋਂ ਗਲੋਬਲ ਮਾਰਕੀਟ ਵਿੱਚ ਖੰਡ ਦੀ ਕਮੀ ਦਾ ਅਨੁਮਾਨ ਲਗਾਇਆ ਜਾਣ ਲੱਗਾ ਹੈ। ਦੁਨੀਆ ਭਰ ਦੇ ਕਈ ਖੰਡ ਵਿਸ਼ਲੇਸ਼ਕਾਂ ਨੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਖੰਡ ਦੀ ਕਮੀ ਅਤੇ ਵਧਦੀ ਕੀਮਤ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ।
1.24 ਮਿਲੀਅਨ ਟਨ ਦੀ ਕਮੀ ਦਾ ਅਨੁਮਾਨ
ਭਾਰਤ ਬ੍ਰਾਜ਼ੀਲ ਮਗਰੋਂ ਦੂਜਾ ਸਭ ਤੋਂ ਵੱਡਾ ਖੰਡ ਬਰਾਮਦਕਾਰ ਦੇਸ਼ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬਾਜ਼ਾਰ ਵਿਸ਼ਲੇਸ਼ਕਾਂ ਦਾ ਅਨੁਮਾਨ ਹੈ ਕਿ ਜੇਕਰ ਭਾਰਤ ਖੰਡ ਦੀ ਬਰਾਮਦ 'ਤੇ ਰੋਕ ਜਾਰੀ ਰੱਖਦਾ ਹੈ, ਤਾਂ 2027 ਦੀ ਪਹਿਲੀ ਛਿਮਾਹੀ ਵਿੱਚ ਗਲੋਬਲ ਚਿੱਟੀ ਖੰਡ ਦੇ ਬਾਜ਼ਾਰ ਵਿੱਚ ਲਗਭਗ 1.24 ਮਿਲੀਅਨ ਟਨ ਦੀ ਸੰਭਾਵਿਤ ਕਮੀ ਹੋ ਸਕਦੀ ਹੈ।
ਦੱਸ ਦੇਈਏ ਕਿ ਭਾਰਤ ਨੇ 2022-23 ਤੱਕ ਪੰਜ ਸੀਜ਼ਨਾਂ ਵਿੱਚ ਔਸਤਨ 6.8 ਮਿਲੀਅਨ ਮੀਟ੍ਰਿਕ ਟਨ ਖੰਡ ਸਾਲਾਨਾ ਐਕਸਪੋਰਟ ਕੀਤੀ ਸੀ। ਇਹ ਅੰਕੜਾ ਦੁਨੀਆ ਦੀ ਕੁੱਲ ਖੰਡ ਬਰਾਮਦ ਦਾ ਲਗਭਗ 10% ਸੀ। ਇਸ ਸਾਲ, ਲਗਭਗ 800,000 ਟਨ ਬਰਾਮਦ ਕਰਨ ਮਗਰੋਂ ਭਾਰਤ ਨੇ ਸੀਜ਼ਨ ਦੇ ਅੰਤ ਯਾਨੀ 30 ਸਤੰਬਰ ਤੱਕ ਬਰਾਮਦ 'ਤੇ ਪਾਬੰਦੀ ਲਗਾ ਦਿੱਤੀ ਸੀ। ਹੁਣ ਭਾਰਤ ਨੇ ਆਉਣ ਵਾਲੇ 3 ਸੀਜ਼ਨਾਂ ਤੱਕ ਖੰਡ ਦੀ ਬਰਾਮਦ 'ਤੇ ਰੋਕ ਲਗਾ ਦਿੱਤੀ ਹੈ।
ਖੰਡ ਦਾ ਸਟਾਕ ਤਿੰਨ ਦਹਾਕਿਆਂ ਵਿੱਚ ਸਭ ਤੋਂ ਘੱਟ
ਉਦਯੋਗ ਜਗਤ ਦੇ ਮਾਹਿਰਾਂ ਅਨੁਮਾਨਾਂ ਅਨੁਸਾਰ, ਭਾਰਤ ਵਿੱਚ ਇਸ ਸੀਜ਼ਨ ਵਿੱਚ 30.95 ਮਿਲੀਅਨ ਟਨ ਖੰਡ ਦਾ ਉਤਪਾਦਨ ਹੋਣ ਦੀ ਉਮੀਦ ਸੀ, ਪਰ ਹੁਣ ਉਤਪਾਦਨ ਘਟ ਕੇ 27.9 ਮਿਲੀਅਨ ਟਨ ਰਹਿਣ ਦਾ ਅਨੁਮਾਨ ਹੈ। ਜਦਕਿ ਭਾਰਤ ਦੀ ਘਰੇਲੂ ਖਪਤ ਸਾਲਾਨਾ ਲਗਭਗ 28.5 ਮਿਲੀਅਨ ਟਨ ਤੋਂ ਵੀ ਘੱਟ ਹੈ। ਨਤੀਜੇ ਵਜੋਂ, 1 ਅਕਤੂਬਰ ਨੂੰ ਸੀਜ਼ਨ ਦੀ ਸ਼ੁਰੂਆਤ ਵਿੱਚ ਮਿੱਲਾਂ ਕੋਲ ਮੌਜੂਦ ਸਟਾਕ ਘਟ ਕੇ ਲਗਭਗ 35 ਲੱਖ ਟਨ ਹੋਣ ਦੀ ਸੰਭਾਵਨਾ ਹੈ, ਜੋ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਵਿੱਚ ਸਭ ਤੋਂ ਘੱਟ ਹੈ।
ਭਾਰਤ ਨੇ ਕਿਉਂ ਲਗਾਈ ਖੰਡ ਦੀ ਬਰਾਮਦ 'ਤੇ ਰੋਕ?
ਇਸ ਸਾਲ ਅਲ ਨੀਨੋ ਕਾਰਨ ਦੇਸ਼ ਵਿੱਚ ਮੌਨਸੂਨ ਦੀ ਬਾਰਸ਼ ਵਿੱਚ 43 ਪ੍ਰਤੀਸ਼ਤ ਦੀ ਕਮੀ ਹੈ। ਘੱਟ ਬਾਰਸ਼ ਹੋਣ ਕਾਰਨ ਗੰਨੇ ਦੇ ਕੁੱਲ ਉਤਪਾਦਨ ਵਿੱਚ ਕਮੀ ਦਾ ਪੂਰਵ-ਅਨੁਮਾਨ ਲਗਾਇਆ ਜਾ ਰਿਹਾ ਹੈ। ਗੰਨੇ ਦਾ ਉਤਪਾਦਨ ਘਟਣ ਨਾਲ ਖੰਡ ਅਤੇ ਈਥਾਨੋਲ ਦੇ ਉਤਪਾਦਨ ਵਿੱਚ ਵੀ ਕਮੀ ਆਵੇਗੀ। ਇਸ ਦੇ ਕਾਰਨ ਭਾਰਤ ਸਰਕਾਰ ਨੇ ਖੰਡ ਦੀ ਬਰਾਮਦ 'ਤੇ ਪਾਬੰਦੀ ਲਗਾਈ ਹੈ।