- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੀਫ ਜਸਟਿਸ ਸੂਰੀਆ ਕਾਂਤ, ਜਸਟਿਸ ਜੌਇਮਾਲਿਆ ਬਾਗਚੀ ਅਤੇ ਵੀ. ਮੋਹਨ ਦੇ ਬੈਂਚ ਨੂੰ ਸੀਬੀਆਈ ਦੀ ਤਰਫੋਂ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਦੱਸਿਆ ਹੈ ਕਿ ਹੋਰ ਚਾਰ ਮਾਮਲਿਆਂ ਵਿਚ ਜਾਂਚ ਜਾਰੀ ਹੈ। ਅਦਾਲਤ ਨੇ ਸੀਬੀਆਈ ਨੂੰ ਜਾਂਚ ਦੀ ਪ੍ਰਗਤੀ ਉੱਤੇ ਸਟੇਟਸ ਰਿਪੋਰਟ ਦਾਖ਼ਲ ਕਰਨ ਦਾ ਹੁਕਮ ਦਿੱਤਾ।

ਨਵੀਂ ਦਿੱਲੀ (ਪੀਟੀਆਈ) : ਸੀਬੀਆਈ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਨੂੰ ਜਾਣਕਾਰੀ ਦਿੱਤੀ ਹੈ ਕਿ ਉਸ ਨੇ ਅਨਿਲ ਧੀਰੂਭਾਈ ਅੰਬਾਨੀ ਗਰੁੱਪ ਅਤੇ ਉਸ ਦੀਆਂ ਕੰਪਨੀਆਂ ਨਾਲ ਸਬੰਧਤ ਕਥਿਤ ਵੱਡੇ ਪੱਧਰ ਦੀ ਬੈਂਕਿੰਗ ਧੋਖਾਧੜੀ ਦੇ ਕੁੱਲ ਸੱਤ ਐੱਫਆਈਆਰਾਂ ਵਿੱਚੋਂ ਤਿੰਨ ਮਾਮਲਿਆਂ ਵਿਚ ਚਾਰਜਸ਼ੀਟ ਦਾਖ਼ਲ ਕੀਤੀ ਹੈ।
ਚੀਫ ਜਸਟਿਸ ਸੂਰੀਆ ਕਾਂਤ, ਜਸਟਿਸ ਜੌਇਮਾਲਿਆ ਬਾਗਚੀ ਅਤੇ ਵੀ. ਮੋਹਨ ਦੇ ਬੈਂਚ ਨੂੰ ਸੀਬੀਆਈ ਦੀ ਤਰਫੋਂ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਦੱਸਿਆ ਹੈ ਕਿ ਹੋਰ ਚਾਰ ਮਾਮਲਿਆਂ ਵਿਚ ਜਾਂਚ ਜਾਰੀ ਹੈ। ਅਦਾਲਤ ਨੇ ਸੀਬੀਆਈ ਨੂੰ ਜਾਂਚ ਦੀ ਪ੍ਰਗਤੀ ਉੱਤੇ ਸਟੇਟਸ ਰਿਪੋਰਟ ਦਾਖ਼ਲ ਕਰਨ ਦਾ ਹੁਕਮ ਦਿੱਤਾ।
ਪਟੀਸ਼ਨਰ ਅਤੇ ਸਾਬਕਾ ਨੌਕਰਸ਼ਾਹ ਈਏਐਸ ਸ਼ਰਮਾ ਦੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਦਾਅਵਾ ਕੀਤਾ ਕਿ ਮੁੱਖ ਮੁਲਜ਼ਮ ਅਨਿਲ ਅੰਬਾਨੀ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਹੋਏ ਹਨ। ਹਾਲਾਂਕਿ ਜੂਨ ਤੱਕ ਤਿੰਨ ਚਾਰਜਸ਼ੀਟਾਂ ਦਾਖ਼ਲ ਕੀਤੀਆਂ ਗਈਆਂ ਸਨ। ਭੂਸ਼ਣ ਨੇ ਕਿਹਾ ਕਿ ਸੇਬੀ ਨੇ ਅਨਿਲ ਅੰਬਾਨੀ ਦੀ ‘ਕੇਂਦਰੀ’ ਭੂਮਿਕਾ ਦਾ ਜ਼ਿਕਰ ਕੀਤਾ ਹੈ। ਸੀਬੀਆਈ ਦੀ ਸਟੇਟਸ ਰਿਪੋਰਟ ਵਿਚ ਕੁਝ ਵੀ ਜ਼ਾਹਰ ਨਹੀਂ ਕੀਤਾ ਗਿਆ। ਸਾਲਿਸਟਰ ਜਨਰਲ ਨੇ ਭੂਸ਼ਣ ਦੇ ਦਾਅਵੇ ਦਾ ਖੰਡਨ ਕੀਤਾ ਅਤੇ ਅਦਾਲਤ ਨੂੰ ਦੱਸਿਆ ਕਿ ਪ੍ਰਬੰਧਕ ਨਿਰਦੇਸ਼ਕ ਅਤੇ ਕਾਰਜਕਾਰੀ ਅਧਿਕਾਰੀ ਵੀ ਗ੍ਰਿਫ਼ਤਾਰ ਕੀਤੇ ਗਏ ਹਨ। ਸਰਬਉੱਚ ਅਦਾਲਤ ਨੇ ਭੂਸ਼ਣ ਨੂੰ ਕਿਹਾ ਕਿ ਉਹ ਅਨਿਲ ਅੰਬਾਨੀ ਦੀ ਭੂਮਿਕਾ ਬਾਰੇ ਚਾਰਜਸ਼ੀਟ ਦਾ ਅਧਿਐਨ ਕਰਨ।