- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਿਤ ਸ਼ਾਹ ਨੇ ਚਾਰ ਮਹੱਤਵਪੂਰਨ ਪੋਰਟਲ ਅਤੇ ਯੋਜਨਾਵਾਂ ਨੂੰ ਲਾਂਚ ਕੀਤਾ ਜਿਸ ਵਿਚ NAFEX.in ਪੋਰਟਲ ਖ਼ਾਸ ਹੈ। ਇਹ ਇੱਕ ਡਿਜੀਟਲ ਪਲੇਟਫਾਰਮ ਹੈ ਜਿਸ ਵਿੱਚ ਖਰੀਦੀਆਂ ਗਈਆਂ ਦਲਹਨ-ਤਿਲਹਨ ਫ਼ਸਲਾਂ ਦੀ ਨਿਲਾਮੀ ਦੀ ਪਾਰਦਰਸ਼ਤਾ ਨੂੰ ਆਸਾਨ ਬਣਾਇਆ ਜਾ ਸਕੇਗਾ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਦੇਸ਼ ਵਿੱਚ ਵੱਡੇ ਪੱਧਰ 'ਤੇ ਦਾਲਾਂ ਅਤੇ ਖਾਣ ਵਾਲੇ ਤੇਲਾਂ ਦੀ ਆਯਾਤ (ਇੰਪੋਰਟ) ਕੀਤੀ ਜਾਂਦੀ ਹੈ। ਸਰਕਾਰ ਵੱਲੋਂ ਲਗਾਤਾਰ ਆਯਾਤ ਘੱਟ ਕਰਨ ਅਤੇ ਕਿਸਾਨਾਂ ਨੂੰ ਦਲਹਨ-ਤਿਲਹਨ (ਦਾਲਾਂ ਅਤੇ ਤੇਲਬੀਜ) ਫ਼ਸਲਾਂ ਦੀ ਖੇਤੀ ਦੇ ਲਈ ਲਗਾਤਾਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਬੀਤੇ ਦਿਨੀਂ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਰਾਸ਼ਟਰੀ ਖੇਤੀਬਾੜੀ ਸਹਿਕਾਰੀ ਮੰਡੀਕਰਨ ਸੰਘ (ਨਾਫੇਡ) ਦੇ ਆਕਸ਼ਨ (ਬੋਲੀ) ਪੋਰਟਲ ‘NAFEX.in’ ਦੀ ਸ਼ੁਰੂਆਤ ਕੀਤੀ, ਨਾਲ ਹੀ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ NAFED ਅਤੇ NCCF ਨੂੰ ਵੱਡੇ ਨਿਰਦੇਸ਼ ਵੀ ਦਿੱਤੇ।
ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਰਾਸ਼ਟਰੀ ਖੇਤੀਬਾੜੀ ਸਹਿਕਾਰੀ ਮੰਡੀਕਰਨ ਸੰਘ ਅਤੇ ਰਾਸ਼ਟਰੀ ਸਹਿਕਾਰੀ ਉਪਭੋਗਤਾ ਸੰਘ ਨੂੰ ਨਿਰਦੇਸ਼ ਦਿੱਤਾ ਹੈ ਕਿ ਰਾਸ਼ਟਰੀ ਖੇਤੀਬਾੜੀ ਸਹਿਕਾਰੀ ਮੰਡੀਕਰਨ ਸੰਘ (NAFED) ਅਤੇ ਰਾਸ਼ਟਰੀ ਸਹਿਕਾਰੀ ਉਪਭੋਗਤਾ ਸੰਘ (NCCF) ਦਾਲਾਂ ਅਤੇ ਤਿਲਹਨ ਦੀ ਖਰੀਦ ਸਿੱਧੇ ਕਿਸਾਨਾਂ (Farmers) ਤੋਂ ਕਰਨ। ਉਨ੍ਹਾਂ ਦਾ ਪਲਾਨ ਕਾਲਾਬਾਜ਼ਾਰੀ ਘੱਟ ਕਰਨ ਅਤੇ ਵਿਚੋਲਿਆਂ ਨੂੰ ਹਟਾਉਣ ਲਈ ਕਿਸਾਨਾਂ ਨੂੰ ਸਿੱਧਾ ਲਾਭ ਪਹੁੰਚਾਉਣਾ ਹੈ, ਜਿਸ ਨਾਲ ਭਾਰਤ ਦੇ ਕਿਸਾਨ ਦਲਹਨ-ਤਿਲਹਨ ਫ਼ਸਲਾਂ ਦੀ ਖੇਤੀ ਕਰਨ ਲਈ ਉਤਸ਼ਾਹਿਤ ਹੋਣ। ਕਿਉਂਕਿ ਭਾਰਤ ਇਨ੍ਹਾਂ ਦੋਵਾਂ ਵਸਤੂਆਂ ਦੇ ਆਯਾਤ 'ਤੇ ਆਪਣੀ ਨਿਰਭਰਤਾ ਘੱਟ ਕਰਨਾ ਚਾਹੁੰਦਾ ਹੈ।
ਪ੍ਰੋਗਰਾਮ 'ਚ ਆਪਣੇ ਸੰਬੋਧਨ ਦੌਰਾਨ ਅਮਿਤ ਸ਼ਾਹ ਨੇ ਕਿਸਾਨਾਂ ਦੇ ਹਿੱਤ ਵਿਚ ਇਕ ਹੋਰ ਵੱਡਾ ਨਿਰਦੇਸ਼ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਦੀ ਮਿਹਨਤ ਤੇ ਪਸੀਨੇ ਦੀ ਕਮਾਈ ਵਿਚ ਕੋਈ ਦੇਰੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਏਜੰਸੀਆਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਫ਼ਸਲ ਖਰੀਦ ਦੇ 48 ਘੰਟਿਆਂ ਦੇ ਅੰਦਰ ਕਿਸਾਨਾਂ ਦਾ ਪੈਸਾ ਸਿੱਧਾ ਉਨ੍ਹਾਂ ਦੇ ਬੈਂਕ ਖਾਤਿਆਂ 'ਚ ਪਹੁੰਚ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਏਜੰਸੀਆਂ ਨੂੰ ਸਿੱਧੇ ਕਿਸਾਨਾਂ ਤੋਂ ਫ਼ਸਲ ਖਰੀਦਣ ਅਤੇ DBT (ਡਾਇਰੈਕਟ ਬੈਨੀਫਿਟ ਟ੍ਰਾਂਸਫਰ) ਦੇ ਮਾਧਿਅਮ ਨਾਲ ਅਦਾਇਗੀ ਹੋਣ 'ਤੇ ਪਾਰਦਰਸ਼ਤਾ ਆਉਣ ਦੀ ਗੱਲ ਕਹੀ, ਜਿਸ ਨਾਲ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ।
ਅਮਿਤ ਸ਼ਾਹ ਨੇ ਚਾਰ ਮਹੱਤਵਪੂਰਨ ਪੋਰਟਲ ਅਤੇ ਯੋਜਨਾਵਾਂ ਨੂੰ ਲਾਂਚ ਕੀਤਾ ਜਿਸ ਵਿਚ NAFEX.in ਪੋਰਟਲ ਖ਼ਾਸ ਹੈ। ਇਹ ਇਕ ਡਿਜੀਟਲ ਪਲੇਟਫਾਰਮ ਹੈ ਜਿਸ ਵਿਚ ਖਰੀਦੀਆਂ ਗਈਆਂ ਦਲਹਨ-ਤਿਲਹਨ ਫ਼ਸਲਾਂ ਦੀ ਨਿਲਾਮੀ ਦੀ ਪਾਰਦਰਸ਼ਤਾ ਨੂੰ ਆਸਾਨ ਬਣਾਇਆ ਜਾ ਸਕੇਗਾ। ਇਸਦੇ ਨਾਲ ਹੀ DRISHTI ਪੋਰਟਲ, ERP ਪੋਰਟਲ ਅਤੇ NAFED-KALYAN ਫੰਡ ਵਰਗੇ ਪਲੇਟਫਾਰਮਾਂ ਦੀ ਸ਼ੁਰੂਆਤ ਹੋਈ ਹੈ। ਇਸ ਨਾਲ ਨਾ ਸਿਰਫ਼ ਪਾਰਦਰਸ਼ਤਾ ਆਵੇਗੀ ਬਲਕਿ ਨਾਫੇਡ ਨੂੰ ਆਰਥਿਕ ਰੂਪ ਵਿਚ ਵੀ ਮਜ਼ਬੂਤ ਬਣਾਇਆ ਜਾ ਸਕੇਗਾ।