- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਏਅਰਟੈੱਲ ਲਿਮਟਿਡ (Airtel) ਨੇ ਰਿਲਾਇੰਸ ਜੀਓ ਇੰਫੋਕਾਮ ਲਿਮਟਿਡ (Jio) ਦੇ ਉਸ ਪ੍ਰਸਤਾਵ ਦਾ ਵਿਰੋਧ ਕੀਤਾ ਹੈ ਜਿਸ ਵਿਚ ਇਸ ਸਪੈਕਟ੍ਰਮ (Reliance Jio Wi-Fi plan) ਦੀ ਵਰਤੋਂ ਕਰ ਕੇ Wi-Fi ਸਰਵਿਸ ਸ਼ੁਰੂ ਕਰਨ ਦੀ ਗੱਲ ਕਹੀ ਗਈ ਹੈ। ਏਅਰਟੈੱਲ ਦਾ ਤਰਕ ਹੈ ਕਿ ਇਸ ਕਦਮ ਨਾਲ ਉਸ ਦੇ ਮੌਜੂਦਾ ਮੋਬਾਈਲ ਨੈੱਟਵਰਕ 'ਚ ਰੁਕਾਵਟ ਆ ਸਕਦੀ ਹੈ ਅਤੇ ਇਹ ਗਲੋਬਲ ਟੈਲੀਕਾਮ ਸਟੈਂਡਰਡਸ ਮੁਤਾਬਕ ਵੀ ਨਹੀਂ ਹੈ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਟੈਲੀਕਾਮ ਕੰਪਨੀਆਂ ਦੇ 5G ਸਰਵਿਸ ਲਈ ₹15,000 ਕਰੋੜ 'ਚ 26GHz ਸਪੈਕਟ੍ਰਮ ਸੀ। ਲਗਪਗ ਚਾਰ ਸਾਲ ਪਹਿਲਾਂ ਖਰੀਦੇ ਗਏ ਸਪੈਕਟ੍ਰਮ 'ਤੇ ਹੁਣ ਵਿਵਾਦ ਖੜ੍ਹਾ ਹੁੰਦਾ ਦਿਖਾਈ ਦੇ ਰਿਹਾ ਹੈ। ਇਹ ਵਿਵਾਦ ਹੈ ਕਿ ਕੀ ਇਸ ਬੈਂਡ ਦੀ ਵਰਤੋਂ Wi-Fi-ਬੇਸਡ ਬ੍ਰਾਡਬੈਂਡ ਲਈ ਕੀਤੀ ਜਾ ਸਕਦੀ ਹੈ ਜਾਂ ਨਹੀਂ। ਭਾਰਤੀ ਏਅਰਟੈੱਲ ਲਿਮਟਿਡ (Airtel) ਨੇ ਰਿਲਾਇੰਸ ਜੀਓ ਇੰਫੋਕਾਮ ਲਿਮਟਿਡ (Jio) ਦੇ ਉਸ ਪ੍ਰਸਤਾਵ ਦਾ ਵਿਰੋਧ ਕੀਤਾ ਹੈ ਜਿਸ ਵਿਚ ਇਸ ਸਪੈਕਟ੍ਰਮ (Reliance Jio Wi-Fi plan) ਦੀ ਵਰਤੋਂ ਕਰ ਕੇ Wi-Fi ਸਰਵਿਸ ਸ਼ੁਰੂ ਕਰਨ ਦੀ ਗੱਲ ਕਹੀ ਗਈ ਹੈ। ਏਅਰਟੈੱਲ ਦਾ ਤਰਕ ਹੈ ਕਿ ਇਸ ਕਦਮ ਨਾਲ ਉਸ ਦੇ ਮੌਜੂਦਾ ਮੋਬਾਈਲ ਨੈੱਟਵਰਕ 'ਚ ਰੁਕਾਵਟ ਆ ਸਕਦੀ ਹੈ ਅਤੇ ਇਹ ਗਲੋਬਲ ਟੈਲੀਕਾਮ ਸਟੈਂਡਰਡਸ ਮੁਤਾਬਕ ਵੀ ਨਹੀਂ ਹੈ।
ਇਹ ਚਿੰਤਾ ਵੀ ਜਤਾਈ ਗਈ ਹੈ ਕਿ ਇਸ ਬੈਂਡ 'ਚ ਹਾਈ-ਪਾਵਰ ਵਾਈ-ਫਾਈ ਲਗਾਉਣ ਨਾਲ (5G radiation concerns) ਰੇਡੀਏਸ਼ਨ ਦਾ ਲੈਵਲ (Jio vs Airtel) ਵਧ ਸਕਦਾ ਹੈ ਜਿਸ ਨਾਲ ਲੋਕਾਂ ਦੀ ਸਿਹਤ 'ਤੇ ਅਸਰ ਪੈ ਸਕਦਾ ਹੈ ਅਤੇ ਆਸ-ਪਾਸ ਦੇ ਸੈਟੇਲਾਈਟ ਬ੍ਰਾਡਬੈਂਡ ਸਪੈਕਟ੍ਰਮ 'ਚ ਰੁਕਾਵਟ ਆ ਸਕਦੀ ਹੈ। ਜੀਓ ਦਾ 2025 ਦਾ ਪ੍ਰਸਤਾਵ ਟੈਲੀਕਮਿਊਨੀਕੇਸ਼ਨ ਵਿਭਾਗ (DoT) ਨੂੰ ਉਦੋਂ ਮਿਲਿਆ, ਜਦੋਂ ਦੁਨੀਆ ਭਰ ਵਿਚ 5G ਸੇਵਾਵਾਂ 'ਚ 26GHz ਬੈਂਡ ਦੀ ਵਰਤੋਂ ਘੱਟ ਦੇਖੀ ਗਈ; ਇਸ ਦੀ ਵਜ੍ਹਾ ਇਸ ਨੂੰ ਲਗਾਉਣ ਦੀ ਜ਼ਿਆਦਾ ਲਾਗਤ ਤੇ ਕੰਜ਼ਿਊਮਰ ਡਿਵਾਈਸਾਂ ਦਾ ਘੱਟ ਸਪੋਰਟ ਸੀ। Wi-Fi ਲਈ ਸਪੈਕਟ੍ਰਮ ਦੀ ਵਰਤੋਂ ਕਰਨ ਨਾਲ ਕੰਪਨੀ ਘੱਟ ਲਾਗਤ 'ਚ ਹੋਮ ਬ੍ਰਾਡਬੈਂਡ ਤੇ ਐਂਟਰਪ੍ਰਾਈਜ਼ ਕੁਨੈਕਟੀਵਿਟੀ ਦੇ ਪਾਵੇਗੀ।
ਇਕ ਸਰਕਾਰੀ ਅਧਿਕਾਰੀ ਨੇ ਕਿਹਾ, 'TSDSI (ਟੈਲੀਕਮਿਊਨੀਕੇਸ਼ਨਜ਼ ਸਟੈਂਡਰਡਸ ਡਿਵੈਲਪਮੈਂਟ ਸੁਸਾਇਟੀ) ਅਜੇ ਮਿਲੀਮੀਟਰ ਵੇਵ ਜਾਂ 26GHz ਬੈਂਡ 'ਚ Wi-Fi ਦੀ ਵਰਤੋਂ ਲਈ ਸਟੈਂਡਰਡ ਬਣਾਉਣ ਦੀ ਪ੍ਰਕਿਰਿਆ 'ਚ ਹੈ।'
ਰੇਡੀਏਸ਼ਨ ਦੀਆਂ ਸਮੱਸਿਆਵਾਂ ਤੋਂ ਬਚਣ ਲਈ ਪਾਵਰ ਲਿਮਟ ਤੈਅ ਕੀਤੀਆਂ ਜਾਣਗੀਆਂ ਤੇ ਸੇਵਾਵਾਂ ਦੇ ਵਿਚਕਾਰ ਸਿਗਨਲ ਦੇ ਫੈਲਣ ਤੇ ਰੁਕਾਵਟ ਨੂੰ ਰੋਕਣ ਲਈ 200MHz ਦਾ ਗਾਰਡ ਬੈਂਡ ਹੋਵੇਗਾ। ਭਾਰਤ ਉਨ੍ਹਾਂ ਸ਼ੁਰੂਆਤੀ ਦੇਸ਼ਾਂ 'ਚੋਂ ਇਕ ਹੈ ਜੋ ਨਿਲਾਮ ਕੀਤੇ ਗਏ ਮੋਬਾਈਲ ਸਰਵਿਸ ਬੈਂਡ 'ਚ Wi-Fi-ਬੇਸਡ ਟੈਕਨੋਲੋਜੀ ਦੀ ਵਰਤੋਂ 'ਤੇ ਵਿਚਾਰ ਕਰ ਰਿਹਾ ਹੈ। ਹੁਣ ਤਕ Wi-Fi ਦੀ ਵਰਤੋਂ ਬਿਨਾਂ ਲਾਇਸੈਂਸ ਵਾਲੇ 2.4 ਅਤੇ 5GHz ਬੈਂਡ ਤੇ ਹਾਲ ਹੀ 'ਚ ਖੋਲ੍ਹੇ ਗਏ ਹੇਠਲੇ 6GHz ਬੈਂਡ 'ਚ ਕੀਤੀ ਜਾਂਦੀ ਰਹੀ ਹੈ। ਸਰਕਾਰ ਨਾਲ ਕਈ ਬੈਠਕਾਂ ਅਤੇ ਇਕ ਡੈਮੋ ਦੌਰਾਨ, ਏਅਰਟੈੱਲ ਨੇ ਤਰਕ ਦਿੱਤਾ ਕਿ ਇਸ ਨਵੀਂ ਟੈਕਨੋਲੋਜੀ ਨੂੰ ਮਨਜ਼ੂਰੀ ਮਿਲਣ ਤੋਂ ਪਹਿਲਾਂ ਤੀਜੀ ਜਨਰੇਸ਼ਨ ਪਾਰਟਨਰਸ਼ਿਪ ਪ੍ਰੋਜੈਕਟ (3GPP) ਦੇ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ।
3GPP, 3G, 4G, 5G ਅਤੇ IoT ਲਈ ਗਲੋਬਲ ਮੋਬਾਈਲ ਸਟੈਂਡਰਡ ਤੈਅ ਕਰਦਾ ਹੈ। Jio Wi-Fi ਲਈ 26GHz ਬੈਂਡ ਦੀ ਵਰਤੋਂ ਕਰਨ ਲਈ ਜ਼ਰੂਰੀ ਇਕੁਇਪਮੈਂਟ ਤੇ ਟੈਕਨੋਲੋਜੀ ਦੇ ਨਾਲ ਤਿਆਰ ਹੈ। ਸਰਕਾਰ ਨਵੀਂ ਟੈਕਨੋਲੋਜੀ ਲਈ IEEE ਸਟੈਂਡਰਡਜ਼ ਨੂੰ ਦੇਖ ਰਹੀ ਹੈ। ਚਿੰਤਾਵਾਂ ਨੂੰ ਦੂਰ ਕਰਨ ਲਈ TSDSI 26GHz ਬੈਂਡ ਵਿੱਚ Wi-Fi ਲਈ 43dBm (20W) ਤੇ 48dBm (63W) ਦੇ ਪਾਵਰ ਲੈਵਲ 'ਤੇ ਵਿਚਾਰ ਕਰ ਰਿਹਾ ਹੈ।
ਇਕ ਸਰਕਾਰੀ ਕਮੇਟੀ ਟੈਲੀਕਮਿਊਨੀਕੇਸ਼ਨ ਇੰਜੀਨੀਅਰਿੰਗ ਸੈਂਟਰ (TEC) ਦੇ ਨਾਲ ਮਿਲ ਕੇ ਜੂਨ ਦੇ ਅਖੀਰ ਤਕ ਸਟੈਂਡਰਡ ਨੂੰ ਫਾਈਨਲ ਕਰਨ ਦੀ ਯੋਜਨਾ ਬਣਾ ਰਹੀ ਹੈ। ਇੰਡਸਟਰੀ ਦੇ ਇਕ ਐਗਜ਼ੀਕਿਊਟਿਵ ਨੇ ਦੱਸਿਆ ਕਿ ਸਟੱਡੀਜ਼ ਤੇ ਫੀਲਡ ਟੈਸਟਿੰਗ ਤੋਂ ਪਤਾ ਚੱਲਦਾ ਹੈ ਕਿ ਪ੍ਰਸਤਾਵਿਤ ਟੈਕਨੋਲੋਜੀ 3GPP ਟੈਕਨੋਲੋਜੀ (4G/5G) ਦੇ ਨਾਲ ਮਿਲ ਕੇ ਕੰਮ ਕਰ ਸਕਦੀ ਹੈ ਜਿਸ ਨਾਲ ਇੰਟਰਫੇਰੈਂਸ ਦੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ। ਇਹ AI ਤੇ ਦੂਜੀਆਂ ਐਪਲੀਕੇਸ਼ਨਾਂ ਲਈ ਭਰੋਸੇਮੰਦ, ਘੱਟ ਲੇਟੈਂਸੀ ਤੇ ਤੇਜ਼ ਸਪੀਡ ਵਾਲੀ ਕੁਨੈਕਟੀਵਿਟੀ ਦੇ ਸਕਦੀ ਹੈ। 26GHz ਇਕ ਨੀਲਾਮ ਕੀਤਾ ਗਿਆ ਬੈਂਡ ਹੈ।