ਦਿਮਾਗ 'ਚ ਆਇਆ ਕਿ ਟਰੰਪ ਨੂੰ ਮਾਰ ਦਿਓ, ਵ੍ਹਾਈਟ ਹਾਊਸ ਨੇੇੜੇ 3 ਬੰਦੂਕਾਂ ਨਾਲ ਵੈਨੇਜ਼ੁਏਲਾ ਦਾ ਵਿਅਕਤੀ ਗ੍ਰਿਫ਼ਤਾਰ
ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੱਕੀ ਵਿਅਕਤੀ ਦੀ ਪਛਾਣ ਰੌਨੀ ਯੋਰਡ੍ਰਿਕਸ ਗੁਆਨੀਪਾ ਚਿਰੀਨੋਸ ਵਜੋਂ ਹੋਈ ਹੈ। ਉਸ ਨੇ ਦੱਸਿਆ ਕਿ ਉਸ ਨੂੰ ਆਪਣੇ ਦਿਮਾਗ ਵਿੱਚ ਕੁਝ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ, ਜੋ ਉਸ ਨੂੰ ਦੇਸ਼ ਦੀ ਰਾਜਧਾਨੀ ਆ ਕੇ ਰਿਪਬਲਿਕਨ ਰਾਸ਼ਟਰਪਤੀ ਦੀ ਹੱਤਿਆ ਕਰਨ ਲਈ ਕਹਿ ਰਹੀਆਂ ਸਨ।
Publish Date: Sat, 07 Nov 2026 10:29 AM (IST)
Updated Date: Sat, 07 Nov 2026 10:47 AM (IST)
ਡਿਜੀਟਲ ਡੈਸਕ, ਵਾਸ਼ਿੰਗਟਨ : ਅਮਰੀਕਾ ਵਿੱਚ ਵ੍ਹਾਈਟ ਹਾਊਸ ਦੇ ਨੇੜੇ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਰੀਕੀ ਸੀਕ੍ਰੇਟ ਸਰਵਿਸ ਨੇ ਦੱਸਿਆ ਕਿ ਉਸ ਨੂੰ ਵ੍ਹਾਈਟ ਹਾਊਸ ਦੇ ਨੇੜੇ ਇੱਕ ਗੱਡੀ ਵਿੱਚੋਂ ਕਈ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ। ਸ਼ੱਕੀ ਵਿਅਕਤੀ ਦਾ ਦਾਅਵਾ ਹੈ ਕਿ ਉਸ ਦੇ ਦਿਮਾਗ ਵਿੱਚ ਕੁਝ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ, ਜੋ ਉਸ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹੱਤਿਆ ਕਰਨ ਲਈ ਕਹਿ ਰਹੀਆਂ ਸਨ।
ਹੋਮਲੈਂਡ ਸਿਕਿਓਰਿਟੀ ਦੇ ਇੱਕ ਬਿਆਨ ਅਨੁਸਾਰ, ਵੀਰਵਾਰ ਰਾਤ ਨੂੰ ਇਹ ਗ੍ਰਿਫ਼ਤਾਰੀ ਉਸ ਸਮੇਂ ਹੋਈ, ਜਦੋਂ ਸੀਕ੍ਰੇਟ ਸਰਵਿਸ ਦੇ ਅਧਿਕਾਰੀਆਂ ਨੇ ਇੱਕ ਖੜ੍ਹੀ ਕਾਰ ਵਿੱਚ ਬੈਠੇ ਅਜਿਹੇ ਵਿਅਕਤੀ ਨਾਲ ਸੰਪਰਕ ਕੀਤਾ, ਜਿਸ ਦੀਆਂ ਹਰਕਤਾਂ ਸ਼ੱਕੀ ਲੱਗ ਰਹੀਆਂ ਸਨ।
'ਟਰੰਪ ਦੀ ਹੱਤਿਆ ਕਰਨ ਲਈ ਦਿਮਾਗ 'ਚ ਆ ਰਹੀਆਂ ਸਨ ਆਵਾਜ਼ਾਂ' ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੱਕੀ ਵਿਅਕਤੀ ਦੀ ਪਛਾਣ ਰੌਨੀ ਯੋਰਡ੍ਰਿਕਸ ਗੁਆਨੀਪਾ ਚਿਰੀਨੋਸ ਵਜੋਂ ਹੋਈ ਹੈ। ਉਸ ਨੇ ਦੱਸਿਆ ਕਿ ਉਸ ਨੂੰ ਆਪਣੇ ਦਿਮਾਗ ਵਿੱਚ ਕੁਝ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ, ਜੋ ਉਸ ਨੂੰ ਦੇਸ਼ ਦੀ ਰਾਜਧਾਨੀ ਆ ਕੇ ਰਿਪਬਲਿਕਨ ਰਾਸ਼ਟਰਪਤੀ ਦੀ ਹੱਤਿਆ ਕਰਨ ਲਈ ਕਹਿ ਰਹੀਆਂ ਸਨ।
ਅਧਿਕਾਰੀਆਂ ਨੂੰ ਪਤਾ ਲੱਗਾ ਕਿ ਸ਼ੱਕੀ ਵਿਅਕਤੀ ਦੀ ਗੱਡੀ ਚੋਰੀ ਹੋਣ ਦੀ ਰਿਪੋਰਟ ਦਰਜ ਸੀ। ਇਸ ਤੋਂ ਇਲਾਵਾ ਉਸ ਕੋਲ ਤਿੰਨ ਵੱਖ-ਵੱਖ ਬੰਦੂਕਾਂ ਅਤੇ ਦਰਜਨਾਂ ਰੌਂਦ ਗੋਲੀਆਂ ਵੀ ਸਨ।
ਇਹ ਉਨ੍ਹਾਂ ਗ੍ਰਿਫ਼ਤਾਰੀਆਂ ਦੀ ਲੜੀ ਵਿੱਚ ਤਾਜ਼ਾ ਮਾਮਲਾ ਹੈ, ਜਿਨ੍ਹਾਂ ਨੂੰ ਸੀਕ੍ਰੇਟ ਸਰਵਿਸ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਉਨ੍ਹਾਂ ਲੋਕਾਂ ਖ਼ਿਲਾਫ਼ ਅੰਜਾਮ ਦਿੱਤਾ ਹੈ, ਜਿਨ੍ਹਾਂ ਨੇ ਪਿਛਲੇ ਸਾਲ ਟਰੰਪ ਦੇ ਦੂਜੀ ਵਾਰ ਰਾਸ਼ਟਰਪਤੀ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ।
ਅਮਰੀਕਾ 'ਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਿਹਾ ਸੀ ਵੈਨੇਜ਼ੁਏਲਾ ਦਾ ਵਿਅਕਤੀ ਬਿਆਨ ਵਿੱਚ ਚਿਰੀਨੋਸ ਨੂੰ ਵੈਨੇਜ਼ੁਏਲਾ ਦਾ ਇੱਕ ਪ੍ਰਵਾਸੀ ਦੱਸਿਆ ਗਿਆ ਹੈ, ਜੋ ਮਾਰਚ 2024 ਵਿੱਚ ਟੈਕਸਸ ਰਾਹੀਂ ਅਮਰੀਕਾ ਵਿੱਚ ਦਾਖ਼ਲ ਹੋਇਆ ਸੀ ਅਤੇ ਹੁਣ ਉੱਥੇ ਗੈਰ-ਕਾਨੂੰਨੀ ਤੌਰ 'ਤੇ ਰਹਿ ਰਿਹਾ ਸੀ।
ਡੀਐਚਐਸ ਨੇ ਦੱਸਿਆ ਕਿ ਉਸ ਵਿਰੁੱਧ ਦੋਸ਼ ਤੈਅ ਕਰ ਦਿੱਤੇ ਗਏ ਹਨ ਅਤੇ ਉਹ ਇਸ ਸਮੇਂ ਯੂਐਸ ਮਾਰਸ਼ਲਜ਼ ਸਰਵਿਸ ਦੀ ਹਿਰਾਸਤ ਵਿੱਚ ਹੈ।
ਹਾਲਾਂਕਿ, ਵ੍ਹਾਈਟ ਹਾਊਸ ਨੇ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਹੋਮਲੈਂਡ ਸਿਕਿਓਰਿਟੀ ਦੇ ਸਕੱਤਰ ਮਾਰਕਵੇਨ ਮੁਲਿਨ ਨੇ ਆਪਣੇ ਬਿਆਨ ਵਿੱਚ ਕਿਹਾ, "ਸਾਡੇ ਬਹਾਦਰ ਸੀਕ੍ਰੇਟ ਸਰਵਿਸ ਅਧਿਕਾਰੀਆਂ ਦੀ ਬਦੌਲਤ ਵ੍ਹਾਈਟ ਹਾਊਸ ਦੇ ਨੇੜੇ ਇੱਕ ਅਜਿਹੇ ਗੈਰ-ਕਾਨੂੰਨੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਦੀ ਗੱਡੀ ਵਿੱਚ ਤਿੰਨ ਹਥਿਆਰ ਸਨ। ਇਸ ਤੋਂ ਪਹਿਲਾਂ ਕਿ ਉਹ ਕਿਸੇ ਨੂੰ ਨੁਕਸਾਨ ਪਹੁੰਚਾ ਸਕਦਾ, ਉਸ ਨੂੰ ਫੜ ਲਿਆ ਗਿਆ।"