ਅਮਰੀਕੀ ਕੋਸਟ ਗਾਰਡ ਨੇ ਮੈਕਸੀਕੋ ਤੱਟ ਦੇ ਨੇੜੇ 16 ਲੋਕਾਂ ਨੂੰ ਬਚਾਇਆ, ਹੋਰਨਾਂ ਦੀ ਭਾਲ ਜਾਰੀ
ਅਮਰੀਕੀ ਕੋਸਟ ਗਾਰਡ ਨੇ ਸ਼ੁੱਕਰਵਾਰ ਤੜਕੇ ਮੈਕਸੀਕੋ ਦੇ ਬਾਜਾ ਕੈਲੀਫੋਰਨੀਆ ਤੱਟ ਦੇ ਨੇੜੇ ਪ੍ਰਸ਼ਾਂਤ ਮਹਾਸਾਗਰ ’ਚ ਤੈਰਦੇ ਹੋਏ 16 ਲੋਕਾਂ ਨੂੰ ਬਚਾਇਆ। ਕਈ ਹੋਰਨਾਂ ਦੀ ਭਾਲ ਜਾਰੀ ਹੈ।
Publish Date: Fri, 16 Oct 2026 11:39 PM (IST)
Updated Date: Fri, 16 Oct 2026 11:40 PM (IST)
ਡਿਜੀਟਲ ਡੈਸਕ, ਲਾਸ ਏਂਜਲਸ: ਅਮਰੀਕੀ ਕੋਸਟ ਗਾਰਡ ਨੇ ਸ਼ੁੱਕਰਵਾਰ ਤੜਕੇ ਮੈਕਸੀਕੋ ਦੇ ਬਾਜਾ ਕੈਲੀਫੋਰਨੀਆ ਤੱਟ ਦੇ ਨੇੜੇ ਪ੍ਰਸ਼ਾਂਤ ਮਹਾਸਾਗਰ ’ਚ ਤੈਰਦੇ ਹੋਏ 16 ਲੋਕਾਂ ਨੂੰ ਬਚਾਇਆ। ਕਈ ਹੋਰਨਾਂ ਦੀ ਭਾਲ ਜਾਰੀ ਹੈ।
ਅਧਿਕਾਰੀ ਕ੍ਰਿਸ ਸੈਪੀ ਨੇ ਦੱਸਿਆ ਕਿ ਏਨਸੇਨਾਡਾ ਤੋਂ ਲਗਭਗ 140 ਮੀਲ ਪੱਛਮ ’ਚ ਪਾਣੀ ’ਚ ਕਈ ਲੋਕਾਂ ਨੂੰ ਤੈਰਦੇ ਹੋਏ ਦੇਖਿਆ ਗਿਆ। ਇਹ ਸਪੱਸ਼ਟ ਨਹੀਂ ਹੈ ਕਿ ਇਹ ਲੋਕ ਪਾਣੀ ’ਚ ਕਿਵੇਂ ਆਏ ਅਤੇ ਉੱਥੇ ਕੋਈ ਕਿਸ਼ਤੀ ਜਾਂ ਜਹਾਜ਼ ਵੀ ਨਹੀਂ ਮਿਲਿਆ।
ਉਨ੍ਹਾਂ ਦੱਸਿਆ ਕਿ ਬਚਾਏ ਗਏ ਇਕ ਵਿਅਕਤੀ ਨੇ ਜਾਣਕਾਰੀ ਦਿੱਤੀ ਕਿ ਇੱਕ ਕਿਸ਼ਤੀ 'ਤੇ ਕੁੱਲ 27 ਲੋਕ ਸਵਾਰ ਸਨ। ਉਨ੍ਹਾਂ ਕਿਹਾ ਕਿ ਇਸ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਹੈ ਕਿ ਇਹ ਲੋਕ ਉੱਥੇ ਕੀ ਕਰ ਰਹੇ ਸਨ। ਬਚਾਏ ਗਏ ਲੋਕਾਂ ਨੂੰ ਸਾਨ ਡਿਆਗੋ ਦੇ ਹਸਪਤਾਲਾਂ ’ਚ ਲਿਜਾਇਆ ਗਿਆ।
ਕੋਸਟ ਗਾਰਡ, ਮੈਕਸੀਕੋ ਦੇ ਅਧਿਕਾਰੀਆਂ ਨਾਲ ਮਿਲ ਕੇ ਖੋਜ ਮੁਹਿੰਮ ’ਚ ਮਦਦ ਕਰ ਰਿਹਾ ਹੈ। ਇਸ ਦੇ ਲਈ ਇਕ ਹੈਲੀਕਾਪਟਰ, ਇੱਕ ਫਿਕਸਡ-ਵਿੰਗ ਜਹਾਜ਼ ਅਤੇ ਇਕ ਜਹਾਜ਼ ਦੀ ਵਰਤੋਂ ਕੀਤੀ ਜਾ ਰਹੀ ਹੈ।