‘PM Modi ਮੇਰੇ ਚੰਗੇ ਦੋਸਤ ਹਨ’, ਟਰੰਪ ਨੇ ਕੀਤੀ ਤਾਰੀਫ਼, ਬੋਲੇ- ਭਾਰਤ-ਅਮਰੀਕਾ ਵਿਚਾਲੇ ਜਲਦ ਹੋਵੇਗਾ ਵਪਾਰ ਸਮਝੌਤਾ
ਵਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਕਈ ਸਾਲਾਂ ਤੱਕ ਭਾਰਤ ਨੇ ਅਮਰੀਕਾ ਦਾ ਫਾਇਦਾ ਚੁੱਕਿਆ... ਉਹ ਸਾਡੇ ਕੋਲੋਂ ਬਹੁਤ ਜ਼ਿਆਦਾ ਟੈਰਿਫ ਵਸੂਲਦੇ ਸਨ ਅਤੇ ਬਦਲੇ ਵਿੱਚ ਕੁਝ ਨਹੀਂ ਦਿੰਦੇ ਸਨ... ਹੁਣ ਸਥਿਤੀ ਪੂਰੀ ਤਰ੍ਹਾਂ ਬਦਲ ਗਈ ਹੈ ਅਤੇ ਅਸੀਂ ਭਾਰਤ ਨਾਲ ਚੰਗਾ ਪੈਸਾ ਕਮਾ ਰਹੇ ਹਾਂ। ਪਰ ਅਸੀਂ ਇੱਕ ਡੀਲ ਤੱਕ ਪਹੁੰਚ ਜਾਵਾਂਗੇ ਕਿਉਂਕਿ ਮੈਨੂੰ ਤੁਹਾਡੇ ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਬਹੁਤ ਪਸੰਦ ਹਨ; ਉਹ ਮੇਰੇ ਚੰਗੇ ਦੋਸਤ ਹਨ, ਸਾਡੀ ਆਪਸ ਵਿੱਚ ਵਧੀਆ ਬਣਦੀ ਹੈ ਅਤੇ ਸਾਡਾ ਚੰਗਾ ਸਬੰਧ ਹੈ।
Publish Date: Fri, 05 Jun 2026 10:45 AM (IST)
Updated Date: Fri, 05 Jun 2026 10:46 AM (IST)

ਏਐਨਆਈ, ਵਾਸ਼ਿੰਗਟਨ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਚੰਗਾ ਦੋਸਤ ਦੱਸਿਆ ਅਤੇ ਉਨ੍ਹਾਂ ਦੀ ਸ਼ਲਾਘਾ ਕੀਤੀ। ਟਰੰਪ ਨੇ ਕਿਹਾ ਕਿ ਵਾਸ਼ਿੰਗਟਨ ਅਤੇ ਨਵੀਂ ਦਿੱਲੀ ਵਿਚਾਲੇ ਜਲਦੀ ਹੀ ਇੱਕ ਵਪਾਰਕ ਸਮਝੌਤਾ ਹੋ ਜਾਵੇਗਾ।
ਵਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਕਈ ਸਾਲਾਂ ਤੱਕ ਭਾਰਤ ਨੇ ਅਮਰੀਕਾ ਦਾ ਫਾਇਦਾ ਚੁੱਕਿਆ... ਉਹ ਸਾਡੇ ਕੋਲੋਂ ਬਹੁਤ ਜ਼ਿਆਦਾ ਟੈਰਿਫ ਵਸੂਲਦੇ ਸਨ ਅਤੇ ਬਦਲੇ ਵਿੱਚ ਕੁਝ ਨਹੀਂ ਦਿੰਦੇ ਸਨ... ਹੁਣ ਸਥਿਤੀ ਪੂਰੀ ਤਰ੍ਹਾਂ ਬਦਲ ਗਈ ਹੈ ਅਤੇ ਅਸੀਂ ਭਾਰਤ ਨਾਲ ਚੰਗਾ ਪੈਸਾ ਕਮਾ ਰਹੇ ਹਾਂ। ਪਰ ਅਸੀਂ ਇੱਕ ਡੀਲ ਤੱਕ ਪਹੁੰਚ ਜਾਵਾਂਗੇ ਕਿਉਂਕਿ ਮੈਨੂੰ ਤੁਹਾਡੇ ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਬਹੁਤ ਪਸੰਦ ਹਨ; ਉਹ ਮੇਰੇ ਚੰਗੇ ਦੋਸਤ ਹਨ, ਸਾਡੀ ਆਪਸ ਵਿੱਚ ਵਧੀਆ ਬਣਦੀ ਹੈ ਅਤੇ ਸਾਡਾ ਚੰਗਾ ਸਬੰਧ ਹੈ।
ਟਰੰਪ ਨੇ ਪੀਐਮ ਮੋਦੀ ਨਾਲ ਆਪਣੇ ਚੰਗੇ ਨਿੱਜੀ ਸਬੰਧਾਂ 'ਤੇ ਜ਼ੋਰ ਦਿੰਦਿਆਂ ਭਰੋਸਾ ਜਤਾਇਆ ਕਿ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਸਮਝੌਤਾ ਜਲਦੀ ਹੀ ਹੋ ਜਾਵੇਗਾ।
ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਨੇ ਮੰਗਲਵਾਰ ਨੂੰ 60 ਦੇਸ਼ਾਂ ਤੋਂ ਮੰਗਵਾਏ ਜਾਣ ਵਾਲੇ ਸਾਮਾਨ 'ਤੇ ਜਬਰਨ ਮਜ਼ਦੂਰੀ ਨਾਲ ਜੁੜੇ ਮੁੱਦੇ ਦਾ ਹਵਾਲਾ ਦਿੰਦੇ ਹੋਏ ਵਾਧੂ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ। ਇਨ੍ਹਾਂ ਦੇਸ਼ਾਂ ਵਿੱਚ ਭਾਰਤ ਵੀ ਸ਼ਾਮਲ ਹੈ।
ਯੂਐਸ ਟ੍ਰੇਡ ਰਿਪ੍ਰੈਜ਼ੈਂਟੇਟਿਵ (USTR) ਨੇ 54 ਅਰਥਚਾਰਿਆਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਭਾਰਤ, ਚੀਨ, ਜਾਪਾਨ, ਆਸਟ੍ਰੇਲੀਆ ਆਦਿ ਦੇਸ਼ ਸ਼ਾਮਲ ਹਨ। ਇਨ੍ਹਾਂ ਦੇਸ਼ਾਂ 'ਤੇ 10 ਫੀਸਦੀ ਜਾਂ 12.5 ਫੀਸਦੀ ਵਾਧੂ ਟੈਕਸ ਲਗਾਏ ਜਾ ਸਕਦੇ ਹਨ।