- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਰੰਪ ਨੇ ਪੱਤਰਕਾਰਾਂ ਨੂੰ ਕਿਹਾ, 'ਸਾਨੂੰ ਅਜੇ ਵੀ ਇੱਕ ਜਾਂ ਦੋ ਟਿਕਾਣਿਆਂ ਨੂੰ ਸੰਭਾਲਣਾ ਬਾਕੀ ਹੈ ਅਤੇ ਅਸੀਂ ਇਸਨੂੰ 10 ਮਿੰਟਾਂ ਦੇ ਅੰਦਰ ਅੰਜਾਮ ਦੇ ਸਕਦੇ ਹਾਂ।' ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਪਿਕਐਕਸ ਮਾਊਂਟੇਨ (Pickaxe Mountain) ਦਾ ਜ਼ਿਕਰ ਕਰਦਿਆਂ ਕਿਹਾ ਕਿ ਅਮਰੀਕਾ ਇਸਨੂੰ ਬਹੁਤ ਜਲਦ ਨਿਸ਼ਾਨਾ ਬਣਾ ਸਕਦਾ ਹੈ।

ਨਾਲ ਹੀ ਰੈਵੋਲਿਊਸ਼ਨਰੀ ਗਾਰਡਜ਼ ਦੇ ਬੁਲਾਰੇ ਹੁਸੈਨ ਮੁਹੇਬੀ ਨੇ ਈਰਾਨ ਦੇ ਨਵੇਂ ਸਰਵਉੱਚ ਨੇਤਾ ਅਯਾਤੁੱਲਾ ਮੁਜਤਬਾ ਖਾਮੇਨੇਈ ਦੇ ਸੰਦੇਸ਼ ਦਾ ਹਵਾਲਾ ਦਿੰਦੇ ਹੋਏ ਕਿਹਾ, 'ਅਮਰੀਕਾ ਨਾਲ ਸੰਘਰਸ਼ ਵਿੱਚ ਕੋਈ ਭੂਗੋਲਿਕ ਸੀਮਾ ਨਹੀਂ ਹੈ, ਦੁਸ਼ਮਣ ਨੂੰ ਨੁਕਸਾਨ ਪਹੁੰਚਾਉਣ ਲਈ ਇੱਕ ਬਹੁਤ ਵੱਡਾ ਦਾਇਰਾ ਤੈਅ ਕੀਤਾ ਗਿਆ ਹੈ।'
ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਕਿਹਾ ਕਿ ਈਰਾਨ ਬਚਾਅ ਅਤੇ ਕੂਟਨੀਤੀ ਦੋਵਾਂ ਬਦਲਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਪਰ ਸਮਝਦਾਰੀ ਇਸੇ ਵਿੱਚ ਹੈ ਕਿ ਦੂਜਾ ਪੱਖ ਕੂਟਨੀਤੀ ਦਾ ਰਸਤਾ ਚੁਣੇ।
ਤਣਾਅ ਦੇ ਵਿਚਕਾਰ ਕੂਟਨੀਤਕ ਹਲਚਲ ਵੀ ਜਾਰੀ ਹੈ। ਈਰਾਨ ਦੇ ਸੁਰੱਖਿਆ ਮੁਖੀ ਮੋਹਸੇਨ ਰੇਜ਼ਾਈ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਦਾ ਇੱਕ ਪੱਤਰ ਮਿਲਿਆ ਹੈ, ਜਿਸ ਵਿੱਚ ਰਸਮੀ ਗੱਲਬਾਤ ਦੁਬਾਰਾ ਸ਼ੁਰੂ ਕਰਨ ਦੀ ਤਜਵੀਜ਼ ਦਿੱਤੀ ਗਈ ਹੈ।
ਰੇਜ਼ਾਈ ਨੇ ਇਸਨੂੰ ਅਮਰੀਕਾ ਦੇ ਰੁੱਖ ਵਿੱਚ ਬਦਲਾਅ ਤਾਂ ਮੰਨਿਆ ਪਰ ਨਾਲ ਹੀ ਦੋ ਟੂਕ ਕਿਹਾ ਕਿ ਜਦੋਂ ਤੱਕ ਤਹਿਰਾਨ ਦੀਆਂ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਕੋਈ ਗੱਲ ਨਹੀਂ ਹੋਵੇਗੀ।
ਈਰਾਨ ਨੇ ਗੱਲਬਾਤ ਅਤੇ ਵਿਸ਼ਵ ਊਰਜਾ ਮਾਰਗ 'ਸਟ੍ਰੇਟ ਆਫ ਹੋਰਮੁਜ਼' (Strait of Hormuz) ਨੂੰ ਫਿਰ ਤੋਂ ਖੋਲ੍ਹਣ ਲਈ ਚਾਰ ਮੁੱਖ ਸ਼ਰਤਾਂ ਰੱਖੀਆਂ ਹਨ। ਪਹਿਲੀ ਸ਼ਰਤ ਵਿਦੇਸ਼ਾਂ ਵਿੱਚ ਜ਼ਬਤ ਈਰਾਨੀ ਜਾਇਦਾਦਾਂ ਨੂੰ ਤੁਰੰਤ ਮੁਕਤ ਕੀਤਾ ਜਾਵੇ। ਦੂਜੀ ਸ਼ਰਤ ਈਰਾਨੀ ਬੰਦਰਗਾਹਾਂ 'ਤੇ ਮਹੀਨਿਆਂ ਤੋਂ ਜਾਰੀ ਅਮਰੀਕੀ ਜਲ ਸੈਨਾ ਦੀ ਘੇਰਾਬੰਦੀ ਨੂੰ ਖਤਮ ਕੀਤਾ ਜਾਵੇ।
ਤੀਜੀ ਸ਼ਰਤ ਈਰਾਨ 'ਤੇ ਲੱਗੀਆਂ ਸਾਰੀਆਂ ਪੁਰਾਣੀਆਂ ਆਰਥਿਕ ਪਾਬੰਦੀਆਂ ਪੂਰੀ ਤਰ੍ਹਾਂ ਹਟਾਈਆਂ ਜਾਣ ਅਤੇ ਚੌਥੀ ਸ਼ਰਤ ਖੇਤਰ ਦੇ ਸਾਰੇ ਮੋਰਚਿਆਂ 'ਤੇ ਜਾਰੀ ਫੌਜੀ ਹਮਲਿਆਂ ਨੂੰ ਤੁਰੰਤ ਬੰਦ ਕੀਤਾ ਜਾਵੇ।
ਤਣਾਅ ਦੇ ਇਸ ਦੌਰ 'ਤੇ ਸੰਯੁਕਤ ਅਰਬ ਅਮੀਰਾਤ (UAE) ਦੇ ਰਾਸ਼ਟਰਪਤੀ ਦੇ ਕੂਟਨੀਤਕ ਸਲਾਹਕਾਰ ਅਨਵਰ ਗਰਗਾਸ਼ ਨੇ ਕਿਹਾ ਕਿ UAE ਨੂੰ ਉਮੀਦ ਹੈ ਕਿ ਇਹਨਾਂ ਗੱਲਬਾਤਾਂ ਤੋਂ ਕੋਈ ਵੱਡਾ ਹੱਲ ਨਿਕਲ ਸਕਦਾ ਹੈ, ਪਰ ਉਹ ਸਭ ਤੋਂ ਮਾੜੇ ਹਾਲਾਤਾਂ ਲਈ ਵੀ ਤਿਆਰ ਹਨ।
ਮਨਾਮਾ ਵਿੱਚ ਇੱਕ ਸੰਮੇਲਨ ਦੌਰਾਨ ਉਨ੍ਹਾਂ ਨੇ ਕਿਹਾ, 'ਸਾਨੂੰ ਉਮੀਦ ਹੈ ਕਿ ਕੂਟਨੀਤਕ ਪੱਧਰ 'ਤੇ ਕੋਈ ਵੱਡੀ ਸਫਲਤਾ ਮਿਲੇਗੀ।'
ਤਹਿਰਾਨ ਦੇ ਕੁਝ ਨਿਵਾਸੀਆਂ ਨੇ ਦੱਸਿਆ ਕਿ ਜਿਵੇਂ-ਜਿਵੇਂ ਫਿਰ ਤੋਂ ਲੜਾਈ ਛਿੜਨ ਦਾ ਖਤਰਾ ਵਧ ਰਿਹਾ ਹੈ, ਉਹ ਖੁਦ ਨੂੰ ਬੇਵੱਸ ਮਹਿਸੂਸ ਕਰ ਰਹੇ ਹਨ।
27 ਸਾਲਾ ਹੈਲਥ ਇੰਸਪੈਕਟਰ ਮੁਹੱਦੇਸੇ ਨੇ ਨਿਊਜ਼ ਏਜੰਸੀ AFP ਨੂੰ ਦੱਸਿਆ, 'ਜੋ ਖਬਰਾਂ ਆ ਰਹੀਆਂ ਹਨ, ਉਹ ਸੱਚਮੁੱਚ ਚਿੰਤਾਜਨਕ ਹਨ। ਪਰ... ਮੈਂ ਅਸਲ ਵਿੱਚ ਇਸ ਬਾਰੇ ਕੁਝ ਨਹੀਂ ਕਰ ਸਕਦੀ।'