- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ 72 ਲੱਖ ਡਾਲਰ ਤੋਂ ਵੱਧ ਦੇ ਕਾਰਗੋ ਚੋਰੀ ਗਿਰੋਹ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ 30 ਸਾਲਾ ਭਾਰਤੀ ਨਾਗਰਿਕ ਪਰਮਵੀਰ ਸਿੰਘ ਨੂੰ ਢਾਈ ਸਾਲ ਦੀ ਫੈਡਰਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।

ਨਿਰਮਲ ਸਿੰਘ ਮਾਨਸ਼ਾਹੀਆ, ਬਰੈਂਪਟਨ : ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ 72 ਲੱਖ ਡਾਲਰ ਤੋਂ ਵੱਧ ਦੇ ਕਾਰਗੋ ਚੋਰੀ ਗਿਰੋਹ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ 30 ਸਾਲਾ ਭਾਰਤੀ ਨਾਗਰਿਕ ਪਰਮਵੀਰ ਸਿੰਘ ਨੂੰ ਢਾਈ ਸਾਲ ਦੀ ਫੈਡਰਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕੀ ਨਿਆਂ ਵਿਭਾਗ ਮੁਤਾਬਕ, ਪਰਮਵੀਰ ਸਿੰਘ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਟਰੱਕਿੰਗ ਕੰਪਨੀਆਂ ਰਾਹੀਂ ਜਾਇਜ਼ ਸ਼ਿਪਿੰਗ ਕੰਟਰੈਕਟ ਹਾਸਲ ਕੀਤੇ। ਇਸ ਤੋਂ ਬਾਅਦ ਵੇਅਰਹਾਊਸਿੰਗ ਤੋਂ ਸਾਮਾਨ ਲੋਡ ਕਰਵਾਇਆ ਜਾਂਦਾ ਸੀ, ਪਰ ਉਸ ਨੂੰ ਨਿਰਧਾਰਤ ਜਗ੍ਹਾ ’ਤੇ ਪਹੁੰਚਾਉਣ ਦੀ ਬਜਾਏ ਚੋਰੀ ਕਰ ਲਿਆ ਜਾਂਦਾ ਸੀ। ਇਹ ਗਤੀਵਿਧੀਆਂ ਸਤੰਬਰ 2021 ਤੋਂ ਮਾਰਚ 2025 ਤੱਕ ਚੱਲੀਆ ਉਸਤੋਂ ਬਾਅਦ ਇੰਨਾ ਨੂੰ ਕਾਬੂ ਕਰ ਲਿਆ ਗਿਆ। ਇਸ ਮਾਮਲੇ ਵਿੱਚ ਪਰਮਵੀਰ ਸਿੰਘ ਦੇ ਹਿੱਸੇ ਨਾਲ ਜੁੜਿਆ ਕੁੱਲ ਨੁਕਸਾਨ ਲਗਭਗ 72.1 ਲੱਖ ਡਾਲਰ ਦੱਸਿਆ ਗਿਆ ਹੈ। ਇਸਦੇ ਦੋ ਹੋਰ ਸਾਥੀਆਂ ਅਰਸ਼ਪ੍ਰੀਤ ਸਿੰਘ ਅਤੇ ਵਿਕਰਮਜੀਤ ਸਿੰਘ ਨੂੰ ਸਜ਼ਾ ਜਨਵਰੀ ਵਿੱਚ ਸੁਣਾਈ ਜਾਵੇਗੀ।