- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕਾ ਅਤੇ ਇਰਾਨ ਵਿਚਾਲੇ ਐਤਵਾਰ ਨੂੰ ਹੋਣ ਵਾਲੇ ਸੰਭਾਵਿਤ ਸਮਝੌਤੇ ਤੋਂ ਠੀਕ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਇੱਕ ਵੱਡਾ ਅਤੇ ਬੇਹੱਦ ਹਮਲਾਵਰ ਬਿਆਨ ਸਾਹਮਣੇ ਆਇਆ ਹੈ। ਟਰੰਪ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਕੇ ਇਰਾਨ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ ਅਤੇ ਧੋਖਾਧੜੀ ਦੇ ਦੋਸ਼ ਵੀ ਲਗਾਏ ਹਨ।

ਬੀਤੇ ਦਿਨੀਂ ਹੋਰਮੁਜ਼ ਵਿੱਚ ਭਾਰਤੀ ਜਹਾਜ਼ਾਂ 'ਤੇ ਹੋਏ ਹਮਲੇ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵੱਡਾ ਦਾਅਵਾ ਕੀਤਾ ਹੈ। ਆਪਣੀ ਪੋਸਟ ਵਿੱਚ ਇੱਕ ਬੇਹੱਦ ਹੈਰਾਨ ਕਰਨ ਵਾਲਾ ਖ਼ੁਲਾਸਾ ਕਰਦਿਆਂ ਉਨ੍ਹਾਂ ਦੱਸਿਆ ਕਿ ਬੀਤੀ ਰਾਤ ਇਰਾਨ ਨੇ ਹੋਰਮੁਜ਼ ਜਲਡਮਰੂਮੱਧ ਤੋਂ ਲੰਘ ਰਹੇ ਭਾਰਤੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।
ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਬੀਤੀ ਰਾਤ ਹੋਰਮੁਜ਼ ਜਲਡਮਰੂਮੱਧ ਤੋਂ ਨਿਕਲ ਰਹੇ ਭਾਰਤੀ ਜਹਾਜ਼ਾਂ 'ਤੇ ਇਰਾਨ ਨੇ ਜੋ ਡਰੋਨ ਹਮਲਾ ਕੀਤਾ ਸੀ, ਉਸ ਨੂੰ ਪੂਰੀ ਤਰ੍ਹਾਂ ਨਾਕਾਮ ਕਰ ਦਿੱਤਾ ਗਿਆ। ਟਰੰਪ ਨੇ ਇਸ ਹਮਲੇ ਲਈ ਇਰਾਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਭਾਰਤੀ ਜਹਾਜ਼ਾਂ 'ਤੇ ਹਮਲਾ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਰਾਨ ਨੂੰ ਆਪਣੀਆਂ ਹਰਕਤਾਂ ਸੁਧਾਰਨੀਆਂ ਪੈਣਗੀਆਂ ਅਤੇ ਉਹ ਵੀ ਬਹੁਤ ਜਲਦੀ।
ਰਾਸ਼ਟਰਪਤੀ ਟਰੰਪ ਨੇ ਇਰਾਨ ਵੱਲੋਂ ਮੀਡੀਆ ਵਿੱਚ ਲੀਕ ਕੀਤੀਆਂ ਗਈਆਂ ਸ਼ਰਤਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਰਾਨ ਨੇ 'ਫੇਕ ਨਿਊਜ਼' (ਝੂਠੀਆਂ ਖ਼ਬਰਾਂ) ਨੂੰ ਜੋ ਸ਼ਰਤਾਂ ਲੀਕ ਕੀਤੀਆਂ ਹਨ, ਉਨ੍ਹਾਂ ਦਾ ਉਸ ਸਮਝੌਤੇ ਨਾਲ ਦੂਰ-ਦੂਰ ਤੱਕ ਕੋਈ ਲੈਣਾ-ਦੇਣਾ ਨਹੀਂ ਹੈ ਜੋ ਲਿਖਤੀ ਰੂਪ ਵਿੱਚ ਤੈਅ ਹੋਇਆ ਹੈ। ਉਨ੍ਹਾਂ ਕਿਹਾ ਕਿ ਇਰਾਨ ਨੇ ਡੀਲ (ਸਮਝੌਤੇ) ਨੂੰ ਲੈ ਕੇ ਜੋ ਵੀ ਕਮਜ਼ੋਰ ਅਤੇ ਤਰਸਯੋਗ ਬਿਆਨਬਾਜ਼ੀ ਕੀਤੀ ਹੈ, ਉਹ ਸੱਚਾਈ ਤੋਂ ਬਿਲਕੁਲ ਪਰੇ ਹੈ।
ਇਸ ਤੋਂ ਇਲਾਵਾ ਇਰਾਨ ਦੀ ਕੂਟਨੀਤੀ 'ਤੇ ਤਿੱਖਾ ਹਮਲਾ ਕਰਦਿਆਂ ਟਰੰਪ ਨੇ ਕਿਹਾ ਕਿ ਇਰਾਨ ਬੇਹੱਦ ਧੋਖੇਬਾਜ਼ ਹੈ ਅਤੇ ਉਸ ਨਾਲ ਗੱਲਬਾਤ ਵਿੱਚ ਇਮਾਨਦਾਰੀ ਵਰਗੀ ਕੋਈ ਚੀਜ਼ ਨਹੀਂ ਹੁੰਦੀ। ਉਨ੍ਹਾਂ ਨੇ ਇਰਾਨ ਦੇ ਰਵੱਈਏ ਨੂੰ ਬੇਹੱਦ 'ਸ਼ਰਮਨਾਕ' ਦੱਸਿਆ ਹੈ।