ਭੂਚਾਲ ਆ ਰਿਹੈ... ਜਦੋਂ ਅਸਮਾਨ 'ਚ ਹੀ ਕੰਬਣ ਲੱਗਾ ਜਹਾਜ਼ ! ਲਾਸ ਏਂਜਲਸ 'ਚ ਰਨਵੇਅ ਨੂੰ ਛੂਹਣ ਤੋਂ ਪਹਿਲਾਂ ਹੀ ਹਵਾ 'ਚ ਉੱਡਿਆ ਪਲੇਨ, VIDEO ਵਾਇਰਲ
ਜਦੋਂ ਲਾਸ ਏਂਜਲਸ ਇਲਾਕੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਤਾਂ ਏਅਰ ਟ੍ਰੈਫਿਕ ਕੰਟਰੋਲ ਨੇ ਜਹਾਜ਼ ਨੂੰ ਹਵਾ ਵਿੱਚ ਹੀ ਰਹਿਣ ਦੇ ਨਿਰਦੇਸ਼ ਦਿੱਤੇ। LAX 'ਤੇ ਲਾਈਵ ਸਟ੍ਰੀਮਿੰਗ ਦੌਰਾਨ ਰਿਕਾਰਡ ਕੀਤੀ ਗਈ ਵੀਡੀਓ ਵਿੱਚ ਰਨਵੇਅ ਦੇ ਨੇੜੇ ਪਹੁੰਚ ਰਹੇ ਜਹਾਜ਼ ਦੇ ਕੰਟਰੋਲ ਟਾਵਰ ਅਤੇ ਫਲਾਈਟ ਦੇ ਚਾਲਕ ਦਲ ਵਿਚਾਲੇ ਹੋਈ ਗੱਲਬਾਤ ਵੀ ਕੈਦ ਹੋ ਗਈ।
Publish Date: Sun, 29 Nov 2026 12:47 PM (IST)
Updated Date: Sun, 29 Nov 2026 12:57 PM (IST)
ਡਿਜੀਟਲ ਡੈਸਕ, ਲਾਸ ਏਂਜਲਸ। ਦੱਖਣੀ ਕੈਲੀਫੋਰਨੀਆ ਦੇ ਤੱਟ ਨੇੜੇ ਸ਼ਨੀਵਾਰ ਸਵੇਰੇ 5.0 ਤੀਬਰਤਾ ਦਾ ਭੂਚਾਲ ਆਉਣ ਤੋਂ ਬਾਅਦ ਲਾਸ ਏਂਜਲਸ ਇੰਟਰਨੈਸ਼ਨਲ ਏਅਰਪੋਰਟ (LAX) 'ਤੇ ਡੈਲਟਾ ਏਅਰਲਾਈਨਜ਼ ਦੀ ਇੱਕ ਉਡਾਣ ਨੂੰ ਆਪਣੀ ਲੈਂਡਿੰਗ ਰੱਦ ਕਰਨੀ ਪਈ।
ਜਦੋਂ ਲਾਸ ਏਂਜਲਸ ਇਲਾਕੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਤਾਂ ਏਅਰ ਟ੍ਰੈਫਿਕ ਕੰਟਰੋਲ ਨੇ ਜਹਾਜ਼ ਨੂੰ ਹਵਾ ਵਿੱਚ ਹੀ ਰਹਿਣ ਦੇ ਨਿਰਦੇਸ਼ ਦਿੱਤੇ। LAX 'ਤੇ ਲਾਈਵ ਸਟ੍ਰੀਮਿੰਗ ਦੌਰਾਨ ਰਿਕਾਰਡ ਕੀਤੀ ਗਈ ਵੀਡੀਓ ਵਿੱਚ ਰਨਵੇਅ ਦੇ ਨੇੜੇ ਪਹੁੰਚ ਰਹੇ ਜਹਾਜ਼ ਦੇ ਕੰਟਰੋਲ ਟਾਵਰ ਅਤੇ ਫਲਾਈਟ ਦੇ ਚਾਲਕ ਦਲ ਵਿਚਾਲੇ ਹੋਈ ਗੱਲਬਾਤ ਵੀ ਕੈਦ ਹੋ ਗਈ।
ਕੈਮਰੇ 'ਚ ਕੈਦ ਹੋਇਆ ਭੂਚਾਲ ਦਾ ਖੌਫ਼ਨਾਕ ਮੰਜ਼ਰ ਭੂਚਾਲ ਆਉਂਦੇ ਹੀ ਕੈਮਰਾ ਅਚਾਨਕ ਹਿੱਲਣ ਲੱਗਾ ਅਤੇ ਪਿੱਛੇ ਕਾਰਾਂ ਦੇ ਅਲਾਰਮ ਵੱਜਣ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ। ਕੁਝ ਹੀ ਪਲਾਂ ਬਾਅਦ ਏਅਰ ਟ੍ਰੈਫਿਕ ਕੰਟਰੋਲਰ ਨੇ ਪਾਇਲਟਾਂ ਨੂੰ ਲੈਂਡਿੰਗ ਰੱਦ ਕਰਨ ਦਾ ਨਿਰਦੇਸ਼ ਦੇ ਦਿੱਤਾ।
'ਵਾਪਸ ਉੱਪਰ ਜਾਓ, ਜ਼ਬਰਦਸਤ ਭੂਚਾਲ ਆ ਰਿਹੈ' ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਰਨਵੇਅ ਤੋਂ ਉੱਪਰ ਉੱਠ ਕੇ ਦੂਰ ਚਲਾ ਗਿਆ ਤਾਂ ਜੋ ਉਹ ਦੁਬਾਰਾ ਲੈਂਡਿੰਗ ਦੀ ਕੋਸ਼ਿਸ਼ ਕਰ ਸਕੇ।
ਏਅਰ ਟ੍ਰੈਫਿਕ ਕੰਟਰੋਲਰ ਨੇ ਪਾਇਲਟਾਂ ਨੂੰ ਕਿਹਾ, "ਡੈਲਟਾ 1972, ਵਾਪਸ ਉੱਪਰ ਜਾਓ (Go Around)। ਇੱਥੇ ਜ਼ਬਰਦਸਤ ਭੂਚਾਲ ਆ ਰਿਹਾ ਹੈ।"
ਇਸ ਜਹਾਜ਼ ਦੀ ਪਛਾਣ ਡੈਲਟਾ ਫਲਾਈਟ 1972 ਵਜੋਂ ਹੋਈ ਹੈ।
ਫਲਾਈਟ ਟ੍ਰੈਕਿੰਗ ਡਾਟਾ ਮੁਤਾਬਕ, ਇਹ ਉਡਾਣ ਪਹਿਲਾਂ ਹੀ ਇੱਕ ਘੰਟਾ 13 ਮਿੰਟ ਦੀ ਦੇਰੀ ਨਾਲ ਚੱਲ ਰਹੀ ਸੀ। ਭੂਚਾਲ ਪੈਸੀਫਿਕ ਸਮੇਂ ਅਨੁਸਾਰ ਸਵੇਰੇ ਕਰੀਬ 9:30 ਵਜੇ ਆਇਆ ਸੀ।
ਯੂਨਾਈਟਿਡ ਸਟੇਟਸ ਜਿਓਲੋਜੀਕਲ ਸਰਵੇ (USGS) ਅਨੁਸਾਰ, ਭੂਚਾਲ ਦਾ ਕੇਂਦਰ ਮੈਨਹਟਨ ਬੀਚ ਤੋਂ ਲਗਭਗ 5 ਕਿਲੋਮੀਟਰ ਦੱਖਣ-ਪੱਛਮ ਵਿੱਚ ਸੈਂਟਾ ਮੋਨਿਕਾ ਖਾੜੀ ਦੇ ਹੇਠਾਂ ਸਥਿਤ ਸੀ।
ਭੂਚਾਲ ਦੀ ਡੂੰਘਾਈ ਲਗਪਗ 12 ਤੋਂ 13 ਕਿਲੋਮੀਟਰ ਦੱਸੀ ਗਈ ਹੈ। ਲਾਸ ਏਂਜਲਸ ਦੇ ਕਈ ਇਲਾਕਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਵਿੱਚ ਹਵਾਈ ਅੱਡਾ ਵੀ ਸ਼ਾਮਲ ਸੀ।