ਬ੍ਰਿਟੇਨ ਦੀਆਂ ਜੇਲ੍ਹਾਂ ਵਿੱਚ ਤਸਕਰੀ ਦਾ ਤਰੀਕਾ ਹੁਣ ਪੂਰੀ ਤਰ੍ਹਾਂ ਬਦਲ ਗਿਆ ਹੈ। ਹੁਣ ਕੰਧਾਂ ਟੱਪ ਕੇ ਜਾਂ ਗੇਟ ਰਾਹੀਂ ਸਾਮਾਨ ਅੰਦਰ ਸੁੱਟਣ ਦੀ ਬਜਾਏ, ਅਸਮਾਨ ਰਾਹੀਂ ਡਰੋਨ ਦੀ ਵਰਤੋਂ ਕਰਕੇ ਨਸ਼ੀਲੇ ਪਦਾਰਥ, ਮੋਬਾਈਲ ਫੋਨ, ਚਾਰਜਰ, ਚਾਕੂ ਅਤੇ ਇੱਥੋਂ ਤੱਕ ਕਿ ਭਾਰ ਘਟਾਉਣ ਵਾਲੇ ਇੰਜੈਕਸ਼ਨ ਵਰਗੀਆਂ ਚੀਜ਼ਾਂ ਸਿੱਧੀਆਂ ਕੈਦੀਆਂ ਦੇ ਸੈੱਲ ਦੀਆਂ ਖਿੜਕੀਆਂ ਜਾਂ ਜੇਲ੍ਹ ਦੇ ਮੈਦਾਨ ਵਿੱਚ ਪਹੁੰਚਾਈਆਂ ਜਾ ਰਹੀਆਂ ਹਨ।

ਮੋਹਸੇਨੀ ਅਤੇ ਉਸ ਦੇ ਗੈਂਗ ਨੂੰ ਸਜ਼ਾ, ਜੇਲ੍ਹ ਅੰਦਰੋਂ ਹੁੰਦੇ ਸਨ ਆਰਡਰ, ਪਰਿਵਾਰਾਂ ਤੋਂ ਵਸੂਲੀ ਜਾਂਦੀ ਸੀ ਫਿਰੌਤੀ
ਮੋਹਸੇਨੀ ਅਤੇ ਉਸ ਦੇ ਛੇ ਸਾਥੀਆਂ ਨੂੰ ਮਾਰਚ 2026 ਵਿੱਚ ਹਾਰੋ ਕਰਾਊਨ ਕੋਰਟ ਨੇ ਸਜ਼ਾ ਸੁਣਾਈ। ਮੋਹਸੇਨੀ ਨੂੰ ਪੰਜ ਸਾਲ ਤਿੰਨ ਮਹੀਨੇ ਦੀ ਕੈਦ ਹੋਈ, ਜਦੋਂ ਕਿ ਪੂਰੇ ਗਿਰੋਹ ਨੂੰ ਕੁੱਲ 22 ਸਾਲ ਦੀ ਸਜ਼ਾ ਮਿਲੀ ਹੈ।
ਗਿਰੋਹ ਨੇ ਕੈਦੀਆਂ ਤੋਂ ਸਿੱਧੇ ਆਰਡਰ ਲਏ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਤੋਂ ਪੈਸੇ ਵਸੂਲੇ। ਪੁਲਿਸ ਅਨੁਸਾਰ, ਇਸ ਆਪਰੇਸ਼ਨ ਰਾਹੀਂ ਮੋਹਸੇਨੀ ਨੂੰ ਕਰੀਬ 30 ਲੱਖ ਰੁਪਏ ਮਿਲੇ। ਪੈਕੇਟਾਂ ਵਿੱਚ ਕੈਨਾਬਿਸ, Xanax, Valium ਵਰਗੀਆਂ ਡਰੱਗਜ਼, ਛੋਟੇ ਮੋਬਾਈਲ ਫੋਨ, ਸਿਮ ਕਾਰਡ, ਚਾਰਜਰ ਅਤੇ ਫਲਿਕ ਚਾਕੂ ਵਰਗੇ ਹਥਿਆਰ ਸ਼ਾਮਲ ਸਨ।
ਕੈਦੀ ਚੋਰੀ ਦੇ ਫੋਨਾਂ ਨਾਲ ਦਿੰਦੇ ਸਨ ਆਰਡਰ
ਜੇਲ੍ਹ ਦੇ ਅੰਦਰ ਕੈਦੀ ਚੋਰੀ-ਛਿਪੇ ਰੱਖੇ ਮੋਬਾਈਲ ਫੋਨਾਂ ਦੀ ਵਰਤੋਂ ਕਰਦੇ ਹਨ। ਉਹ ਬਾਹਰਲੇ ਗੈਂਗ ਨੂੰ ਮੈਸੇਜ ਜਾਂ ਕਾਲ ਕਰਕੇ ਦੱਸਦੇ ਹਨ ਕਿ ਉਨ੍ਹਾਂ ਨੂੰ ਕੀ ਚਾਹੀਦਾ ਹੈ। ਗੈਂਗ ਰਾਤ ਦੇ ਹਨੇਰੇ ਵਿੱਚ ਜਾਂ ਤੜਕੇ ਸਵੇਰੇ ਡਰੋਨ ਉਡਾ ਕੇ ਬਿਲਕੁਲ ਸਹੀ ਜਗ੍ਹਾ 'ਤੇ ਪੈਕੇਟ ਸੁੱਟ ਦਿੰਦਾ ਹੈ। ਇਸ ਦਾ ਭੁਗਤਾਨ ਅਕਸਰ ਕੈਦੀਆਂ ਦੇ ਡਰੇ-ਸਹਿਮੇ ਪਰਿਵਾਰ ਵਾਲੇ ਕਰਦੇ ਹਨ।
ਜੇਕਰ ਪੈਸੇ ਨਾ ਦਿੱਤੇ ਜਾਣ ਤਾਂ ਜੇਲ੍ਹ ਵਿੱਚ ਬੰਦ ਉਨ੍ਹਾਂ ਦੇ ਰਿਸ਼ਤੇਦਾਰ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਜਾਂਦੀ ਹੈ। ਇਸ ਨਾਲ ਪਰਿਵਾਰਾਂ 'ਤੇ ਵਸੂਲੀ ਦਾ ਵਾਧੂ ਬੋਝ ਪੈ ਰਿਹਾ ਹੈ। ਜੇਲ੍ਹ ਦੇ ਅੰਦਰ ਇਨ੍ਹਾਂ ਸਾਮਾਨਾਂ ਦੀ ਕੀਮਤ ਬਾਜ਼ਾਰ ਨਾਲੋਂ 5 ਤੋਂ 10 ਗੁਣਾ ਜ਼ਿਆਦਾ ਹੁੰਦੀ ਹੈ, ਜੋ ਇਸ ਤਸਕਰੀ ਨੂੰ ਅਪਰਾਧੀਆਂ ਲਈ ਹੋਰ ਵੀ ਖਿੱਚ ਭਰਪੂਰ ਬਣਾਉਂਦੀ ਹੈ। ਇਸ ਕਾਰਨ ਜੇਲ੍ਹਾਂ ਵਿੱਚ ਨਸ਼ੇ ਦੀ ਲਤ, ਹਿੰਸਾ ਅਤੇ ਆਪਸੀ ਝਗੜੇ ਵਧ ਰਹੇ ਹਨ।