ਕਾਕਰੋਚ ਅੰਦੋਲਨ ਤੋਂ ਡਰੇ ਪਾਕਿਸਤਾਨੀ ਹੁਕਰਾਨ, ਸਭ ਕੁਝ ਪਲਟ ਜਾਣ ਦਾ ਹੈ ਡਰ; ਪਾਕਿਸਤਾਨੀ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਪ੍ਰਗਟਾਇਆ ਇਹ ਖਦਸ਼ਾ ਭਾਰਤ ’ਚ ਹਾਲ ਹੀ ਵਿਚ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਨੇ ਅੰਦੋਲਨ ਕੀਤਾ ਜਿਸ ਤੋਂ ਪਾਕਿਸਤਾਨ ਦੇ ਹੁਕਮਰਾਨ ਘਬਰਾ ਗਏ ਹਨ। ਸੱਤਾ ’ਚ ਬੈਠੇ ਲੋਕਾਂ ਨੂੰ ਇਸ ਗੱਲ ਦਾ ਡਰ ਹੈ ਕਿ ਉਨ੍ਹਾਂ ਦੇ ਦੇਸ਼ ਵਿਚ ਵੀ ਸੀਜੇਪੀ ਵਰਗਾ ਅੰਦੋਲਨ ਹੋ ਸਕਦਾ ਹੈ। ਜੇਕਰ ਅਜਿਹਾ ਹੋਇਆ, ਤਾਂ ਬੇਰੁਜ਼ਗਾਰੀ ਸਮੇਤ ਹੋਰ ਸਮੱਸਿਆਵਾਂ ਨਾਲ ਜੂਝ ਰਹੇ ਨੌਜਵਾਨ ਸੜਕਾਂ 'ਤੇ ਉਤਰ ਕੇ ਸਭ ਕੁਝ ਪਲਟ ਸਕਦੇ ਹਨ। ਇਹ ਖਦਸ਼ਾ ਕਿਸੇ ਹੋਰ ਨੇ ਨਹੀਂ, ਸਗੋਂ ਖ਼ੁਦ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਜਤਾਇਆ ਹੈ।
Publish Date: Sat, 01 Aug 2026 10:39 AM (IST)
Updated Date: Sat, 01 Aug 2026 10:40 AM (IST)
ਜੇਐੱਨਐੱਨ, ਨਵੀਂ ਦਿੱਲੀ: ਭਾਰਤ ’ਚ ਹਾਲ ਹੀ ਵਿਚ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਨੇ ਅੰਦੋਲਨ ਕੀਤਾ ਜਿਸ ਤੋਂ ਪਾਕਿਸਤਾਨ ਦੇ ਹੁਕਮਰਾਨ ਘਬਰਾ ਗਏ ਹਨ। ਸੱਤਾ ’ਚ ਬੈਠੇ ਲੋਕਾਂ ਨੂੰ ਇਸ ਗੱਲ ਦਾ ਡਰ ਹੈ ਕਿ ਉਨ੍ਹਾਂ ਦੇ ਦੇਸ਼ ਵਿਚ ਵੀ ਸੀਜੇਪੀ ਵਰਗਾ ਅੰਦੋਲਨ ਹੋ ਸਕਦਾ ਹੈ। ਜੇਕਰ ਅਜਿਹਾ ਹੋਇਆ, ਤਾਂ ਬੇਰੁਜ਼ਗਾਰੀ ਸਮੇਤ ਹੋਰ ਸਮੱਸਿਆਵਾਂ ਨਾਲ ਜੂਝ ਰਹੇ ਨੌਜਵਾਨ ਸੜਕਾਂ 'ਤੇ ਉਤਰ ਕੇ ਸਭ ਕੁਝ ਪਲਟ ਸਕਦੇ ਹਨ। ਇਹ ਖਦਸ਼ਾ ਕਿਸੇ ਹੋਰ ਨੇ ਨਹੀਂ, ਸਗੋਂ ਖ਼ੁਦ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਜਤਾਇਆ ਹੈ।
ਜੀਓ ਨਿਊਜ਼ ਦੇ ਅਨੁਸਾਰ, ਨਕਵੀ ਨੇ ਵੀਰਵਾਰ ਨੂੰ ਇਸਲਾਮਾਬਾਦ ’ਚ ਪਾਕਿਸਤਾਨੀ ਆਰਥਿਕ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਦੀ ਸ਼ਾਸਨ ਪ੍ਰਣਾਲੀ ਤਬਾਹ ਹੋ ਚੁੱਕੀ ਹੈ। ਇਸ ਰਾਹੀਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਸਕਦਾ। ਹਾਲਾਂਕਿ, ਉਨ੍ਹਾਂ ਨੇ ਸੀਜੇਪੀ ਦਾ ਨਾਮ ਲਏ ਬਿਨਾਂ ਇਹ ਚਿਤਾਵਨੀ ਦਿੱਤੀ ਕਿ ਜੇਕਰ ਨਿਰਾਸ਼ ਪਾਕਿਸਤਾਨੀ ਨੌਜਵਾਨ ਇਕੱਠੇ ਹੋ ਗਏ, ਤਾਂ ਗੰਭੀਰ ਨਤੀਜੇ ਹੋ ਸਕਦੇ ਹਨ। ਉਨ੍ਹਾਂ ਦਾ ਇਹ ਬਿਆਨ ਉਸ ਦਿਨ ਆਇਆ, ਜਦੋਂ ਮਕਬੂਜ਼ਾ ਜੰਮੂ-ਕਸ਼ਮੀਰ ਦੇ ਪ੍ਰਦਰਸ਼ਨਕਾਰੀਆਂ ਦਾ ਸਮਰਥਨ ਕਰਨ ਲਈ ਵੱਡੀ ਗਿਣਤੀ ਵਿਦਿਆਰਥੀ ਇਸਲਾਮਾਬਾਦ ਵਿਚ ਇਕੱਠੇ ਹੋਏ। ਸਮਾ ਟੀਵੀ ਦੇ ਅਨੁਸਾਰ, ਨਕਵੀ ਨੇ ਕਿਹਾ ਕਿ ਪਾਕਿਸਤਾਨੀ ਨੌਜਵਾਨਾਂ ਦੀ ਸਭ ਤੋਂ ਵੱਡੀ ਮੰਗ ਆਰਥਿਕ ਮਦਦ ਦੀ ਬਜਾਏ ਯੋਗਤਾ ਅਧਾਰਿਤ ਰੁਜ਼ਗਾਰ ਹੈ। ਉਨ੍ਹਾਂ ਨੇ ਕਿਹਾ ਕਿ ਹੁਣ, ਤੁਸੀਂ ਉਨ੍ਹਾਂ ਨੂੰ ਨੌਜਵਾਨ, ਕਾਕਰੋਚ ਜਾਂ ਕੁਝ ਹੋਰ ਕਹੋ... ਜੇ ਇਹ ਕਾਕਰੋਚ ਇਕੱਠੇ ਹੋ ਗਏ, ਤਾਂ ਸਭ ਕੁਝ ਪਲਟ ਸਕਦੇ ਹਨ। ਨਕਵੀ ਨੇ ਇਹ ਵੀ ਕਿਹਾ ਕਿ ਜਦ ਤੱਕ ਆਗੂ ਦੇਸ਼ ਦੀ ਸ਼ਾਸਨ ਪ੍ਰਣਾਲੀ ਵਿਚ ਸੁਧਾਰ ਨਹੀਂ ਕਰਦੇ, ਤਦ ਤੱਕ ਫੌਜ ਮੁਖੀ ਆਸਿਮ ਮੁਨੀਰ ਦੇ ਯਤਨਾਂ ਨਾਲ ਸਥਾਈ ਹੱਲ ਨਹੀਂ ਨਿਕਲ ਸਕੇਗਾ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ 'ਤੇ ਵਧਦਾ ਕਰਜ਼ਾ, ਕਮਜ਼ੋਰ ਸ਼ਾਸਨ ਪ੍ਰਣਾਲੀ, ਹੌਲੀ ਚਾਲ ਨਾਲ ਪ੍ਰਸ਼ਾਸਨਿਕ ਕੰਮ ਅਤੇ ਯੋਗਤਾ ਅਧਾਰਿਤ ਮੌਕੇ ਦੀ ਘਾਟ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਬੁਨਿਆਦੀ ਬਦਲਾਅ ਦੀ ਲੋੜ ਹੈ।
ਪਾਕਿਸਤਾਨ ਦੇ ਹਾਲਾਤ ਪਾਕਿਸਤਾਨੀ ਗ੍ਰਹਿ ਮੰਤਰੀ ਦਾ ਇਹ ਬਿਆਨ ਉਸ ਸਮੇਂ ਆਇਆ ਹੈ, ਜਦੋਂ ਇਹ ਦੇਸ਼ ਆਰਥਿਕ ਸੰਕਟ, ਬੇਰੁਜ਼ਗਾਰੀ, ਭਿਆਨਕ ਮਹਿੰਗਾਈ, ਅਵਿਵਸਥਾ ਤੇ ਰਾਜਨੀਤਿਕ ਧਰੁਵੀਕਰਨ ਦਾ ਸਾਹਮਣਾ ਕਰ ਰਿਹਾ ਹੈ। ਜਦੋਂ ਕਿ ਆਸਿਮ ਮੁਨੀਰ ਦੀ ਫੌਜ ਬਲੋਚਿਸਤਾਨ ਤੇ ਖੈਬਰ ਪਖਤੂਨਖਵਾ ਵਿਚ ਅਸ਼ਾਂਤੀ ਨੂੰ ਕੰਟਰੋਲ ਕਰਨ ਵਿਚ ਅਸਫਲ ਰਹੀ ਹੈ, ਉੱਥੇ ਮਕਬੂਜ਼ਾ ਜੰਮੂ-ਕਸ਼ਮੀਰ ਵਿਚ ਉਨ੍ਹਾਂ ਦੇ ਦਬਾਅ ਤੇ ਅੱਤਿਆਚਾਰ ਨਾਲ ਸਥਾਨਕ ਨਿਵਾਸੀਆਂ ਵਿਚ ਗੁੱਸਾ ਵਧ ਰਿਹਾ ਹੈ।