ਬਿਊਟੀ ਕ੍ਰੀਮਾਂ ਦੀ ਵਰਤੋਂ ਕਰਨ ਵਾਲੇ ਹੋ ਜਾਓ ਸਾਵਧਾਨ : CDSCO ਨੇ ‘ਗੋਰੀ’ ਤੇ ‘ਚਾਂਦਨੀ’ ਨੂੰ ਲੈ ਕੇ ਕੀਤਾ ਅਲਰਟ, ਵਰਤੋਂ ਨਾ ਕਰਨ ਦੀ ਦਿੱਤੀ ਸਲਾਹ ਕੇਂਦਰੀ ਦਵਾਈ ਮਿਆਰ ਨਿਯੰਤਰਣ ਸੰਗਠਨ (CDSCO) ਨੇ ਆਮ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਗੈਰ-ਅਧਿਕਾਰਤ ਕਾਸਮੈਟਿਕ ਉਤਪਾਦਾਂ ਦੀ ਵਰਤੋਂ ਖ਼ਿਲਾਫ਼ ਚੇਤਾਵਨੀ ਜਾਰੀ ਕੀਤੀ ਹੈ। CDSCO ਨੇ ਜਾਂਚ ਤੋਂ ਬਾਅਦ ਪੁਸ਼ਟੀ ਕੀਤੀ ਹੈ ਕਿ ਪਾਕਿਸਤਾਨ ਵਿੱਚ ਬਣੀਆਂ ‘ਗੋਰੀ ਬਿਊਟੀ ਕ੍ਰੀਮ’ ਅਤੇ ‘ਚਾਂਦਨੀ ਵਾਈਟਨਿੰਗ ਕ੍ਰੀਮ’ ਗੈਰ-ਅਧਿਕਾਰਤ ਹਨ ਅਤੇ ਇਨ੍ਹਾਂ ਕੋਲ ਆਯਾਤ ਸਰਟੀਫਿਕੇਟ ਵੀ ਨਹੀਂ ਹੈ। ਇਨ੍ਹਾਂ ਉਤਪਾਦਾਂ ਵਿੱਚ ਭਾਰੀ ਧਾਤਾਂ (Heavy Metals) ਮੌਜੂਦ ਹਨ, ਜੋ ਸਿਹਤ ਲਈ ਖ਼ਤਰਾ ਪੈਦਾ ਕਰ ਸਕਦੀਆਂ ਹਨ। ਖਪਤਕਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇਨ੍ਹਾਂ ਉਤਪਾਦਾਂ ਨੂੰ ਨਾ ਖਰੀਦਣ ਅਤੇ ਜੇਕਰ ਪਹਿਲਾਂ ਹੀ ਖਰੀਦ ਚ
Publish Date: Wed, 16 Sep 2026 02:25 PM (IST)
Updated Date: Wed, 16 Sep 2026 02:26 PM (IST)
ਏਐੱਨਆਈ, ਨਵੀਂ ਦਿੱਲੀ - ਕੇਂਦਰੀ ਦਵਾਈ ਮਿਆਰ ਨਿਯੰਤਰਣ ਸੰਗਠਨ (CDSCO) ਨੇ ਆਮ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਗੈਰ-ਅਧਿਕਾਰਤ ਕਾਸਮੈਟਿਕ ਉਤਪਾਦਾਂ ਦੀ ਵਰਤੋਂ ਖ਼ਿਲਾਫ਼ ਚੇਤਾਵਨੀ ਜਾਰੀ ਕੀਤੀ ਹੈ। CDSCO ਨੇ ਜਾਂਚ ਤੋਂ ਬਾਅਦ ਪੁਸ਼ਟੀ ਕੀਤੀ ਹੈ ਕਿ ਪਾਕਿਸਤਾਨ ਵਿੱਚ ਬਣੀਆਂ ‘ਗੋਰੀ ਬਿਊਟੀ ਕ੍ਰੀਮ’ ਅਤੇ ‘ਚਾਂਦਨੀ ਵਾਈਟਨਿੰਗ ਕ੍ਰੀਮ’ ਗੈਰ-ਅਧਿਕਾਰਤ ਹਨ ਅਤੇ ਇਨ੍ਹਾਂ ਕੋਲ ਆਯਾਤ ਸਰਟੀਫਿਕੇਟ ਵੀ ਨਹੀਂ ਹੈ। ਇਨ੍ਹਾਂ ਉਤਪਾਦਾਂ ਵਿੱਚ ਭਾਰੀ ਧਾਤਾਂ (Heavy Metals) ਮੌਜੂਦ ਹਨ, ਜੋ ਸਿਹਤ ਲਈ ਖ਼ਤਰਾ ਪੈਦਾ ਕਰ ਸਕਦੀਆਂ ਹਨ। ਖਪਤਕਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇਨ੍ਹਾਂ ਉਤਪਾਦਾਂ ਨੂੰ ਨਾ ਖਰੀਦਣ ਅਤੇ ਜੇਕਰ ਪਹਿਲਾਂ ਹੀ ਖਰੀਦ ਚੁੱਕੇ ਹਨ ਤਾਂ ਇਨ੍ਹਾਂ ਦੀ ਵਰਤੋਂ ਨਾ ਕਰਨ।
ਅਧਿਕਾਰਤ ਕਾਸਮੈਟਿਕ ਉਤਪਾਦ ਹੀ ਖਰੀਦਣ ਦੀ ਸਲਾਹ CDSCO ਨੇ ਕਿਹਾ ਹੈ ਕਿ ਖਪਤਕਾਰਾਂ ਨੂੰ ਸਿਰਫ਼ ਅਧਿਕਾਰਤ ਕਾਸਮੈਟਿਕ ਉਤਪਾਦ ਹੀ ਖਰੀਦਣੇ ਚਾਹੀਦੇ ਹਨ। ਇਨ੍ਹਾਂ ਉਤਪਾਦਾਂ ’ਤੇ ਸਾਰੀ ਲੋੜੀਂਦੀ ਜਾਣਕਾਰੀ ਦਰਜ ਹੋਣੀ ਚਾਹੀਦੀ ਹੈ। ਜੇਕਰ ਕਿਸੇ ਉਤਪਾਦ ਦੇ ਲੇਬਲ ’ਤੇ ਨਿਯਮਾਂ ਦੀ ਉਲੰਘਣਾ ਨਜ਼ਰ ਆਉਂਦੀ ਹੈ ਤਾਂ ਇਸ ਦੀ ਜਾਣਕਾਰੀ ਸਬੰਧਤ ਸੂਬੇ ਦੇ ਡਰੱਗ ਕੰਟਰੋਲਰ ਨੂੰ ਦੇਣੀ ਚਾਹੀਦੀ ਹੈ।
ਕਾਸਮੈਟਿਕ ਉਤਪਾਦਾਂ ਲਈ ਕੀ ਹਨ ਨਿਯਮ? CDSCO ਨੇ ਦੱਸਿਆ ਕਿ ਖਪਤਕਾਰਾਂ ਵੱਲੋਂ ਵਰਤੇ ਜਾਣ ਵਾਲੇ ਕਾਸਮੈਟਿਕ ਉਤਪਾਦਾਂ ਦਾ ਨਿਰਮਾਣ ਅਤੇ ਆਯਾਤ ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਤਹਿਤ ਨਿਯੰਤਰਿਤ ਕੀਤਾ ਜਾਂਦਾ ਹੈ।
ਵਿਕਰੀ ਅਤੇ ਵੰਡ ਲਈ ਕਾਸਮੈਟਿਕ ਉਤਪਾਦ ਬਣਾਉਣ ਵਾਸਤੇ ਸੂਬਾਈ ਲਾਇਸੈਂਸਿੰਗ ਅਥਾਰਟੀ ਤੋਂ ਲਾਇਸੈਂਸ ਲੈਣਾ ਲਾਜ਼ਮੀ ਹੈ। ਇਸੇ ਤਰ੍ਹਾਂ ਕਾਸਮੈਟਿਕ ਉਤਪਾਦਾਂ ਦੀ ਆਯਾਤ ਲਈ ਉਨ੍ਹਾਂ ਨੂੰ ਨਿਰਧਾਰਤ ਨਿਯਮਾਂ ਅਨੁਸਾਰ ਕੇਂਦਰੀ ਲਾਇਸੈਂਸਿੰਗ ਅਥਾਰਟੀ ਕੋਲ ਰਜਿਸਟਰ ਕਰਵਾਉਣਾ ਜ਼ਰੂਰੀ ਹੈ।