ਪਾਕਿਸਤਾਨੀ ਨਾਵਾਂ ਤੋਂ ਪਿੱਛਾ ਛੁਡਾਏਗਾ ਬਲੋਚਿਸਤਾਨ, ਬਸਤੀਵਾਦੀ ਇਤਿਹਾਸ ਦੇ ਪ੍ਰਤੀਕਾਂ ਨੂੰ ਮਿਟਾਉਣ ਦੀ ਤਿਆਰੀ ਬਲੋਚਿਸਤਾਨ ਵਿਚ ਇਨ੍ਹੀਂ ਦਿਨੀਂ ਆਪਣੀ ਗੁਆਚੀ ਹੋਈ ਸੱਭਿਆਚਾਰਕ ਅਤੇ ਇਤਿਹਾਸਕ ਪਛਾਣ ਨੂੰ ਮੁੜ ਸੁਰਜੀਤ ਕਰਨ ਦੀ ਇੱਕ ਅਨੋਖੀ ਅਤੇ ਭਾਵੁਕ ਲਹਿਰ ਦੌੜ ਪਈ ਹੈ। ਹਾਲ ਹੀ ਵਿਚ ਆਜ਼ਾਦੀ ਦੇ ਐਲਾਨ ਤੋਂ ਬਾਅਦ, ਖੇਤਰ ਦੇ ਨੇਤਾਵਾਂ ਨੇ ਵਿਦੇਸ਼ੀ ਸ਼ਾਸਨ ਤੇ ਬਸਤੀਵਾਦੀ ਇਤਿਹਾਸ ਦੇ ਹਰ ਉਸ ਪ੍ਰਤੀਕ ਨੂੰ ਮਿਟਾਉਣ ਦਾ ਇਤਿਹਾਸਕ ਫੈਸਲਾ ਕੀਤਾ ਹੈ ਜੋ ਬਲੋਚ ਜਨਤਾ ਦੀ ਅਸਲ ਪਛਾਣ ਨਾਲ ਮੇਲ ਨਹੀਂ ਖਾਂਦਾ। ਇਹ ਸਿਰਫ ਨਾਵਾਂ ਨੂੰ ਬਦਲਣ ਦਾ ਪ੍ਰਸ਼ਾਸਨਿਕ ਕਦਮ ਨਹੀਂ ਹੈ, ਸਗੋਂ ਸਦੀਆਂ ਦੇ ਸੰਘਰਸ਼ ਤੋਂ ਬਾਅਦ ਆਪਣੀ ਮਿੱਟੀ, ਆਪਣੇ ਸੱਭਿਆਚਾਰ ਅਤੇ ਆਪਣੇ ਸ਼ਹੀਦਾਂ ਪ੍ਰਤੀ ਸਤਿਕਾਰ ਪ੍ਰਗਟ ਕਰਨ ਦਾ ਇੱਕ ਭਾਵਨਾਤਮਕ ਯਤਨ ਹੈ।
Publish Date: Tue, 25 Aug 2026 12:37 PM (IST)
Updated Date: Tue, 25 Aug 2026 12:41 PM (IST)
ਨਵੀਂ ਦਿੱਲੀ, ਜੇਐੱਨਐੱਨ- ਬਲੋਚਿਸਤਾਨ ਵਿਚ ਇਨ੍ਹੀਂ ਦਿਨੀਂ ਆਪਣੀ ਗੁਆਚੀ ਹੋਈ ਸੱਭਿਆਚਾਰਕ ਅਤੇ ਇਤਿਹਾਸਕ ਪਛਾਣ ਨੂੰ ਮੁੜ ਸੁਰਜੀਤ ਕਰਨ ਦੀ ਇੱਕ ਅਨੋਖੀ ਅਤੇ ਭਾਵੁਕ ਲਹਿਰ ਦੌੜ ਪਈ ਹੈ। ਹਾਲ ਹੀ ਵਿਚ ਆਜ਼ਾਦੀ ਦੇ ਐਲਾਨ ਤੋਂ ਬਾਅਦ, ਖੇਤਰ ਦੇ ਨੇਤਾਵਾਂ ਨੇ ਵਿਦੇਸ਼ੀ ਸ਼ਾਸਨ ਤੇ ਬਸਤੀਵਾਦੀ ਇਤਿਹਾਸ ਦੇ ਹਰ ਉਸ ਪ੍ਰਤੀਕ ਨੂੰ ਮਿਟਾਉਣ ਦਾ ਇਤਿਹਾਸਕ ਫੈਸਲਾ ਕੀਤਾ ਹੈ ਜੋ ਬਲੋਚ ਜਨਤਾ ਦੀ ਅਸਲ ਪਛਾਣ ਨਾਲ ਮੇਲ ਨਹੀਂ ਖਾਂਦਾ। ਇਹ ਸਿਰਫ ਨਾਵਾਂ ਨੂੰ ਬਦਲਣ ਦਾ ਪ੍ਰਸ਼ਾਸਨਿਕ ਕਦਮ ਨਹੀਂ ਹੈ, ਸਗੋਂ ਸਦੀਆਂ ਦੇ ਸੰਘਰਸ਼ ਤੋਂ ਬਾਅਦ ਆਪਣੀ ਮਿੱਟੀ, ਆਪਣੇ ਸੱਭਿਆਚਾਰ ਅਤੇ ਆਪਣੇ ਸ਼ਹੀਦਾਂ ਪ੍ਰਤੀ ਸਤਿਕਾਰ ਪ੍ਰਗਟ ਕਰਨ ਦਾ ਇੱਕ ਭਾਵਨਾਤਮਕ ਯਤਨ ਹੈ। ਨਾਮ ਬਦਲਣ ਦੀ ਇਸ ਇਤਿਹਾਸਕ ਮੁਹਿੰਮ ਤਹਿਤ ਕਵੇਟਾ ਅਤੇ ਹੋਰ ਪ੍ਰਮੁੱਖ ਸ਼ਹਿਰਾਂ ਦੀਆਂ ਮੁੱਖ ਸੜਕਾਂ ਦਾ ਨਾਮ ਬਲੋਚ ਇਤਿਹਾਸ ਅਤੇ ਸ਼ਹੀਦਾਂ ਦੇ ਨਾਮ ’ਤੇ ਰੱਖਣ ਦੀ ਤਿਆਰੀ ਹੈ। ਹਸਪਤਾਲ, ਬੰਨ੍ਹ, ਖਣਿਜ ਪ੍ਰਾਜੈਕਟ, ਗੈਸ ਫੀਲਡ ਅਤੇ ਸਿੱਖਿਆ ਸੰਸਥਾਵਾਂ ਵੀ ਇਸ ਬਦਲਾਅ ਵਿਚ ਸ਼ਾਮਲ ਹਨ। ਬ੍ਰਿਟਿਸ਼ ਅਤੇ ਬਾਅਦ ਦੇ ਵਿਦੇਸ਼ੀ ਸ਼ਾਸਨ ਦੀ ਯਾਦ ਦਿਵਾਉਣ ਵਾਲੇ ਸਾਰੇ ਜਨਤਕ ਸਥਾਨਾਂ ਦੇ ਨਾਵਾਂ ਦਾ ਖਾਤਮਾ ਕਰਨ ਲਈ ਖੇਤਰੀ ਨੇਤਾਵਾਂ ਨੇ ਕਮਰ ਕੱਸ ਲਈ ਹੈ।
ਆਪਣੀ ਮਿੱਟੀ ਦੇ ਨਾਇਕਾਂ ਨੂੰ ਸੱਚੀ ਸ਼ਰਧਾਂਜਲੀ ਮੀਡੀਆ ਰਿਪੋਰਟਾਂ ਅਨੁਸਾਰ, ਬਲੋਚਿਸਤਾਨ ਦੇ ਪ੍ਰਮੁੱਖ ਸ਼ਹਿਰਾਂ, ਖਾਸ ਕਰ ਕੇ ਕਵੇਟਾ ਵਿਚ ਸੜਕਾਂ, ਹਸਪਤਾਲਾਂ, ਹਵਾਈ ਅੱਡਿਆਂ ਅਤੇ ਹੋਰ ਜਨਤਕ ਸਥਾਨਾਂ ਦੇ ਨਾਮ ਹੁਣ ਉਨ੍ਹਾਂ ਮਹਾਨ ਸ਼ਖਸੀਅਤਾਂ ਅਤੇ ਸ਼ਹੀਦਾਂ ਦੇ ਨਾਮ ’ਤੇ ਰੱਖੇ ਜਾ ਰਹੇ ਹਨ, ਜਿਨ੍ਹਾਂ ਨੇ ਇਸ ਧਰਤੀ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਜਿਨਾਹ ਰੋਡ ਨੂੰ ਬਦਲ ਕੇ ‘ਨਵਾਬ ਮਹਿਰਾਬ ਖਾਨ ਰੋਡ’ ਅਤੇ ਫਾਤਿਮਾ ਜਿਨਾਹ ਰੋਡ ਨੂੰ ‘ਦੋਸਤ ਮੋਹੰਮਦ ਬਲੋਚ ਰੋਡ’ ਕਰਨ ਦੇ ਪ੍ਰਸਤਾਵ ਇਸ ਸੱਭਿਆਚਾਰਕ ਸਵੈਮਾਣ ਦਾ ਹਿੱਸਾ ਹਨ। ਬ੍ਰਿਟਿਸ਼ ਹਸਪਤਾਲ ਨੂੰ ‘ਖੈਰ ਬਖਸ਼ ਮਾਰੀ ਹਸਪਤਾਲ’ ਅਤੇ ਪਾਕਿਸਤਾਨ ਹਾਈਵੇਅ ਨੂੰ ‘ਹਰਬਯਾਰ ਹਾਈਵੇਅ’ ਦਾ ਨਾਮ ਦੇਣ ਦੀ ਤਿਆਰੀ ਹੈ।
ਪਛਾਣ ਦੀ ਭਾਲ ਤੇ ਭਵਿੱਖ ਦੀ ਉਮੀਦ ਬਲੋਚ ਨੇਤਾ ਮੀਰ ਯਾਰ ਬਲੋਚ ਅਨੁਸਾਰ, ਇਸ ਪੂਰੀ ਕਵਾਇਦ ਦਾ ਉਦੇਸ਼ ਕਿਸੇ ਰਾਸ਼ਟਰ ਜਾਂ ਉਸਦੀ ਜਨਤਾ ਪ੍ਰਤੀ ਦੁਰਭਾਵਨਾ ਰੱਖਣਾ ਬਿਲਕੁੱਲ ਨਹੀਂ ਹੈ, ਸਗੋਂ ਆਪਣੀ ਰਾਜਨੀਤਿਕ ਆਜ਼ਾਦੀ ਦੇ ਨਾਲ-ਨਾਲ ਆਪਣੀ ਸੱਭਿਆਚਾਰਕ ਪਛਾਣ ਨੂੰ ਵੀ ਆਜ਼ਾਦ ਕਰਨਾ ਹੈ। ਇਹ ਬਦਲਾਅ ਬਲੋਚਿਸਤਾਨ ਦੇ ਉਨ੍ਹਾਂ ਅਣਗਿਣਤ ਲੋਕਾਂ ਪ੍ਰਤੀ ਇਨਸਾਫ਼ ਦਾ ਭਾਵ ਹੈ ਜਿਨ੍ਹਾਂ ਦੀਆਂ ਗੌਰਵਸ਼ਾਲੀ ਗਾਥਾਵਾਂ ਇਤਿਹਾਸ ਦੇ ਪੰਨਿਆਂ ਵਿਚ ਦੱਬ ਗਈਆਂ ਸਨ। ਇਹ ਕਦਮ ਇੱਕ ਅਜਿਹੇ ਭਵਿੱਖ ਦੀ ਨੀਂਹ ਰੱਖਦਾ ਹੈ ਜਿੱਥੇ ਆਉਣ ਵਾਲੀਆਂ ਪੀੜ੍ਹੀਆਂ ਆਪਣੀ ਖੁਦ ਦੀ ਮਿੱਟੀ ਦੀ ਖੁਸ਼ਬੂ, ਉਸਦੇ ਨਾਇਕਾਂ ਦੇ ਬਲੀਦਾਨ ਅਤੇ ਉਸਦੀ ਸੱਭਿਆਚਾਰ ’ਤੇ ਮਾਣ ਮਹਿਸੂਸ ਕਰ ਸਕਣਗੀਆਂ।
ਬਲੋਚ ਵਿਦਰੋਹ ਅਤੇ ਸ਼ਾਂਤੀ ਵਾਰਤਾ ਦੀ ਪਹਿਲ ਪਾਕਿਸਤਾਨੀ ਮੀਡੀਆ ਅਨੁਸਾਰ, ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਵੱਲੋਂ ਬਲੋਚ ਵਿਦਰੋਹੀਆਂ ਨਾਲ ਗੱਲਬਾਤ ਦੀ ਹਾਲੀਆ ਪੇਸ਼ਕਸ਼ ਫ਼ੌਜੀ ਦਮਨ ਦੀ ਅਸਫਲਤਾ ਅਤੇ ਸੂਬਾਈ ਅਸੰਤੋਸ਼ ਨੂੰ ਦਬਾਉਣ ਵਿਚ ਅਸਮਰੱਥਾ ਨੂੰ ਦਰਸਾਉਂਦੀ ਹੈ। ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਹਿੰਸਾ ਤੋਂ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਹਨ, ਜਿੱਥੇ ਇਸ ਸਾਲ ਦੀ ਦੂਜੀ ਤਿਮਾਹੀ ਵਿਚ 96 ਫੀਸਦੀ ਮੌਤਾਂ ਹਿੰਸਾ ਨਾਲ ਜੁੜੀਆਂ ਹਨ। ਇਕੱਲੇ ਬਲੋਚਿਸਤਾਨ ਵਿਚ 265 ਮੌਤਾਂ ਹੋਈਆਂ। ਇਸਲਾਮਾਬਾਦ ਲੰਬੇ ਸਮੇਂ ਤੋਂ ਰਾਜਨੀਤਿਕ ਹੱਲ ਤੋਂ ਬਚਦਾ ਰਿਹਾ ਹੈ ਅਤੇ ਰਵਾਇਤੀ ਤੌਰ ‘ਤੇ ਫ਼ੌਜੀ ਮੁਹਿੰਮਾਂ ’ਤੇ ਨਿਰਭਰ ਰਿਹਾ ਹੈ। ਹਾਲਾਂਕਿ, ਇਸ ਮਹੀਨੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਵੱਲੋਂ ਵਾਰਤਾ ਦਾ ਸੱਦਾ ਫ਼ੌਜੀ ਦਮਨ ਦੇ ਰੁੱਖ ਤੋਂ ਇੱਕ ਵੱਡਾ ਬਦਲਾਅ ਜਾਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ, ਕਿਉਂਕਿ ਸੂਬਾਈ ਪੱਧਰ ’ਤੇ ਸੱਭਿਆਚਾਰਕ, ਰਾਜਨੀਤਿਕ ਅਤੇ ਆਰਥਿਕ ਸ਼ਿਕਾਇਤਾਂ ਨੂੰ ਦੂਰ ਕਰਨ ਵਿੱਚ ਫ਼ੌਜੀ ਕਾਰਵਾਈ ਪੂਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ।