600 ਏਕੜ ਜ਼ਮੀਨ ਤੇ ਕਈ ਆਲੀਸ਼ਾਨ ਬੰਗਲੇ... ਕਿੰਨੇ ਅਮੀਰ ਹਨ ਪਾਕਿਸਤਾਨ ਦੇ ਸਾਬਕਾ PM ਇਮਰਾਨ ਖ਼ਾਨ, ਜੇਲ੍ਹ ਕਿਉਂ ਬਣੀ ਟਿਕਾਣਾ ਇਮਰਾਨ ਖ਼ਾਨ ਪਾਕਿਸਤਾਨ ਦੇ 22ਵੇਂ ਪ੍ਰਧਾਨ ਮੰਤਰੀ ਸਨ। ਉਹ 18 ਅਗਸਤ 2018 ਤੋਂ 10 ਅਪ੍ਰੈਲ 2022 ਤੱਕ PM ਰਹੇ। ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ 'ਚ ਬੇਭਰੋਸਗੀ ਮਤੇ (ਅਵਿਸ਼ਵਾਸ ਪ੍ਰਸਤਾਵ) ਜ਼ਰੀਏ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਸੀ।
Publish Date: Thu, 13 Aug 2026 04:26 PM (IST)
Updated Date: Thu, 13 Aug 2026 04:29 PM (IST)
ਨਵੀਂ ਦਿੱਲੀ : ਇਮਰਾਨ ਖ਼ਾਨ ਪਾਕਿਸਤਾਨ ਦੇ 22ਵੇਂ ਪ੍ਰਧਾਨ ਮੰਤਰੀ ਸਨ। ਉਹ 18 ਅਗਸਤ 2018 ਤੋਂ 10 ਅਪ੍ਰੈਲ 2022 ਤੱਕ PM ਰਹੇ। ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ 'ਚ ਬੇਭਰੋਸਗੀ ਮਤੇ (ਅਵਿਸ਼ਵਾਸ ਪ੍ਰਸਤਾਵ) ਜ਼ਰੀਏ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਸੀ।
ਕਿੰਨਾ ਹੈ ਇਮਰਾਨ ਖ਼ਾਨ ਕੋਲ ਪੈਸਾ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖ਼ਾਨ ਦੀ ਜੇਲ੍ਹ 'ਚ ਮੌਤ ਦਾ ਦਾਅਵਾ ਝੂਠਾ ਪਾਇਆ ਗਿਆ ਹੈ। ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਇਮਰਾਨ ਖ਼ਾਨ 2023 ਤੋਂ ਅਡਿਆਲਾ ਜੇਲ੍ਹ 'ਚ ਬੰਦ ਹਨ। ਅਮਰੀਕਾ 'ਚ ਰਹਿ ਰਹੇ ਇੱਕ ਪਾਕਿਸਤਾਨੀ ਪੱਤਰਕਾਰ ਨੇ ਵੀਡੀਓ ਜਾਰੀ ਕਰਕੇ ਖ਼ਾਨ ਨੂੰ ਲੈ ਕੇ ਸਨਸਨੀਖੇਜ਼ ਦਾਅਵੇ ਕੀਤੇ ਸਨ। ਹਾਲਾਂਕਿ, ਹੁਣ ਉਹ ਆਪਣੇ ਬਿਆਨ ਤੋਂ ਪਲਟ ਚੁੱਕੇ ਹਨ। ਇਮਰਾਨ ਖ਼ਾਨ ਆਪਣੀ ਸਿਆਸੀ ਜ਼ਿੰਦਗੀ ਨਾਲੋਂ ਵੱਧ ਨਿੱਜੀ ਜ਼ਿੰਦਗੀ, ਵਿਆਹ ਅਤੇ ਜਾਇਦਾਦ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਆਓ ਜਾਣਦੇ ਹਾਂ ਕਿੰਨੇ ਅਮੀਰ ਹਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ।
ਕ੍ਰਿਕਟ ਤੋਂ ਸਿਆਸਤ ਤੱਕ ਬਣਾਇਆ ਵੱਡਾ ਸਾਮਰਾਜ ਇਮਰਾਨ ਖ਼ਾਨ ਨੇ ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਵਜੋਂ ਕੌਮਾਂਤਰੀ ਪਛਾਣ ਬਣਾਈ ਅਤੇ 1992 'ਚ ਪਾਕਿਸਤਾਨ ਨੂੰ ਕ੍ਰਿਕਟ ਵਿਸ਼ਵ ਕੱਪ ਜਿਤਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਸਿਆਸਤ 'ਚ ਕਦਮ ਰੱਖਿਆ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (PTI) ਰਾਹੀਂ ਦੇਸ਼ ਦੀ ਸੱਤਾ ਤੱਕ ਪਹੁੰਚੇ। ਉਨ੍ਹਾਂ ਦਾ ਸਿਆਸੀ ਸਫ਼ਰ ਭਾਵੇਂ ਵਿਵਾਦਾਂ ਅਤੇ ਕਾਨੂੰਨੀ ਮਾਮਲਿਆਂ ਨਾਲ ਘਿਰਿਆ ਰਿਹਾ ਹੋਵੇ, ਪਰ ਜਾਇਦਾਦ ਦੇ ਮਾਮਲੇ 'ਚ ਉਨ੍ਹਾਂ ਦਾ ਨਾਂ ਪਾਕਿਸਤਾਨ ਦੇ ਚਰਚਿਤ ਸਿਆਸਤਦਾਨਾਂ 'ਚ ਲਿਆ ਜਾਂਦਾ ਹੈ।
ਇਮਰਾਨ ਖ਼ਾਨ ਨੇ ਕਰਵਾਏ 3 ਵਿਆਹ ਇਮਰਾਨ ਖ਼ਾਨ ਨੇ 3 ਵਿਆਹ ਕਰਵਾਏ ਹਨ। ਉਨ੍ਹਾਂ ਦਾ ਪਹਿਲਾ ਵਿਆਹ ਜੇਮਿਮਾ ਗੋਲਡਸਮਿਥ ਨਾਲ 1995 'ਚ ਹੋਇਆ ਸੀ। ਦੋਵਾਂ ਦੇ ਦੋ ਪੁੱਤਰ ਹਨ। 2004 'ਚ ਤਲਾਕ ਹੋ ਗਿਆ। ਦੂਜਾ ਵਿਆਹ ਰੇਹਮ ਖ਼ਾਨ ਨਾਲ 2015 'ਚ ਹੋਇਆ ਸੀ ਅਤੇ ਉਸੇ ਸਾਲ ਹੀ ਤਲਾਕ ਹੋ ਗਿਆ। ਤੀਜਾ ਵਿਆਹ ਬੁਸ਼ਰਾ ਬੀਬੀ ਨਾਲ 2018 'ਚ ਹੋਇਆ ਸੀ।
ਆਖਿਰ ਕਿੰਨੀ ਹੈ ਇਮਰਾਨ ਖ਼ਾਨ ਦੀ ਨੈੱਟਵਰਥ? ਇਮਰਾਨ ਖ਼ਾਨ ਦੀ ਕੁੱਲ ਜਾਇਦਾਦ ਨੂੰ ਲੈ ਕੇ ਵੱਖ-ਵੱਖ ਸਰੋਤ ਅੰਦਾਜ਼ੇ ਲਗਾਉਂਦੇ ਹਨ। ਕੁਝ ਮੀਡੀਆ ਰਿਪੋਰਟਾਂ 'ਚ ਉਨ੍ਹਾਂ ਦੀ ਨੈੱਟਵਰਥ ਕਰੀਬ 5 ਮਿਲੀਅਨ ਡਾਲਰ ਯਾਨੀ ਲਗਭਗ 400 ਕਰੋੜ ਰੁਪਏ ਤੋਂ ਵੱਧ ਦੱਸੀ ਗਈ ਹੈ। ਉੱਥੇ ਹੀ, ਉਨ੍ਹਾਂ ਦੇ ਅਧਿਕਾਰਤ ਜਾਇਦਾਦ ਐਲਾਨਾਂ 'ਚ ਵੱਖ-ਵੱਖ ਸਾਲਾਂ 'ਚ ਵੱਖ-ਵੱਖ ਅੰਕੜੇ ਸਾਹਮਣੇ ਆਏ ਹਨ।