'ਅਸੀਂ ਬੈਕਗ੍ਰਾਊਂਡ ਚੈੱਕ ਨਹੀਂ ਕਰਦੇ', Flydubai ਉਡਾਣ 'ਤੇ ਹਮਲੇ ਦੀ ਜਾਂਚ ਦੌਰਾਨ ਇਜ਼ਰਾਇਲੀ ਮੰਤਰਾਲੇ ਦਾ ਬਿਆਨ ਇਜ਼ਰਾਈਲੀ ਬ੍ਰੌਡਕਾਸਟਰ 'ਕਾਨ' (Kan) ਅਨੁਸਾਰ, ਟਰਾਂਸਪੋਰਟ ਮੰਤਰੀ ਮਿਰੀ ਰੇਗੇਵ ਨੇ ਕਿਹਾ ਕਿ ਚਾਲਕ ਦਲ (Crew) ਦੇ ਮੈਂਬਰਾਂ ਦੀ ਪਛਾਣ ਅਤੇ ਉਨ੍ਹਾਂ ਦੀ ਜਾਂਚ ਕਰਨ ਦਾ ਕੰਮ ਸੁਰੱਖਿਆ ਅਧਿਕਾਰੀਆਂ ਦਾ ਹੈ, ਨਾ ਕਿ ਟਰਾਂਸਪੋਰਟ ਮੰਤਰਾਲੇ ਦਾ। ਮੰਤਰਾਲੇ ਦੇ ਸੁਰੱਖਿਆ ਵਿਭਾਗ ਨੇ ਮੀਡੀਆ ਨੂੰ ਦੱਸਿਆ ਕਿ ਵਿਦੇਸ਼ਾਂ ਵਿੱਚ ਉਨ੍ਹਾਂ ਦੇ ਆਪਣੇ ਕਰਮਚਾਰੀ ਤਾਇਨਾਤ ਨਹੀਂ ਹੁੰਦੇ ਜੋ ਹਰ ਵਿਅਕਤੀ ਦੀ ਜਾਂਚ ਕਰ ਸਕਣ।
Publish Date: Sun, 04 Oct 2026 01:23 PM (IST)
Updated Date: Sun, 04 Oct 2026 01:25 PM (IST)
ਡਿਜੀਟਲ ਡੈਸਕ, ਤੇਲ ਅਵੀਵ। ਦੁਬਈ ਤੋਂ ਤੇਲ ਅਵੀਵ ਜਾ ਰਹੀ ਫ਼ਲਾਈਦੁਬਈ ਦੀ ਫਲਾਈਟ ’ਚ ਇੱਕ ਓਮਾਨੀ ਸਹਿ-ਪਾਇਲਟ ਵੱਲੋਂ ਕੈਪਟਨ ਮਛਾਰ 'ਤੇ ਜਾਨਲੇਵਾ ਹਮਲੇ ਦੀ ਜਾਂਚ ਦੌਰਾਨ ਇਜ਼ਰਾਇਲ ਦੇ ਟਰਾਂਸਪੋਰਟ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ कि ਦੇਸ਼ ਵਿੱਚ ਆਉਣ ਵਾਲੇ ਵਿਦੇਸ਼ੀ ਜਹਾਜ਼ਾਂ ਦੇ ਪਾਇਲਟਾਂ ਦਾ ਬੈਕਗ੍ਰਾਊਂਡ ਚੈੱਕ ਕਰਨਾ ਉਨ੍ਹਾਂ ਦਾ ਕੰਮ ਨਹੀਂ ਹੈ, ਅਜਿਹੀਆਂ ਉਡਾਣਾਂ ਕਦੇ ਵੀ 100 ਫ਼ੀਸਦੀ ਸੁਰੱਖਿਅਤ ਨਹੀਂ ਹੋ ਸਕਦੀਆਂ।
ਇਜ਼ਰਾਈਲੀ ਬ੍ਰੌਡਕਾਸਟਰ 'ਕਾਨ' (Kan) ਅਨੁਸਾਰ, ਟਰਾਂਸਪੋਰਟ ਮੰਤਰੀ ਮਿਰੀ ਰੇਗੇਵ ਨੇ ਕਿਹਾ ਕਿ ਚਾਲਕ ਦਲ (Crew) ਦੇ ਮੈਂਬਰਾਂ ਦੀ ਪਛਾਣ ਅਤੇ ਉਨ੍ਹਾਂ ਦੀ ਜਾਂਚ ਕਰਨ ਦਾ ਕੰਮ ਸੁਰੱਖਿਆ ਅਧਿਕਾਰੀਆਂ ਦਾ ਹੈ, ਨਾ ਕਿ ਟਰਾਂਸਪੋਰਟ ਮੰਤਰਾਲੇ ਦਾ। ਮੰਤਰਾਲੇ ਦੇ ਸੁਰੱਖਿਆ ਵਿਭਾਗ ਨੇ ਮੀਡੀਆ ਨੂੰ ਦੱਸਿਆ ਕਿ ਵਿਦੇਸ਼ਾਂ ਵਿੱਚ ਉਨ੍ਹਾਂ ਦੇ ਆਪਣੇ ਕਰਮਚਾਰੀ ਤਾਇਨਾਤ ਨਹੀਂ ਹੁੰਦੇ ਜੋ ਹਰ ਵਿਅਕਤੀ ਦੀ ਜਾਂਚ ਕਰ ਸਕਣ।
ਵਿਭਾਗ ਦੇ ਇੱਕ ਪ੍ਰਤੀਨਿਧੀ ਅਨੁਸਾਰ, ਸੁਰੱਖਿਆ ਦੇ ਮਾਮਲੇ ’ਚ ਕੁਝ ਵੀ 100 ਫੀਸਦੀ ਤੈਅ ਨਹੀਂ ਹੁੰਦਾ ਅਤੇ ਮੰਤਰਾਲੇ ਇਹ ਗਾਰੰਟੀ ਨਹੀਂ ਦੇ ਸਕਦਾ ਕਿ ਭਵਿੱਖ ’ਚ ਅਜਿਹੀ ਘਟਨਾ ਦੁਬਾਰਾ ਨਹੀਂ ਹੋਵੇਗੀ ਜਾਂ ਵਿਦੇਸ਼ੀ ਏਅਰਲਾਈਨਾਂ ਦੀਆਂ ਉਡਾਣਾਂ ਪੂਰੀ ਤਰ੍ਹਾਂ ਸੁਰੱਖਿਅਤ ਰਹਿਣਗੀਆਂ।
ਇਜ਼ਰਾਇਲ ਦੀ ਸੁਰੱਖਿਆ ਵਿਵਸਥਾ ’ਚ ਵੱਡੀ ਕੁਤਾਹੀ ਦੇ ਦੋਸ਼
ਇਜ਼ਰਾਇਲੀ ਮੀਡੀਆ ਆਊਟਲੈੱਟ 'ਚੈਨਲ 12' ਅਨੁਸਾਰ, ਇਜ਼ਰਾਇਲ ਦੀ ਅੰਦਰੂਨੀ ਸੁਰੱਖਿਆ ਏਜੰਸੀ 'ਸ਼ਿਨ ਬੇਟ' (Shin Bet) 'ਤੇ ਉਨ੍ਹਾਂ ਦੇਸ਼ਾਂ ਦੇ ਪਾਇਲਟਾਂ ਦੇ ਦਾਖ਼ਲੇ 'ਤੇ ਰੋਕ ਲਗਾਉਣ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ ਲੱਗ ਰਹੇ ਹਨ, ਜਿਨ੍ਹਾਂ ਦੇ ਇਜ਼ਰਾਇਲ ਨਾਲ ਕੂਟਨੀਤਕ (Diplomatic) ਸਬੰਧ ਨਹੀਂ ਹਨ।
ਅਬ੍ਰਾਹਮ ਸਮਝੌਤੇ ਤਹਿਤ ਅਜਿਹੇ ਦੇਸ਼ਾਂ ਦੇ ਪਾਇਲਟਾਂ ਦੇ ਇਜ਼ਰਾਇਲ ’ਚ ਉਡਾਣ ਭਰਨ 'ਤੇ ਪਾਬੰਦੀ ਹੈ ਜਿਨ੍ਹਾਂ ਨੇ ਯਹੂਦੀਆਂ ਦੇ ਦੇਸ਼ ਨੂੰ ਰਸਮੀ ਤੌਰ 'ਤੇ ਮਾਨਤਾ ਨਹੀਂ ਦਿੱਤੀ ਹੈ।
ਓਮਾਨ ਨੇ ਇਸ ਸਮਝੌਤੇ 'ਤੇ ਦਸਤਖ਼ਤ ਨਹੀਂ ਕੀਤੇ ਹਨ, ਫਿਰ ਵੀ ਜਾਂਚ ਵਿੱਚ ਇਹ ਖ਼ੁਲਾਸਾ ਹੋਇਆ ਕਿ ਪਿਛਲੇ ਕੁਝ ਸਾਲਾਂ ਵਿੱਚ ਦਰਜਨਾਂ ਓਮਾਨੀ ਪਾਇਲਟ ਫ਼ਲਾਈਦੁਬਈ ਦੀਆਂ ਉਡਾਣਾਂ ਰਾਹੀਂ ਤੇਲ ਅਵੀਵ ਆ ਚੁੱਕੇ ਸਨ, ਕਿਉਂਕਿ ਇਜ਼ਰਾਇਲ ਨੇ ਇਸ ਦੀ ਨਿਗਰਾਨੀ ਦਾ ਜ਼ਿੰਮਾ ਖ਼ੁਦ ਸੰਭਾਲਣ ਦੀ ਬਜਾਏ ਏਅਰਲਾਈਨਾਂ ਦੇ ਭਰੋਸੇ ਛੱਡ ਦਿੱਤਾ ਸੀ।
ਫ਼ਲਾਈਦੁਬਈ ਦੀ ਫਲਾਈਟ ’ਚ ਹਵਾ ਵਿੱਚ ਕੀ ਹੋਇਆ ਸੀ?
ਦੁਬਈ ਤੋਂ ਤੇਲ ਅਵੀਵ ਜਾ ਰਹੀ ਇਸ ਉਡਾਣ ਵਿੱਚ ਓਮਾਨੀ ਸਹਿ-ਪਾਇਲਟ ਹਮਾਮ ਅਲ-ਹੰਮਾਮੀ ਨੇ ਭਾਰਤੀ ਮੂਲ ਦੇ ਮੁੱਖ ਕੈਪਟਨ ਸਮਿਤ ਮਛਾਰ 'ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ ਸੀ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜਹਾਜ਼ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦੌਰਾਨ ਬੋਇੰਗ 737 ਜਹਾਜ਼ 30 ਸਕਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਲਗਭਗ 14,000 ਫੁੱਟ ਹੇਠਾਂ ਡਿੱਗ ਗਿਆ ਸੀ।
ਆਵਾਜ਼ ਸੁਣ ਕੇ ਯਾਤਰੀਆਂ ਅਤੇ ਕੇਬਿਨ ਕਰੂ ਨੇ ਕਾਕਪਿਟ ਵਿੱਚ ਦਾਖ਼ਲ ਹੋ ਕੇ ਦੋਸ਼ੀ ਸਹਿ-ਪਾਇਲਟ 'ਤੇ ਕਾਬੂ ਪਾਇਆ। ਇਸ ਤੋਂ ਬਾਅਦ ਉਸੇ ਜਹਾਜ਼ ਵਿੱਚ ਮੌਜੂਦ ਫ਼ਲਾਈਦੁਬਈ ਦੇ ਦੂਜੇ ਪਾਇਲਟਾਂ ਨੇ 170 ਤੋਂ ਵੱਧ ਯਾਤਰੀਆਂ ਅਤੇ ਚਾਲਕ ਦਲ ਨਾਲ ਭਰੇ ਜਹਾਜ਼ ਨੂੰ ਸਾਊਦੀ ਅਰਬ ਦੇ ਤਬੁਕ ਹਵਾਈ ਅੱਡੇ 'ਤੇ ਸੁਰੱਖਿਅਤ ਉਤਾਰਿਆ। ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਇਸ ਮਾਮਲੇ ਦੀ ਅੱਤਵਾਦੀ ਹਮਲੇ ਵਜੋਂ ਜਾਂਚ ਕਰ ਰਿਹਾ ਹੈ।