ਬ੍ਰਿਟੇਨ 'ਚ ਭਿਆਨਕ ਗਰਮੀ ਦਾ ਕਹਿਰ: ਹਸਪਤਾਲਾਂ 'ਚ ਡਾਕਟਰਾਂ ਨੂੰ ਆ ਰਹੇ ਚੱਕਰ, ਅੱਧ ਵਿਚਾਲੇ ਰੋਕਣੀਆਂ ਪੈ ਰਹੀਆਂ ਨੇ ਸਰਜਰੀਆਂ ਬ੍ਰਿਟੇਨ 'ਚ ਭਿਆਨਕ ਗਰਮੀ ਕਾਰਨ ਨੈਸ਼ਨਲ ਹੈਲਥ ਸਰਵਿਸ ਦੇ ਹਸਪਤਾਲਾਂ ਦੇ ਹਾਲਾਤ ਬਹੁਤ ਖ਼ਰਾਬ ਹੋ ਗਏ ਹਨ। ਆਲਮ ਇਹ ਹੈ ਕਿ ਸਰਜਨਾਂ ਨੂੰ ਮਜਬੂਰਨ ਆਪ੍ਰੇਸ਼ਨ ਵਿਚਾਲੇ ਹੀ ਰੋਕਣੇ ਜਾਂ ਟਾਲਣੇ ਪੈ ਰਹੇ ਹਨ। ਦਰਅਸਲ, NHS ਹਸਪਤਾਲਾਂ ਦੀਆਂ ਪੁਰਾਣੀਆਂ ਇਮਾਰਤਾਂ 'ਚ ਬਹੁਤ ਜ਼ਿਆਦਾ ਤਾਪਮਾਨ ਅਤੇ ਹੁੰਮਸ ਕਾਰਨ ਡਾਕਟਰ ਅਤੇ ਨਰਸਾਂ ਡੀਹਾਈਡ੍ਰੇਸ਼ਨ ਤੇ ਬੇਹੋਸ਼ੀ ਦਾ ਸ਼ਿਕਾਰ ਹੋ ਰਹੇ ਹਨ, ਉਨ੍ਹਾਂ ਨੂੰ ਚੱਕਰ ਆਉਣ ਲੱਗ ਪਏ ਹਨ। ਸਰਜਰੀ ਦੌਰਾਨ ਕਿਸੇ ਵੀ ਗੰਭੀਰ ਸਥਿਤੀ ਤੋਂ ਬਚਣ ਲਈ, ਡਾਕਟਰਾਂ ਨੂੰ ਵਿਚ-ਵਿਚਾਲੇ ਆਪਣੇ ਸਕ੍ਰੱਬ ਹਟਾ ਕੇ ਸਰੀਰ ਨੂੰ ਠੰਢਾ ਕਰਨ ਅਤੇ ਪਾਣੀ ਪੀਣ ਲਈ ਜਾਣਾ ਪੈ ਰਿਹਾ ਹੈ।
Publish Date: Sat, 11 Jul 2026 11:07 AM (IST)
Updated Date: Sat, 11 Jul 2026 11:08 AM (IST)
ਡਿਜੀਟਲ ਡੈਸਕ, ਲੰਡਨ - ਬ੍ਰਿਟੇਨ 'ਚ ਭਿਆਨਕ ਗਰਮੀ ਕਾਰਨ ਨੈਸ਼ਨਲ ਹੈਲਥ ਸਰਵਿਸ ਦੇ ਹਸਪਤਾਲਾਂ ਦੇ ਹਾਲਾਤ ਬਹੁਤ ਖ਼ਰਾਬ ਹੋ ਗਏ ਹਨ। ਆਲਮ ਇਹ ਹੈ ਕਿ ਸਰਜਨਾਂ ਨੂੰ ਮਜਬੂਰਨ ਆਪ੍ਰੇਸ਼ਨ ਵਿਚਾਲੇ ਹੀ ਰੋਕਣੇ ਜਾਂ ਟਾਲਣੇ ਪੈ ਰਹੇ ਹਨ। ਦਰਅਸਲ, NHS ਹਸਪਤਾਲਾਂ ਦੀਆਂ ਪੁਰਾਣੀਆਂ ਇਮਾਰਤਾਂ 'ਚ ਬਹੁਤ ਜ਼ਿਆਦਾ ਤਾਪਮਾਨ ਅਤੇ ਹੁੰਮਸ ਕਾਰਨ ਡਾਕਟਰ ਅਤੇ ਨਰਸਾਂ ਡੀਹਾਈਡ੍ਰੇਸ਼ਨ ਤੇ ਬੇਹੋਸ਼ੀ ਦਾ ਸ਼ਿਕਾਰ ਹੋ ਰਹੇ ਹਨ, ਉਨ੍ਹਾਂ ਨੂੰ ਚੱਕਰ ਆਉਣ ਲੱਗ ਪਏ ਹਨ। ਸਰਜਰੀ ਦੌਰਾਨ ਕਿਸੇ ਵੀ ਗੰਭੀਰ ਸਥਿਤੀ ਤੋਂ ਬਚਣ ਲਈ, ਡਾਕਟਰਾਂ ਨੂੰ ਵਿਚ-ਵਿਚਾਲੇ ਆਪਣੇ ਸਕ੍ਰੱਬ ਹਟਾ ਕੇ ਸਰੀਰ ਨੂੰ ਠੰਢਾ ਕਰਨ ਅਤੇ ਪਾਣੀ ਪੀਣ ਲਈ ਜਾਣਾ ਪੈ ਰਿਹਾ ਹੈ।
ਹਸਪਤਾਲਾਂ ਦੀਆਂ ਇਮਾਰਤਾਂ ਭਿਆਨਕ ਗਰਮੀ ਝੱਲਣ ਦੇ ਯੋਗ ਨਹੀਂ ਇੰਗਲੈਂਡ ਦੇ ਰਾਇਲ ਕਾਲਜ ਆਫ਼ ਸਰਜਨਸ ਦੇ ਪ੍ਰਧਾਨ ਟਿਮ ਲੇਨ ਅਨੁਸਾਰ, ਇਹ ਕੋਈ ਇਕੱਲੀ ਘਟਨਾ ਨਹੀਂ ਹੈ, ਬਲਕਿ ਦੇਸ਼ ਦੇ ਕਈ ਹਸਪਤਾਲ ਹੁਣ ਬ੍ਰਿਟੇਨ ਦੀ ਇਸ ਭਿਆਨਕ ਗਰਮੀ ਨਾਲ ਨਜਿੱਠਣ 'ਚ ਪੂਰੀ ਤਰ੍ਹਾਂ ਅਸਮਰੱਥ ਸਾਬਤ ਹੋ ਰਹੇ ਹਨ। ਬਹੁਤ ਸਾਰੇ ਆਪ੍ਰੇਸ਼ਨਾਂ 'ਚ ਦੇਰੀ ਹੋ ਰਹੀ ਹੈ ਅਤੇ ਉਨ੍ਹਾਂ ਨੂੰ ਰੱਦ ਕੀਤਾ ਜਾ ਰਿਹਾ ਹੈ, ਕਿਉਂਕਿ NHS ਦੀਆਂ ਇਮਾਰਤਾਂ ਜੋ ਇੱਕ ਵੱਖਰੇ ਦੌਰ (ਯੁੱਗ) ਲਈ ਡਿਜ਼ਾਈਨ ਕੀਤੀਆਂ ਗਈਆਂ ਸਨ, ਉਹ ਇਸ ਗਰਮੀ ਦਾ ਸਾਹਮਣਾ ਕਰਨ 'ਚ ਅਸਮਰੱਥ ਹਨ।
ਸਿਰਫ਼ ਆਪ੍ਰੇਸ਼ਨ ਥੀਏਟਰ ਵਰਗੀਆਂ ਜ਼ਰੂਰੀ ਥਾਵਾਂ 'ਤੇ ਹੀ AC NHS ਹਸਪਤਾਲ ਦੀਆਂ ਗਾਈਡਲਾਈਨਜ਼ ਅਨੁਸਾਰ, AC ਦੀ ਵਰਤੋਂ ਸਿਰਫ਼ ਜ਼ਰੂਰੀ ਖੇਤਰਾਂ 'ਚ ਹੀ ਕੀਤੀ ਜਾ ਸਕਦੀ ਹੈ, ਜਿਨ੍ਹਾਂ 'ਚ ਆਪ੍ਰੇਸ਼ਨ ਥੀਏਟਰ ਸ਼ਾਮਲ ਹਨ। ਹਾਲਾਂਕਿ, ਪੁਰਾਣੇ ਬੁਨਿਆਦੀ ਢਾਂਚੇ ਦੇ ਕਾਰਨ ਕਈ ਹਸਪਤਾਲ ਗਰਮੀਆਂ ਦੇ ਵਧਦੇ ਤਾਪਮਾਨ ਦਾ ਸਾਹਮਣਾ ਕਰਨ 'ਚ ਅਸਮਰੱਥ ਸਨ।
ਕੁਝ ਆਪ੍ਰੇਸ਼ਨ ਥੀਏਟਰਾਂ 'ਚ ਹੁੰਮਸ ਇੰਨੀ ਜ਼ਿਆਦਾ ਹੁੰਦੀ ਹੈ ਕਿ ਆਪ੍ਰੇਸ਼ਨ ਕਰਨ ਵਾਲੇ ਉਪਕਰਣਾਂ 'ਤੇ ਪਾਣੀ ਦੀਆਂ ਬੂੰਦਾਂ ਜੰਮ ਜਾਂਦੀਆਂ ਹਨ। ਮਰੀਜ਼ਾਂ ਨੂੰ ਸਰਜਰੀ ਲਈ ਅਜਿਹੇ ਕਮਰਿਆਂ 'ਚ ਇੰਤਜ਼ਾਰ ਕਰਨਾ ਪੈਂਦਾ ਹੈ ਜਿੱਥੇ ਠੰਢਕ ਲਈ ਸਿਰਫ਼ ਇੱਕ ਛੋਟਾ ਜਿਹਾ ਪੱਖਾ ਲੱਗਿਆ ਹੁੰਦਾ ਹੈ।
ਟਿਮ ਲੇਨ ਅਨੁਸਾਰ, ਇਹ ਕੋਈ ਅਸਾਧਾਰਨ ਘਟਨਾ ਨਹੀਂ ਹੈ ਅਤੇ ਨਾ ਹੀ ਇਹ ਕੋਈ ਵੱਖਰੀ-ਥੱਲਰੀ ਘਟਨਾ ਹੈ। ਇਹ ਇੱਕ ਡੂੰਘੀ ਸਮੱਸਿਆ ਦਾ ਲੱਛਣ ਹੈ, ਕਿਉਂਕਿ ਸਾਡੇ ਕਈ ਹਸਪਤਾਲ ਹੁਣ ਬ੍ਰਿਟੇਨ 'ਚ ਪੈ ਰਹੀ ਭਿਆਨਕ ਗਰਮੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹਨ।