ਅਧਿਆਪਕਾ ਨੇ ਵਿਦਿਆਰਥਣਾਂ ਨਾਲ ਹਿੰਦੀ ਗਾਣੇ 'ਤੇ ਲਾਏ ਠੁਮਕੇ, ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈ ਵੀਡੀਓ
ਸੀਮਾ ਨਾਂ ਦੀ ਇਹ ਅਧਿਆਪਕਾ ਨੇਪਾਲ ਦੇ ਚਿਤਵਨ ਜ਼ਿਲ੍ਹੇ ਵਿੱਚ ਸਥਿਤ 'ਐਵਰੇਸਟ ਅਕੈਡਮੀ ਪਦਮਪੋਖਰੀ' ਵਿੱਚ ਪੜ੍ਹਾਉਂਦੀ ਹੈ। ਉਨ੍ਹਾਂ ਨੇ ਇਹ ਡਾਂਸ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। ਉਹ ਅਕਸਰ ਆਪਣੇ ਵਿਦਿਆਰਥੀਆਂ ਨਾਲ ਡਾਂਸ ਕਰਦਿਆਂ ਵੀਡੀਓ ਪੋਸਟ ਕਰਦੀ ਰਹਿੰਦੀ ਹੈ।
Publish Date: Sun, 29 Nov 2026 11:08 AM (IST)
Updated Date: Sun, 29 Nov 2026 11:16 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ। ਨੇਪਾਲ ਦੀ ਇੱਕ ਅਧਿਆਪਕਾ ਦਾ ਬੱਚਿਆਂ ਨਾਲ ਡਾਂਸ ਕਰਨ ਵਾਲਾ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਖੂਬ ਦੇਖਿਆ ਜਾ ਰਿਹਾ ਹੈ। ਇਸ ਵੀਡੀਓ ਵਿੱਚ ਨੇਪਾਲ ਦੀ ਅਧਿਆਪਕਾ ਆਪਣੇ ਸਕੂਲ ਦੀਆਂ ਵਿਦਿਆਰਥਣਾਂ ਨਾਲ ਭਾਰਤੀ ਗਾਣਿਆਂ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।
ਵੀਡੀਓ ਦੇ ਬੈਕਗ੍ਰਾਊਂਡ ਵਿੱਚ 'ਦਿਲਰੁਬਾ ਦਿਲਨਸ਼ੀਂ' ਗਾਣਾ ਵੱਜ ਰਿਹਾ ਹੈ, ਜਿਸ 'ਤੇ ਬੱਚੇ ਬੜੇ ਮਸਤੀ ਭਰੇ ਅੰਦਾਜ਼ ਵਿੱਚ ਡਾਂਸ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਲੋਕ ਇਸ ਵੀਡੀਓ ਨੂੰ ਦੇਖ ਕੇ ਖੂਬ ਆਨੰਦ ਮਾਣ ਰਹੇ ਹਨ। ਲੋਕ ਅਧਿਆਪਕਾ ਦੀ ਐਨਰਜੀ ਅਤੇ ਬੱਚਿਆਂ ਦੇ ਮਸਤੀ ਭਰੇ ਡਾਂਸ ਦੀ ਕਾਫ਼ੀ ਤਾਰੀਫ਼ ਕਰ ਰਹੇ ਹਨ।
ਕੌਣ ਹਨ ਇਹ ਅਧਿਆਪਕਾ ਸੀਮਾ ਨਾਂ ਦੀ ਇਹ ਅਧਿਆਪਕਾ ਨੇਪਾਲ ਦੇ ਚਿਤਵਨ ਜ਼ਿਲ੍ਹੇ ਵਿੱਚ ਸਥਿਤ 'ਐਵਰੇਸਟ ਅਕੈਡਮੀ ਪਦਮਪੋਖਰੀ' ਵਿੱਚ ਪੜ੍ਹਾਉਂਦੀ ਹੈ। ਉਨ੍ਹਾਂ ਨੇ ਇਹ ਡਾਂਸ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। ਉਹ ਅਕਸਰ ਆਪਣੇ ਵਿਦਿਆਰਥੀਆਂ ਨਾਲ ਡਾਂਸ ਕਰਦਿਆਂ ਵੀਡੀਓ ਪੋਸਟ ਕਰਦੀ ਰਹਿੰਦੀ ਹੈ।
ਅਧਿਆਪਕਾ ਦੇ ਡਾਂਸ ਸਟੈੱਪਸ ਨੂੰ ਫਾਲੋ ਕਰ ਰਹੇ ਬੱਚੇ ਜੇਕਰ ਇਸ ਵੀਡੀਓ ਦੀ ਸ਼ੂਟਿੰਗ ਲੋਕੇਸ਼ਨ ਦੀ ਗੱਲ ਕਰੀਏ ਤਾਂ ਇਹ ਸਕੂਲ ਦੇ ਅੰਦਰ ਨਹੀਂ, ਸਗੋਂ ਬਾਹਰ ਸੜਕ 'ਤੇ ਸ਼ੂਟ ਕੀਤੀ ਗਈ ਹੈ। ਇਸ ਵਿੱਚ ਸੀਮਾ ਹਰੇ ਅਤੇ ਨੀਲੇ ਰੰਗ ਦੀ ਸਕੂਲ ਯੂਨੀਫਾਰਮ ਪਹਿਨੇ ਬੱਚਿਆਂ ਦੇ ਇੱਕ ਸਮੂਹ ਨਾਲ ਡਾਂਸ ਕਰਦੀ ਦਿਖਾਈ ਦੇ ਰਹੀ ਹੈ।
ਸਾਰੇ ਬੱਚਿਆਂ ਨੇ ਆਪਣੇ ਸਕੂਲ ਦੇ ਪਛਾਣ ਪੱਤਰ (ID ਕਾਰਡ) ਪਹਿਨੇ ਹੋਏ ਹਨ ਅਤੇ ਉਹ ਬੜੇ ਉਤਸ਼ਾਹ ਨਾਲ ਆਪਣੀ ਅਧਿਆਪਕਾ ਦੇ ਡਾਂਸ ਸਟੈੱਪਸ ਨੂੰ ਫਾਲੋ ਕਰ ਰਹੇ ਹਨ। ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਇਸ ਵੀਡੀਓ ਨੂੰ ਕਾਫ਼ੀ ਸਕਾਰਾਤਮਕ ਪ੍ਰਤੀਕਿਰਿਆ ਮਿਲ ਰਹੀ ਹੈ।
ਕੋਰੀਓਗ੍ਰਾਫੀ ਦੀ ਹੋ ਰਹੀ ਤਾਰੀਫ਼
ਕਈ ਲੋਕਾਂ ਨੇ ਸੀਮਾ ਦੀ ਕੋਰੀਓਗ੍ਰਾਫੀ ਦੀ ਵੀ ਖੂਬ ਤਾਰੀਫ਼ ਕੀਤੀ ਹੈ। ਬੱਚੇ ਲਗਪਗ ਹਰ ਡਾਂਸ ਸਟੈੱਪ ਨੂੰ ਪੂਰੇ ਆਤਮ-ਵਿਸ਼ਵਾਸ ਨਾਲ ਕਰ ਰਹੇ ਹਨ, ਜਿਸ ਕਾਰਨ ਇਹ ਵੀਡੀਓ ਕਾਫ਼ੀ ਮਨੋਰੰਜਕ ਬਣ ਗਈ ਹੈ।
ਸੋਸ਼ਲ ਮੀਡੀਆ 'ਤੇ ਮਿਲ ਰਹੀਆਂ ਪ੍ਰਤੀਕਿਰਿਆਵਾਂ ਵਿੱਚ ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਕਲਾਸਰੂਮ ਤੋਂ ਬਾਹਰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਦਾ ਵਧੀਆ ਤਰੀਕਾ ਹਨ। ਇਸ ਨਾਲ ਬੱਚਿਆਂ ਦਾ ਸਕੂਲ ਆਉਣ ਦਾ ਮਨ ਕਰੇਗਾ ਅਤੇ ਪੜ੍ਹਾਈ ਵੀ ਹੋਰ ਦਿਲਚਸਪ ਬਣ ਜਾਵੇਗੀ।