ਜਿਨਪਿੰਗ ਦੇ ਬਿਮਾਰ ਹੋਣ ਦੀਆਂ ਅਟਕਲਾਂ ਤੇਜ਼, ਕੀ ਇਸੇ ਲਈ 24 ਘੰਟੇ ਬਾਅਦ ਭਾਰਤ ਤੋਂ ਰਵਾਨਾ ਹੋ ਗਏ ਸਨ ਚੀਨ ਦੇ ਰਾਸ਼ਟਰਪਤੀ?
ਚੀਨ ਦੀ ਇੱਕ ਹੋਰ ਆਲੋਚਕ, ਜੈਨੀਫਰ ਜ਼ੇਂਗ ਨੇ ਚੀਨੀ ਕਮਿਊਨਿਸਟ ਪਾਰਟੀ (CCP) ਦੇ ਇੱਕ ਪੁਰਾਣੇ ਅਧਿਕਾਰੀ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ 'ਸ਼ੀ ਜਿਨਪਿੰਗ ਸੈਰੀਬੇਲਰ ਐਟ੍ਰੋਫੀ (Cerebellar Atrophy) ਤੋਂ ਪੀੜਤ ਹਨ।'
Publish Date: Wed, 16 Sep 2026 03:24 PM (IST)
Updated Date: Wed, 16 Sep 2026 05:16 PM (IST)
ਡਿਜੀਟਲ ਡੈਸਕ, ਬੀਜਿੰਗ: ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਤਬੀਅਤ ਨੂੰ ਲੈ ਕੇ ਅਕਸਰ ਕਈ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਇੱਕ ਵਾਰ ਫਿਰ ਸ਼ੀ ਚਿਨਫਿੰਗ ਦੀ ਸਿਹਤ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਬਹਿਸ ਛਿੜ ਗਈ ਹੈ।
ਸ਼ੀ ਜਿਨਪਿੰਗ 12-13 ਸਤੰਬਰ ਦੇ ਵਿਚਕਾਰ ਭਾਰਤ 'ਚ ਹੋਏ ਬ੍ਰਿਕਸ ਸੰਮੇਲਨ (BRICS Summit 2026) 'ਚ ਸ਼ਾਮਲ ਹੋਣ ਲਈ ਭਾਰਤ ਆਏ ਸਨ। ਉਹ ਨਵੀਂ ਦਿੱਲੀ 'ਚ ਇੱਕ ਦਿਨ ਹੀ ਰੁਕੇ, ਇਸ ਗੱਲ ਨੂੰ ਲੈ ਕੇ ਵੀ ਚਿਨਫਿੰਗ ਦੇ ਆਲੋਚਕ ਸਵਾਲ ਚੁੱਕ ਰਹੇ ਹਨ।
ਪੀਐੱਮ ਮੋਦੀ ਨੇ ਪੁੱਛਿਆ ਚਿਨਫਿੰਗ ਦਾ ਹਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਕਸ ਸੰਮੇਲਨ ਦੀ ਮੀਟਿੰਗ ਦੌਰਾਨ ਵੀ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਤੋਂ ਪੁੱਛਿਆ ਸੀ, 'ਕੀ ਸਭ ਠੀਕ ਹੈ?'
ਲੋਕਲ ਮੀਡੀਆ ਮੁਤਾਬਕ, ਪੀਐੱਮ ਮੋਦੀ ਨੇ ਦੇਖਿਆ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬੇਚੈਨ ਲੱਗ ਰਹੇ ਸਨ ਅਤੇ ਉਹ ਉਨ੍ਹਾਂ ਦਾ ਹਾਲ ਜਾਣਨ ਲਈ ਰੁਕੇ, ਜਦਕਿ ਉਨ੍ਹਾਂ ਦੇ ਸਹਿਯੋਗੀ ਵੀ ਸ਼ੀ ਵੱਲ ਤੇਜ਼ੀ ਨਾਲ ਵਧਦੇ ਦਿਖੇ।
ਇਹ ਇੱਕ ਛੋਟਾ ਜਿਹਾ ਪਲ ਸੀ, ਜੋ ਆਨਲਾਈਨ ਤੇਜ਼ੀ ਨਾਲ ਵਾਇਰਲ ਹੋ ਗਿਆ, ਕਿਉਂਕਿ ਕਮੈਂਟੇਟਰਜ਼ ਚੀਨੀ ਨੇਤਾ ਦੀ ਸਿਹਤ 'ਤੇ ਆਪਣੀ ਰਾਇ ਦੇਣ ਲੱਗੇ।
ਚੀਨ ਦੇ ਰਾਸ਼ਟਰਪਤੀ ਦੀ ਤਬੀਅਤ ਠੀਕ? ਚੀਨ ਦੇ ਕੱਟੜ ਆਲੋਚਕ ਅਤੇ ਲੇਖਕ ਗਾਰਡਨ ਜੀ. ਚਾਂਗ ਨੇ ਲਿਖਿਆ, 'ਸ਼ੀ ਜਿਨਪਿੰਗ ਦੀ ਤਬੀਅਤ ਠੀਕ ਨਹੀਂ ਹੈ। ਇਸ ਵਾਰ ਚੀਨ ਉਨ੍ਹਾਂ ਦੀ ਹਾਲਤ ਛੁਪਾ ਨਹੀਂ ਸਕਿਆ।'
ਚੀਨ ਦੀ ਇੱਕ ਹੋਰ ਆਲੋਚਕ, ਜੈਨੀਫਰ ਜ਼ੇਂਗ ਨੇ ਚੀਨੀ ਕਮਿਊਨਿਸਟ ਪਾਰਟੀ (CCP) ਦੇ ਇੱਕ ਪੁਰਾਣੇ ਅਧਿਕਾਰੀ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ 'ਸ਼ੀ ਜਿਨਪਿੰਗ ਸੈਰੀਬੇਲਰ ਐਟ੍ਰੋਫੀ (Cerebellar Atrophy) ਤੋਂ ਪੀੜਤ ਹਨ।'
ਜੈਨੀਫਰ ਜ਼ੇਂਗ ਦਾ ਕਹਿਣਾ ਹੈ, 'ਇਸ ਸਥਿਤੀ ਨਾਲ ਨਿਪਟਣਾ ਮੁਸ਼ਕਿਲ ਹੈ, ਕਿਉਂਕਿ ਸਰੀਰ ਦੇ ਕੁਝ ਹੋਰ ਅੰਗਾਂ ਦੀਆਂ ਸਮੱਸਿਆਵਾਂ ਦੇ ਉਲਟ, ਸੈਰੀਬੈਲਮ ਨੂੰ ਆਸਾਨੀ ਨਾਲ ਟ੍ਰਾਂਸਪਲਾਂਟ ਜ਼ਰੀਏ ਬਦਲਿਆ ਨਹੀਂ ਜਾ ਸਕਦਾ। ਵੱਖ-ਵੱਖ ਸੰਕੇਤਾਂ ਨੂੰ ਦੇਖਦੇ ਹੋਏ, ਇਹ ਕਾਫ਼ੀ ਸੰਭਵ ਹੈ ਕਿ ਸ਼ੀ ਜਿਨਪਿੰਗ ਵਾਕਈ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।'
ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਭਾਰਤ ਦੌਰਾ, ਜੋ ਸਿਰਫ਼ 24 ਘੰਟੇ ਦਾ ਸੀ, ਉਨ੍ਹਾਂ ਦੀ ਸਰਕਾਰ ਦੇ ਆਲੋਚਕਾਂ ਨੂੰ ਚਰਚਾ ਦਾ ਨਵਾਂ ਵਿਸ਼ਾ ਦੇ ਗਿਆ। ਇਸੇ ਦੇ ਚੱਲਦਿਆਂ ਉਨ੍ਹਾਂ ਦੀ ਸਿਹਤ ਦਾ ਮੁੱਦਾ ਹੁਣ ਲੋਕਾਂ ਦੀਆਂ ਨਜ਼ਰਾਂ 'ਚ ਆ ਗਿਆ ਹੈ।
ਜਿਨਪਿੰਗ ਸੰਮੇਲਨ ਤੋਂ ਜਲਦੀ ਚਲੇ ਗਏ ਅਤੇ ਪੀਐੱਮ ਮੋਦੀ ਦੇ ਗਾਲਾ ਡਿਨਰ 'ਚ ਸ਼ਾਮਲ ਵੀ ਨਹੀਂ ਹੋਏ, ਜਦਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਉੱਥੇ ਹੀ ਰੁਕੇ ਰਹੇ।
ਅਮਰੀਕਾ ਭੱਜ ਚੁੱਕੇ ਚੀਨੀ ਸਿਆਸੀ ਕਾਰਜਕਰਤਾ ਜੀ ਵਾਨਜੁਨ ਨੇ ਲਿਖਿਆ, 'ਬ੍ਰਿਕਸ ਸੰਮੇਲਨ ਖ਼ਤਮ ਹੋਣ ਤੋਂ ਪਹਿਲਾਂ ਹੀ, ਸ਼ੀ ਜਿਨਪਿੰਗ ਨੇ ਭਾਰਤ ਦਾ ਆਪਣਾ ਦੌਰਾ ਖ਼ਤਮ ਕੀਤਾ ਅਤੇ ਮਿਥੇ ਸਮੇਂ ਤੋਂ ਪਹਿਲਾਂ ਬੀਜਿੰਗ ਪਰਤ ਗਏ।'
ਜੀ ਵਾਨਜੁਨ ਨੇ ਅੱਗੇ ਲਿਖਿਆ, 'ਜਹਾਜ਼ 'ਚ ਚੜ੍ਹਦੇ ਸਮੇਂ ਸ਼ੀ ਜਿਨਪਿੰਗ ਨੂੰ ਚੱਲਣ 'ਚ ਮੁਸ਼ਕਿਲ ਹੋ ਰਹੀ ਸੀ, ਉਨ੍ਹਾਂ ਦੇ ਕਦਮ ਲੜਖੜਾ ਰਹੇ ਸਨ ਅਤੇ ਉਨ੍ਹਾਂ ਦਾ ਸਰੀਰ ਵਾਰ-ਵਾਰ ਖੱਬੇ ਪਾਸੇ ਝੁਕ ਰਿਹਾ ਸੀ।'