ਯੂਕਰੇਨ 'ਚ ਵਾਪਰਿਆ ਵੱਡਾ ਦੁਖਾਂਤ : ਰੂਸੀ ਹਵਾਈ ਹਮਲੇ 'ਚ ਰਾਹਤ ਕੇਂਦਰ ਤਬਾਹ, ਮਰਨ ਵਾਲਿਆਂ ਦੀ ਗਿਣਤੀ 24 ਤੱਕ ਪੁੱਜੀ! ਯੂਕਰੇਨ ਦੇ ਜ਼ਾਪੋਰੀਜ਼ੀਆ ਖੇਤਰ ਦੇ ਇੱਕ ਪਿੰਡ ਵਿੱਚ ਸਥਿਤ ਸਕੂਲ 'ਤੇ ਰੂਸ ਵੱਲੋਂ ਕੀਤੀ ਗਈ ਬੰਬਾਰੀ ਵਿੱਚ 24 ਲੋਕਾਂ ਦੀ ਮੌਤ ਹੋ ਗਈ, ਜਦਕਿ ਦਰਜਨਾਂ ਲੋਕ ਜ਼ਖ਼ਮੀ ਹੋਏ ਹਨ। ਮਰਨ ਵਾਲਿਆਂ ਵਿੱਚ ਬਚਾਅ ਦਲ ਦੇ ਦੋ ਮੈਂਬਰ ਵੀ ਸ਼ਾਮਲ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਦੱਸਿਆ ਕਿ ਇਸ ਸਕੂਲ ਦੀ ਵਰਤੋਂ ਰਾਹਤ ਸਮੱਗਰੀ ਵੰਡਣ ਵਾਲੇ ਕੇਂਦਰ ਵਜੋਂ ਕੀਤੀ ਜਾ ਰਹੀ ਸੀ। ਇਸ ਦੇ ਨਾਲ ਹੀ ਇੱਥੇ ਲੋਕਾਂ ਨੇ ਪਨਾਹ ਵੀ ਲਈ ਹੋਈ ਸੀ। ਜ਼ੇਲੈਂਸਕੀ ਨੇ ਕਿਹਾ ਕਿ ਸਕੂਲ ਦੀ ਇਮਾਰਤ 'ਤੇ ਪਹਿਲਾਂ ਹਵਾਈ ਹਮਲਾ ਹੋਇਆ ਅਤੇ ਕੁਝ ਸਮੇਂ ਬਾਅਦ ਮੁੜ ਹਮਲਾ ਕੀਤਾ ਗਿਆ।
Publish Date: Tue, 03 Nov 2026 08:13 AM (IST)
Updated Date: Tue, 03 Nov 2026 08:14 AM (IST)
ਡਿਜੀਟਲ ਡੈਸਕ, ਕੀਵ - ਯੂਕਰੇਨ ਦੇ ਜ਼ਾਪੋਰੀਜ਼ੀਆ ਖੇਤਰ ਦੇ ਇੱਕ ਪਿੰਡ ਵਿੱਚ ਸਥਿਤ ਸਕੂਲ 'ਤੇ ਰੂਸ ਵੱਲੋਂ ਕੀਤੀ ਗਈ ਬੰਬਾਰੀ ਵਿੱਚ 24 ਲੋਕਾਂ ਦੀ ਮੌਤ ਹੋ ਗਈ, ਜਦਕਿ ਦਰਜਨਾਂ ਲੋਕ ਜ਼ਖ਼ਮੀ ਹੋਏ ਹਨ। ਮਰਨ ਵਾਲਿਆਂ ਵਿੱਚ ਬਚਾਅ ਦਲ ਦੇ ਦੋ ਮੈਂਬਰ ਵੀ ਸ਼ਾਮਲ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਦੱਸਿਆ ਕਿ ਇਸ ਸਕੂਲ ਦੀ ਵਰਤੋਂ ਰਾਹਤ ਸਮੱਗਰੀ ਵੰਡਣ ਵਾਲੇ ਕੇਂਦਰ ਵਜੋਂ ਕੀਤੀ ਜਾ ਰਹੀ ਸੀ।
ਇਸ ਦੇ ਨਾਲ ਹੀ ਇੱਥੇ ਲੋਕਾਂ ਨੇ ਪਨਾਹ ਵੀ ਲਈ ਹੋਈ ਸੀ। ਜ਼ੇਲੈਂਸਕੀ ਨੇ ਕਿਹਾ ਕਿ ਸਕੂਲ ਦੀ ਇਮਾਰਤ 'ਤੇ ਪਹਿਲਾਂ ਹਵਾਈ ਹਮਲਾ ਹੋਇਆ ਅਤੇ ਕੁਝ ਸਮੇਂ ਬਾਅਦ ਮੁੜ ਹਮਲਾ ਕੀਤਾ ਗਿਆ। ਜ਼ਾਪੋਰੀਜ਼ੀਆ ਸਿਟੀ ਕੌਂਸਲ ਦੀ ਸਕੱਤਰ ਰੇਜੀਨਾ ਖਾਰਚੈਂਕੋ ਨੇ ਹਮਲੇ ਤੋਂ ਬਾਅਦ 27 ਲੋਕਾਂ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ ਹੈ। ਇਸ ਲਈ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ।
ਇੱਕ ਹੋਰ ਘਟਨਾਕ੍ਰਮ ਵਿੱਚ ਸੋਮਵਾਰ ਨੂੰ ਰੂਸ ਅਤੇ ਯੂਕਰੇਨ ਦੇ ਮੋਬਾਈਲ ਐਪਸ ਹੈਕ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਯੂਕਰੇਨ ਨੇ ਰੂਸ 'ਤੇ ਉਸ ਦੇ ਐਮਰਜੈਂਸੀ ਅਲਰਟ ਐਪ ਨੂੰ ਹੈਕ ਕਰਨ ਦਾ ਦੋਸ਼ ਲਗਾਇਆ ਹੈ। ਦੱਸਿਆ ਗਿਆ ਹੈ ਕਿ ਇਸ ਹੈਕਿੰਗ ਕਾਰਨ ਯੂਕਰੇਨੀ ਲੋਕਾਂ ਦੇ ਮੋਬਾਈਲ ਫੋਨਾਂ ਅਤੇ ਹੋਰ ਇਲੈਕਟ੍ਰਾਨਿਕ ਡਿਵਾਈਸਾਂ 'ਤੇ ਪ੍ਰਮਾਣੂ ਅਤੇ ਰਸਾਇਣਕ ਹਮਲਿਆਂ ਸਬੰਧੀ ਅਲਰਟ ਆ ਰਹੇ ਹਨ। ਇਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਅਤੇ ਉਹ ਹਮਲਿਆਂ ਤੋਂ ਬਚਣ ਲਈ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ।
ਇਸ ਦੌਰਾਨ ਰੂਸ ਨੇ ਵੀ ਕਿਹਾ ਹੈ ਕਿ ਉਸ ਦੇ ਦੇਸ਼ ਵਿੱਚ ਮੋਬਾਈਲ ਐਪਸ ਸਾਈਬਰ ਹਮਲਿਆਂ ਦਾ ਸ਼ਿਕਾਰ ਹੋਏ ਹਨ। ਯੂਕਰੇਨ ਵਿੱਚ ਇਹ ਅਲਰਟ ਓਲੇਸ਼ਕੀ ਅਤੇ ਨੇੜਲੇ ਇਲਾਕਿਆਂ ਵਿੱਚ ਛੇ ਦਿਨਾਂ ਦੀ ਜੰਗਬੰਦੀ ਖ਼ਤਮ ਹੋਣ ਤੋਂ ਬਾਅਦ ਆਉਣੇ ਸ਼ੁਰੂ ਹੋਏ ਸਨ।
ਯੂਕਰੇਨੀ ਲੋਕਾਂ ਨੂੰ ਮਿਲੇ ਇੱਕ ਅਲਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਰੂਸ ਨੇ ਹਾਈਪਰਸੋਨਿਕ ਮਿਜ਼ਾਈਲ 'ਓਰੇਸ਼ਨਿਕ' ਵਿੱਚ ਪ੍ਰਮਾਣੂ ਬੰਬ ਫਿੱਟ ਕਰਕੇ ਉਸ ਨੂੰ ਦਾਗ ਦਿੱਤਾ ਹੈ। ਇਸ ਨਾਲ ਪੂਰੇ ਯੂਕਰੇਨ ਵਿੱਚ ਹਫੜਾ-ਦਫੜੀ ਮਚ ਗਈ ਅਤੇ ਲੋਕ ਸੁਰੱਖਿਅਤ ਥਾਵਾਂ ਦੀ ਭਾਲ ਵਿੱਚ ਜੁਟ ਗਏ।