ਸੜਕਾਂ ਪਿਘਲੀਆਂ, ਰੇਲ ਪਟੜੀਆਂ ਮੁੜੀਆਂ... ਫਿਰ ਵੀ ਯੂਰਪ 'ਚ AC ਲਗਵਾਉਣ ਤੋਂ ਕਿਉਂ ਕਤਰਾਉਂਦੇ ਨੇ ਲੋਕ; 5 ਕਾਰਨ
ਮਾਹਰ ਕਹਿੰਦੇ ਹਨ ਕਿ ਯੂਰਪੀਅਨ ਸ਼ਹਿਰਾਂ ਦੇ ਯੋਜਨਾਕਾਰਾਂ ਦਾ ਮੰਨਣਾ ਹੈ ਕਿ ਇਮਾਰਤਾਂ ਦੇ ਬਾਹਰ ਲਟਕਦੇ AC ਦੇ ਡੱਬੇ ਬਹੁਤ ਬਦਸੂਰਤ ਲੱਗਦੇ ਹਨ। ਪੈਰਿਸ ਦੀ ਡਿਪਟੀ ਮੇਅਰ ਆਡਰੇ ਪੁਲਵਾਰ ਨੇ ਕਿਹਾ ਕਿ ਅਸੀਂ ਅਮਰੀਕੀ, ਬ੍ਰਾਜ਼ੀਲੀਅਨ ਜਾਂ ਇਟਾਲੀਅਨ ਸ਼ਹਿਰਾਂ ਵਰਗੇ ਨਹੀਂ ਬਣਨਾ ਚਾਹੁੰਦੇ
Publish Date: Wed, 01 Jul 2026 03:02 PM (IST)
Updated Date: Wed, 01 Jul 2026 03:11 PM (IST)
ਡਿਜੀਟਲ ਡੈਸਕ, ਪੈਰਿਸ : ਫਰਾਂਸ ਵਿੱਚ 19ਵੀਂ ਸਦੀ ਦੀ ਸ਼ੁਰੂਆਤ ਵਿੱਚ ਇੱਕ ਕਹਾਵਤ ਖੂਬ ਕਹੀ ਜਾਂਦੀ ਸੀ, 'Il faut souffrir pour être belle'। ਅੰਗਰੇਜ਼ੀ ਵਿੱਚ ਇਸਦਾ ਮਤਲਬ ਹੁੰਦਾ 'One must suffer to be beautiful' ਹੈ। ਅੱਜ ਦੇ ਦੌਰ ਵਿੱਚ ਇਹ ਸਦੀਆਂ ਪੁਰਾਣੀ ਕਹਾਵਤ ਪੂਰੇ ਯੂਰਪ ਲਈ ਬਿਲਕੁਲ ਸਹੀ ਬੈਠਦੀ ਹੈ।
ਇਸ ਕਹਾਵਤ ਅਤੇ ਯੂਰਪ ਦੇ ਸਬੰਧ ਨੂੰ ਅਸੀਂ ਇਸ ਲਈ ਜੋੜ ਰਹੇ ਹਾਂ ਕਿਉਂਕਿ ਯੂਰਪ ਇਨੀਂ ਦਿਨੀਂ ਭਿਆਨਕ ਅਤੇ ਜਾਨਲੇਵਾ ਲੂ ਦੀ ਲਪੇਟ ਵਿੱਚ ਹੈ। ਕਈ ਦੇਸ਼ਾਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਚੁੱਕਾ ਹੈ। ਗਰਮੀ ਦਾ ਆਲਮ ਇਹ ਹੈ ਕਿ ਸੜਕਾਂ ਪਿਘਲ ਰਹੀਆਂ ਹਨ, ਟ੍ਰੇਨ ਦੀਆਂ ਪਟੜੀਆਂ ਮੁੜ ਰਹੀਆਂ ਹਨ ਅਤੇ ਬਿਜਲੀ ਗ੍ਰਿਡ ਠੱਪ ਹੋਣ ਦੀ ਕਗਾਰ 'ਤੇ ਹਨ। ਇਸਦੇ ਬਾਵਜੂਦ ਯੂਰਪ ਦੇ ਲੋਕ ਆਪਣੇ ਘਰਾਂ ਵਿੱਚ ਏਅਰ ਕੰਡੀਸ਼ਨਰ (AC) ਲਗਾਉਣ ਤੋਂ ਕਤਰਾਉਂਦੇ ਹਨ।
ਖੂਬਸੂਰਤੀ ਬਚਾਉਣ ਲਈ ਸਹਿ ਰਹੇ ਕਸ਼ਟ
ਭਿਆਨਕ ਗਰਮੀ ਦੇ ਬਾਵਜੂਦ ਵੀ ਉੱਥੋਂ ਦੇ ਲੋਕ ਆਪਣੀਆਂ ਇਤਿਹਾਸਕ ਇਮਾਰਤਾਂ ਦੀ ਖੂਬਸੂਰਤੀ ਅਤੇ ਸੱਭਿਆਚਾਰਕ ਵਿਰਾਸਤ ਨੂੰ ਬਚਾਉਣ ਲਈ ਘਰਾਂ ਅਤੇ ਹਸਪਤਾਲਾਂ ਵਿੱਚ ਏਅਰ ਕੰਡੀਸ਼ਨਰ (AC) ਲਗਾਉਣ ਤੋਂ ਗੁਰੇਜ਼ ਕਰ ਰਹੇ ਹਨ। ਯੂਰਪ ਦੇ ਸ਼ਹਿਰਾਂ ਦੀ ਗਰਮੀ ਕਾਰਨ ਅੱਜ ਵਰਗੀ ਸਥਿਤੀ ਹੈ, ਇਹ ਮੁਹਾਵਰਾ ਸਿਰਫ਼ ਇੱਕ ਫੈਸ਼ਨ ਸਟੇਟਮੈਂਟ ਨਹੀਂ, ਸਗੋਂ ਤਪਦੇ ਯੂਰਪ ਦੀ ਇੱਕ ਵੱਡੀ ਸਮਾਜਿਕ ਹਕੀਕਤ ਬਣ ਚੁੱਕਾ ਹੈ।
ਕਿਹਾ ਜਾਂਦਾ ਹੈ ਕਿ ਯੂਰਪ ਦੇ ਲੋਕ ਆਪਣੀ ਇਤਿਹਾਸਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਬਚਾਉਣ ਦੇ ਮਾਮਲੇ ਵਿੱਚ ਬਹੁਤ ਸਖ਼ਤ ਹੁੰਦੇ ਹਨ ਫਿਰ ਸਵਾਲ ਇਹ ਹੈ ਕਿ ਆਖਰ ਅਜਿਹੇ ਹੋਰ ਕਿਹੜੇ ਕਾਰਨ ਹਨ, ਜਿਨ੍ਹਾਂ ਕਰਕੇ ਅੱਜ ਦੇ ਸਮੇਂ ਵਿੱਚ ਵੀ ਯੂਰਪ ਦੇ ਲੋਕ ਭਿਆਨਕ ਗਰਮੀ ਝੱਲਣ ਲਈ ਤਿਆਰ ਹਨ ਪਰ ਏਅਰ ਕੰਡੀਸ਼ਨਰ (AC) ਲਈ ਨਹੀਂ।
1. ਅਮਰੀਕਾ ਵਰਗੇ ਨਹੀਂ ਦਿਖਣਾ ਚਾਹੁੰਦੇ
ਮਾਹਰ ਕਹਿੰਦੇ ਹਨ ਕਿ ਯੂਰਪੀਅਨ ਸ਼ਹਿਰਾਂ ਦੇ ਯੋਜਨਾਕਾਰਾਂ ਦਾ ਮੰਨਣਾ ਹੈ ਕਿ ਇਮਾਰਤਾਂ ਦੇ ਬਾਹਰ ਲਟਕਦੇ AC ਦੇ ਡੱਬੇ ਬਹੁਤ ਬਦਸੂਰਤ ਲੱਗਦੇ ਹਨ। ਪੈਰਿਸ ਦੀ ਡਿਪਟੀ ਮੇਅਰ ਆਡਰੇ ਪੁਲਵਾਰ ਨੇ ਕਿਹਾ ਕਿ ਅਸੀਂ ਅਮਰੀਕੀ, ਬ੍ਰਾਜ਼ੀਲੀਅਨ ਜਾਂ ਇਟਾਲੀਅਨ ਸ਼ਹਿਰਾਂ ਵਰਗੇ ਨਹੀਂ ਬਣਨਾ ਚਾਹੁੰਦੇ, ਜਿੱਥੇ ਕੰਧਾਂ 'ਤੇ AC ਦੀਆਂ ਕਤਾਰਾਂ ਲੱਗੀਆਂ ਹੁੰਦੀਆਂ ਹਨ, ਜੋ ਭਾਰੀ ਸ਼ੋਰ ਕਰਦੀਆਂ ਹਨ ਅਤੇ ਜ਼ਹਿਰੀਲੀਆਂ ਗੈਸਾਂ ਛੱਡਦੀਆਂ ਹਨ।
ਪੈਰਿਸ ਵਰਗੇ ਇਤਿਹਾਸਕ ਸ਼ਹਿਰਾਂ ਵਿੱਚ ਪ੍ਰਾਚੀਨ ਇਮਾਰਤਾਂ ਦੀ ਖੂਬਸੂਰਤੀ ਨੂੰ ਬਣਾਈ ਰੱਖਣ ਲਈ ਬਾਹਰ AC ਲਗਾਉਣ ਦੀ ਇਜਾਜ਼ਤ ਆਸਾਨੀ ਨਾਲ ਨਹੀਂ ਮਿਲਦੀ।
2. ਗੁਆਂਢੀਆਂ ਦਾ ਇਤਰਾਜ਼ ਤੇ 'ਸ਼ੋਰ' ਦਾ ਕਾਨੂੰਨ
ਇਸ ਤੋਂ ਇਲਾਵਾ ਯੂਰਪ ਵਿੱਚ AC ਲਗਾਉਣਾ ਸਿਰਫ਼ ਤੁਹਾਡਾ ਨਿੱਜੀ ਫੈਸਲਾ ਨਹੀਂ ਹੈ। ਜੇਕਰ ਤੁਸੀਂ ਅਪਾਰਟਮੈਂਟ ਵਿੱਚ ਰਹਿੰਦੇ ਹੋ, ਤਾਂ ਤੁਹਾਨੂੰ ਗੁਆਂਢੀਆਂ ਅਤੇ ਸਥਾਨਕ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਣੀ ਪਵੇਗੀ। ਫਰਾਂਸ ਦੇ ਕਾਨੂੰਨ ਮੁਤਾਬਕ, ਜੇਕਰ ਤੁਹਾਡੇ AC ਦੀ ਆਵਾਜ਼ ਹਲਕੀ ਹਵਾ ਦੇ ਚੱਲਣ ਤੋਂ ਜ਼ਿਆਦਾ ਹੈ ਤਾਂ ਸੁਸਾਇਟੀ ਉਸ 'ਤੇ ਰੋਕ ਲਗਾ ਸਕਦੀ ਹੈ।
ਸ਼ੋਰ ਦੇ ਮੁਕੱਦਮਿਆਂ ਦੇ ਮਾਹਰ ਵਕੀਲ ਕ੍ਰਿਸਟੋਫ ਸੈਨਸਨ ਨੇ ਦੱਸਿਆ ਕਿ ਹੁਣ ਉਨ੍ਹਾਂ ਕੋਲ AC ਦੇ ਸ਼ੋਰ ਨਾਲ ਜੁੜੇ 100 ਤੋਂ ਵੱਧ ਮਾਮਲੇ ਆ ਰਹੇ ਹਨ। ਪੈਰਿਸ ਦੇ 32 ਸਾਲਾ ਲੁਕਾ ਫੁਨਾਰੋ, ਜੋ ਇੱਕ ਦੁਰਲੱਭ ਜੈਨੇਟਿਕ ਬੀਮਾਰੀ ਤੋਂ ਪੀੜਤ ਹਨ, ਪਿਛਲੇ ਦੋ ਸਾਲਾਂ ਤੋਂ ਆਪਣੇ ਘਰ ਵਿੱਚ AC ਲਗਾਉਣ ਦੀ ਭੀਖ ਮੰਗ ਰਹੇ ਹਨ ਪਰ ਗੁਆਂਢੀ 'ਸ਼ੋਰ ਹੋਣ' ਦਾ ਬਹਾਨਾ ਬਣਾ ਕੇ ਹਰ ਵਾਰ ਉਨ੍ਹਾਂ ਦਾ ਪ੍ਰਸਤਾਵ ਰੱਦ ਕਰ ਦਿੰਦੇ ਹਨ।