ਬ੍ਰਿਸਬੇਨ 'ਚ ਧੂਮਧਾਮ ਨਾਲ ਲਾਂਚ ਹੋਇਆ 'ਪੰਜਾਬੀ ਵਿਰਸਾ 2026' ਦਾ ਪੋਸਟਰ, ਮਾਂ-ਬੋਲੀ ਤੇ ਸੱਭਿਆਚਾਰ ਨਾਲ ਜੋੜਨ ਦਾ ਵੱਡਾ ਉਪਰਾਲਾ
ਜਾਬੀ ਸੰਗੀਤ, ਸੱਭਿਆਚਾਰ ਅਤੇ ਵਿਰਸੇ ਨੂੰ ਸਮਰਪਿਤ ‘ਪੰਜਾਬੀ ਵਿਰਸਾ 2026’ ਦੇ ਆਗਾਮੀ ਸੱਭਿਆਚਾਰਕ ਸਮਾਗਮ ਦਾ ਅਧਿਕਾਰਤ ਪੋਸਟਰ ਬ੍ਰਿਸਬੇਨ ਸਥਿਤ ‘ਟਿੱਕਾ ਟਾਕਸ’, ਪਲਾਰਾ ਵਿਖੇ ਲਾਂਚ ਕੀਤਾ ਗਿਆ
Publish Date: Wed, 26 Aug 2026 12:41 PM (IST)
Updated Date: Wed, 26 Aug 2026 12:50 PM (IST)
ਬ੍ਰਿਸਬੇਨ, ਹਰਪ੍ਰੀਤ ਸਿੰਘ ਕੋਹਲੀ : ਪੰਜਾਬੀ ਸੰਗੀਤ, ਸੱਭਿਆਚਾਰ ਅਤੇ ਵਿਰਸੇ ਨੂੰ ਸਮਰਪਿਤ ‘ਪੰਜਾਬੀ ਵਿਰਸਾ 2026’ ਦੇ ਆਗਾਮੀ ਸੱਭਿਆਚਾਰਕ ਸਮਾਗਮ ਦਾ ਅਧਿਕਾਰਤ ਪੋਸਟਰ ਬ੍ਰਿਸਬੇਨ ਸਥਿਤ ‘ਟਿੱਕਾ ਟਾਕਸ’, ਪਲਾਰਾ ਵਿਖੇ ਲਾਂਚ ਕੀਤਾ ਗਿਆ।
ਪੋਸਟਰ ਲਾਂਚ ਸਮਾਗਮ ਦੌਰਾਨ ਪ੍ਰਬੰਧਕ ਹਰਜੀਤ ਭੁੱਲਰ, ਮਨਜੀਤ ਭੁੱਲਰ, ਨਵਜੋਤ ਸਿੰਘ ਜਗਤਪੁਰ ਅਤੇ ਫਤਹਿ ਪ੍ਰਤਾਪ ਸਿੰਘ ਨੇ ਕਿਹਾ ਕਿ ‘ਪੰਜਾਬੀ ਵਿਰਸਾ 2026’ ਮਹਿਜ਼ ਇੱਕ ਸੰਗੀਤਕ ਸਮਾਗਮ ਨਹੀਂ, ਸਗੋਂ ਪੰਜਾਬੀ ਬੋਲੀ, ਲੋਕ-ਸੰਗੀਤ, ਸੱਭਿਆਚਾਰਕ ਵਿਰਸੇ ਅਤੇ ਪੰਜਾਬ ਦੀ ਮਿੱਟੀ ਨਾਲ ਜੁੜੀਆਂ ਯਾਦਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਇੱਕ ਸਾਰਥਕ ਉਪਰਾਲਾ ਹੈ। ਇਸ ਮੌਕੇ ਪ੍ਰਬੰਧਕਾਂ ਵੱਲੋਂ ਲੀਡਰ ਇੰਸਟੀਚਿਊਟ ਦੇ ਡਾ. ਬਰਨਾਰਡ ਮਲਿਕ ਅਤੇ ਗ੍ਰਿਫਿਥ ਲੀਗਲ ਨਾਲ ਜੁੜੇ ਹਰਜੀਤ ਭੁੱਲਰ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਵਾਰਿਸ ਭਰਾਵਾਂ ਨੇ ਆਪਣੇ ਵਿਸ਼ੇਸ਼ ਸੁਨੇਹੇ ਰਾਹੀਂ ਆਸਟ੍ਰੇਲੀਆ ਵਸਦੇ ਪੰਜਾਬੀ ਭਾਈਚਾਰੇ ਨੂੰ ਪਰਿਵਾਰਾਂ ਸਮੇਤ ਇਸ ਸੱਭਿਆਚਾਰਕ ਸਫ਼ਰ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੀ ਨਵੀਂ ਪੀੜ੍ਹੀ ਨੂੰ ਆਪਣੀ ਮਾਂ-ਬੋਲੀ, ਲੋਕ-ਸੰਗੀਤ ਅਤੇ ਸੱਭਿਆਚਾਰਕ ਜੜ੍ਹਾਂ ਨਾਲ ਜੋੜਨਾ ਸਮੇਂ ਦੀ ਅਹਿਮ ਲੋੜ ਹੈ। ਪੋਸਟਰ ਲਾਂਚ ਸਮਾਗਮ ਵਿੱਚ ਹਾਜ਼ਰ ਮੀਡੀਆ ਅਤੇ ਭਾਈਚਾਰੇ ਦੇ ਨੁਮਾਇੰਦਿਆਂ ਨੇ ‘ਪੰਜਾਬੀ ਵਿਰਸਾ 2026’ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦੇਸ਼ੀ ਧਰਤੀ ’ਤੇ ਪੰਜਾਬੀ ਵਿਰਸੇ ਦੀ ਧੁਨ ਅਤੇ ਪਛਾਣ ਨੂੰ ਕਾਇਮ ਰੱਖਣ ਲਈ ਅਜਿਹੇ ਸੱਭਿਆਚਾਰਕ ਸਮਾਗਮ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਇਸ ਮੌਕੇ ਰਵਨਵੀਰ ਸਿੰਘ, ਅਮਨਦੀਪ ਸਿੰਘ, ਅਮਨਦੀਪ ਸਿੰਘ ਪੱਡਾ, ਪਵਿੱਤਰ ਨੂਰੀ, ਜਗਦੀਪ ਭਿੰਡਰ, ਏ.ਜੇ. ਸਿੰਘ ਅਤੇ ਦਵਿੰਦਰ ਕੁਮਾਰ, ਖੁਸ਼ਪ੍ਰੀਤ ਸਿੰਘ ਖਾਰਾ, ਮਨੀ ਰਟੋਲ, ਗੁਰਪ੍ਰੀਤ ਬਰਾੜ ਸਮੇਤ ਹੋਰ ਪਤਵੰਤੇ ਹਾਜ਼ਰ ਸਨ।