- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਈਏਐੱਨਐੱਸ ਅਨੁਸਾਰ, ਇਸ ਪ੍ਰਾਜੈਕਟ ਨੂੰ ਲੈ ਕੇ ਖਗੋਲ ਵਿਗਿਆਨੀਆਂ ਨੇ ਚਿੰਤਾ ਪ੍ਰਗਟਾਈ ਹੈ। ਅਮੇਰਿਕਨ ਐਸਟ੍ਰੋਨਾਮਿਕਲ ਸੁਸਾਇਟੀ ਨੇ ਐੱਫਸੀਸੀ ਦੇ ਫ਼ੈਸਲੇ ’ਤੇ ਨਿਰਾਸ਼ਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਇੰਨੀ ਵੱਡੀ ਗਿਣਤੀ ’ਚ ਸੈਟੇਲਾਈਟਸ ਨਾਲ ਰਾਤ ਦਾ ਅਸਮਾਨ ਜ਼ਿਆਦਾ ਚਮਕੀਲਾ ਹੋ ਸਕਦਾ ਹੈ।

ਸਟਾਰਬੇਸ (ਟੈਕਸਾਸ), ਏਐੱਨਆਈ : ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਤੇਜ਼ੀ ਨਾਲ ਵਧਦੀ ਵਰਤੋਂ ਨਾਲ ਪੂਰੀ ਦੁਨੀਆ ’ਚ ਡਾਟਾ ਸੈਂਟਰਾਂ ਦੀ ਮੰਗ ਵੱਧ ਰਹੀ ਹੈ ਪਰ ਇਨ੍ਹਾਂ ਨੂੰ ਚਲਾਉਣ ਲਈ ਵੱਡੀ ਮਾਤਰਾ ’ਚ ਬਿਜਲੀ ਤੇ ਪਾਣੀ ਦੀ ਲੋੜ ਪੈਂਦੀ ਹੈ। ਇਸ ਨਾਲ ਵਾਤਾਵਰਨ ’ਤੇ ਪੈਣ ਵਾਲੇ ਅਸਰ ਨੂੰ ਲੈ ਕੇ ਵਿਰੋਧ ਵੀ ਵਧ ਰਿਹਾ ਹੈ। ਅਜਿਹੇ ’ਚ ਹੁਣ ਡਾਟਾ ਸੈਂਟਰਾਂ ਨੂੰ ਪੁਲਾੜ ’ਚ ਸਥਾਪਿਤ ਕਰਨ ਦੀ ਤਿਆਰੀ ਹੈ।
ਇਸੇ ਦਿਸ਼ਾ ’ਚ ਸਪੈਸਐਕਸ ਦੇ ਮਾਲਕ ਐਲਨ ਮਸਕ ਨੂੰ ਅਮਰੀਕੀ ਪੁਲਾੜ ਰੈਗੂਲੇਟਰੀ ਫੈਡਰਲ ਕਮਿਊਨੀਕੇਸ਼ਨਜ਼ ਕਮਿਸ਼ਨ (ਐੱਫਸੀਸੀ) ਤੋਂ 10 ਲੱਖ ਸੈਟੇਲਾਈਟਸ ਲਾਂਚ ਕਰਨ ਦੀ ਮਨਜ਼ੂਰੀ ਮਿਲ ਗਈ ਹੈ।
ਇਸ ਪ੍ਰਾਜੈਕਟ ਦੇ ਤਹਿਤ ਪੁਲਾੜ ’ਚ ਏਆਈ ਡਾਟਾ ਸੈਂਟਰ ਬਣਾਏ ਜਾਣਗੇ, ਜਿਥੇ ਕੰਪਿਊਟਿੰਗ ਲਈ ਸੌਰ ਊਰਜਾ ਦੀ ਵਰਤੋਂ ਕੀਤੀ ਜਾਵੇਗੀ। ਇਹ ਕੇਂਦਰ ਧਰਤੀ ’ਤੇ ਵਰਤੇ ਜਾਣ ਵਾਲੇ ਵੱਡੀ ਮਾਤਰਾ ’ਚ ਡਾਟਾ ਨੂੰ ਪ੍ਰੋਸੈੱਸ ਕਰਨ ਗੇ। ਕੰਪਨੀ ਦੀ ਯੋਜਨਾ ਸਨ-ਸਿੰਕ੍ਰੋਨਸ ਆਰਬਿਟ ਸਮੇਤ ਦੂਜੀਆਂ ਪੰਧਾਂ ’ਚ ਸੈਟੇਲਾਈਟ ਸਥਾਪਿਤ ਕਰਨ ਦੀ ਹੈ।
ਸੈਟੇਲਾਈਟ ਆਪਟੀਕਲ ਲਿੰਕ ਰਾਹੀਂ ਇਕ-ਦੂਜੇ ਨਾਲ ਸੰਪਰਕ ਕਰਨਗੇ, ਜਦਕਿ ਐਮਰਜੈਂਸੀ ਤੇ ਬੈਕਅਪ ਸੰਚਾਰ ਲਈ ਰੇਡੀਓ ਫ੍ਰੀਕੁਐਂਸੀ ਦੀ ਵਰਤੋਂ ਕੀਤੀ ਜਾਵੇਗੀ। ਐੱਫਸੀਸੀ ਅਨੁਸਾਰ, ਸਪੇਸਐਕਸ ਨੂੰ ਨਵੰਬਰ 2033 ਤੱਕ ਇਸ ਪ੍ਰਾਜੈਕਟ ’ਤੇ ਕੰਮ ਸ਼ੁਰੂ ਕਰਨਾ ਹੋਵੇਗਾ। ਨਵੰਬਰ 2035 ਤੱਕ ਇਕ ਲੱਖ ਭਾਵ ਕੁੱਲ ਗਿਣਤੀ ਦੇ 10 ਫ਼ੀਸਦੀ ਸੈਟੇਲਾਈਟ ਸਥਾਪਿਤ ਕਰਨੇ ਹੋਣਗੇ। ਨਵੰਬਰ 2038 ਤੱਕ ਪੰਜ ਲੱਖ ਸੈਟੇਲਾਈਟਸ ਦੀ ਤਾਇਨਾਤੀ ਜ਼ਰੂਰੀ ਹੋਵੇਗੀ, ਜਦਕਿ ਨਵੰਬਰ 2040 ਤੱਕ ਪੂਰੇ ਪ੍ਰਾਜੈਕਟ ਦਾ ਕੰਮ ਪੂਰਾ ਕਰਨਾ ਹੋਵੇਗਾ।
ਖਗੋਲ ਵਿਗਿਆਨੀਆਂ ਨੂੰ ਖੋਜ ਕਾਰਜ ਪ੍ਰਭਾਵਿਤ ਹੋਣ ਦਾ ਖ਼ਦਸ਼ਾ
ਆਈਏਐੱਨਐੱਸ ਅਨੁਸਾਰ, ਇਸ ਪ੍ਰਾਜੈਕਟ ਨੂੰ ਲੈ ਕੇ ਖਗੋਲ ਵਿਗਿਆਨੀਆਂ ਨੇ ਚਿੰਤਾ ਪ੍ਰਗਟਾਈ ਹੈ। ਅਮੇਰਿਕਨ ਐਸਟ੍ਰੋਨਾਮਿਕਲ ਸੁਸਾਇਟੀ ਨੇ ਐੱਫਸੀਸੀ ਦੇ ਫ਼ੈਸਲੇ ’ਤੇ ਨਿਰਾਸ਼ਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਇੰਨੀ ਵੱਡੀ ਗਿਣਤੀ ’ਚ ਸੈਟੇਲਾਈਟਸ ਨਾਲ ਰਾਤ ਦਾ ਅਸਮਾਨ ਜ਼ਿਆਦਾ ਚਮਕੀਲਾ ਹੋ ਸਕਦਾ ਹੈ। ਇਸ ਨਾਲ ਦੂਰਬੀਨਾਂ ਰਾਹੀਂ ਹੋਣ ਵਾਲੇ ਖਗੋਲ ਅਧਿਐਨ ਪ੍ਰਭਾਵਿਤ ਹੋਣਗੇ।
ਇਸ ਤੋਂ ਇਲਾਵਾ ਸੈਟੇਲਾਈਟਸ ’ਚੋਂ ਨਿਕਲਣ ਵਾਲੀਆਂ ਰੇਡੀਓ ਕਿਰਨਾਂ ਤੇ ਗਰਮੀ ਨਾਲ ਰੇਡੀਓ ਤੇ ਇਨਫਰਾਰੈੱਡ ਖਗੋਲ ਵਿਗਿਆਨ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਸੈਟੇਲਾਈਟਸ ਵਿਚਾਲੇ ਟੱਕਰ, ਲਾਂਚਿੰਗ ਤੇ ਵਾਯੂਮੰਡਲ ’ਚ ਉਨ੍ਹਾਂ ਦੇ ਦੁਬਾਰਾ ਦਾਖ਼ਲ ਹੋਣ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਹਨ।
ਹਰ ਅਮਰੀਕੀ ਬੱਚੇ ਨੂੰ ਮਿਲਣਗੇ ਸਪੇਸਐਕਸ ਦੇ ਦੋ ਸ਼ੇਅਰ
ਐਲਨ ਮਸਕ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਅਮਰੀਕਾ ਦੇ ਹਰ ਬੱਚੇ ਨੂੰ ਸਪੇਸਐਕਸ ਦੇ ਦੋ ਸ਼ੇਅਰ ਦਿੱਤੇ ਜਾਣਗੇ। ਇਨ੍ਹਾਂ ’ਚੋਂ ਇਕ ਸ਼ੇਅਰ ਕੰਪਨੀ ਤੇ ਦੂਜਾ ਮਸਕ ਆਪਣੇ ਵੱਲੋਂ ਦੇਵੇਗਾ। ਮਸਕ ਅਨੁਸਾਰ, ਕੰਪਨੀ ਵੱਲੋਂ ਮਿਲਣ ਵਾਲਾ ਸ਼ੇਅਰ ਅਗਲੇ ਮਹੀਨੇ ਟ੍ਰਾਂਸਫਰ ਕੀਤਾ ਜਾਵੇਗਾ, ਜਦਕਿ ਉਸ ਵੱਲੋਂ ਦਿੱਤਾ ਜਾਣ ਵਾਲਾ ਸ਼ੇਅਰ ਅਗਲੇ ਸਾਲ ਜੂਨ ’ਚ ਉਸਦੇ ਸ਼ੇਅਰਾਂ ਦੀ ਲਾਕਅਪ ਮਿਆਦ ਖ਼ਤਮ ਹੋਣ ਤੋਂ ਬਾਅਦ ਮਿਲੇਗਾ। ਸਪੇਸਐਕਸ ਅਨੁਸਾਰ, ਇਹ ਸ਼ੇਅਰ ਸਰਗਰਮ ਟਰੰਪ ਅਕਾਊਂਟ ਰਾਹੀਂ ਦਿੱਤੇ ਜਾਣਗੇ। ਕੰਪਨੀ ਆਪਣੇ ਕਲਾਸ-ਏ ਕਾਮਨ ਸਟਾਕ ਦਾ ਇਕ ਸ਼ੇਅਰ ਉਪਲੱਬਧ ਕਰਵਾਏਗੀ। ਇਨ੍ਹਾਂ ਅਕਾਊਂਟਸ ਦਾ ਮੰਤਵ ਅਮਰੀਕੀ ਬੱਚਿਆਂ ਲਈ ਲੰਬੀ ਮਿਆਦ ਦੀ ਬੱਚਤ ਨੂੰ ਹੱਲਾਸ਼ੇਰੀ ਦੇਣਾ ਹੈ।