- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੰਗਲਾਦੇਸ਼ ਦੇ ਇਕ ਮਦਰੱਸੇ ’ਚ ਮੰਗਲਵਾਰ ਨੂੰ ਅੱਗ ਲੱਗਣ ਤੋਂ ਬਾਅਦ ਧੂੰਏਂ ਦੀ ਲਪੇਟ ਵਿਚ ਆਉਣ ਕਾਰਨ 79 ਵਿਦਿਆਰਥੀ ਬਿਮਾਰ ਹੋ ਗਏ। ਇਨ੍ਹਾਂ ’ਚੋਂ ਚਾਰ ਦੀ ਹਾਲਤ ਗੰਭੀਰ ਹੈ। ਅੱਗ ਢਾਕਾ ਤੋਂ 16 ਕਿਲੋਮੀਟਰ ਦੂਰ ਨਾਰਾਇਣਗੰਜ ਸਥਿਤ ਜਾਮੀਆ ਅਸ਼ਰਫੀਆ ਮਦਰੱਸੇ ’ਚ ਲੱਗੀ

ਢਾਕਾ (ਪੀਟੀਆਈ) : ਬੰਗਲਾਦੇਸ਼ ਦੇ ਇਕ ਮਦਰੱਸੇ ’ਚ ਮੰਗਲਵਾਰ ਨੂੰ ਅੱਗ ਲੱਗਣ ਤੋਂ ਬਾਅਦ ਧੂੰਏਂ ਦੀ ਲਪੇਟ ਵਿਚ ਆਉਣ ਕਾਰਨ 79 ਵਿਦਿਆਰਥੀ ਬਿਮਾਰ ਹੋ ਗਏ। ਇਨ੍ਹਾਂ ’ਚੋਂ ਚਾਰ ਦੀ ਹਾਲਤ ਗੰਭੀਰ ਹੈ। ਅੱਗ ਢਾਕਾ ਤੋਂ 16 ਕਿਲੋਮੀਟਰ ਦੂਰ ਨਾਰਾਇਣਗੰਜ ਸਥਿਤ ਜਾਮੀਆ ਅਸ਼ਰਫੀਆ ਮਦਰੱਸੇ ’ਚ ਲੱਗੀ। ਵਿਦਿਆਰਥੀਆਂ ਨੂੰ ਢਾਕਾ ਦੇ ਨੈਸ਼ਨਲ ਇੰਸਟੀਚਿਊਟ ਆਫ਼ ਬਰਨ ਐਂਡ ਪਲਾਸਟਿਕ ਸਰਜਰੀ ਲਿਜਾਇਆ ਗਿਆ। ਉੱਥੇ 63 ਵਿਦਿਆਰਥੀਆਂ ਨੂੰ ਦਾਖ਼ਲ ਕੀਤਾ ਗਿਆ ਜਾਂ ਐਮਰਜੈਂਸੀ ਨਿਗਰਾਨੀ ਹੇਠ ਰੱਖਿਆ ਗਿਆ, ਜਦਕਿ 16 ਨੂੰ ਮੁੱਢਲਾ ਇਲਾਜ ਦੇਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। 14 ਤੋਂ 22 ਸਾਲ ਦੀ ਉਮਰ ਦੇ ਚਾਰ ਵਿਦਿਆਰਥੀ ਆਈਸੀਯੂ ਵਿਚ ਹਨ। ਇਨ੍ਹਾਂ ਵਿੱਚੋਂ ਇਕ ਨੂੰ ਲਾਈਫ ਸਪੋਰਟ ’ਤੇ ਰੱਖਿਆ ਗਿਆ ਹੈ।