ਮੈਡੀਕਲ ਵਿਗਿਆਨ 'ਚ ਵੱਡੀ ਸਫ਼ਲਤਾ: ਹੁਣ ਨਵੇਂ ਬਲੱਡ ਟੈਸਟ ਤੇ DNA ਨਾਲ ਹੋਵੇਗੀ ਲੀਵਰ ਦੀ ਬਿਮਾਰੀ ਦੀ ਪਛਾਣ
ਹਾਲਾਂਕਿ, ਐੱਮਆਰਈ ਦੀ ਸਹੂਲਤ ਜ਼ਿਆਦਾਤਰ ਸਿਰਫ ਸਪੈਸ਼ਲਿਸਟ ਸੈਂਟਰਾਂ ਤੇ ਕਲੀਨਿਕਲ ਟ੍ਰਾਇਲਸ ਤੱਕ ਹੀ ਸੀਮਤ ਹੈ। ਇਸ ਸਮੇਂ ਉਪਲੱਬਧ ਬਲੱਡ ਟੈਸਟ ਨਾਲ ਲਿਵਰ ਕੈਂਸਰ ਦਾ ਪਤਾ ਲੱਗ ਸਕਦਾ ਹੈ ਪਰ ਇਨ੍ਹਾਂ ਨਾਲ ਇਹ ਨਹੀਂ ਪਤਾ ਲੱਗਦਾ ਕਿ ਮਰੀਜ਼ਾ ਦਾ ਲੀਵਰ ਮੈਟਾਬੋਲਿਕ ਡਿਸਫੰਕਸ਼ਨ-ਐਸੋਸੀਏਟਿਡ ਸਟੀਟੋਹੈਪੇਟਾਈਟਸ ਨਾਲ ਕਿੰਨਾ ਪ੍ਰਭਾਵਿਤ ਹੈ।
Publish Date: Tue, 10 Nov 2026 09:35 AM (IST)
Updated Date: Tue, 10 Nov 2026 09:39 AM (IST)
ਵਾਸ਼ਿੰਗਟਨ (ਰਾਇਟਰ)। ਅਮਰੀਕਨ ਐਸੋਸੀਏਸ਼ਨ ਫਾਰ ਦਿ ਸਟੱਡੀ ਆਫ ਲਿਵਰ ਡਿਸੀਜ਼ ਦੀ ਮੀਟਿੰਗ ’ਚ ਖੋਜੀਆਂ ਨੇ ਦੱਸਿਆ ਕਿ ਇਕ ਐਕਸਪੈਰੀਮੈਂਟਲ ਬਲੱਡ ਟੈਸਟ ਨਾਲ ਮਰੀਜ਼ਾਂ ਦਗੀ ਕ੍ਰਾਨਿਕ ਲਿਵਰ ਬਿਮਾਰੀ ਦੇ ਪੱਧਰ ਦਾ ਸਟੀਕ ਪਤਾ ਲਗਾਇਆ ਜਾ ਸਕਦਾ ਹੈ। ਰੂਟੀਨ ਬਲੱਡ ਸੈਂਪਲ ’ਤੇ ਇਸ ਟੈਸਟ ਦਾ ਨਤੀਜਾ, ਲਿਵਰ ਦੀ ਬਿਮਾਰੀ ਦਾ ਪਤਾ ਲਗਾਉਣ ਵਾਲੇ ਸਭ ਤੋਂ ਸਟੀਕ ਨਾਨ-ਇਨਵੇਸਿਵ (ਬਿਨਾਂ ਚੀਰ-ਪਾੜ ਵਾਲੇ) ਤਰੀਕੇ, ਮੈਗਨੈਟਿਕ ਰੈਜ਼ੋਨੈਂਸ ਇਲਾਸਟੋਗ੍ਰਾਫੀ ਦੇ ਬਰਾਬਰ ਰਿਹਾ।
ਹਾਲਾਂਕਿ, ਐੱਮਆਰਈ ਦੀ ਸਹੂਲਤ ਜ਼ਿਆਦਾਤਰ ਸਿਰਫ ਸਪੈਸ਼ਲਿਸਟ ਸੈਂਟਰਾਂ ਤੇ ਕਲੀਨਿਕਲ ਟ੍ਰਾਇਲਸ ਤੱਕ ਹੀ ਸੀਮਤ ਹੈ।
ਇਸ ਸਮੇਂ ਉਪਲੱਬਧ ਬਲੱਡ ਟੈਸਟ ਨਾਲ ਲਿਵਰ ਕੈਂਸਰ ਦਾ ਪਤਾ ਲੱਗ ਸਕਦਾ ਹੈ ਪਰ ਇਨ੍ਹਾਂ ਨਾਲ ਇਹ ਨਹੀਂ ਪਤਾ ਲੱਗਦਾ ਕਿ ਮਰੀਜ਼ਾ ਦਾ ਲੀਵਰ ਮੈਟਾਬੋਲਿਕ ਡਿਸਫੰਕਸ਼ਨ-ਐਸੋਸੀਏਟਿਡ ਸਟੀਟੋਹੈਪੇਟਾਈਟਸ ਨਾਲ ਕਿੰਨਾ ਪ੍ਰਭਾਵਿਤ ਹੈ।
ਮੈਸ ਇਕ ਅਜਿਹੀ ਸਥਿਤੀ ਹੈ, ਜਿਸ ਵਿਚ ਲੀਵਰ ’ਚ ਸੋਜ ਤੇ ਸਕਾਰਿੰਗ (ਨਿਸ਼ਾਨ) ਹੋ ਜਾਂਦਾ ਹੈ, ਜੋ ਅੱਗੇ ਚੱਲ ਕੇ ਸਿਰੋਸਿਸ ਤੇ ਲੀਵਰ ਫੇਲੀਅਰ ਦਾ ਕਾਰਨ ਬਣ ਸਕਦੀ ਹੈ। ਅੱਜ ਦੇ ਸਮੇਂ ’ਚ ਮੈਸ ਦੀ ਸਟੇਜ ਦਾ ਪਤਾ ਲਗਾਉਣ ਲਈ ਐੱਮਆਰਈ ਜਾਂ ਲੀਵਰ ਬਾਇਓਪਸੀ ਦੀ ਲੋੜ ਪੈਂਦੀ ਹੈ। ਹੈਪਟਾ ਦਾ ਨਵਾਂ ਟੈਸਟ, ਲੀਕਵਿਡ ਟ੍ਰਾਂਸਫਾਰਮਰ, ਖ਼ੂਨ ’ਚ ਮੌਜੂਦ ਡੀਐੱਨਏ ਰਾਹੀਂ ਲੀਵਰ ਦੀ ਹਾਲਤ ਦਾ ਪਤਾ ਲਗਾ ਸਕਦਾ ਹੈ।
ਯੂਸੀ ਸੈਨ ਡੀਆਗੋ ਦੇ ਡਾ. ਰੋਹਿਤ ਲੂੰਬਾ ਨੇ ਕਿਹਾ ਕਿ ਸਾਲਾਂ ਤੋਂ ਅਸੀਂ ਆਪਣੀ ਰਿਸਰਚ ’ਚ ਐੱਮਆਰਈ ਇਮੇਜਿੰਗ ਨੂੰ ਹੀ ਨਾਨ-ਇਨਵੇਸਿਵ ਸਟੈਂਡਰਡ ਮੰਨਦੇ ਆਏ ਹਾਂ। ਬਾਇਓਪਸੀ ਦੇ ਬਿਨਾਂ ਲੀਵਰ ਫਾਈਬ੍ਰੋਸਿਸ ਦੀ ਸਟੇਜ ਦਾ ਪਤਾ ਲਗਾਉਣ ਦਾ ਇਹ ਸਭ ਤੋਂ ਸਟੀਕ ਤਰੀਕਾ ਹੈ। ਹੈਪਟਾ ਤੇ ਮੈਡ੍ਰੀਗਲ ਫਾਰਮਾਸਿਊਟੀਕਲਸ ਨਾਲ ਮਿਲ ਕੇ ਕੰਮ ਕਰਦੇ ਹੋਏ ਖੋਜੀਆਂ ਨੇ ਦਿਖਾਇਆ ਕਿ ਇਹ ਟੈਸਟ ਮਰੀਜ਼ਾਂ ਦੇ ਲੀਵਰ ਡੈਮੇਜ ਦੀ ਸਟੇਜ ਨੂੰ ਸਟੀਕ ਰੂਪ ਨਾਲ ਦੱਸ ਸਕਦਾ ਹੈ ਤੇ ਉਨ੍ਹਾਂ ਲੋਕਾਂ ਦੀ ਪਛਾਣ ਕਰ ਸਕਦਾ ਹੈ, ਜੋ ਇਸ ਦਵਾਈ ਲਈ ਯੋਗ ਹਨ।