‘ਅੱਖਾਂ ’ਤੇ ਪੱਟੀ ਬੰਨ੍ਹ ਕੇ ਮੁੱਕੇ ਖਾਣ ਵਰਗਾ’, ਈਰਾਨ ਦੇ ਹਮਲਿਆਂ ਤੋਂ ਬਾਅਦ ਅਮਰੀਕੀ ਫ਼ੌਜੀ ਅੱਡਿਆਂ ’ਤੇ ਤਬਾਹੀ ਦੀਆਂ ਤਸਵੀਰਾਂ ਆਈਆਂ ਸਾਹਮਣੇ
ਦੂਜੇ ਪਾਸੇ ਕੁਵੈਤ ਦੇ ਕੈਂਪ ਬਿਊਹਰਿੰਗ ਤੋਂ ਸਾਹਮਣੇ ਆਈ ਤਸਵੀਰ ਵੀ ਭਿਆਨਕ ਹੈ। ਅਮਰੀਕੀ ਥਲ ਸੈਨਾ ਅਤੇ ਬਖ਼ਤਰਬੰਦ ਵਾਹਨਾਂ ਦੇ ਇਸ ਪ੍ਰਮੁੱਖ ਟਿਕਾਣੇ 'ਚ ਵੀ ਭਾਰੀ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇੱਥੇ ਸੜੇ ਹੋਏ ਟ੍ਰੇਲਰ, ਨੁਕਸਾਨੀਆਂ ਗਈਆਂ ਇਮਾਰਤਾਂ ਅਤੇ ਇੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਵਾਹਨ ਦਿਖਾਈ ਦਿੱਤਾ
Publish Date: Wed, 16 Sep 2026 04:09 PM (IST)
Updated Date: Wed, 16 Sep 2026 04:14 PM (IST)
ਡਿਜੀਟਲ ਡੈਸਕ, ਵਾਸ਼ਿੰਗਟਨ : ਪੱਛਮੀ ਏਸ਼ੀਆ 'ਚ ਅਮਰੀਕੀ ਫ਼ੌਜੀ ਅੱਡਿਆਂ 'ਤੇ ਹੋਏ ਈਰਾਨੀ ਮਿਜ਼ਾਈਲ ਅਤੇ ਡਰੋਨ ਹਮਲਿਆਂ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਅਮਰੀਕੀ ਮੀਡੀਆ ਹਾਊਸ 'CBS News' ਨੂੰ ਕੁਝ ਖ਼ਾਸ ਅਤੇ ਨਵੀਆਂ ਤਸਵੀਰਾਂ ਹੱਥ ਲੱਗੀਆਂ ਹਨ, ਜਿਨ੍ਹਾਂ ਤੋਂ ਇਨ੍ਹਾਂ ਹਮਲਿਆਂ 'ਚ ਅਮਰੀਕੀ ਟਿਕਾਣਿਆਂ ਨੂੰ ਹੋਏ ਭਾਰੀ ਨੁਕਸਾਨ ਦੀ ਅਸਲੀਅਤ ਦਾ ਪਤਾ ਲੱਗਦਾ ਹੈ।
ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਤਸਵੀਰਾਂ ਮੁਹੱਈਆ ਕਰਵਾਉਣ ਵਾਲੇ ਅਮਰੀਕੀ ਸਿਪਾਹੀਆਂ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਇਸ ਵਿਨਾਸ਼ਕਾਰੀ ਨੁਕਸਾਨ ਦੀ ਪੂਰੀ ਸੱਚਾਈ ਹੁਣ ਤੱਕ ਅਮਰੀਕੀ ਜਨਤਾ ਤੋਂ ਛੁਪਾਈ ਗਈ ਸੀ।
ਤਸਵੀਰਾਂ 'ਚ ਸਾਹਮਣੇ ਆਈ ਤਬਾਹੀ ਦੀ ਭਿਆਨਕਤਾ ਸਭ ਤੋਂ ਪਹਿਲਾਂ ਸਾਊਦੀ ਅਰਬ ਦੇ ਪ੍ਰਿੰਸ ਸੁਲਤਾਨ ਏਅਰਬੇਸ ਦੀ ਗੱਲ ਕਰੀਏ ਤਾਂ ਇੱਥੋਂ ਦੀ ਇੱਕ ਤਸਵੀਰ 'ਚ ਬੋਇੰਗ ਈ-3 ਸੈਂਟਰੀ ਜਹਾਜ਼ ਦੇ ਪਿਛਲੇ ਹਿੱਸੇ 'ਤੇ ਸਿੱਧਾ ਹਮਲਾ ਦੇਖਿਆ ਜਾ ਸਕਦਾ ਹੈ। ਇਸ ਜਹਾਜ਼ ਦੀ ਪੂਛ ਪੂਰੀ ਤਰ੍ਹਾਂ ਸੜ ਚੁੱਕੇ ਮੁੱਖ ਢਾਂਚੇ ਤੋਂ ਵੱਖ ਹੋ ਚੁੱਕੀ ਸੀ। ਇਸ ਹਿੱਸੇ 'ਚ ਹਵਾ 'ਚ ਜਾਸੂਸੀ ਅਤੇ ਖ਼ੁਫ਼ੀਆ ਜਾਣਕਾਰੀ ਜੁਟਾਉਣ ਵਾਲਾ ਰਡਾਰ ਸਿਸਟਮ ਲੱਗਿਆ ਹੁੰਦਾ ਹੈ। ਬੇਸ ਦੀਆਂ ਹੋਰ ਤਸਵੀਰਾਂ 'ਚ ਬੈਰਕਾਂ ਅਤੇ ਇਮਾਰਤਾਂ ਵੀ ਪੂਰੀ ਤਰ੍ਹਾਂ ਤਬਾਹ ਨਜ਼ਰ ਆਈਆਂ।
ਦੂਜੇ ਪਾਸੇ ਕੁਵੈਤ ਦੇ ਕੈਂਪ ਬਿਊਹਰਿੰਗ ਤੋਂ ਸਾਹਮਣੇ ਆਈ ਤਸਵੀਰ ਵੀ ਭਿਆਨਕ ਹੈ। ਅਮਰੀਕੀ ਥਲ ਸੈਨਾ ਅਤੇ ਬਖ਼ਤਰਬੰਦ ਵਾਹਨਾਂ ਦੇ ਇਸ ਪ੍ਰਮੁੱਖ ਟਿਕਾਣੇ 'ਚ ਵੀ ਭਾਰੀ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇੱਥੇ ਸੜੇ ਹੋਏ ਟ੍ਰੇਲਰ, ਨੁਕਸਾਨੀਆਂ ਗਈਆਂ ਇਮਾਰਤਾਂ ਅਤੇ ਇੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਵਾਹਨ ਦਿਖਾਈ ਦਿੱਤਾ, ਜੋ ਈਰਾਨੀ ਹਮਲਿਆਂ ਦਾ ਸ਼ਿਕਾਰ ਹੋਇਆ ਸੀ। ਇਸ ਤੋਂ ਇਲਾਵਾ ਕੁਵੈਤ ਦੇ ਹੀ ਕੈਂਪ ਆਰਿਫ਼ਜਾਨ ਬੇਸ 'ਚ ਵੀ ਇੱਕ ਇਮਾਰਤ ਨੂੰ ਹਮਲਿਆਂ 'ਚ ਕਾਫ਼ੀ ਨੁਕਸਾਨ ਪਹੁੰਚਿਆ ਹੈ।
ਪੈਂਟਾਗਨ ਦੀ ਰਿਪੋਰਟ ਤੇ ਅਰਬਾਂ ਡਾਲਰ ਦਾ ਨੁਕਸਾਨ ਗ਼ੌਰ ਕਰਨ ਵਾਲੀ ਗੱਲ ਹੈ ਕਿ ਜਾਰੀ ਇਸ ਭੀਸ਼ਣ ਸੰਘਰਸ਼ ਦੇ ਵਿਚਕਾਰ ਹਾਲ ਹੀ 'ਚ ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਦੇ ਇੰਸਪੈਕਟਰ ਜਨਰਲ ਦੀ ਇੱਕ ਰਿਪੋਰਟ 'ਚ ਖ਼ੁਲਾਸਾ ਹੋਇਆ ਹੈ ਕਿ ਇਸ ਸੰਘਰਸ਼ ਦੌਰਾਨ ਅਮਰੀਕੀ ਫ਼ੌਜ ਨੂੰ ਲਗਪਗ 30 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ 'ਉਪਕਰਣਾਂ ਦੇ ਨੁਕਸਾਨ' ਦਾ ਸਾਹਮਣਾ ਕਰਨਾ ਪਿਆ ਹੈ, ਜਿਸ 'ਚ ਲਗਪਗ 60 ਜਹਾਜ਼ ਵੀ ਸ਼ਾਮਲ ਹਨ।
ਰਿਪੋਰਟ ਮੁਤਾਬਕ, ਅਮਰੀਕੀ ਸੈਂਟਰਲ ਕਮਾਂਡ ਨੇ ਕੁਵੈਤ, ਬਹਿਰੀਨ, ਕਤਰ, ਯੂ.ਏ.ਈ., ਸਾਊਦੀ ਅਰਬ, ਇਰਾਕ, ਓਮਾਨ ਅਤੇ ਜਾਰਡਨ 'ਚ ਸਥਿਤ ਅਮਰੀਕੀ ਟਿਕਾਣਿਆਂ 'ਤੇ ਈਰਾਨੀ ਹਮਲਿਆਂ ਨੂੰ ਦਰਜ ਕੀਤਾ ਹੈ।
ਅਮਰੀਕੀ ਸਿਪਾਹੀਆਂ ਦਾ ਛਲਕਿਆ ਦਰਦ
ਦੱਸ ਦੇਈਏ ਕਿ ਇੱਕ ਤਾਇਨਾਤ ਅਮਰੀਕੀ ਸਿਪਾਹੀ ਨੇ ਸੀ.ਬੀ.ਐੱਸ. ਨਿਊਜ਼ ਨਾਲ ਗੱਲ ਕਰਦਿਆਂ ਸਰਕਾਰ ਅਤੇ ਰੱਖਿਆ ਅਧਿਕਾਰੀਆਂ ਦੇ ਦਾਅਵਿਆਂ 'ਤੇ ਸਵਾਲ ਚੁੱਕੇ। ਉਨ੍ਹਾਂ ਨੇ ਰੱਖਿਆ ਸਕੱਤਰ ਪੀਟ ਹੇਗਸੇਥ ਦੇ ਉਸ ਬਿਆਨ ਦਾ ਵੀ ਵਿਰੋਧ ਕੀਤਾ, ਜਿਸ 'ਚ ਉਨ੍ਹਾਂ ਨੇ ਹਾਲੀਆ ਹਮਲਿਆਂ ਨੂੰ ਕੇਵਲ 'ਛਿਟਪੁਟ ਮਿਜ਼ਾਈਲਾਂ' ਦੱਸ ਕੇ ਰੱਦ ਕਰਨ ਦੀ ਕੋਸ਼ਿਸ਼ ਕੀਤੀ ਸੀ।
ਸਿਪਾਹੀ ਨੇ ਸਖ਼ਤ ਸ਼ਬਦਾਂ 'ਚ ਕਿਹਾ ਕਿ ਇਹ ਅਜਿਹਾ ਹੈ ਜਿਵੇਂ ਅਸੀਂ ਆਪਣੀਆਂ ਅੱਖਾਂ ਬੰਦ ਕਰਕੇ ਖੜ੍ਹੇ ਹਾਂ ਤੇ ਮੁੱਕੇ ਖਾ ਰਹੇ ਹਾਂ। ਅਸੀਂ ਇਨ੍ਹਾਂ ਅੱਡਿਆਂ ਦੀ ਰਾਖੀ ਨਹੀਂ ਕਰ ਰਹੇ, ਸਗੋਂ ਚੁੱਪਚਾਪ ਇਨ੍ਹਾਂ ਨੂੰ ਤਬਾਹ ਹੁੰਦੇ ਦੇਖ ਰਹੇ ਹਾਂ।