ਅਮਰੀਕਾ ’ਚ ਕੰਪਿਊਟਰ ਸਾਇੰਸ ਦੀ ਡਿਗਰੀ ਲਈ, ਮਹੀਨਿਆਂ ਦੀ ਕੋਸ਼ਿਸ਼ ਤੋਂ ਬਾਅਦ ਵੀ ਨੌਕਰੀ ਨਾ ਮਿਲਣ ਕਾਰਨ ਭਾਰਤੀ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ
ਪਰ ਹਰ ਵਾਰ ਹਾਲਾਤ ਸਾਡੇ ਮੁਤਾਬਕ ਨਹੀਂ ਚੱਲਦੇ। ਕੁਝ ਅਜਿਹਾ ਹੀ ਹੈਦਰਾਬਾਦ ਦੇ ਸਾਈ ਪ੍ਰਦੀਪ ਨਾਲ ਹੋਇਆ, ਜਿਨ੍ਹਾਂ ਨੇ ਅਮਰੀਕਾ ਜਾ ਕੇ ਮਾਸਟਰਜ਼ ਡਿਗਰੀ ਕਰ ਲਈ ਪਰ ਨੌਕਰੀ ਨਾ ਮਿਲਣ ਕਾਰਨ ਉਹ ਬੇਹੱਦ ਪਰੇਸ਼ਾਨ ਹੋ ਗਏ ਸਨ।
Publish Date: Tue, 25 Aug 2026 11:27 AM (IST)
Updated Date: Tue, 25 Aug 2026 11:31 AM (IST)
ਡਿਜੀਟਲ ਡੈਸਕ, ਹੈਦਰਾਬਾਦ। ਭਾਰਤ ਦੇ ਲਗਪਗ ਹਰ ਰਾਜ ’ਚ ਤੁਹਾਨੂੰ ਅਜਿਹੇ ਕਈ ਪਰਿਵਾਰ ਮਿਲ ਜਾਣਗੇ ਜਿਨ੍ਹਾਂ ਦੇ ਘਰ ਦਾ ਕੋਈ ਨਾ ਕੋਈ ਬੱਚਾ ਅਮਰੀਕਾ ਜਾਣਾ ਚਾਹੁੰਦਾ ਹੈ। ਕੁਝ ਸਿਰਫ਼ ਅਮਰੀਕਾ ’ਚ ਪੜ੍ਹਨਾ ਚਾਹੁੰਦੇ ਹਨ ਤਾਂ ਜੋ ਨੌਕਰੀ ਕਰਨ 'ਤੇ ਉਨ੍ਹਾਂ ਨੂੰ ਜ਼ਿਆਦਾ ਤਨਖ਼ਾਹ ਮਿਲ ਸਕੇ। ਕੁਝ ਅਮਰੀਕਾ ਵਿੱਚ ਸੈਟਲ ਹੋਣਾ ਚਾਹੁੰਦੇ ਹਨ ਤਾਂ ਜੋ ਜ਼ਿੰਦਗੀ ਵਿੱਚ ਇੱਕ ਨਵੀਂ ਮਿਸਾਲ ਕਾਇਮ ਕਰ ਸਕਣ।
ਪਰ ਹਰ ਵਾਰ ਹਾਲਾਤ ਸਾਡੇ ਮੁਤਾਬਕ ਨਹੀਂ ਚੱਲਦੇ। ਕੁਝ ਅਜਿਹਾ ਹੀ ਹੈਦਰਾਬਾਦ ਦੇ ਸਾਈ ਪ੍ਰਦੀਪ ਨਾਲ ਹੋਇਆ, ਜਿਨ੍ਹਾਂ ਨੇ ਅਮਰੀਕਾ ਜਾ ਕੇ ਮਾਸਟਰਜ਼ ਡਿਗਰੀ ਕਰ ਲਈ ਪਰ ਨੌਕਰੀ ਨਾ ਮਿਲਣ ਕਾਰਨ ਉਹ ਬੇਹੱਦ ਪਰੇਸ਼ਾਨ ਹੋ ਗਏ ਸਨ।
ਨੌਕਰੀ ਨਾ ਮਿਲਣ ਤੋਂ ਸਨ ਪਰੇਸ਼ਾਨ
ਪਰਿਵਾਰ ਮੁਤਾਬਕ, ਹੈਦਰਾਬਾਦ ਦੇ ਰਹਿਣ ਵਾਲੇ ਸਾਈ ਪ੍ਰਦੀਪ ਪਿਛਲੇ ਕੁਝ ਸਮੇਂ ਤੋਂ ਪਰੇਸ਼ਾਨ ਚੱਲ ਰਹੇ ਸਨ। ਉਨ੍ਹਾਂ ਨੇ ਅਮਰੀਕਾ ਦੇ ਸਾਊਥ ਕੈਰੋਲੀਨਾ ਵਿੱਚ ਐਂਡਰਸਨ ਯੂਨੀਵਰਸਿਟੀ ਕਾਲਜ ਆਫ਼ ਬਿਜ਼ਨਸ ਤੋਂ ਕੰਪਿਊਟਰ ਸਾਇੰਸ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਸੀ। ਉਦੋਂ ਤੋਂ ਹੀ ਅਮਰੀਕਾ ’ਚ ਨੌਕਰੀ ਪਾਉਣ ਲਈ ਆਪਣੀ ਪੂਰੀ ਜਾਨ ਲਗਾ ਰਹੇ ਸਨ।
ਮਹੀਨਿਆਂ ਦੀ ਮਿਹਨਤ ਅਤੇ ਹਰ ਸੰਭਵ ਕੋਸ਼ਿਸ਼ ਤੋਂ ਬਾਅਦ ਵੀ ਸਾਈ ਪ੍ਰਦੀਪ ਨੂੰ ਨੌਕਰੀ ਨਹੀਂ ਮਿਲ ਸਕੀ। ਉਨ੍ਹਾਂ ਉੱਤੇ ਪਹਿਲਾਂ ਹੀ ਆਰਥਿਕ ਦਬਾਅ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਥਿਤ ਤੌਰ 'ਤੇ 21 ਅਗਸਤ ਨੂੰ ਟੈਕਸਸ ਦੇ ਸਾਨ ਐਂਟੋਨੀਓ ਵਿੱਚ ਖ਼ੁਦਕੁਸ਼ੀ ਕਰ ਲਈ।
ਲਾਸ਼ ਵਾਪਸ ਲਿਆਉਣ ਦੀ ਕੋਸ਼ਿਸ਼ ਜਾਰੀ
ਸਾਈ ਪ੍ਰਦੀਪ ਦੀ ਲਾਸ਼ ਨੂੰ ਹੈਦਰਾਬਾਦ ਸਥਿਤ ਉਨ੍ਹਾਂ ਦੇ ਘਰ ਵਾਪਸ ਲਿਆਉਣ ਅਤੇ ਅੰਤਿਮ ਸੰਸਕਾਰ ਤੇ ਹੋਰ ਖਰਚਿਆਂ ਨੂੰ ਪੂਰਾ ਕਰਨ ਲਈ ਇੱਕ ਫੰਡਰੇਜ਼ਰ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੀ ਕਜ਼ਨ ਦੀਪਤੀ ਨੇ ਦੱਸਿਆ ਕਿ 35 ਹਜ਼ਾਰ ਡਾਲਰ ਇਕੱਠੇ ਕਰਨ ਦਾ ਟੀਚਾ ਰੱਖਿਆ ਗਿਆ ਹੈ, ਜਿਸ ’ਚੋਂ 28 ਹਜ਼ਾਰ ਡਾਲਰ ਦੀ ਰਕਮ ਇਕੱਠੀ ਹੋ ਗਈ ਹੈ।
ਦੀਪਤੀ ਨੇ ਲਿਖਿਆ ਕਿ ਇਹ ਸਾਰੇ ਪ੍ਰਬੰਧ ਕਰਨ ਤੋਂ ਬਾਅਦ ਬਚੀ ਹੋਈ ਰਕਮ ਉਨ੍ਹਾਂ ਦੇ ਮਾਤਾ-ਪਿਤਾ ਦੀ ਮਦਦ ਕਰਨ ਵਿੱਚ ਖ਼ਰਚ ਕੀਤੀ ਜਾਵੇਗੀ। ਦੀਪਤੀ ਨੇ ਦੱਸਿਆ ਕਿ 2024 ਵਿੱਚ ਯੂ.ਐੱਸ. ਜਾਣ ਤੋਂ ਬਾਅਦ ਸਾਈ ਪ੍ਰਦੀਪ ਨੇ ਸਪੈਨਿਸ਼ ਵੀ ਸਿੱਖ ਲਈ ਸੀ। ਪ੍ਰਦੀਪ ਦੀ ਲਿੰਕਡਇਨ ਪ੍ਰੋਫਾਈਲ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਹੈਦਰਾਬਾਦ ਵਿੱਚ ਐਮਾਜ਼ਾਨ ਨਾਲ ਕੰਮ ਕੀਤਾ ਸੀ।