UAE ’ਚ ਭਾਰਤੀ ਮੂਲ ਦੀ ਕਲਾਉਡ ਇੰਜੀਨੀਅਰ ਦਾ ਕਮਾਲ, ਸਟਿੱਕੀ ਨੋਟ ’ਤੇ 150 ਸ਼ਬਦ ਲਿਖ ਕੇ ਬਣਾਇਆ ਗਿਨੀਜ਼ ਵਰਲਡ ਰਿਕਾਰਡ
ਦੁਬਈ ਦੀ ਰਹਿਣ ਵਾਲੀ ਪੁਸ਼ਪਾਜਯੋਤੀ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਗਿਨੀਜ਼ ਵਰਲਡ ਰਿਕਾਰਡ ਤੋਂ ਕਾਫ਼ੀ ਪ੍ਰਭਾਵਿਤ ਸਨ ਅਤੇ ਲੰਬੇ ਸਮੇਂ ਤੋਂ ਇਸ ਆਲਮੀ ਮੰਚ ਦਾ ਹਿੱਸਾ ਬਣਨਾ ਚਾਹੁੰਦੀ ਸੀ। ਦੂਜਿਆਂ ਨੂੰ ਰਿਕਾਰਡ ਬਣਾਉਂਦਿਆਂ ਦੇਖ ਕੇ ਉਨ੍ਹਾਂ ਨੂੰ ਪ੍ਰੇਰਣਾ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਲਿਖਾਵਟ ਦੇ ਹੁਨਰ ਨੂੰ ਇਸ ਵਿਸ਼ਵ ਰਿਕਾਰਡ ਜ਼ਰੀਏ ਅਜ਼ਮਾਉਣ ਦਾ ਫ਼ੈਸਲਾ ਕੀਤਾ।
Publish Date: Sat, 22 Aug 2026 11:20 AM (IST)
Updated Date: Sat, 22 Aug 2026 11:22 AM (IST)
ਡਿਜੀਟਲ ਡੈਸਕ, ਦੁਬਈ। ਆਮ ਤੌਰ 'ਤੇ ਸਟਿੱਕੀ ਨੋਟ ਦੀ ਵਰਤੋਂ ਛੋਟੇ-ਮੋਟੇ ਰਿਮਾਈਂਡਰ ਜਾਂ ਮੈਸੇਜ ਲਿਖਣ ਲਈ ਕੀਤੀ ਜਾਂਦੀ ਹੈ ਪਰ ਸੰਯੁਕਤ ਅਰਬ ਅਮੀਰਾਤ (UAE) ’ਚ ਰਹਿਣ ਵਾਲੀ 29 ਸਾਲਾ ਸੀਨੀਅਰ ਕਲਾਉਡ ਇੰਜੀਨੀਅਰ ਪੁਸ਼ਪਾਜਯੋਤੀ ਰਵੀਕੁਮਾਰ ਨੇ ਇੱਕੋ ਸਟਿੱਕੀ ਨੋਟ ’ਤੇ 150 ਵੱਖ-ਵੱਖ ਸ਼ਬਦ ਲਿਖ ਕੇ ਇੱਕ ਅਨੋਖਾ ਰਿਕਾਰਡ ਆਪਣੇ ਨਾਮ ਕੀਤਾ ਹੈ।
ਉਨ੍ਹਾਂ ਦੀ ਇਸ ਬਰੀਕ ਅਤੇ ਸਾਫ਼ ਲਿਖਾਵਟ ਲਈ ਉਨ੍ਹਾਂ ਦਾ ਨਾਮ ਗਿਨੀਜ਼ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਗਿਆ ਹੈ।
ਲਿਖਾਵਟ ਦੇ ਹੁਨਰ ਜ਼ਰੀਏ ਵਰਲਡ ਰਿਕਾਰਡ
ਦੁਬਈ ਦੀ ਰਹਿਣ ਵਾਲੀ ਪੁਸ਼ਪਾਜਯੋਤੀ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਗਿਨੀਜ਼ ਵਰਲਡ ਰਿਕਾਰਡ ਤੋਂ ਕਾਫ਼ੀ ਪ੍ਰਭਾਵਿਤ ਸਨ ਅਤੇ ਲੰਬੇ ਸਮੇਂ ਤੋਂ ਇਸ ਆਲਮੀ ਮੰਚ ਦਾ ਹਿੱਸਾ ਬਣਨਾ ਚਾਹੁੰਦੀ ਸੀ। ਦੂਜਿਆਂ ਨੂੰ ਰਿਕਾਰਡ ਬਣਾਉਂਦਿਆਂ ਦੇਖ ਕੇ ਉਨ੍ਹਾਂ ਨੂੰ ਪ੍ਰੇਰਣਾ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਲਿਖਾਵਟ ਦੇ ਹੁਨਰ ਨੂੰ ਇਸ ਵਿਸ਼ਵ ਰਿਕਾਰਡ ਜ਼ਰੀਏ ਅਜ਼ਮਾਉਣ ਦਾ ਫ਼ੈਸਲਾ ਕੀਤਾ।
ਰਿਕਾਰਡ ਲਈ ਅਪਣਾਈ ਖ਼ਾਸ ਰਣਨੀਤੀ
ਸੀਮਤ ਜਗ੍ਹਾ ’ਚ 150 ਸ਼ਬਦ ਫਿੱਟ ਕਰਨ ਲਈ ਪੁਸ਼ਪਾਜਯੋਤੀ ਨੇ ਇੱਕ ਖ਼ਾਸ ਰਣਨੀਤੀ ਅਪਣਾਈ। ਉਨ੍ਹਾਂ ਨੇ ਮੁੱਖ ਤੌਰ 'ਤੇ ਤਿੰਨ ਅੱਖਰਾਂ ਵਾਲੇ ਛੋਟੇ ਅਤੇ ਆਸਾਨ ਸ਼ਬਦਾਂ ਦੀ ਚੋਣ ਕੀਤੀ ਤਾਂ ਜੋ ਸ਼ਬਦ ਆਪਸ ਵਿੱਚ ਮਿਕਸ ਨਾ ਹੋਣ ਅਤੇ ਹਰ ਸ਼ਬਦ ਨੂੰ ਆਸਾਨੀ ਨਾਲ ਪੜ੍ਹਿਆ ਜਾ ਸਕੇ।
ਆਪਣੀ ਪਹਿਲੀ ਹੀ ਕੋਸ਼ਿਸ਼ ’ਚ ਇਹ ਇਤਿਹਾਸ ਰਚਣ ਵਾਲੀ ਪੁਸ਼ਪਾਜਯੋਤੀ ਨੂੰ ਵੱਖ-ਵੱਖ ਹੈਂਡਰਾਈਟਿੰਗ ਸਟਾਈਲ ਨਾਲ ਪ੍ਰਯੋਗ ਕਰਨਾ ਪਸੰਦ ਹੈ।
ਪੁਸ਼ਪਾਜਯੋਤੀ ਨੇ ਕਿਹਾ ਕਿ ਇਸ ਪਲੇਟਫਾਰਮ ਨੇ ਉਨ੍ਹਾਂ ਨੂੰ ਆਪਣਾ ਹੁਨਰ ਦਿਖਾਉਣ ਦਾ ਮੌਕਾ ਦਿੱਤਾ ਅਤੇ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਾਇਆ। ਉਨ੍ਹਾਂ ਨੇ ਕਿਹਾ ਕਿ ਗਿਨੀਜ਼ ਵਰਲਡ ਰਿਕਾਰਡ ਹੋਲਡਰ ਬਣਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।