ਰੂਸੀ ਫੌਜ ਤੋਂ ਭਾਰਤੀ ਨਾਗਰਿਕਾਂ ਦੀ ਵਾਪਸੀ ਦੀਆਂ ਕੋਸ਼ਿਸ਼ਾਂ ਤੇਜ਼, 55 ਅਜੇ ਵੀ ਫਸੇ; 140 ਦੀ ਹੋਈ ਵਾਪਸੀ ਭਾਰਤ-ਰੂਸ ਦਰਮਿਆਨ ਸਲਾਹਕਾਰ ਸਮਿਤੀ ਦੀ ਬੈਠਕ ਤੋਂਬਾਅਦ ਜਾਣਕਾਰੀ ਮਿਲੀ ਹੈ ਕਿ ਰੂਸੀ ਸੇਨਾ ’ਚ ਭਰਤੀ ਕੀਤੇ ਗਏ ਲੱਗਪਗ 140 ਭਾਰਤੀ ਨਾਗਰਿਕਾਂ ਨੂੰ ਸੇਵਾ ਤੋਂ ਮੁਕਤ ਕਰ ਦਿੱਤਾ ਗਿਆ ਹੈ।
Publish Date: Sat, 03 Oct 2026 04:13 PM (IST)
Updated Date: Sat, 03 Oct 2026 04:15 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਭਾਰਤ-ਰੂਸ ਦਰਮਿਆਨ ਸਲਾਹਕਾਰ ਕਮੇਟੀ ਦੀ ਬੈਠਕ ਤੋਂ ਬਾਅਦ ਜਾਣਕਾਰੀ ਸਾਹਮਣੇ ਆਈ ਹੈ ਕਿ ਰੂਸੀ ਫੌਜ ’ਚ ਭਰਤੀ ਕੀਤੇ ਗਏ ਲਗਭਗ 140 ਭਾਰਤੀ ਨਾਗਰਿਕਾਂ ਨੂੰ ਸੇਵਾ ਤੋਂ ਮੁਕਤ ਕਰ ਦਿੱਤਾ ਗਿਆ ਹੈ। ਉੱਥੇ ਹੀ ਭਾਰਤ ਹੁਣ ਰੂਸੀ ਹਥਿਆਰਬੰਦ ਬਲਾਂ ’ਚ ਸੇਵਾ ਕਰ ਰਹੇ ਹੋਰ 55 ਭਾਰਤੀਆਂ ਬਾਰੇ ਜਾਣਕਾਰੀ ਮੰਗ ਰਿਹਾ ਹੈ।
ਏਐਨਆਈ ਦੀ ਰਿਪੋਰਟ ਮੁਤਾਬਕ, ਭਾਰਤ ਨੇ ਰੂਸੀ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਨ੍ਹਾਂ ਸਾਰੇ ਲੋਕਾਂ ਨੂੰ ਜਲਦ ਤੋਂ ਜਲਦ ਫੌਜੀ ਸੇਵਾ ਤੋਂ ਮੁਕਤ ਕਰਨ ਦੀ ਮੰਗ ਕੀਤੀ ਹੈ।
ਭਾਰਤ-ਰੂਸ ਦਰਮਿਆਨ ਸਲਾਹਕਾਰ ਕਮੇਟੀ ਦੀ ਬੈਠਕ ਬੈਠਕ ਤੋਂ ਬਾਅਦ ਜਾਰੀ ਜਾਣਕਾਰੀ ’ਚ ਕਿਹਾ ਗਿਆ, “ਭਾਰਤ ਸਰਕਾਰ ਨੇ ਅਜਿਹੇ ਸਾਰੇ ਲੋਕਾਂ ਨੂੰ ਜਲਦ ਤੋਂ ਜਲਦ ਸੇਵਾ ਤੋਂ ਮੁਕਤ ਕਰਾਉਣ ਲਈ ਰੂਸੀ ਅਧਿਕਾਰੀਆਂ ਨਾਲ ਉੱਚ ਪੱਧਰ ’ਤੇ ਵੀ ਗੱਲਬਾਤ ਕੀਤੀ ਹੈ। ਹੁਣ ਤੱਕ ਲਗਭਗ 140 ਭਾਰਤੀ ਨਾਗਰਿਕਾਂ ਨੂੰ ਸੇਵਾ ਤੋਂ ਮੁਕਤ ਕੀਤਾ ਜਾ ਚੁੱਕਾ ਹੈ।”
ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਪਿਛਲੇ ਮਹੀਨੇ ਇਸ ਮਾਮਲੇ ਨਾਲ ਜੁੜੇ ਤਾਜ਼ਾ ਅੰਕੜੇ ਸਾਂਝੇ ਕੀਤੇ ਸਨ। ਉਸ ਸਮੇਂ ਮਿਸਰੀ ਨੇ ਦੱਸਿਆ ਸੀ ਕਿ ਰੂਸੀ ਹਥਿਆਰਬੰਦ ਬਲਾਂ ’ਚ ਭਰਤੀ ਕੀਤੇ ਗਏ 227 ਭਾਰਤੀ ਨਾਗਰਿਕਾਂ ’ਚੋਂ 139 ਨੂੰ ਸੇਵਾ ਤੋਂ ਮੁਕਤ ਕਰ ਦਿੱਤਾ ਗਿਆ ਸੀ, ਜਦਕਿ 51 ਦੀ ਮੌਤ ਹੋ ਚੁੱਕੀ ਸੀ।
ਵਿਦੇਸ਼ ਸਕੱਤਰ ਮਿਸਰੀ ਨੇ ਕਿਹਾ ਸੀ ਕਿ ਇਹ ਮਾਮਲਾ ਰੂਸ ਨਾਲ ਵੱਖ-ਵੱਖ ਮੌਕਿਆਂ ’ਤੇ ਵੱਖ-ਵੱਖ ਪੱਧਰਾਂ ’ਤੇ ਉਠਾਇਆ ਗਿਆ ਹੈ।
ਮਿਸਰੀ ਨੇ ਕਿਹਾ ਸੀ, “ਆਖਰੀ ਗਿਣਤੀ ਮੁਤਾਬਕ, ਸਾਨੂੰ ਰੂਸੀ ਫੌਜ ’ਚ ਭਰਤੀ ਕੀਤੇ ਗਏ 227 ਭਾਰਤੀ ਨਾਗਰਿਕਾਂ ਬਾਰੇ ਜਾਣਕਾਰੀ ਸੀ। ਇਨ੍ਹਾਂ ’ਚੋਂ 139 ਨਾਗਰਿਕਾਂ ਨੂੰ ਫੌਜ ਤੋਂ ਮੁਕਤ ਕੀਤੇ ਜਾਣ ਦੀ ਸਾਨੂੰ ਜਾਣਕਾਰੀ ਹੈ।”
ਵਿਦੇਸ਼ ਸਕੱਤਰ ਨੇ ਅੱਗੇ ਦੱਸਿਆ ਸੀ, “ਬਦਕਿਸਮਤੀ ਨਾਲ, ਸਾਨੂੰ ਇਹ ਵੀ ਜਾਣਕਾਰੀ ਹੈ ਕਿ ਹੁਣ ਤੱਕ 51 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਅਜੇ ਵੀ ਰੂਸੀ ਫੌਜ ’ਚ ਸੇਵਾ ਕਰ ਰਹੇ ਲੋਕਾਂ ਦੀ ਜਲਦ ਰਿਹਾਈ ਤੇ ਵਾਪਸੀ ਯਕੀਨੀ ਬਣਾਉਣ ਲਈ ਮਾਸਕੋ ਨਾਲ ਲਗਾਤਾਰ ਗੱਲਬਾਤ ਕਰ ਰਿਹਾ ਹੈ।”