ਮਾਵਾਂ ਲਈ ਅਹਿਮ ਚਿਤਾਵਨੀ : ਗਰਭ 'ਚ ਪਲ ਰਹੇ ਬੱਚੇ ਦੀ ਮਾਨਸਿਕ ਸਿਹਤ 'ਤੇ ਪੈਂਦਾ ਹੈ ਪਲੇਸੈਂਟਾ ਦੀ ਹਾਲਤ ਦਾ ਅਸਰ, ਨਵੀਂ ਸਟੱਡੀ 'ਚ ਦਾਅਵਾ ਗਰਭ ਅਵਸਥਾ ਦੇ ਆਖ਼ਰੀ ਪੜਾਅ ’ਚ ਪਲੇਸੈਂਟਾ ਦੀ ਸਿਹਤ ਬੱਚੇ ’ਚ ਏਡੀਐੱਚਡੀ (ਅਟੈਨਸ਼ਨ ਡੈਫੀਸਿਟ ਹਾਈਪਰਐਕਟੀਵਿਟੀ ਡਿਸਆਰਡਰ) ਦੇ ਖ਼ਤਰੇ ਨੂੰ ਵਧਾ ਸਕਦਾ ਹੈ। ਅਮਰੀਕਾ ਦੀ ਆਯੋਵਾ ਯੂਨੀਵਰਸਿਟੀ ਦੇ ਖੋਜੀਆਂ ਨੇ ਪਾਇਆ ਕਿ ਗਰਭ ਅਵਸਥਾ ਦੀ ਥਰਡ ਟ੍ਰਾਈਮੈਸਟਰ ’ਚ ਪਲੇਸੈਂਟਲ ਗ੍ਰੋਥ ਫੈਕਟਰ (ਪੀਐੱਸਜੀਐੱਫ) ਦਾ ਘੱਟ ਪੱਧਰ ਬੱਚਿਆਂ ’ਚ ਏਡੀਐੱਚਡੀ ਦੇ ਵਧ ਖ਼ਤਰੇ ਨਾਲ ਜੁੜਿਆ ਸੀ। ਪੀਐੱਲਜੀਐੱਫ ਗਰਭ ਅਵਸਥਾ ਦੌਰਾਨ ਪਲੇਸੈਂਟ ਦੀ ਸਿਹਤ ਦਾ ਅਹਿਮ ਬਾਇਓਮਾਰਕਰ ਹੈ।
Publish Date: Tue, 13 Oct 2026 10:42 AM (IST)
Updated Date: Tue, 13 Oct 2026 10:43 AM (IST)
ਵਾਸ਼ਿੰਗਟਨ (ਪੀਟੀਆਈ) : ਗਰਭ ਅਵਸਥਾ ਦੇ ਆਖ਼ਰੀ ਪੜਾਅ ’ਚ ਪਲੇਸੈਂਟਾ ਦੀ ਸਿਹਤ ਬੱਚੇ ’ਚ ਏਡੀਐੱਚਡੀ (ਅਟੈਨਸ਼ਨ ਡੈਫੀਸਿਟ ਹਾਈਪਰਐਕਟੀਵਿਟੀ ਡਿਸਆਰਡਰ) ਦੇ ਖ਼ਤਰੇ ਨੂੰ ਵਧਾ ਸਕਦਾ ਹੈ। ਅਮਰੀਕਾ ਦੀ ਆਯੋਵਾ ਯੂਨੀਵਰਸਿਟੀ ਦੇ ਖੋਜੀਆਂ ਨੇ ਪਾਇਆ ਕਿ ਗਰਭ ਅਵਸਥਾ ਦੀ ਥਰਡ ਟ੍ਰਾਈਮੈਸਟਰ ’ਚ ਪਲੇਸੈਂਟਲ ਗ੍ਰੋਥ ਫੈਕਟਰ (ਪੀਐੱਸਜੀਐੱਫ) ਦਾ ਘੱਟ ਪੱਧਰ ਬੱਚਿਆਂ ’ਚ ਏਡੀਐੱਚਡੀ ਦੇ ਵਧ ਖ਼ਤਰੇ ਨਾਲ ਜੁੜਿਆ ਸੀ। ਪੀਐੱਲਜੀਐੱਫ ਗਰਭ ਅਵਸਥਾ ਦੌਰਾਨ ਪਲੇਸੈਂਟ ਦੀ ਸਿਹਤ ਦਾ ਅਹਿਮ ਬਾਇਓਮਾਰਕਰ ਹੈ।
ਆਯੋਵਾ ਯੂਨੀਵਰਸਿਟੀ ’ਚ ਪ੍ਰਸੂਤਾ ਤੇ ਇਸਤਰੀ ਰੋਗ ਤੇ ਮਨੋਵਿਗਿਆਨ ਦੀ ਸਹਾਇਕ ਪ੍ਰੋਫੈਸਰ ਤੇ ਖੋਜੀ ਸੇਰੇਨਾ ਗੁਮੁਸਲੋਗਲੂ ਨੇ ਕਿਹਾ ਕਿ ਇਹ ਅਧਿਐਨ ਇਸ ਸਬੂਤ ਨੂੰ ਹੋਰ ਮਜ਼ਬੂਤ ਕਰਦਾ ਹੈ ਕਿ ਦਿਮਾਗ ਦੇ ਵਿਕਾਸ ਨਾਲ ਜੁੜੇ ਖ਼ਤਰੇ ਗਰਭ ’ਚ ਹੀ ਸ਼ੁਰੂ ਹੋ ਜਾਂਦੇ ਹਨ। ਇਸ ਨਾਲ ਇਹ ਸੰਕੇਤ ਵੀ ਮਿਲਦਾ ਹੈ ਕਿ ਦਿਮਾਗ ਦੇ ਵਿਕਾਸ ਦੇ ਨਤੀਜਿਆਂ ਨੂੰ ਆਖਾਰ ਦੇਣ ’ਚ ਪਲੇਸੈਂਟਾ ਦੀ ਅਹਿਮ ਭੂਮਿਕਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਇਹ ਸੰਭਾਵਨਾ ਬਣਦੀ ਹੈ ਕਿ ਗਰਭ ਅਵਸਥਾ ਤੇ ਮਾਂ ਦੀ ਸਿਹਤ ਨਾਲ ਜੁੜੇ ਕਾਰਨ, ਜਿਵੇਂ ਕਿ ਪੀਐੱਲਜੀਐੱਫ, ਸਾਨੂੰ ਇਹ ਸਮਝਨ ’ਚ ਵੀ ਮਦਦ ਕਰ ਸਕਦੇ ਹਨ ਕਿ ਬੱਚੇ ਦਾ ਦਿਮਾਗ ਕਿਵੇਂ ਵਿਕਸਿਤ ਹੋ ਰਿਹਾ ਹੈ।
ਪਲੇਸੈਂਟਾ ਬੱਚੇ ਤੱਕ ਖ਼ੂਨ ਤੇ ਪੋਸ਼ਕ ਤੱਤ ਪਹੁੰਚਾਉਂਦਾ ਹੈ, ਬੇਕਾਰ ਪਦਾਰਥਾਂ ਨੂੰ ਬਾਹਰ ਕੱਢਦਾ ਹੈ ਤੇ ਜ਼ਹਿਰੀਲੇ ਤੱਤਾਂ ਜਾਂ ਵਾਇਰਸ ਤੇ ਬੈਕਟੀਰੀਆ ਦੇ ਸੰਪਰਕ ਤੋਂ ਉਸੀਦ ਰੱਖਿਆ ਕਰਦਾ ਹੈ। ਪਲੇਸੈਂਟਲ ਗ੍ਰੋਥ ਫੈਕਟਰ ਭਾਵ ਪੀਐੱਲਜੀਐੱਫ, ਪਲੇਸੈਂਟਾ ’ਚ ਬਣਨ ਵਾਲਾ ਇਕ ਅਹਿਮ ਪ੍ਰੋਟੀਨ ਹੈ ਤੇ ਇਸ ਅਸਥਾਈ ਅੰਗ ਦੀ ਸਿਹਤ ਦਾ ਸੰਕੇਤਕ ਵੀ ਹੈ। ਪੀਐੱਲਜੀਐੱਫ ਦਾ ਘੱਟ ਪੱਧਰ ਪ੍ਰੀਕਲੈਂਪਸੀਆ ਸਮੇਤ ਗਰਭ ਅਵਸਥਾ ਸਬੰਧੀ ਪਰੇਸ਼ਾਨੀਆਂ ਦਾ ਇਕ ਜਾਣੂ ਚਿਤਾਵਨੀ ਸੰਕੇਤ ਹੈ।