
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਡਿਜੀਟਲ ਦੌਰ ਵਿਚ ਬੈਂਕਿੰਗ ਅਤੇ ਆਨਲਾਈਨ ਪੇਮੈਂਟ ’ਤੇ ਨਿਗਰਾਨੀ ਵਧੀ ਤਾਂ ਅਪਰਾਧੀਆਂ ਨੇ ਪੈਸੇ ਦੇ ਲੈਣ-ਦੇਣ ਦੇ ਪੁਰਾਣੇ ਤਰੀਕੇ ਹਵਾਲਾ ਨੂੰ ਵੀ ਡਿਜੀਟਲ ਬਣਾ ਲਿਆ।

ਜੇਐੱਨਐੱਨ, ਨਵੀਂ ਦਿੱਲੀ : ਡਿਜੀਟਲ ਦੌਰ ਵਿਚ ਬੈਂਕਿੰਗ ਅਤੇ ਆਨਲਾਈਨ ਪੇਮੈਂਟ ’ਤੇ ਨਿਗਰਾਨੀ ਵਧੀ ਤਾਂ ਅਪਰਾਧੀਆਂ ਨੇ ਪੈਸੇ ਦੇ ਲੈਣ-ਦੇਣ ਦੇ ਪੁਰਾਣੇ ਤਰੀਕੇ ਹਵਾਲਾ ਨੂੰ ਵੀ ਡਿਜੀਟਲ ਬਣਾ ਲਿਆ। ਯੂਰਪੀਅਨ ਬ੍ਰੌਡਕਾਸਟਰਸ ਯੂਨੀਅਨ (ਈਬੀਯੂ) ਦੀ ਇੱਕ ਖੋਜੀ ਰਿਪੋਰਟ ਵਿਚ ਅਜਿਹੇ ਹੀ ਇੱਕ ਅੰਤਰਰਾਸ਼ਟਰੀ ਨੈੱਟਵਰਕ ਦਾ ਖੁਲਾਸਾ ਹੋਇਆ ਹੈ, ਜੋ ਵ੍ਹਟਸਐਪ ਜ਼ਰੀਏ ਯੂਰਪ ਦੇ ਵੱਖ-ਵੱਖ ਸ਼ਹਿਰਾਂ ਵਿਚ ਨਕਦੀ ਦੇ ਲੈਣ-ਦੇਣ ਦਾ ਤਾਲਮੇਲ ਕਰ ਰਿਹਾ ਸੀ। ਰਿਪੋਰਟ ਅਨੁਸਾਰ, ‘ਟ੍ਰੇਡਰਜ਼ ਆਫ਼ ਗ੍ਰੇਟਰ ਯੂਰਪ’ ਨਾਮਕ ਵ੍ਹਟਸਐਪ ਗਰੁੱਪ ਵਿਚ 532 ਮੈਂਬਰ ਸਨ। ਇਸ ਨੈੱਟਵਰਕ ਦੀ ਵਰਤੋਂ ਮਨੁੱਖੀ ਤਸਕਰੀ ਤੇ ਅੱਤਵਾਦ ਨਾਲ ਜੁੜੇ ਸ਼ੱਕੀ ਵਿੱਤੀ ਲੈਣ-ਦੇਣ ਵਿਚ ਵੀ ਕੀਤੀ ਜਾ ਰਹੀ ਸੀ।
ਬੀਬੀਸੀ ਅਨੁਸਾਰ, ਜਾਂਚ ਦੌਰਾਨ ਬੈਲਜੀਅਮ ਦੇ ਅਧਿਕਾਰੀਆਂ ਨੂੰ 2022 ਵਿਚ ਫਰਵਰੀ ਤੋਂ ਦਸੰਬਰ ਵਿਚਕਾਰ ਇਸ ਗਰੁੱਪ ਦੇ 82 ਹਜ਼ਾਰ ਤੋਂ ਵੱਧ ਵ੍ਹਟਸਐਪ ਮੈਸੇਜ ਮਿਲੇ। ਮੈਸੇਜਾਂ ਵਿਚ ਅਰਬੀ ਭਾਸ਼ਾ ਵਿਚ ਹਵਾਲਾ ਕਰਨ ਵਾਲਿਆਂ ਵਿਚਕਾਰ ਰਕਮ ਪਹੁੰਚਾਉਣ ਤੇ ਲੈਣ ਦੇ ਨਿਰਦੇਸ਼ ਦਿੱਤੇ ਜਾਂਦੇ ਸਨ। ਬੈਲਜੀਅਮ ਦੇ ਇਨਵੈਸਟੀਗੇਟਿੰਗ ਮਜਿਸਟ੍ਰੇਟ ਵਿਨਸੈਂਟ ਗੁਏਰਾ ਮੁਤਾਬਕ, ਜਾਂਚ ਵਿਚ ਸਾਹਮਣੇ ਆਇਆ ਨੈੱਟਵਰਕ ਇਸ ਤੋਂ ਕਿਤੇ ਵੱਡਾ ਹੋ ਸਕਦਾ ਹੈ ਅਤੇ ਪੁਲਿਸ ਦੇ ਹੱਥ ਲੱਗੀ ਜਾਣਕਾਰੀ ਉਸ ਦੇ ਸਿਰਫ ਇੱਕ ਹਿੱਸੇ ਨੂੰ ਦਿਖਾਉਂਦੀ ਹੈ।
ਨੋਟਾਂ ਦੀ ਤਸਵੀਰ ਬਣੀ ਲੈਣ-ਦੇਣ ਦੀ ‘ਰਸੀਦ’
ਹਵਾਲਾ ਵਿਚ ਬੈਂਕਿੰਗ ਚੈਨਲ ਦੀ ਬਜਾਏ ਭਰੋਸੇ ’ਤੇ ਆਧਾਰਿਤ ਵਿਚੋਲਿਆਂ ਦਾ ਨੈੱਟਵਰਕ ਕੰਮ ਕਰਦਾ ਹੈ। ਇਹੀ ਕਾਰਨ ਹੈ ਕਿ ਇਸ ਤਰੀਕੇ ਦੀ ਵਰਤੋਂ ਜਾਇਜ਼ ਪੈਸੇ ਭੇਜਣ ਦੇ ਨਾਲ-ਨਾਲ ਅਪਰਾਧਿਕ ਗਤੀਵਿਧੀਆਂ ਵਿਚ ਵੀ ਕੀਤੀ ਜਾਂਦੀ ਰਹੀ ਹੈ। ਜਾਂਚ ਏਜੰਸੀਆਂ ਮੁਤਾਬਕ, ਇਸ ਮਾਮਲੇ ਵਿਚ ਵ੍ਹਟਸਐਪ ਨੇ ਹਵਾਲਾਕਾਰਾਂ ਲਈ ਡਿਜੀਟਲ ਸੰਚਾਰ ਦਾ ਕੰਮ ਕੀਤਾ।
2024 ਵਿਚ ਬੈਲਜੀਅਮ ਵਿਚ ਹੋਈ ਜਾਂਚ ਦੌਰਾਨ ਨੈੱਟਵਰਕ ਦੇ ਕਥਿਤ ਮੁਖੀ ‘ਅਬੂ ਏਡਮ’ ਅਤੇ ਉਸ ਦੇ ਸਾਥੀ ‘ਅਬੂ ਅਹਿਮਦ’ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਬੂ ਏਡਮ ਦੇ ਫ਼ੋਨ ਤੋਂ ਪੰਜ ਯੂਰੋ ਦੇ ਨੋਟਾਂ ਦੀਆਂ ਕਰੀਬ 6,000 ਤਸਵੀਰਾਂ ਅਤੇ ਇੰਨੀਆਂ ਹੀ ਪਛਾਣ-ਪੱਤਰਾਂ ਦੀਆਂ ਤਸਵੀਰਾਂ ਮਿਲਣ ਦੀ ਗੱਲ ਸਾਹਮਣੇ ਆਈ। ਜਾਂਚ ਅਨੁਸਾਰ, ਨੋਟਾਂ ਦੇ ਸੀਰੀਅਲ ਨੰਬਰਾਂ ਨੂੰ ਲੈਣ-ਦੇਣ ਦੀ ਪਛਾਣ ਲਈ ਕੋਡ ਦੀ ਤਰ੍ਹਾਂ ਵਰਤਿਆ ਜਾਂਦਾ ਸੀ। ਇਸ ਨਾਲ ਜਾਂਚਕਰਤਾਵਾਂ ਨੂੰ ਵੱਡੀ ਗਿਣਤੀ ਵਿਚ ਸੰਭਾਵਿਤ ਲੈਣ-ਦੇਣ ਦਾ ਸੁਰਾਗ ਮਿਲਿਆ।
ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਨੈੱਟਵਰਕ ਨਾਲ ਜੁੜੇ ਹਵਾਲਾ ਲੈਣ-ਦੇਣ ਦੀ ਵਰਤੋਂ ਸੀਰੀਆ ਦੇ ਨਜ਼ਰਬੰਦੀ ਕੈਂਪਾਂ (ਡਿਟੈਂਸ਼ਨ ਕੈਂਪਾਂ) ਵਿਚ ਮੌਜੂਦ ਆਈਐੱਸ ਨਾਲ ਜੁੜੇ ਲੋਕਾਂ ਦੇ ਪਰਿਵਾਰਾਂ ਤੱਕ ਪੈਸਾ ਪਹੁੰਚਾਉਣ ਅਤੇ ਕੁਝ ਔਰਤਾਂ ਨੂੰ ਉੱਥੋਂ ਕੱਢਣ ਦੀਆਂ ਕੋਸ਼ਿਸ਼ਾਂ ਵਿਚ ਕੀਤੀ ਗਈ।
ਕਬਾਬ ਰੈਸਟੋਰੈਂਟ ਦੇ ਪਿੱਛੇ ਚੱਲ ਰਿਹਾ ਸੀ ਹਵਾਲਾ ਕਾਰੋਬਾਰ
ਆਸਟ੍ਰੀਆ ਵਿਚ ਜਾਂਚਕਰਤਾਵਾਂ ਨੂੰ ਹਵਾਲਾ ਨੈੱਟਵਰਕ ਦਾ ਇੱਕ ਹੋਰ ਟਿਕਾਣਾ ਵਿਆਨਾ ਦੇ ਇਕ ਕਬਾਬ ਰੈਸਟੋਰੈਂਟ ਵਿਚ ਮਿਲਿਆ। ਰਿਪੋਰਟ ਅਨੁਸਾਰ, ਰੈਸਟੋਰੈਂਟ ਚਲਾਉਣ ਵਾਲੇ ਦੋ ਸੀਰੀਆਈ ਭਰਾਵਾਂ ’ਤੇ ਮਨੁੱਖੀ ਤਸਕਰੀ ਨਾਲ ਜੁੜੇ ਮਾਮਲੇ ਵਿਚ ਕਾਰਵਾਈ ਕੀਤੀ ਗਈ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਨੈੱਟਵਰਕ ਨਾਲ ਜੁੜੇ ਲੋਕਾਂ ਤੋਂ ਪੈਸੇ ਵਸੂਲਣ ਲਈ ਧਮਕੀ ਅਤੇ ਤਸ਼ੱਦਦ ਦਾ ਸਹਾਰਾ ਲਿਆ ਜਾਂਦਾ ਸੀ।
ਆਸਟ੍ਰੀਆਈ ਪੁਲਿਸ ਅਤੇ ਯੂਰੋਪੋਲ ਨਾਲ ਜੁੜੀ ਜਾਣਕਾਰੀ ਮੁਤਾਬਕ, ਇੱਕ ਹੋਰ ਅਪਰਾਧਿਕ ਨੈੱਟਵਰਕ ਨੇ ਹਵਾਲਾ ਦੇ ਜ਼ਰੀਏ ਵੱਡੀ ਗਿਣਤੀ ਵਿਚ ਪ੍ਰਵਾਸੀਆਂ ਦੀ ਯੂਰਪ ਤੱਕ ਗੈਰ-ਕਾਨੂੰਨੀ ਤਸਕਰੀ ਵਿਚ ਭੁਗਤਾਨ ਹਾਸਿਲ ਕੀਤਾ। ਕੁਝ ਮਾਮਲਿਆਂ ਵਿਚ