- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੀਨ ਦੀ ਮਹਾਨ ਕੰਧ ਦਾ ਇੱਕ ਦੂਰ-ਦੁਰਾਡੇ ਹਿੱਸਾ ਪਿਛਲੇ 20 ਸਾਲਾਂ ਤੋਂ ਖਾਨ ਦਾ ਕਚਰਾ ਸੁੱਟੇ ਜਾਣ ਕਾਰਨ ਨੁਕਸਾਨਿਆ ਗਿਆ ਹੈ।

ਡਿਜੀਟਲ ਡੈਸਕ, ਬੀਜਿੰਗ : ਚੀਨ ਦੀ ਮਹਾਨ ਕੰਧ ਦਾ ਇੱਕ ਦੂਰ-ਦੁਰਾਡੇ ਹਿੱਸਾ ਪਿਛਲੇ 20 ਸਾਲਾਂ ਤੋਂ ਕੋਇਲਾ ਖਾਨ ਦਾ ਕਚਰਾ ਸੁੱਟੇ ਜਾਣ ਕਾਰਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਸਰਕਾਰੀ ਮੀਡੀਆ 'ਸੀਸੀਟੀਵੀ' ਨੇ ਐਤਵਾਰ ਨੂੰ ਦੱਸਿਆ ਕਿ ਸ਼ਾਂਸ਼ੀ ਸੂਬੇ ਦੀ ਨਿੰਗਵੂ ਕਾਊਂਟੀ ’ਚ ਮਿੰਗ ਰਾਜਵੰਸ਼ ਦੇ ਦੌਰ ਦੀ ਇਸ ਪ੍ਰਾਚੀਨ ਕੰਧ ਦੇ ਪੱਥਰਾਂ ਨੂੰ ਕੋਇਲਾ ਖਾਨ ਦੇ ਕਚਰੇ ਦੇ ਨਿਪਟਾਰੇ ਲਈ ਵਰਤਿਆ ਗਿਆ। ਦੂਜੇ ਪਾਸੇ, ਇੱਕ ਵਿਸਲਬਲੋਅਰ ਵੱਲੋਂ ਸਥਾਨਕ ਅਧਿਕਾਰੀਆਂ ਨੂੰ ਇਸ ਮਾਮਲੇ ਸਬੰਧੀ ਵਾਰ-ਵਾਰ ਚੇਤਾਵਨੀ ਵੀ ਦਿੱਤੀ ਗਈ ਸੀ।
ਕੰਧ ਨੂੰ ਨੁਕਸਾਨ ਪਹੁੰਚਣ ਦੀ ਸ਼ੁਰੂਆਤ 2007 ’ਚ ਹੋਈ, ਜਦੋਂ ਬਿਨਾਂ ਲਾਇਸੈਂਸ ਦੇ ਕੰਮ ਕਰ ਰਹੀ ਕੰਪਨੀ 'ਨਿੰਗਵੂ ਚਾਓਕਾਈ ਕੋਲ ਇੰਡਸਟਰੀ' ਨੇ ਖਾਨ ਦੇ ਕਚਰੇ ਨੂੰ ਠਿਕਾਣੇ ਲਗਾਉਣ ਲਈ ਇਸ ਢਾਂਚੇ ਦੇ ਵਿਚਕਾਰੋਂ ਤੋੜ-ਫੋੜ ਕੀਤੀ ਸੀ। 2015 ਤੋਂ ਵਿਸਲਬਲੋਅਰ ਵੱਲੋਂ ਵਾਰ-ਵਾਰ ਸ਼ਿਕਾਇਤਾਂ ਕੀਤੇ ਜਾਣ ਦੇ ਬਾਵਜੂਦ ਸਥਾਨਕ ਅਧਿਕਾਰੀਆਂ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਕਾਰਨ ਲਗਭਗ ਦੋ ਦਹਾਕਿਆਂ ਤੱਕ ਤੋੜ-ਫੋੜ ਜਾਰੀ ਰਹੀ ਤੇ ਕੰਧ ’ਚ ਕਰੀਬ 6 ਮੀਟਰ ਚੌੜੀ ਦਰਾਰ ਬਣ ਗਈ। ਚੀਨ ਦੀ ਸਭ ਤੋਂ ਪ੍ਰਸਿੱਧ ਸੱਭਿਆਚਾਰਕ ਵਿਰਾਸਤ ਤੇ ਚੀਨੀ ਸਭਿਅਤਾ ਦੇ ਪ੍ਰਤੀਕ ਵਜੋਂ ਇਹ ਮਹਾਨ ਕੰਧ ਦੁਨੀਆ ਭਰ ’ਚ ਪ੍ਰਸਿੱਧ ਸੈਰ-ਸਪਾਟਾ ਸਥਾਨ ਹੈ।
(ਨਿਊਜ਼ ਏਜੰਸੀ ਪੀਟੀਆਈ ਦੇ ਇਨਪੁਟ ਨਾਲ)